ਪੀਐੱਮਇੰਡੀਆ
ਭਾਰਤ ਅਤੇ ਵਿਦੇਸ਼ ਦੇ ਸਤਿਕਾਰਤ ਮਹਿਮਾਨੋਂ,
ਡੈਲੀਗੇਟਸ,
ਭੈਣੋਂ ਅਤੇ ਭਰਾਵੋ,
ਮੈਂ ਇਸ ਅੰਤਰਰਾਸ਼ਟਰੀ ਡਾਇਮੰਡ ਕਾਨਫਰੰਸ ਦੇ ਮੌਕੇ ‘ਤੇ ਚੈਰਿਟੀ ਰਾਤਰੀ ਭੋਜ ਵਿੱਚ ਤੁਹਾਨੂੰ ਸੰਬੋਧਨ ਕਰਨ `ਤੇ ਬਹੁਤ ਖੁਸ਼ ਹਾਂ। ਇਹ ਕਾਨਫਰੰਸ ਭਾਰਤ ਦੇ ਜੈਮਜ਼ ਅਤੇ ਜਵੈਲਰੀ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੇ ਗੋਲਡਨ ਜੁਬਲੀ ਸਮਾਰੋਹ ਦਾ ਹਿੱਸਾ ਹੈ। ” ਮਾਈਨਜ਼ ਟੂ ਮਾਰਕੀਟ 2017” (Mines to Market 2017) ਵਿਸ਼ੇ ‘ਤੇ ਇਸ ਕਾਨਫਰੰਸ ਵਿੱਚ ਸਮੁੱਚੀ ਦੁਨੀਆ ਦੇ ਖਣਿਕ (miners) ਹੀਰਾ ਕੰਪਨੀਆਂ,
ਮਾਹਿਰ, ਰਿਟੇਲਰ, ਬੈਂਕਰ ਅਤੇ ਵਿਸ਼ਲੇਸ਼ਕ ਇਕੱਠੇ ਹੋਏ ਹਨ।
ਪੰਜਾਹ ਸਾਲ ਪਹਿਲਾਂ ਜਦੋਂ ਤੋਂ ਇਹ ਕੌਂਸਲ ਬਣੀ ਹੈ, ਭਾਰਤ ਨੇ ਇਸ ਉਦਯੋਗ ਵਿੱਚ ਤੇਜੀ ਨਾਲ ਪ੍ਰਗਤੀ ਕੀਤੀ ਹੈ। ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋ, ਭਾਰਤ ਹੁਣ ਵਿਸ਼ਵ ਦਾ ਕਟਿੰਗ ਅਤੇ ਪਾਲਿਸ਼ ਕੀਤੇ ਹੀਰਿਆਂ ਦਾ ਸਭ ਤੋਂ ਵੱਡਾ ਨਿਰਮਾਣਕਾਰ ਹੈ। ਰਤਨ ਅਤੇ ਗਹਿਣਿਆਂ ਦੇ ਖੇਤਰ ਵਿੱਚ ਭਾਰਤ ਨਿਰਯਾਤ ਦੀ ਕੀਮਤ ਅਤੇ ਰੋਜ਼ਗਾਰ ਸਿਰਜਣ ਦੇ ਮਾਮਲੇ ਵਿੱਚ ਇੱਕ ਮੋਹਰੀ ਖੇਤਰ ਹੈ। ਪਿਛਲੇ ਚਾਰ ਦਹਾਕਿਆਂ ਤੋਂ ਭਾਰਤ ਹੀਰਿਆਂ ਦੇ ਨਿਰਮਾਣ ਅਤੇ ਨਿਰਯਾਤ ਵਿੱਚ ਇੱਕ ਮੋਹਰੀ ਵਜੋਂ ਉੱਭਰਿਆ ਹੈ। ਭਾਰਤ ਤੋਂ ਰਤਨਾਂ ਅਤੇ ਗਹਿਣਿਆਂ ਦਾ ਨਿਰਯਾਤ ਭਾਰਤ ਦੇ ਕੁੱਲ ਮਾਲ ਨਿਰਯਾਤ ਦਾ 15 % ਹਿੱਸਾ ਹੈ। ਇਹ ਭਾਰਤ ਦੀ ਇੱਕ ਸਫਲਤਾ ਦੀ ਕਹਾਣੀ ਹੈ। 1966-67 ਵਿੱਚ ਸਿਰਫ਼ ਅਠਾਈ ਮਿਲੀਅਨ ਡਾਲਰ ਦਾ ਨਿਰਯਾਤ 1982-83 ਵਿੱਚ ਇੱਕ ਬਿਲੀਅਨ ਡਾਲਰ ਅਤੇ 1987-88 ਵਿੱਚ ਦੋ ਬਿਲੀਅਨ ਡਾਲਰ ਤੱਕ ਪਹੁੰਚ ਗਿਆ। ਇਸ ਨੇ 2003-04 ਵਿੱਚ ਦਸ ਬਿਲੀਅਨ ਡਾਲਰ, 2007-08 ਵਿੱਚ ਵੀਹ ਬਿਲੀਅਨ ਡਾਲਰ ਅਤੇ ਹੁਣ ਚਾਲੀ ਬਿਲੀਅਨ ਡਾਲਰ ਨੂੰ ਪਾਰ ਕਰ ਲਿਆ ਹੈ।
ਦੋਸਤੋ, ਹੁਣ ਤੱਕ ਭਾਰਤੀ ਨਿਰਯਾਤਕ ਖੁਰਦਰੇ ਹੀਰਿਆਂ (rough diamonds) ਨੂੰ ਦੇਖਣ ਅਤੇ ਖਰੀਦਣ ਲਈ ਵਿਦੇਸ਼ ਜਾਂਦੇ ਹਨ। ਇਸ ਨੇ ਸਪਲਾਈ ਚੇਨ ਦੀ ਪ੍ਰਵੀਨਤਾ ਨੂੰ ਘਟਾਇਆ ਹੈ। ਤੁਹਾਡੇ ਵਿੱਚੋਂ ਜ਼ਿਆਦਾਤਰ ਸਾਥੋਂ ਚਾਹੁੰਦੇ ਸਨ ਕਿ ਇਨ੍ਹਾਂ ਦੀ ਦੇਖ-ਦਿਖਾਈ ਤੇ ਵਪਾਰ ਭਾਰਤ ਵਿੱਚ ਹੀ ਹੋਵੇ । ਦਸੰਬਰ, 2014 ਵਿੱਚ ਵਿਸ਼ਵ ਹੀਰਾ ਕਾਨਫਰੰਸ ਦਿੱਲੀ ਵਿੱਚ ਹੋਈ, ਮੈਂ ਰੂਸ ਦੇ ਰਾਸ਼ਟਰਪਤੀ ਦੀ ਮੌਜੂਦਗੀ ਵਿੱਚ ਐਲਾਨ ਕੀਤਾ ਕਿ ਇਸ ਨੂੰ ਹਾਸਲ ਕਰਨ ਲਈ ਅਸੀਂ ਵਿਸ਼ੇਸ਼ ਅਧਿਕਾਰਤ ਖੇਤਰ ਬਣਾਵਾਂਗੇ। ਇਹ ਵਾਅਦਾ ਕੀਤਾ ਗਿਆ ਹੈ। ਖੁਰਦੁਰੇ ਹੀਰਿਆਂ ਨੂੰ ਆਉਣ ਅਤੇ ਜਾਣ ਲਈ ਯੋਗ ਬਣਾਉਣ, ਦੇਖਣ ਦੇ ਉਦੇਸ਼ ਨਾਲ ਡਿਊਟੀ ਮੁਕਤ ਰੱਖਣ ਲਈ ਸਾਡੇ ਕਾਨੂੰਨਾਂ ਵਿੱਚ ਸੋਧਾਂ ਕੀਤੀਆਂ ਗਈਆਂ ਹਨ। ਭਾਰਤ ਹੀਰਾ ਬਜ਼ਾਰ (Bharat Diamond Bourse) ਵਿਖੇ ਨਵੰਬਰ, 2015 ਤੋਂ ਵਿਸ਼ੇਸ਼ ਅਧਿਕਾਰਤ ਖੇਤਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨੇ ਪਹਿਲਾਂ ਹੀ ਚੰਗੇ ਨਤੀਜੇ ਦਿਖਾਏ ਹਨ। ਇਸ ਤੋਂ ਪਹਿਲਾਂ ਸਿਰਫ਼ ਅੱਸੀ ਤੋਂ ਨੱਬੇ ਵੱਡੇ ਵਪਾਰੀਆਂ ਦੀ ਹੀ ਬੈਲਜ਼ੀਅਮ, ਅਫ਼ਰੀਕਾ ਅਤੇ ਇਜ਼ਰਾਇਲ ਦੀ ਯਾਤਰਾ ਕਰਕੇ ਆਲਮੀ ਖੁਰਦੁਰੇ ਹੀਰਿਆਂ ਤੱਕ ਪਹੁੰਚ ਸੀ। ਹੁਣ ਲਗਭਗ ਤਿੰਨ ਹਜ਼ਾਰ ਛੋਟੇ ਅਤੇ ਦਰਮਿਆਨੇ ਵਪਾਰੀਆਂ ਨੂੰ ਨਵੇਂ ਵਿਸ਼ੇਸ਼ ਅਧਿਕਾਰਤ ਖੇਤਰ ਰਾਹੀਂ ਇਹ ਲਾਭ ਹੈ।
ਹੀਰਾ ਉਦਯੋਗ ਦੇ ਜ਼ਿਆਦਾਤਰ ਉੱਘੇ ਅੰਤਰਰਾਸ਼ਟਰੀ ਨਾਮਾਂ ਵੱਲੋਂ ਦੋ ਸੌ ਚੁਤਾਲੀ ਦਿਨ ਦਾ ਦੇਖਣ ਦੇ ਪ੍ਰੋਗਰਾਮ ਆਯੋਜਿਤ ਕੀਤੇ ਹਨ। ਮੇਰਾ ਉਦੇਸ਼ ਭਾਰਤ ਨੂੰ ਜਿਹੜਾ ਕਿ ਪਹਿਲਾਂ ਹੀ ਹੀਰਿਆਂ ਨੂੰ ਕੱਟਣ ਅਤੇ ਪਾਲਿਸ਼ ਕਰਨ ਦਾ ਕੇਂਦਰ ਹੈ, ਨੂੰ ਅੰਤਰਰਾਸ਼ਟਰੀ ਹੀਰਾ ਵਪਾਰ ਕੇਂਦਰ ਬਣਾਉਣ ਦਾ ਹੈ।
ਭੈਣੋਂ ਅਤੇ ਭਰਾਵੋ, ਸਾਡਾ ਟੀਚਾ ਭਾਰਤ ਨੂੰ ਇੱਕੋ ਪੀੜ੍ਹੀ ਵਿੱਚ ਤਬਦੀਲ ਕਰਨਾ ਹੈ। ਇਸ ਸਰਕਾਰ ਨੇ ਕਾਰਜਭਾਰ ਸੰਭਾਲਣ ਤੋਂ ਹੀ ਕਈ ਤਬਦੀਲੀਆਂ ‘ਤੇ ਪਹਿਲਾਂ ਹੀ ਜ਼ੋਰ ਦਿੱਤਾ ਹੈ। ਇਨ੍ਹਾਂ ਵਿੱਚੋਂ ‘ਮੇਕ ਇਨ ਇੰਡੀਆ’ ਇੱਕ ਹੈ। ਸਾਡਾ ਉਦੇਸ਼ ਭਾਰਤ ਨੂੰ ਨਿਰਮਾਣ ਲਈ ਇੱਕ ਤਰਜੀਹੀ ਖੇਤਰ ਬਣਾਉਣਾ ਹੈ। ਪਿਛਲੇ ਪੰਜਾਹ ਸਾਲਾਂ ਵਿੱਚ ਰਤਨ ਅਤੇ ਗਹਿਣਿਆਂ ਦੇ ਖੇਤਰ ਵਿੱਚ ਚਾਰ ਸੌ, ਪੰਝੱਤਰ ਬਿਲੀਅਨ ਡਾਲਰ ਦਾ ਨਿਰਯਾਤ ਹੋਇਆ ਹੈ। ਇਹ ਇਨ੍ਹਾਂ ਤੱਥਾਂ ਦੇ ਬਾਵਜੂਦ ਹੈ ਕਿ ਭਾਰਤ ਵਿੱਚ ਹੀਰਿਆਂ ਅਤੇ ਸੋਨੇ ਦਾ ਉਤਪਾਦਨ ਘੱਟ ਹੈ। ਦੂਜੀ ਅਹਿਮ ਪਹਿਲ ਸਕਿੱਲ ਇੰਡੀਆ ਹੈ। ਸਕਿੱਲ ਇੰਡੀਆ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੰਮਕਾਜੀ ਖੇਤਰਾਂ ਵਿੱਚ ਜਾਣ ਵਾਲੇ ਨਵੇਂ ਵਿਅਕਤੀਆਂ ਕੋਲ 21ਵੀਂ ਸਦੀ ਦੀ ਅਰਥਵਿਵਸਥਾ ਵਿੱਚ ਯੋਗਦਾਨ ਪਾਉਣ ਲਈ ਲੋੜੀਂਦਾ ਹੁਨਰ ਹੋਣਾ ਯਕੀਨੀ ਬਣਾਉਣਾ ਹੈ। ਰਤਨ ਅਤੇ ਗਹਿਣਿਆਂ ਦੇ ਖੇਤਰ ਨੇ 4.6 ਮਿਲੀਅਨ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ। ਇਸ ਵਿੱਚੋਂ ਸਿਰਫ਼ ਇੱਕ ਮਿਲੀਅਨ ਇਕੱਲੇ ਹੀਰਾ ਉਦਯੋਗ ਵਿੱਚ ਹਨ। ਇਸ ਲਈ ਰਤਨ ਅਤੇ ਗਹਿਣਿਆਂ ਦਾ ਖੇਤਰ ‘ਮੇਕ ਇਨ ਇੰਡੀਆ’ ਅਤੇ ਸਕਿੱਲ ਇੰਡੀਆ ਦੀ ਸਮਰੱਥਾ ਦੀ ਅਹਿਮ ਉਦਾਹਰਨ ਹੈ।
ਅੱਜ, ਕਈ ਅਫ਼ਰੀਕੀ ਦੇਸ਼ਾਂ ਤੋਂ ਮੰਤਰੀ ਸਾਡੇ ਨਾਲ ਹਨ। ਭਾਰਤ ਦੇ ਅਫ਼ਰੀਕਾ ਨਾਲ ਉੱਤਮ ਸਬੰਧ ਹਨ। ਸਾਡੀ ਬਸਤੀਬਾਦ ਤੋਂ ਬਾਅਦ ਦੀ ਵਿਰਾਸਤ ਸਾਂਝੀ ਹੈ ਅਤੇ ਅਸੀਂ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ , ਉਨ੍ਹਾਂ ਵਿੱਚ ਸਮਾਨਤਾ ਹੈ। ਮੈਨੂੰ ਅਫ਼ਰੀਕਾ ਤੋਂ ਆਏ ਆਪਣੇ ਦੋਸਤਾਂ ਨੂੰ ਇਹ ਭਰੋਸਾ ਦਿਵਾਉਣ ਦਾ ਮੌਕਾ ਮਿਲਿਆ ਹੈ ਕਿ ਭਾਰਤ ਉਨ੍ਹਾਂ ਨੂੰ ਰਤਨ ਅਤੇ ਗਹਿਣਿਆਂ ਦਾ ਖੇਤਰ ਵਿਕਸਤ ਕਰਨ ਲਈ ਸਹਾਇਤਾ ਦੇ ਕੇ ਅਤੇ ਉਨ੍ਹਾਂ ਦੇ ਤਕਨੀਸ਼ੀਅਨਾਂ ਨੂੰ ਸਿਖਲਾਈ ਦੇ ਕੇ ਖੁਸ਼ ਹੋਵੇਗਾ।
ਮੈਂ ਕਹਿ ਰਿਹਾ ਹਾਂ ਕਿ ਇਹ ਖੇਤਰ ਜਿੱਥੇ ਸੀ, ਉਸ ਤੋਂ ਇਸ ਨੇ ਲੰਬਾ ਸਫਰ ਤੈਅ ਕੀਤਾ ਹੈ। ਬੇਸ਼ੱਕ ਇਸ ਨੂੰ ਜਿੱਥੇ ਹੋਣਾ ਚਾਹੀਦਾ ਸੀ, ਇਹ ਉਸ ਤੋਂ ਬਹੁਤ ਪਿੱਛੇ ਹੈ। ਸਾਡਾ ਮਜ਼ਬੂਤ ਖੇਤਰ ਹੀਰਿਆਂ ਦੀ ਕਟਾਈ ਅਤੇ ਪਾਲਿਸ਼ ਹੈ। ਰਤਨਾਂ ਅਤੇ ਗਹਿਣਿਆਂ ਦੇ ਬਜ਼ਾਰ ਦੀ ਆਲਮੀ ਕੀਮਤ ਦੇ ਸੰਦਰਭ ਵਿੱਚ ਸਾਡਾ ਹਿੱਸਾ ਜਿੰਨਾ ਹੋਣਾ ਚਾਹੀਦਾ ਹੈ, ਉਸ ਤੋਂ ਘੱਟ ਹੈ। ਸਾਡਾ ਭਵਿੱਖ ਇਕੱਲੀ ਕਟਾਈ ਅਤੇ ਪਾਲਿਸ਼ਿੰਗ ਤੋਂ ਕਿਧਰੇ ਵੱਡਾ ਹੈ। ਸਾਡੇ ਕੋਲ ਬਹੁਤ ਜ਼ਿਆਦਾ ਅਣਛੂਹੀ ਸਮਰੱਥਾ ਹੈ। ਮੈਂ ਤੁਹਾਡੇ ਤੋਂ ਕੁਝ ਸਵਾਲ ਪੁੱਛਣੇ ਹਨ:
ਹੱਥ ਸ਼ਿਲਪ ਗਹਿਣਾ ਬਜ਼ਾਰ ਵਿੱਚ ਭਾਰਤ ਦਾ ਹਿੱਸਾ ਵਧਾਉਣ ਲਈ ਤੁਹਾਡੀ ਕੀ ਰਣਨੀਤੀ ਹੈ?
ਮੈਨੂੰ ਦੱਸਿਆ ਗਿਆ ਕਿ ਕਾਫ਼ੀ ਮਹੱਤਵਪੂਰਨ ਹੱਦ ਤੱਕ ਭਾਰਤੀ ਨਿਰਯਾਤਕ ਅਗਵਾਈ ਕਰ ਰਹੇ ਹਨ: ਨਿਰਯਾਤਕਾਂ ਵੱਲੋਂ ਦਿੱਤੀ ਪ੍ਰਾਥਮਿਕਤਾ ਅਨੁਸਾਰ ਵਿਵਰਣ ਅਤੇ ਡਿਜ਼ਾਇਨ ਕੀਤੇ ਜਾਂਦੇ ਹਨ। ਇਸ ਦਾ ਮਤਲਬ ਹੈ ਕਿ ਭਾਰਤ ਆਲਮੀ ਪਸੰਦ ਦਾ ਲੀਡਰ ਬਣਨ ਦੀ ਥਾਂ ‘ਤੇ ਆਲਮੀ ਫੈਸ਼ਨ ਦਾ ਅਨੁਸਰਣ ਕਰ ਰਿਹਾ ਹੈ। ਇਹ ਸਾਡੇ ਅਮੀਰ ਅਨੁਭਵ ਅਤੇ ਡਿਜ਼ਾਇਨ ਪ੍ਰਤਿਭਾਸ਼ੀਲਤਾ ਨਾਲ ਨਿਆਂ ਨਹੀਂ ਹੈ। ਮੈਂ ਇੱਕ ਉਦਾਹਰਣ ਦਿੰਦਾ ਹਾਂ। ਭਾਰਤ ਵਿੱਚ ਦੋ ਹਜ਼ਾਰ ਸਾਲਾਂ ਦੇ ਕਈ ਪ੍ਰਸਿੱਧ ਪ੍ਰਤੀਕ ਅਤੇ ਮੂਰਤੀਆਂ ਹਨ। ਉਨ੍ਹਾਂ ਵਿੱਚੋਂ ਕਈਆਂ ਦੇ ਗਹਿਣੇ ਪਾਏ ਹੋਏ ਦਿਖਾਏ ਗਏ ਹਨ। ਕਲਾ ਦੇ ਇਸ ਕਾਰਜ ਨੇ ਪੂਰੀ ਦੁਨੀਆ ਨੂੰ ਮੋਹਿਤ ਕੀਤਾ ਹੈ। ਕੀ ਅਸੀਂ ਇਨ੍ਹਾਂ ਨੂੰ ਸੰਭਾਲਿਆ ਹੈ ? ਕੀ ਅਸੀਂ ਇਸ ਕਲਾ ਦੇ ਅਧਾਰ ‘ਤੇ ਗਹਿਣਿਆਂ ਨੂੰ ਪ੍ਰੋਤਸਾਹਨ ਦੇਣ ਬਾਰੇ ਸੋਚਿਆ ਹੈ ?
ਦੋਸਤੋ, ਅਸੀਂ ਉਸ ਯੁੱਗ ਵਿੱਚ ਰਹਿ ਰਹੇ ਹਾਂ ਜਿੱਥੇ ਕੱਪੜਾ ਵਿਕਰੇਤਾਵਾਂ ਨੇ ਲੋਕਾਂ ਦੀਆਂ ਤਰਜੀਹਾਂ ਬਦਲ ਦਿੱਤੀਆਂ ਹਨ। ਇੱਥੋਂ ਤੱਕ ਕਿ ਹੇਅਰ ਡਰੈੱਸਰ ਵੀ ਆਪਣੇ ਗਾਹਕਾਂ ਦੇ ਵਾਲਾਂ ਦੇ ਸਟਾਈਲ ਬਦਲ ਰਹੇ ਹਨ। ਅਸੀਂ ਉਸ ਯੁੱਗ ਵਿੱਚ ਰਹਿ ਰਹੇ ਹਾਂ ਜਿੱਥੇ ਐਨਕਾਂ, ਘੜੀਆਂ ਅਤੇ ਪੈੱਨਾਂ ਵਿੱਚ ਹੀਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਸਾਡੇ ਜਵੈਲਰ ਆਪਣੇ ਹੁਨਰ, ਮਜ਼ਬੂਤੀ ਅਤੇ ਵਿਰਾਸਤ ਨਾਲ ਆਲਮੀ ਪਸੰਦ ਅਤੇ ਫੈਸ਼ਨ ਦੀ ਸਿਰਜਣਾ ਨਹੀਂ ਕਰ ਸਕਦੇ ?
ਪ੍ਰਭਾਵਿਤ ਕਰਨ ਦੇ ਯੋਗ ਹੋਣ ਅਤੇ ਆਲਮੀ ਫੈਸ਼ਨ ਬਦਲਣ ਲਈ ਸਾਡੀ ਇੰਡਸਟਰੀ ਨੂੰ ਪਹਿਲਾਂ ਇਸ ਬਜ਼ਾਰ ਦਾ ਸੰਪੂਰਨ ਗਿਆਨ ਹੋਣਾ ਜ਼ਰੂਰੀ ਹੈ। ਇੰਡਸਟਰੀ ਨੂੰ ਸਮੂਹਿਕ ਰੂਪ ਵਿੱਚ ਇਸ ਦੀ ਵਰਤੋਂ ਕਰਨ ਵਾਲਿਆਂ ਦਾ ਅਧਿਐਨ ਅਤੇ ਉਨ੍ਹਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਉਹ ਕੀ ਚਾਹੁੰਦੇ ਹਨ; ਉਦਾਹਰਣ ਲਈ, ਕਈ ਖੇਤਰਾਂ ਅਤੇ ਕਈ ਸਮੂਹਾਂ ਵਿੱਚ ਸੋਨੇ ਨੂੰ ਪਹਿਲ ਦਿੱਤੀ ਜਾਂਦੀ ਹੈ, ਕਈਆਂ ਵਿੱਚ ਚਾਂਦੀ ਅਤੇ ਕਈਆਂ ਵਿੱਚ ਪਲੈਟੀਨਮ ਨੂੰ। ਮੁੱਖ ਮੁੱਦਾ ਇਹ ਹੈ ਕਿ ਪਹਿਲਾਂ ਆਪਣੇ ਗਾਹਕਾਂ ਨਾਲ ਜੁੜੇ ਤੋਂ ਬਗੈਰ ਅਸੀਂ ਵਿਸ਼ਵ ਮੋਹਰੀ ਨਹੀਂ ਬਣ ਸਕਦੇ। ਈ-ਕਮਰਸ ਨੇ ਅੰਤਿਮ ਉਪਭੋਗਤਾ ਨਾਲ ਸਿੱਧਾ ਸੰਪਰਕ ਕਾਇਮ ਕਰਨਾ ਬਹੁਤ ਅਸਾਨ ਬਣਾ ਦਿੱਤਾ ਹੈ। ਭਾਰਤੀ ਇੰਡਸਟਰੀ ਲਈ ਇਹ ਸੁਨਹਿਰੀ ਮੌਕਾ ਹੈ। ਇੰਡਸਟਰੀ ਉਨ੍ਹਾਂ ਨੌਜਵਾਨ ਉੱਦਮੀਆਂ ਨੂੰ ਸਟਾਰਟ-ਅੱਪਸ ਲਈ ਉਤਸ਼ਾਹਿਤ ਕਰਨ ਬਾਰੇ ਸੋਚ ਸਕਦੀ ਹੈ ਜਿਹੜੇ ਭਾਰਤੀ ਗਹਿਣਿਆਂ ਨੂੰ ਆਦੇਸ਼ ‘ਤੇ ਤਿਆਰ ਕਰਨ ਲਈ ਵਧਦੇ ਬਜ਼ਾਰ ਦੀ ਸਿਰਜਣਾ ਕਰ ਸਕਦੇ ਹਨ।
ਉਹ ਵੀ ਸਮਾਂ ਸੀ ਜਦੋਂ ਭਾਰਤ ਦੇ ਕਈ ਉਤਪਾਦਾਂ ਨੇ ਵਿਸ਼ਵ ਵਿੱਚ ਪ੍ਰਸਿੱਧੀ ਹਾਸਲ ਕੀਤੀ। ਅੱਜ, ਭਾਰਤ ਨੇ ਉੱਚ ਹੁਨਰ ਅਤੇ ਸੌਫਟਵੇਅਰ ਲਈ ਗਲੋਬਲ ਬ੍ਰਾਂਡ ਵਜੋਂ ਉੱਤਮਤਾ ਹਾਸਲ ਕੀਤੀ ਹੈ। ਅਸੀਂ ਇਹ ਹੀ ਗਹਿਣਿਆਂ ਵਿੱਚ ਵੀ ਕਰ ਸਕਦੇ ਹਾਂ। ਜੇਕਰ ਅਸੀਂ ਅਜਿਹਾ ਕਰਦੇ ਹਾਂ, ਸਮਰੱਥਾ ਵੱਡੀ ਹੋਵੇਗੀ। ਇਹ ਇੱਕ ਕੰਮ ਹੈ ਜਿਸ ਨੂੰ ਕੌਂਸਲ ਕਰੇ। ਪਰ ਰਾਜ ਵੀ ਇਸ ਵਿੱਚ ਭੂਮਿਕਾ ਨਿਭਾ ਸਕਦੇ ਹਨ। ਕਾਰਜਭਾਰ ਸੰਭਾਲਣ ਤੋਂ ਹੀ ਅਸੀਂ ਰਾਜ ਸਰਕਾਰਾਂ ਨੂੰ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕਰ ਰਹੇ ਹਾਂ। ਮੈਨੂੰ ਉਮੀਦ ਹੈ ਕਿ ਇਸ ਲਈ ਇੰਡਸਟਰੀ ਉਨ੍ਹਾਂ ਨਾਲ ਨਿਯਮਤ ਸੰਪਰਕ ਵਿੱਚ ਰਹੇਗੀ। ਨਿਰਯਾਤ ਤੋਂ ਇਲਾਵਾ ਦੁਨੀਆ ਵਿੱਚ ਤੇਜੀ ਨਾਲ ਵਧ ਰਹੀ ਅਰਥਵਿਵਸਥਾ ਦੇ ਨਾਲ ਹੀ ਘਰੇਲੂ ਮੰਗ ਵਿੱਚ ਵਾਧਾ ਵੀ ਦੇਖਣ ਨੂੰ ਮਿਲੇਗਾ।
ਇੰਡਸਟਰੀ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਉਹ ਆਪਣੇ ਵਿਕਾਸ ਦੀ ਯੋਜਨਾ ਬਣਾਏ, ਪਰ ਇਹ ਹੀ ਕਾਫ਼ੀ ਨਹੀਂ ਹੈ। ਤੁਹਾਡੇ ਲਈ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਆਪਣੀਆਂ ਕਮਜ਼ੋਰੀਆਂ ਬਾਰੇ ਵੀ ਸੋਚੋ।
ਕੌਂਸਲ ਨੂੰ ਆਪਣੀ ਇੰਡਸਟਰੀ ਵਿੱਚ ਘੱਟ ਤੋਂ ਘੱਟ ਵੇਤਨ ਲੈਣ ਵਾਲੇ ਅਤੇ ਘੱਟ ਤੋਂ ਘੱਟ ਖੁਸ਼ਹਾਲ ਵਿਅਕਤੀਆਂ ਦੀ ਜਨਗਣਨਾ ਕਰਨ ਬਾਰੇ ਸੋਚਣਾ ਚਾਹੀਦਾ ਹੈ, ਉਦਾਹਰਣ ਲਈ ਜੈਪੁਰ, ਤ੍ਰਿਸ਼ੂਰ, ਵਾਰਾਣਸੀ, ਰਾਜਕੋਟ ਅਤੇ ਕੋਇੰਬਟੂਰ ਵਰਗੇ ਸਥਾਨਾਂ ‘ਤੇ ਰਹਿਣ ਵਾਲੇ ਕਾਮੇ। ਕੀ ਇੰਡਸਟਰੀ ਇਹ ਯਕੀਨੀ ਬਣਾ ਸਕਦੀ ਹੈ ਕਿ ਉਨ੍ਹਾਂ ਸਾਰਿਆਂ ਨੂੰ ਸਰਕਾਰ ਦੀ ਘੱਟ ਲਾਗਤ ਵਾਲੀਆਂ ਸਮਾਜਿਕ ਸੁਰੱਖਿਆ ਸਕੀਮਾਂ ਲਈ ਦਰਜ ਕਰਾਵਾਏ ਜਿਵੇਂ ਕਿ
-ਦੁਰਘਟਨਾ ਬੀਮਾ ਲਈ ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ,
-ਜੀਵਨ ਬੀਮੇ ਲਈ ਪ੍ਰਧਾਨ ਮੰਤਰੀ ਜੀਵਨ ਜਿਓਤੀ ਬੀਮਾ ਯੋਜਨਾ ਅਤੇ
– ਘੱਟੋ -ਘੱਟ ਯਕੀਨੀ ਪੈਨਸ਼ਨ ਲਈ ਅਟਲ ਪੈਨਸ਼ਨ ਯੋਜਨਾ।
ਦੁਰਘਟਨਾ ਬੀਮਾ ਲਾਗਤ ਪ੍ਰਤੀ ਮਹੀਨਾ ਇੱਕ ਰੁਪਇਆ ਹੈ ਅਤੇ ਜੀਵਨਾ ਬੀਮਾ ਲਾਗਤ ਪ੍ਰਤੀ ਦਿਨ ਇੱਕ ਰੁਪਇਆ ਹੈ। ਲਗਭਗ ਪੰਜ ਹਜ਼ਾਰ ਰੁਪਏ ਬੈਂਕ ਵਿੱਚ ਜਮਾਂ ਕਰਾਉਣ ‘ਤੇ ਇਸ ਦਾ ਸਥਾਈ ਪ੍ਰੀਮੀਅਮ ਅਦਾ ਕਰਨ ਲਈ ਢੁਕਵਾਂ ਵਿਆਜ ਪ੍ਰਾਪਤ ਹੋਵੇਗਾ।
ਦੋਸਤੋ, ਭਾਰਤ ਸਾਲ 2022 ਵਿੱਚ ਆਪਣੀ ਅਜ਼ਾਦੀ ਦੀ ਪੰਝੱਤਰਵੀਂ ਵਰ੍ਹੇਗੰਢ ਮਨਾਵੇਗਾ। ਉਸ ਮਿਤੀ ਲਈ ਰਤਨ ਅਤੇ ਗਹਿਣਾ ਇੰਡਸਟਰੀ ਖੁਦ ਲਈ ਕਿਹੜੇ ਟੀਚੇ ਰੱਖੇਗੀ ? ਤੁਸੀਂ ਆਪਣੇ ਦੇਸ਼ ਲਈ ਫਿਰ ਤੋਂ ਕੀ ਕਰ ਸਕਦੇ ਹੋ ? ਤੁਸੀਂ ਉਸ ਨੂੰ ਕਿਵੇਂ ਪ੍ਰਾਪਤ ਕਰੋਗੇ ? ਤੁਸੀ ਕਿਵੇਂ ਕਿੰਨੀਆਂ ਨਵੀਆਂ ਨੌਕਰੀਆਂ ਦੀ ਸਿਰਜਣਾ ਕਰੋਗੇ ? ਮੈਂ ਤੁਹਾਨੂੰ ਇੱਕ ਗੰਭੀਰ ਵਿਚਾਰ ਅਤੇ ਯੋਜਨਾ ਨਾਲ ਅੱਗੇ ਆਉਣ ਦਾ ਸੱਦਾ ਦਿੰਦਾ ਹਾਂ। ਨਿਯਮਾਂ ਵਿੱਚ ਜੇਕਰ ਤਬਦੀਲੀਆਂ ਦੀ ਲੋੜ ਹੈ, ਮੈਂ ਤੁਹਾਨੂੰ ਵਿਸ਼ੇਸ਼ ਅਤੇ ਵਿਵਹਾਰਕ ਸੁਝਾਵਾਂ ਦੇ ਨਾਲ ਅੱਗੇ ਆਉਣ ਲਈ ਕਹਿੰਦਾ ਹਾਂ। ਜੇਕਰ ਉਹ ਦੇਸ਼ ਦੇ ਹਿਤ ਵਿੱਚ ਹਨ ਤਾਂ ਸਾਨੂੰ ਉਨ੍ਹਾਂ ‘ਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ।
ਮੈਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦੇਣ ਲਈ ਮੈਂ ਤੁਹਾਡਾ ਧੰਨਵਾਦ ਕਰਦੇ ਹੋਏ ਇਸ ਨੂੰ ਸਮਾਪਤ ਕਰਦਾ ਹਾਂ। ਮੈਂ ਕਾਨਫਰੰਸ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ।
AKT/NT
Till recently Indian importers had to go abroad to view & purchase rough diamonds. This reduced the efficiency of the supply chain: PM Modi
— PMO India (@PMOIndia) March 19, 2017
In December 14, I had announced in presence of the Russian President that we would set up a Special Notified Zone to achieve this: PM Modi
— PMO India (@PMOIndia) March 19, 2017
The Special Notified Zone at the Bharat Diamond Bourse became operational in November 2015. This has already shown good results: PM Modi
— PMO India (@PMOIndia) March 19, 2017
Earlier 80-90 merchants got access to global rough diamonds. Now 3000 merchants have this privilege through Special Notified Zone: PM
— PMO India (@PMOIndia) March 19, 2017
The gems and jewellery sector is a prime example of the potential of Make In India and Skill India: PM @narendramodi
— PMO India (@PMOIndia) March 19, 2017
I assure my friends from Africa that India will be happy to support them in developing their gems and jewellery sector: PM Modi
— PMO India (@PMOIndia) March 19, 2017
Let me ask you a question:
— PMO India (@PMOIndia) March 19, 2017
What is your strategy for increasing India’s share of the hand made jewellery market?: PM Modi
We live in an era where diamonds are used in spectacles, watches & pens. Can’t our jewellers create and change global tastes & fashions?: PM
— PMO India (@PMOIndia) March 19, 2017
The industry could think of encouraging start-ups by entrepreneurs who can create a growing market for made to order Indian jewellery: PM
— PMO India (@PMOIndia) March 19, 2017
The Council should consider taking a census of the lowest-paid and least prosperous persons in your industry: PM Modi
— PMO India (@PMOIndia) March 19, 2017
Can the industry ensure that every one of them is enrolled in the Government’s low cost social security schemes: PM Modi
— PMO India (@PMOIndia) March 19, 2017