Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੂੰ ਰੇਲਵੇ ਖੇਤਰ ਵਿੱਚ ਸਹਿਯੋਗ ਲਈ ਇਟਲੀ ਦੀ ਫੈਰੋਵੀ ਡੈਲੋ ਸਟਾਟੋ ਇਟਾਲਿਆਨੀ ਐੱਸ.ਪੀ.ਏ. ਨਾਲ ਹੋਏ ਸਮਝੌਤੇ ਬਾਰੇ ਦੱਸਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਰੇਲਵੇ ਦੇ ਖੇਤਰ ਵਿੱਚ ਸਹਿਯੋਗ ਲਈ 31 ਜਨਵਰੀ, 2017 ਨੂੰ ਇਟਲੀ ਦੀ ਫੈਰੋਵੀ ਡੈਲੋ ਸਟਾਟੋ ਇਟਾਲਿਆਨੀ ਐੱਸ.ਪੀ.ਏ. ਨਾਲ ਹੋਏ ਸਮਝੌਤੇ ਸਬੰਧੀ ਦੱਸਿਆ ਗਿਆ ਹੈ।

ਇਹ ਸਮਝੌਤਾ ਰੇਲਵੇ ਖੇਤਰ ਵਿੱਚ ਸੁਰੱਖਿਆ, ਕੁਸ਼ਲਤਾ ਅਤੇ ਸਥਿਰਤਾ ਨੂੰ ਪ੍ਰੋਤਸਾਹਨ ਦੇਣ ਲਈ ਭਾਰਤੀ ਰੇਲਵੇ ਨੂੰ ਨਵੇਂ ਵਿਕਾਸ ਅਤੇ ਗਿਆਨ ਨੂੰ ਸਾਂਝਾ ਕਰਨ ਅਤੇ ਗੱਲਬਾਤ ਕਰਨ ਦਾ ਪਲੈਟਫਾਰਮ ਮੁਹੱਈਆ ਕਰਾਏਗਾ। ਸਮਝੌਤੇ ਨਾਲ ਸੂਚਨਾ, ਮਾਹਰਾਂ ਦੀਆਂ ਮੀਟਿੰਗਾਂ, ਸੈਮੀਨਾਰ, ਤਕਨੀਕੀ ਦੌਰਿਆਂ ਦਾ ਅਦਾਨ-ਪ੍ਰਦਾਨ ਅਤੇ ਸੰਯੁਕਤ ਸਹਿਮਤੀ ਵਾਲੇ ਸਹਿਯੋਗੀ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਮਿਲੇਗੀ।

ਇਸ ਸਮਝੌਤੇ ਦਾ ਉਦੇਸ਼ ਆਪਸੀ ਲਾਭ ਲਈ ਰੇਲਵੇ ਖੇਤਰ ਵਿੱਚ ਸੁਰੱਖਿਆ, ਕੁਸ਼ਲਤਾ ਅਤੇ ਸਥਿਰਤਾ ਲਈ ਤਕਨੀਕੀ ਸਹਿਯੋਗ ਗਤੀਵਿਧੀਆਂ ਵਿਕਸਤ ਕਰਨਾ ਹੈ। ਇਸ ਨਾਲ ਦੋਵੇਂ ਹੇਠ ਲਿਖੇ ਖੇਤਰਾਂ ਵਿੱਚ ਤਕਨੀਕੀ ਸਹਿਯੋਗ ਕਰਨ ਦੇ ਸਮਰੱਥ ਹੋਣਗੇ:-

1. ਭਾਰਤੀ ਰੇਲਵੇ ਦੀ ਸੁਰੱਖਿਅਤ ਲੇਖਾ ਪ੍ਰੀਖਿਆ ਅਤੇ ਰੇਲ ਸੰਚਾਲਨ ਵਿੱਚ ਸੁਰੱਖਿਆ ਵਧਾਉਣ ਲਈ ਲੋੜੀਂਦੇ ਉਪਾਅ,

2. ਸੁਰੱਖਿਆ ਇਮਾਨਦਾਰੀ ਪੱਧਰ 4 (ਐੱਸਆਈਐੱਲ4) ਲਈ ਅਗਾਂਹਵਧੂ ਟੈਕਨੋਲੋਜੀ ਅਧਾਰਤ ਸੁਰੱਖਿਆ ਉਤਪਾਦਾਂ ਅਤੇ ਪ੍ਰਣਾਲੀਆਂ ਦਾ ਮੁੱਲਾਂਕਣ ਅਤੇ ਪ੍ਰਮਾਣੀਕਰਨ,

3. ਅਗਾਂਹਵਧੂ ਸਿਗਨਲ ਅਤੇ ਰੇਲ ਕੰਟਰੋਲ ਪ੍ਰਣਾਲੀਆਂ ਸਮੇਤ ਸੁਰੱਖਿਆ ‘ਤੇ ਧਿਆਨ ਦੇਣ ਦੇ ਨਾਲ ਹੀ ਸਿਖਲਾਈ ਅਤੇ ਯੋਗਤਾ ਵਿਕਾਸ,

4. ਸੰਭਾਲ ਅਤੇ ਨਿਦਾਨ ਵਿੱਚ ਆਧੁਨਿਕ ਰੁਝਾਨ,

5. ਪ੍ਰਤਿਭਾਗੀਆਂ ਵੱਲੋਂ ਸੰਯੁਕਤ ਰੂਪ ਵਿੱਚ ਚੁਣਿਆ ਹੋਇਆ ਕੋਈ ਵੀ ਹੋਰ ਖੇਤਰ।

ਪਿਛੋਕੜ:

ਫੈਰੋਵੀ ਡੈਲੋ ਸਟਾਟੋ ਇਟਾਲਿਅਨ ਗਰੁੱਪ (ਐੱਫਐੱਸ ਗਰੁੱਪ) ਰੇਲਵੇ ਨਾਲ ਸਬੰਧਿਤ ਕਾਰੋਬਾਰ ‘ਤੇ ਕੇਂਦਰਤ ਆਪਣੀਆਂ ਕੰਪਨੀਆਂ ਦੇ ਮਾਧਿਅਮ ਨਾਲ ਇਤਾਲਵੀ ਰੇਲਵੇ ਖੇਤਰ ਦੇ ਪ੍ਰਬੰਧਨ ਲਈ ਇੱਕ ਉਦਯੋਗਿਕ ਪ੍ਰਬੰਧ ਹੈ, ਇਨ੍ਹਾਂ ਵਿੱਚੋਂ ਮੁੱਖ ਹਨ: ਟਰੈਨਇਟਾਲੀਆ (Trenitalia)-ਰੇਲ ਟਰਾਂਸਪੋਰਟ ਰੀਟੀ ਫੈਰੋਵੀਰੀਆ ਇਟਾਲਿਆਨਾ-ਰੇਲਵੇ ਬੁਨਿਆਦੀ ਢਾਂਚਾ ਮੈਨੇਜਰ, ਇਟਾਲਫੇਰ (Italferr)-ਇੰਜਨੀਅਰਿੰਗ ਕੰਪਨੀ, ਇਟਾਲਸਰੀਫਰ (Italcerifer)-ਰੇਲਵੇ ਪ੍ਰਣਾਲੀ ਅਤੇ ਹਿੱਸਿਆਂ ਦੀ ਸਰਟੀਫਿਕੇਸ਼ਨ ਦੀ ਅਧਿਕਾਰਤ ਸੰਸਥਾ। ਐੱਫਸੀ ਗਰੁੱਪ ਮੁਕੰਮਲ ਤੌਰ ‘ਤੇ ਸਰਕਾਰੀ ਮਲਕੀਅਤ ਹੈ ਅਤੇ ਇਹ ਇਟਲੀ ਦੇ ਖ਼ਜ਼ਾਨਾ ਮੰਤਰਾਲੇ ਦੇ ਅਧੀਨ ਹੈ।

ਰੇਲ ਮੰਤਰਾਲੇ ਨੇ ਰੇਲ ਖੇਤਰ ਵਿੱਚ ਤਕਨੀਕੀ ਸਹਿਯੋਗ ਲਈ ਵਿਭਿੰਨ ਵਿਦੇਸ਼ੀ ਸਰਕਾਰਾਂ ਅਤੇ ਰਾਸ਼ਟਰੀ ਰੇਲਵੇਜ਼ ਨਾਲ ਸਮਝੌਤਿਆਂ ‘ਤੇ ਹਸਤਾਖਰ ਕੀਤੇ ਹਨ। ਸਹਿਯੋਗ ਲਈ ਪਛਾਣੇ ਖੇਤਰਾਂ ਵਿੱਚ ਸ਼ਾਮਲ ਹੈ ਉੱਚ ਗਤੀ ਗਲਿਆਰੇ, ਮੌਜੂਦਾ ਮਾਰਗਾਂ ਦੀ ਗਤੀ ਵਧਾਉਣੀ, ਵਿਸ਼ਵ ਪੱਧਰੀ ਸਟੇਸ਼ਨਾਂ ਦਾ ਵਿਕਾਸ, ਜ਼ਿਆਦਾ ਢੁਆਈ ਸੰਚਾਲਨ ਅਤੇ ਰੇਲਵੇ ਦੇ ਬੁਨਿਆਦੀ ਢਾਂਚੇ ਦਾ ਆਧੁਨਿਕੀਕਰਨ ਆਦਿ। ਪਰਸਪਰ ਹਿਤ ਦੇ ਖੇਤਰਾਂ ਵਿੱਚ ਰੇਲਵੇਜ਼, ਟੈਕਨੋਲੋਜੀ ਅਤੇ ਸੰਚਾਲਨ, ਗਿਆਨ ਦਾ ਅਦਾਨ ਪ੍ਰਦਾਨ, ਤਕਨੀਕੀ ਦੌਰੇ, ਸਿਖਲਾਈ ਅਤੇ ਸੈਮੀਨਾਰਾਂ ਅਤੇ ਵਰਕਸ਼ਾਪਾਂ ਨਾਲ ਖੇਤਰਾਂ ਵਿੱਚ ਵਿਕਾਸ ਦੇ ਬਾਰੇ ਜਾਣਕਾਰੀ ਦਾ ਆਦਾਨ ਪ੍ਰਦਾਨ ਕਰਕੇ ਹਾਸਲ ਕੀਤਾ ਜਾਂਦਾ ਹੈ।

ਇਹ ਸਮਝੌਤਾ ਭਾਰਤੀ ਰੇਲਵੇ ਨੂੰ ਰੇਲ ਖੇਤਰ ਵਿੱਚ ਨਵੇਂ ਵਿਕਾਸ ਅਤੇ ਗਿਆਨ ‘ਤੇ ਗੱਲਬਾਤ ਕਰਨ ਅਤੇ ਇਸ ਨੂੰ ਸਾਂਝਾ ਕਰਨ ਲਈ ਪਲੈਟਫਾਰਮ ਮੁਹੱਈਆ ਕਰਾਉਂਦਾ ਹੈ। ਸਮਝੌਤਾ ਵਿਸ਼ੇਸ਼ ਟੈਕਨੋਲੋਜੀ ਖੇਤਰਾਂ ਅਤੇ ਗਿਆਨ ਸਾਂਝਾ ਕਰਨ ਦੇ ਹੋਰ ਆਦਾਨ ਪ੍ਰਦਾਨ ‘ਤੇ ਧਿਆਨ ਕੇਂਦਰਤ ਕਰਦੇ ਹੋਏ ਤਕਨੀਕੀ ਮਾਹਰਾਂ, ਰਿਪੋਰਟਾਂ ਅਤੇ ਤਕਨੀਕੀ ਦਸਤਾਵੇਜ਼ਾਂ, ਸਿਖਲਾਈ ਅਤੇ ਸੈਮੀਨਾਰ/ਵਰਕਸ਼ਾਪਾਂ ਦੇ ਅਦਾਨ-ਪ੍ਰਦਾਨ ਦੀ ਸੁਵਿਧਾ ਦਿੰਦਾ ਹੈ।

*****

AKT/VBA/SH