Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਬਿਮਸਟੈੱਕ ਰਾਸ਼ਟਰੀ ਸੁਰੱਖਿਆ ਮੁਖੀਆਂ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਬਿਮਸਟੈੱਕ  ਰਾਸ਼ਟਰੀ ਸੁਰੱਖਿਆ ਮੁਖੀਆਂ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ


ਬਿਮਸਟੈੱਕ (BIMSTEC) ਮੈਂਬਰ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਮੁਖੀਆਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਬਿਮਸਟੈੱਕ ਰਾਸ਼ਟਰੀ ਸੁਰੱਖਿਆ ਮੁਖੀਆਂ ਨੇ ਪ੍ਰਧਾਨ ਮੰਤਰੀ ਦੇ ਬਿਮਸਟੈੱਕ ਪ੍ਰਤੀ ਨਜ਼ਰੀਏ ਦੀ ਸ਼ਲਾਘਾ ਕੀਤੀ ਅਤੇ ਮੈਂਬਰ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਮੁਖੀਆਂ ਦੀ ਭਾਰਤ ਵਿੱਚ ਪਹਿਲੀ ਮੀਟਿੰਗ ਦੀ ਮੇਜ਼ਬਾਨੀ ਕਰਨ ਲਈ ਧੰਨਵਾਦ ਕੀਤਾ।

ਰਾਸ਼ਟਰੀ ਸੁਰੱਖਿਆ ਮੁਖੀਆਂ ਨੇ ਪ੍ਰਧਾਨ ਮੰਤਰੀ ਨੂੰ ਮੀਟਿੰਗ ਸਬੰਧੀ ਆਪਣੇ ਵਿਚਾਰ ਦੱਸੇ।

ਪ੍ਰਧਾਨ ਮੰਤਰੀ ਮੋਦੀ ਨੇ ਬਿਮਸਟੈੱਕ ਮੈਂਬਰ ਦੇਸ਼ਾਂ ਨੂੰ ਸਾਂਝੇ ਸੁਰੱਖਿਆ ਖਤਰੇ ਜਿਵੇਂ ਦਹਿਸ਼ਤਵਾਦ, ਅਤਿਵਾਦ ਅਤੇ ਕੱਟੜਤਾ, ਨਸ਼ੇ, ਹਥਿਆਰ, ਮਨੁੱਖੀ ਤਸਕਰੀ ਅਤੇ ਕੁਦਤਰੀ ਆਫ਼ਤਾਂ ਦੇ ਟਾਕਰੇ ਲਈ ਇਕੱਠੇ ਹੋ ਕੇ ਅੱਗੇ ਆਉਣ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਬਿਮਸਟੈੱਕ ਮੈਂਬਰ ਦੇਸ਼ਾਂ ਨੂੰ ਸਾਈਬਰ ਸੁਰੱਖਿਆ ਖੇਤਰ ਅਤੇ ਸਮੁੰਦਰੀ ਖੇਤਰ ਜਿਹੇ ਗੈਰ – ਪਰੰਪਰਾਵਾਦੀ ਸੁਰੱਖਿਆ ਖਤਰਿਆਂ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

*****

AKT/NT