ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਫਰੈਂਚ ਨੈਸ਼ਨਲ ਰਿਸਰਚ ਏਜੰਸੀ (ਏਐੱਨਆਰ), ਫਰਾਂਸ ਨਾਲ ਬੇਲਮੌਂਟ ਫੋਰਮ ਸਕੱਤਰੇਤ (Belmont Forum Secretariat) ਦੀ ਜਨਵਰੀ, 2015 ਤੋਂ ਦਸੰਬਰ, 2017 ਤੱਕ 40,000 ਯੂਰੋ ਦੇ ਕੁੱਲ ਅਨੁਮਾਨਤ ਖਰਚ ਨਾਲ ਸਹਿਯੋਗ ਸਮਝੌਤੇ ‘ਤੇ ਹਸਤਾਖਰ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਮੰਤਰੀ ਮੰਡਲ ਨੇ ਬੇਲਮੌਂਟ ਫੋਰਮ ਸਕੱਤਰੇਤ ਨੂੰ 2017 ਤੋਂ ਬਾਅਦ ਵਿੱਤੀ ਸਹਾਇਤਾ ਜਾਰੀ ਰੱਖਣ ਦੀ ਵੀ ਪ੍ਰਵਾਨਗੀ ਦਿੱਤੀ।
ਬੇਲਮੌਂਟ ਫੋਰਮ 2009 ਵਿੱਚ ਬਣਾਇਆ ਗਿਆ ਸੀ, ਇਹ ਵਿਸ਼ਵ ਵਾਤਾਵਰਣ ਖੋਜ ਅਤੇ ਅੰਤਰਰਾਸ਼ਟਰੀ ਵਿਗਿਆਨ ਪਰਿਸ਼ਦ ਦੇ ਦੁਨੀਆ ਦੇ ਪ੍ਰਮੱਖ ਅਤੇ ਉੱਭਰਦੇ ਵਿੱਤੀ ਸਹਾਇਤਾ ਦੇਣ ਵਾਲਿਆਂ ਦਾ ਇੱਕ ਉੱਚ ਪੱਧਰੀ ਸਮੂਹ ਹੈ। ਇਹ ਕੁਦਰਤੀ ਅਤੇ ਸਮਾਜਕ ਵਿਗਿਆਨੀਆਂ ਅਤੇ ਅੰਤਰਰਾਸ਼ਟਰੀ ਸਰੋਤਾਂ ਦੇ ਸਹਿਯੋਗ ਦੇ ਵਿਚਕਾਰ ਅੰਤਰਰਾਸ਼ਟਰੀ ਖੋਜ ਸਹਿਯੋਗ ਰਾਹੀਂ ਤੇਜ਼ੀ ਨਾਲ ਸਮਾਜ ਲਈ ਅਧਿਐਨ ਦੀ ਪਛਾਣ ਕਰਨ ਅਤੇ ਅੰਤਰਰਾਸ਼ਟਰੀ ਵਾਤਾਵਰਣ ਖੋਜ ਪ੍ਰਾਥਮਿਕਤਾਵਾਂ ਦੇਣ ਦਾ ਅਵਸਰ ਪ੍ਰਦਾਨ ਕਰਦਾ ਹੈ।
ਆਸਟਰੇਲੀਆ, ਬ੍ਰਾਜ਼ੀਲ, ਕੈਨੇਡਾ, ਯੂਰਪੀਅਨ ਕਮਿਸ਼ਨ, ਫਰਾਂਸ, ਜਰਮਨੀ, ਜਪਾਨ, ਨੀਦਰਲੈਂਡ, ਦੱਖਣੀ ਅਫ਼ਰੀਕਾ, ਯੂਕੇ ਅਤੇ ਯੂਐੱਸਏ ਆਦਿ ਤੋਂ ਇਲਾਵਾ ਭਾਰਤ ਬੇਲਮੌਂਟ ਫੋਰਮ ਦਾ ਮੈਂਬਰ ਹੈ। ਸਾਲ 2012 ਤੋਂ ਪ੍ਰਿਥਵੀ ਮੰਤਰਾਲਾ ਬੇਲਮੌਂਟ ਫੋਰਮ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰ ਰਿਹਾ ਹੈ।
ਬੇਲਮੌਂਟ ਦੀਆਂ ਗਤੀਵਿਧੀਆਂ ਵਿੱਚ ਤਾਲਮੇਲ ਲਈ ਵਾਰੀ ਦੇ ਅਧਾਰ ‘ਤੇ ਇੱਕ ਬੇਲਮੋਂਟ ਫੋਰਮ ਦੇ ਮੈਂਬਰ ਵੱਲੋਂ ਸਕੱਤਰੇਤ ਦੀ ਮੇਜ਼ਬਾਨੀ ਕੀਤੀ ਜਾਂਦੀ ਹੈ। ਜਨਵਰੀ, 2015 ਤੋਂ ਦਸੰਬਰ, 2017 ਤੱਕ ਏਐੱਨਆਰ, ਫਰਾਂਸ ਵੱਲੋਂ ਸਕੱਤਰੇਤ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਸਕੱਤਰੇਤ ਦੀ ਮੇਜ਼ਬਾਨੀ ਦਾ ਖਰਚ ਬੇਲਮੌਂਟ ਫੋਰਮ ਮੈਂਬਰ ਦੇਸ਼ਾਂ ਵੱਲੋਂ ਨਕਦੀ ਯੋਗਦਾਨ ਰਾਹੀਂ ਕੀਤਾ ਜਾਂਦਾ ਹੈ।
ਪ੍ਰਭਾਵ:
ਸਮਝੌਤੇ ਨਾਲ ਫੋਰਮ ਦੇ ਸੰਚਾਲਨ ਵਿੱਚ ਨਿਰੰਤਰਤਾ ਦਾ ਇੱਕ ਨਿਸ਼ਚਿਤ ਮਿਆਰ ਬਣਾ ਕੇ ਰੱਖਣ ਲਈ ਅਤੇ ਬੇਲਮੌਂਟ ਫੋਰਮ ਦੀਆਂ ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਵਿੱਚ ਸਹਾਇਤਾ ਮਿਲੇਗੀ। ਜਿਵੇਂ ਭਾਰਤ ਪਹਿਲਾਂ ਹੀ 4 ਸਹਿਯੋਗਾਤਮਕ ਖੋਜ ਕਿਰਿਆਵਾਂ (ਸੀਆਰਏਐੱਸ) (Collaborative Research Actions (CRAs)) ਵਿੱਚ ਹਿੱਸਾ ਲੈ ਰਿਹਾ ਹੈ ਅਤੇ ਸਕੱਤਰੇਤ ਬੇਲਮੌਂਟ ਫੋਰਮ ਦੀਆਂ ਗਤੀਵਿਧੀਆਂ ਵਿੱਚ ਤਾਲਮੇਲ ਬਣਾਵੇਗਾ, ਇਸ ਸਮਝੌਤੇ ਨਾਲ ਭਾਰਤੀ ਵਿਗਿਆਨਕ ਭਾਈਚਾਰੇ ਨੂੰ ਜ਼ਰੂਰ ਲਾਭ ਹੋਏਗਾ।
ਪਿਛੋਕੜ:
2009 ਵਿੱਚ ਬੇਲਮੌਂਟ ਫੋਰਮ ਦੀ ਸ਼ੁਰੂਆਤ ਤੋਂ ਬੇਲਮੌਂਟ ਫੋਰਮ ਸਬੰਧਤ ਅਗਵਾਈ ਵੱਲੋਂ ਆਰਜ਼ੀ ਤੌਰ ‘ਤੇ ਸਕੱਤਰੇਤ ਚਲਾਇਆ ਜਾ ਰਿਹਾ ਹੈ। ਜਿਵੇਂ ਕਿ ਅਗਵਾਈ ਵਾਰੀ ਅਨੁਸਾਰ ਹੁੰਦੀ ਹੈ ਤਾਂ ਸਕੱਤਰੇਤ ਵੀ ਬਦਲਦਾ ਹੈ ਅਤੇ ਕਈ ਵਾਰ ਅਗਵਾਈ ਅਲੱਗ ਮਹਾਦੀਪਾਂ ਅਤੇ ਅਲੱਗ ਸਮਾਂ ਖੇਤਰ ਤੋਂ ਹੁੰਦੀ ਹੈ। ਫੋਰਮ ਦੇ ਸੰਚਾਲਨ ਨੂੰ ਜਾਰੀ ਰੱਖਣ ਵਿੱਚ ਇੱਕ ਨਿਰਧਾਰਤ ਡਿਗਰੀ ਬਣਾਕੇ ਰੱਖਣ ਦੇ ਮੱਦੇਨਜ਼ਰ ਬੇਲਮੌਂਟ ਫੋਰਮ ਮੈਂਬਰ ਵਾਰੀ ਅਨੁਸਾਰ ਸੰਪੂਰਨ ਸਕੱਤਰੇਤ ਦੀ ਸਥਾਪਨਾ ਲਈ ਸਹਿਮਤ ਹੋਏ ਸਨ। ਏਐੱਨਆਰ, ਫਰਾਂਸ ਨੇ ਜਨਵਰੀ, 2015 ਤੋਂ ਦਸੰਬਰ, 2017 ਤੱਕ ਸਕੱਤਰੇਤ ਦੀ ਮੇਜ਼ਬਾਨੀ ਕਰਨ ਦੀ ਸਹਿਮਤੀ ਦਿੱਤੀ ਸੀ।
*****