ਪੀਐੱਮਇੰਡੀਆ
ਮਾਣਯੋਗ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ, ਪ੍ਰੈੱਸ ਦੇ ਸਾਥੀਉ,
ਮਹਾਮਹਿਮ,
ਭਾਰਤ ਦੀ ਪਹਿਲੀ ਫੇਰੀ ’ਤੇ ਤੁਹਾਡਾ ਸੁਆਗਤ ਕਰਦਿਆਂ ਮੈ ਖ਼ੁਸ਼ੀ ਮਹਿਸੂਸ ਕਰ ਰਿਹਾ ਹਾਂ। ਹਾਲੇ ਪਿਛਲੇ ਮਹੀਨੇ, ਅਸੀਂ ਵਧੀਆ ਬਾਰਡਰ-ਗਵਾਸਕਰ ਟਰਾਫੀ ਵੇਖੀ ਹੈ। ਆਸਟ੍ਰੇਲੀਆ ਦੀ ਸੰਸਦ ਵਿੱਚ ਸਾਲ 2014 ਵਿੱਚ ਆਪਣੇ ਭਾਸ਼ਣ ਵਿੱਚ ਮੈਂ ਮਹਾਨ ਬਰੈਡਮੈਨ ਤੇ ਤੇਂਦੁਲਕਰ ਬਾਰੇ ਬੋਲਿਆ ਸੀ। ਅੱਜ ਭਾਰਤ ਵਿੱਚ ਵਿਰਾਟ ਕੋਹਲੀ ਅਤੇ ਆਸਟ੍ਰੇਲੀਆ ਵਿੱਚ ਸਟੀਵਨ ਸਮਿੱਥ ਕ੍ਰਿਕਟ ਦੀਆਂ ਨੌਜਵਾਨ ਫੌਜਾਂ ਤਿਆਰ ਕਰ ਰਹੇ ਹਨ। ਮੈਂ ਉਮੀਦ ਕਰਦਾ ਹਾਂ ਕਿ ਤੁਹਾਡੀ ਭਾਰਤ ਫੇਰੀ ਹੋਰ ਆਸਟ੍ਰੇਲੀਅਨ ਕੈਪਟਨ ਅਤੇ ਸਟੀਵਨ ਸਮਿੱਥ ਦੀ ਬੈਟਿੰਗ ਵਾਂਗ ਹੀ ਲਾਹੇਵੰਦ ਰਹੇਗੀ।
ਮਹਾਮਹਿਮ,
ਮੈਨੂੰ ਜੀ-20 ’ਤੇ ਆਪਣੀਆਂ ਮੀਟਿੰਗਾਂ ਚੰਗੀ ਤਰਾਂ ਯਾਦ ਹਨ। ਉਹ ਹਮੇਸ਼ਾ ਉਦੇਸ਼ ਤੇ ਬਦਲਾਵ ਦਾ ਮਜਬੂਤ ਅਰਥ ਪ੍ਰਗਟ ਕਰਦੀਆਂ ਹਨ। ਸਾਡੀ ਸਾਂਝੇਦਾਰੀ ਦੇ ਤਰੱਕੀਕੁੰਨ ਤੱਥਾਂ ਪ੍ਰਤੀ ਤੁਹਾਡੀ ਖਾਸ ਦਿਲਚਸਪੀ ਦੀ ਮੈਂ ਵਿਸ਼ੇਸ਼ ਤੌਰ ’ਤੇ ਸਲਾਘਾ ਕਰਦਾ ਹਾਂ। ਸਹਿਯੋਗ ਦਾ ਸਾਡਾ ਇਹ ਸਫ਼ਰ ਇਸ ਦਿਸ਼ਾ ਵੱਲ ਪੱਕਾ ਹੈ। ਤੁਹਾਡੀ ਅਗਵਾਈ ਵਿੱਚ ਸਾਡੇ ਸਬੰਧਾਂ ਨੇ ਨਵੇਂ ਮੀਲ ਪੱਥਰ ਛੋਹੇ ਹਨ। ਅਤੇ ਤੁਹਾਡੀ ਫੇਰੀ ਨੇ ਸਾਨੂੰ ਸਾਡੀ ਨੀਤੀਗਤ ਹਿੱਸੇਦਾਰੀ ਵਿੱਚ ਨਵੀਆਂ ਪਹਿਲਾਂ ਘੜਣ ਦਾ ਇੱਕ ਮੌਕਾ ਦਿਤਾ ਹੈ।
ਮਹਾਮਹਿਮ,
ਭਾਰਤੀ ਸਮੁੰਦਰਾਂ ਦੇ ਪਾਣੀ ਸਾਂਨੂੰ ਪੁਰਾਣੇ ਇਤਿਹਾਸਾਂ ਦੀ ਯਾਦ ਦਿਵਾਉਦੇ ਹਨ। ਉਹ ਸਾਡੇ ਭਾਗਾਂ ਕਿਸਮਤਾਂ (ਜਾਂ ਥਾਵਾਂ) ਦੇ ਸੂਚਕ ਵੀ ਹਨ। ਦੋਨੋਂ ਦੇਸ਼ਾਂ ਦੇ ਮੁੱਲ ਅਤੇ ਲੋਕਤੰਤਰ ਦੇ ਸਿਧਾਂਤ ਤੇ ਕਾਨੂੰਨ ਇਕੋ ਜਿਹੇ ਹਨ। ਅੱਜ ਭਾਰਤ ਦੇ 1.25 ਬੀਲੀਅਨ ਲੋਕਾਂ ਅਤੇ ਆਸਟ੍ਰੇਲੀਆ ਦੀਆਂ ਸਮਰਥਾਵਾਂ ਤੇ ਮਜਬੂਤੀਆਂ ਦੀ ਆਰਥਕ ਖੁਸ਼ਹਾਲੀ ਲਈ ਦ੍ਰਿੜ ਇੱਛਾ ਸ਼ਕਤੀ ਸਾਡੇ ਸਬੰਧਾਂ ਨੂੰ ਪ੍ਰਭਾਸ਼ਿਤ ਕਰਦੀਆਂ ਹਨ।
ਦੋਸਤੋ,
ਅੱਜ ਸਾਡੀ ਗੱਲਬਾਤ ਦੌਰਾਨ, ਮੈਂ ਅਤੇ ਪ੍ਰਧਾਨ ਮੰਤਰੀ ਨੇ ਦੁਵੱਲੇ ਸਬੰਧਾਂ ਦਾ ਸਮੁੱਚੇ ਤੌਰ ’ਤੇ ਮੁੜ ਵਿਚਾਰ ਕੀਤਾ। ਆਰਥਿਕ ਸਹਿਯੋਗਤਾ ਵਾਲੇ ਸਮਝੌਤੇ ’ਤੇ ਛੇਤੀ ਹੀ ਅਗਲੇ ਗੇੜ ਦੀ ਗੱਲਬਾਤ ਕਰਨ ਬਾਰੇ ਫੈਸਲਾ ਲੈਣ ਸਮੇਤ ਅਸੀਂ ਸਾਂਝੇਦਾਰੀ ਨੂੰ ਹੋਰ ਮਜਬੂਤ ਬਣਾਉਣ ਲਈ ਕਈ ਫੈਸਲੇ ਲਏ ਹਨ। ਮੈਂਨੂੰ ਇਹ ਖ਼ੁਸ਼ੀ ਜਰੂਰ ਹੈ ਕਿ ਸਾਡੇ ਸਮਝੌਤਿਆਂ ’ਤੇ ਡੀ.ਐਸ.ਆਰ. ਰੀਵਿੳ ਸਿਸਟਮ ਦਾ ਕੋਈ ਅਸਰ ਨਹੀਂ ਹੋਵੇਗਾ।
ਦੋਸਤੋ,
ਭਾਰਤ ਤੇ ਆਸਟ੍ਰੇਲੀਆ ਦੋਵੇਂ ਹੀ ਸਾਡੇ ਸਮਾਜਾਂ ਦੀ ਖੁਸ਼ਹਾਲੀ ਵਿੱਚ ਸਿੱਖਿਆ ਤੇ ਕਾਢ ਨਵੀਆਂ ਕਾਡਾਂ ਦੇ ਮੁੱਲਾਂ ਦੀ ਨੂੰ ਮਾਨਤਾ ਦਿੰਦੇ ਹਨ । ਇਸ ਲਈ ਇਹ ਕੋਈ ਅਚੰਭਾ ਨਹੀਂ ਹੈ ਕਿ ਸਿੱਖਿਆ ਤੇ ਖੋਜ ਦੇ ਖੇਤਰ ਵਿੱਚ ਸਹਿਯੋਗਿਤਾ ਸਾਡੀ ਸਾਂਝੇਦਾਰੀ ਦਾ ਅਤਿਅੰਤ ਮਹੱਤਵਪੂਰਣ ਪਹਿਲੂ ਹੈ। ਮੈਂ ਅਤੇ ਪ੍ਰਧਾਨ ਮੰਤਰੀ ਨੇ ਹਾਲ ਵਿੱਚ ਹੀ ਨੈਨੋ ਤੇ ਬਾਇਓ ਟੈਕਨੋਲੋਜੀ ’ਤੇ ਖੋਜ ਕੇਂਦਰ ਟੇਰੀ-ਡੀਕਨ ਦਾ ਉਦਘਾਟਨ ਕੀਤਾ ਹੈ, ਜਿਹੜਾ ਕਿ ਸਾਡੇ ਦੋਵਾਂ ਦੇਸ਼ਾਂ ਵਿੱਚ ਹੋਏ ਅਤਿ ਆਧੁਨਿਕ ਵਿਗਿਆਨ ਅਤੇ ਤਕਨਾਲੋਜੀ ਸਹਿਯੋਗਤਾ ਦੀ ਇੱਕ ਵਧੀਆ ਮਿਸਾਲ ਹੈ। ਭਾਰਤ-ਆਸਟ੍ਰੇਲੀਆ ਦਾ ਕਰੀਬ 100 ਮੀਲੀਅਨ ਡਾਲਰ ਦਾ ਰੀਸਰਚ ਫੰਡ ਨੈਨੋ ਤਕਨਾਲੋਜੀ, ਸਮਾਰਟ ਸਿਟੀਜ਼, ਢਾਂਚਾ, ਖੇਤੀ ਅਤੇ ਬਿਮਾਰੀ ਨਿਯੰਤਰਣ ਜਿਹੇ ਖੇਤਰਾਂ ਵਾਲੇ ਸਹਿਯੋਗੀ ਖੋਜ ਪ੍ਰੋਜੈਕਟਾਂ ’ਤੇ ਕੇਂਦ੍ਰਤ ਹੈ। ਵਿਟਾਮਿਨ-ਏ ਯੁਕਤ ਕੇਲਾ ਵਿਕਸਤ ਕਰਨ ਦਾ ਸਾਡਾ ਸਾਂਝਾ ਉਪਰਾਲਾ ਫੀਲਡ ਟਰਾਇਲ ਦੇ ਪਹਿਲੇ ਗੇੜ ਵਿੱਚ ਦਾਖ਼ਲ ਹੋ ਗਿਆ ਹੈ। ਸਾਡੇ ਵਿਗਿਆਨੀ ਦਾਲਾਂ ਦੀਆਂ ਹੋਰ ਪੌਸ਼ਟਿਕ ਤੇ ਹਾਰਡੀ ਕਿਸਮਾਂ ਵਿਕਸਤ ਕਰਨ ਲਈ ਸਾਂਝ ਕਰ ਰਹੇ ਹਨ। ਇਹ ਸਾਡੀ ਵਧੀਆ ਵਿਗਿਆਨਕ ਸਹਿਯੋਗਤਾ ਦੀ ਮਜਬੂਤੀ ਦੇ ਵਧੀਆ ਨਤੀਜਿਆਂ ਦੇ ਦੋ ਨਮੂਨੇ ਹਨ, ਜਿਹੜੇ ਕਿ ਸਾਡੇ ਕਿਸਾਨਾਂ ਸਮੇਤ ਲੱਖਾਂ ਲੋਕਾਂ ਦੀ ਜਿੰਦਗੀ ਸੁਧਾਰਣਗੇ। ਮੈਂ ਪ੍ਰਧਾਨ ਮੰਤਰੀ ਦੇ ਨਾਲ ਆਏ ਉਪ ਕੁਲਪਤੀਆਂ ਤੇ ਵੋਕੇਸ਼ਨਲ ਟਰੇਨਿੰਗ ਇੰਸਟੀਚਿਊਟਸ ਦੇ ਮੁਖੀਆਂ ਦੇ ਵੱਡੇ ਵਫ਼ਦ ਦਾ ਨਿੱਘਾ ਸੁਆਗਤ ਕਰਦਾ ਹਾਂ । ਇਸ ਫੇਰੀ ਦੌਰਾਨ ਸੰਸਥਾ ਤੋਂ ਸੰਸਥਾ ਪੱਧਰ ਦੀਆਂ ਕਈ ਸਾਂਝੇਦਾਰੀਆਂ ਮੁਕੰਮਲ ਹੋਈਆਂ ਹਨ। ਵਿਦਿਆਰਥੀ ਅਦਾਨ ਪ੍ਰਦਾਨ ਦੁਵੱਲੀ ਸਿੱਖਿਆ ਸਹਿਯੋਗਿਤਾ ਦਾ ਇੱਕ ਅਹਿਮ ਵਿਸ਼ਾ ਰਹੇ। ਆਸਟ੍ਰੇਲੀਆ ਵਿੱਚ 60,000 ਤੋਂ ਜ਼ਿਆਦਾ ਵਿਦਿਆਰਥੀ ਰਹਿ ਰਹੇ ਹਨ । ਆਸਟ੍ਰੇਲੀਅਨ ਵਿਦਿਆਰਥੀਆਂ ਦੀ ਵਧਦੀ ਗਿਣਤੀ ਭਾਰਤ ਵਿੱਚ ਸਿੱਖਿਆ ਲਈ ਆ ਰਹੀ ਹੈ। ਭਾਰਤੀ ਨੌਜਵਾਨਾਂ ਦੀਆਂ ਉਮੀਦਾਂ ਦੇ ਪ੍ਰਤੀ ਭਾਰਤ ਵਿੱਚ ਵਿਸ਼ਵ ਪੱਧਰੀ ਸੰਸਥਾਵਾਂ ਬਣਾਉਣਾ ਮੇਰੀ ਸਰਕਾਰ ਦੇ ਉਦੇਸ਼ਾਂ ਵਿਚੋਂ ਇੱਕ ਹੈ। ਮੈਂ ਤੇ ਪ੍ਰਧਾਨ ਮੰਤਰੀ ਟਰਨਬੁੱਲ ਨੇ ਉਨਾਂ ਤਰੀਕਿਆਂ ’ਤੇ ਵਿਚਾਰ ਕੀਤਾ ਹੈ, ਜਿਸ ਨਾਲ ਆਸਟ੍ਰੇਲੀਅਨ ਯੁਨੀਵਰਸੀਟੀਆਂ ਇਸ ਟੀਚੇ ਨਾਲ ਜੁੜ ਸਕਦੀਆਂ ਹਨ ਤੇ ਇਸ ਵਿੱਚ ਹਿੱਸਾ ਪਾ ਸਕਦੀਆਂ ਹਨ।
ਦੋਸਤੋ,
ਮੈਂ ਤੇ ਪ੍ਰਧਾਨ ਮੰਤਰੀ ਨੇ ਇੱਕ ਗੱਲ ਸਾਂਝੀ ਕੀਤੀ ਹੈ ਕਿ ਸਾਡੀ ਆਰਥਕ ਤਰੱਕੀ ਅਤੇ ਖੁਸ਼ਹਾਲੀ ਪ੍ਰਤੀ ਮਾਹੌਲ ਨਰਮ ਰਹਿਣਾ ਚਾਹੀਦਾ ਹੈ। ਅਸੀਂ ਖੁਸ਼ ਹਾਂ ਕਿ ਰੀਨਿਉਅਲ ਐਨਰਜੀ ਸਮੇਤ ਉਰਜਾ ਦੇ ਹੋਰ ਪਹਿਲੂਆਂ ਵਿੱਚ ਸਾਡੀ ਗੱਲਬਾਤ ਤੇ ਸਹਿਯੋਗਤਾ ਨੂੰ ਖੰਭ ਲੱਗ ਰਹੇ ਹਨ। ਕੌਮਾਂਤਰੀ ਸੌਰ ਸਮਝੌਤੇ (Internation solar Alliance)ਵਿੱਚ ਸ਼ਾਮਲ ਹੋਣ ਦੇ ਆਸਟ੍ਰੇਲੀਆ ਦੇ ਫੈਸਲੇ ਲਈ ਮੈਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਚਾਹਾਂਗਾ। ਅਤੇ ਦੋ-ਧਿਰੀ ਸਹਿਯੋਗ ਨਾਲ ਆਸਟ੍ਰੇਲੀਅਨ ਸੰਸਦ ਵਿੱਚ ਕਾਨੂੰਨ ਪਾਸ ਹੋਣ ਨਾਲ ਆਸਟ੍ਰੇਲੀਆ ਹੁਣ ਭਾਰਤ ਨੂੰ ਯੂਰੇਨੀਅਮ ਨਿਰਯਾਤ ਕਰਨ ਲਈ ਤਿਆਰ ਹੈ।
ਦੋਸਤੋ,
ਮੈਂ ਤੇ ਪ੍ਰਧਾਨ ਮੰਤਰੀ ਨੇ ਮੰਨਿਆ ਹੈ ਕਿ ਭਾਰਤ-ਆਸਟ੍ਰੇਲੀਆ ਵਿੱਚ ਸ਼ਾਂਤੀ ਤੇ ਸਥਿਰਤਾ ਲਈ ਸਾਡਾ ਭਵਿੱਖ ਗੇਹਰਾਈ ਨਾਲ ਜੁੜਿਆ ਹੋਇਆ ਹੈ। ਇਸ ਲਈ ਅਸੀਂ ਸੁਰੱਖਿਅਤ ਅਤੇ ਨਿਯਮ ਅਧਾਰਤ ਭਾਰਤ-ਆਸਟ੍ਰੇਲੀਆ ਦੀ ਲੋੜ ’ਤੇ ਸਹਿਮਤ ਹਾਂ। ਅਸੀਂ ਇਹ ਵੀ ਜਾਣਦੇ ਹਾਂ ਕਿ ਇਸ ਵਿਸ਼ਵੀਕਰਣ ਦੀ ਦੁਨੀਆ ਵਿੱਚ ਅੱਤਿਵਾਦ ਅਤੇ ਸਾਈਬਰ ਸੁਰੱਖਿਆ ਵਰਗੀਆਂ ਚੁਣੌਤੀਆਂ ਸਾਡੇ ਖੇਤਰਾਂ ਦੀਆਂ ਸੀਮਾਵਾਂ ਤੋਂ ਬਾਹਰ ਫੈਲੀਆਂ ਹੋਈਆਂ ਹਨ। ਅਤੇ ਇਸ ਲਈ ਵਿਸ਼ਵੀ ਰਣਨੀਤੀ ਤੇ ਸਮਾਧਾਨਾਂ ਦੀ ਲੋੜ ਹੈ। ਪ੍ਰਧਾਨ ਮੰਤਰੀ ਦੀ ਖੇਤਰਵਾਦ ਅਤੇ ਵਿਸ਼ਵੀ ਮੁੱਦਿਆਂ ’ਤੇ ਸੋਚ ਤੇ ਸਮਝ ਸਾਡੇ ਦੋਵਾਂ ਨਾਲ ਜੁੜੇ ਮੁੱਦਿਆਂ ’ਤੇ ਸਾਡੀ ਸਹਿਯੋਗਿਤਾ ਲਈ ਸੱਚਮੁੱਚ ਨਵਾਂ ਪੈਮਾਨਾ ਲਿਆਈ ਹੈ। ਰੱਖਿਆ ਅਤੇ ਸੁਰੱਖਿਆ ਦੇ ਖੇਤਰ ਵਿੱਚ ਸਾਡੀ ਸਹਿਯੋਗਿਤਾ ਨਵੀਆਂ ਉਚਾਈਆਂ ’ਤੇ ਪੁੱਜੀ ਹੈ। ਸਾਡੇ ਸਮੁੰਦਰੇ ਤਜ਼ਰਬੇ ਅਤੇ ਲੈਣ-ਦੇਣ ਉਸਾਰੂ ਰਹੇ ਹਨ। ਆਤੰਕਵਾਦ -ਵਿਰੋਧੀ ਅਤੇ ਕੌਮੀ-ਪੱਧਰੀ ਅਪਰਾਧਾਂ ’ਤੇ ਸਾਡੇ ਦੁਵੱਲੇ ਮਕੈਨੀਜ਼ਮ ਚੰਗੇ ਤਰੀਕੇ ਨਾਲ ਕੰਮ ਕਰ ਰਹੇ ਹਨ। ਮੈਂ ਵਿਸ਼ੇਸ਼ ਤੌਰ ’ਤੇ ਖ਼ੁਸ਼ ਹਾਂ ਕਿ ਅਸੀਂ ਇਸ ਫ਼ੇਰੀ ਦੌਰਾਨ ਸੁਰੱਖਿਆ ਸਹਿਯੋਗਿਤਾ ’ਤੇ ਆਪਸੀ ਸਹਿਮਤੀ ਸਮਝੌਤਾ ਕਰਨ ਦੇ ਯੋਗ ਬਣੇ ਹਾਂ। ਅਸੀਂ ਇਸ ਨਾਲ ਵੀ ਸਹਿਮਤ ਹਾਂ ਕਿ ਮਜਬੂਤ ਖੇਤਰੀ ਸੰਸਥਾਵਾਂ ਸਾਡੇ ਖੇਤਰਾਂ ਵਿਚਾਲੇ ਸੰਤੁਲਨ ਦੀ ਭਾਵਨਾ, ਖੁਸ਼ਹਾਲੀ ਅਤੇ ਸ਼ਾਂਤੀ ਲਈ ਜਰੂਰੀ ਹਨ। ਇਸ ਲਈ ਸਾਡੇ ਸਾਂਝੇ ਹਿੱਤਾਂ ਦੀ ਪੈਰਵੀ ਲਈ ਅਸੀਂ ਪੂਰਵੀ-ਏਸ਼ੀਆ ਸੁਮਿੱਟ (East Asia Summit)ਦੇ ਮੈਂਬਰਾਂ ਅਤੇ ਇੰਡੀਅਨ ਓਸ਼ੀਅਨ ਰਿੱਮ(Indian Ocean Rim ) ਦੇਸ਼ਾਂ ਨਾਲ ਹੋਰ ਨੇੜੇ ਹੋ ਕੇ ਸਹਿਯੋਗ ਲਈ ਸਰਗਰਮ ਹੋ ਕੇ ਕੰਮ ਕਰਾਂਗੇ।
ਦੋਸਤੋ,
ਸਾਡੇ ਸਮਾਜਾਂ ਵਿਚਾਲੇ ਸੰਪਰਕ ਸਾਡੀ ਸਾਂਝੀਦਾਰੀ ਵਿੱਚ ਵੱਡਾ ਮਜਬੂਤ ਥੰਮ ਹਨ । ਆਸਟ੍ਰੇਲੀਆ ਭਾਰਤੀ ਮੂਲ ਦੇ ਲਗਭਗ ਅੱਧਾ ਮੀਲੀਅਨ ਲੋਕਾਂ ਲਈ ਇੱਕ ਘਰ ਵੀ ਹੈ। ਉਨਾਂ ਦੀ ਖੁਸ਼ਹਾਲੀ ਅਤੇ ਉਤੇਜਿਤ ਸਭਿਆਚਾਰ ਸਾਡੀ ਸਾਂਝੀਦਾਰੀ ਨੂੰ ਹੋਰ ਅਮੀਰ ਬਣਾਉਦਾ ਹੈ। ਭਾਰਤ ਦਾ ਇੱਕ ਬਹੁਤ ਸਫਲ ਤਿਉਹਾਰ, ਜਿਸ ਨੂੰ ‘‘ਕਾਨਫਲੁਐਂਸ’ (ਇਸ ਦਾ ਸ਼ਬਦੀ ਅਰਥ ‘ਸੰਗਮ’ ਹੈ) ਕਿਹਾ ਜਾਂਦਾ ਹੈ, ਪਿਛਲੇ ਸਾਲ ਆਸਟ੍ਰੇਲੀਆ ਦੇ ਕਈ ਸ਼ਹਿਰਾਂ ਵਿੱਚ ਮਨਾਇਆ ਗਿਆ। ਮੈਂ ਆਸਟ੍ਰੇਲੀਆਈ ਸਰਕਾਰ ਵੱਲੋਂ ਇਸ ਤਿਉਹਾਰ ਲਈ ਦਿੱਤੀ ਸਮੁੱਚੀ ਮਦਦ ਤੇ ਸਹਿਯੋਗ ਲਈ ਪ੍ਰਧਾਨ ਮੰਤਰੀ ਦਾ ਸ਼ੁਕਗੁਜਾਰ ਹਾਂ।
ਮਹਾਮਹਿਮ,
ਭਾਰਤ ਅਤੇ ਆਸਟ੍ਰੇਲੀਆ ਨੇ ਮੌਜੂਦਾ ਸਾਲਾਂ ਵਿੱਚ ਆਪਸੀ ਦੁਵੱਲੇ ਸਬੰਧਾਂ ਵਿੱਚ ਵੱਡੀਆਂ ਲੰਮੀਆਂ ਪੁਲਾਂਘਾਂ ਪੁੱਟੀਆਂ ਹਨ। ਅੱਗੇ ਆਉਣ ਵਾਲੇ ਮਹੀਨਿਆਂ ਤੇ ਸਾਲਾਂ ਵਿੱਚ ਅਸੀਂ ਸਾਡੇ ਦੋਨੋਂ ਦੇਸ਼ਾਂ ਲਈ ਸਿਰਫ਼ ਵਾਅਦੇ ਅਤੇ ਸੰਭਾਵਨਾਵਾਂ ਵੇਖ ਰਹੇ ਹਾਂ। ਸਾਡੀ ਮਜਬੂਤ ਤੇ ਜੋਸ਼ਪੂਰਨ ਨੀਤੀਗਤ ਹਿੱਸੇਦਾਰੀ ਸਾਡੇ ਸਮਾਜਾਂ ਦੀ ਭਲਾਈ ਅਤੇ ਸੁਰੱਖਿਆ ਲਈ ਜਰੂਰ ਅਹਿਮ ਹੈ। ਪਰ ਇਹ ਸਾਡੇ ਖੇਤਰਾਂ ਵਿੱਚ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਲਈ ਵੀ ਵੱਡਾ ਪਹਿਲੂ ਹੈ। ਮਹਾਮਹਿਮ ਮੈਂ ਤੁਹਾਡਾ ਭਾਰਤ ਵਿੱਚ ਇੱਕ ਵਾਰ ਫ਼ੇਰ ਸੁਆਗਤ ਕਰਦਾ ਹਾਂ ਅਤੇ ਕਾਮਨਾ ਕਰਦਾ ਹਾਂ ਕਿ ਤੁਹਾਡਾ ਠਹਿਰਾਅ ਉਸਾਰੂ ਅਤੇ ਚੰਗੇ ਨਤੀਜੇ ਵਾਲਾ ਰਹੇ।
ਤੁਹਾਡਾ ਧੰਨਵਾਦ।
ਤੁਹਾਡਾ ਬਹੁਤ-ਬਹੁਤ ਧੰਨਵਾਦ।
AKT/NT