ਪੀਐੱਮਇੰਡੀਆ
ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ। ਹਰੇਕ ਮਨ ਕੀ ਬਾਤ ਤੋਂ ਪਹਿਲਾਂ ਦੇਸ਼ ਦੇ ਹਰ ਕੋਨੇ ਤੋਂ, ਹਰ ਉਮਰ ਹਰ ਵਰਗ ਦੇ ਲੋਕਾਂ ਵੱਲੋਂ ਮਨ ਕੀ ਬਾਤ ਨੂੰ ਲੈ ਕੇ ਢੇਰ ਸਾਰੇ ਸੁਝਾਅ ਆਉਂਦੇ ਹਨ। ਆਕਾਸ਼ਵਾਣੀ ਉੱਪਰ ਆਉਂਦੇ ਹਨ, Nerendra ModiApp ਉੱਪਰ ਆਉਂਦੇ ਹਨ। Mygov ਦੇ ਮਾਧਿਅਮ ਰਾਹੀਂ ਆਉਂਦੇ ਹਨ, Phone ਦੁਆਰਾ ਆਉਂਦੇ ਹਨ, Recorded Message ਦੁਆਰਾ ਆਉਂਦੇ ਹਨ ਅਤੇ ਜਦ ਕਦੀ-ਕਦੀ ਮੈਂ ਉਨਾਂ ਨੂੰ ਸਮਾਂ ਕੱਢ ਕੇ ਦੇਖਦਾ ਹਾਂ ਤਾਂ ਮੇਰੇ ਲਈ ਇਕ ਸੁਖਦ ਅਨੁਭਵ ਹੁੰਦਾ ਹੈ, ਏਨੀਆਂ ਵਖਰੇਵਿਆਂ ਨਾਲ ਭਰੀਆਂ ਜਾਣਕਾਰੀਆਂ ਮਿਲਦੀਆਂ ਹਨ। ਦੇਸ਼ ਦੇ ਹਰ ਕੋਨੇ ਵਿੱਚ ਸ਼ਕਤੀਆਂ ਦਾ ਅੰਬਾਰ ਪਿਆ ਹੈ। ਸਾਧਕ ਦੀ ਤਰਾਂ ਸਮਾਜ ਵਿੱਚ ਖਪੇ ਹੋਏ ਲੋਕਾਂ ਦਾ ਅਣਗਿਣਤ ਯੋਗਦਾਨ, ਦੂਜੇ ਪਾਸੇ ਸ਼ਾਇਦ ਸਰਕਾਰਾਂ ਦੀ ਨਜ਼ਰ ਵੀ ਨਹੀਂ ਜਾਂਦੀ ਹੋਵੇਗੀ, ਅਜਿਹੀਆਂ ਸਮੱਸਿਆਵਾਂ ਦਾ ਅੰਬਾਰ ਵੀ ਨਜ਼ਰ ਆਉਂਦਾ ਹੈ। ਸ਼ਾਇਦ ਵਿਵਸਥਾ ਵੀ ਆਦੀ ਹੋ ਗਈ ਹੋਵੇਗੀ, ਲੋਕ ਵੀ ਆਦੀ ਹੋ ਗਏ ਹੋਣਗੇ ਅਤੇ ਮੈਂ ਦੇਖਿਆ ਹੈ ਕਿ ਬੱਚਿਆਂ ਦੀ ਜਿਗਿਆਸਾ, ਨੌਜਵਾਨਾਂ ਦੀਆਂ ਆਸਾਂ-ਉਮੀਦਾਂ, ਵੱਡਿਆਂ ਦੇ ਅਨੁਭਵ ਦਾ ਨਿਚੋੜ, ਤਰਾਂ-ਤਰਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ। ਹਰ ਵਾਰੀ ਜਿੰਨੇ Inputs ਮਨ ਕੀ ਬਾਤ ਲਈ ਆਉਂਦੇ ਹਨ, ਸਰਕਾਰ ਵਿੱਚ ਉਨਾਂ ਦਾ Detail Analysis ਹੁੰਦਾ ਹੈ। ਸੁਝਾਅ ਕਿਸ ਪ੍ਰਕਾਰ ਦੇ ਹਨ, ਸ਼ਿਕਾਇਤਾਂ ਕੀ ਹਨ, ਲੋਕਾਂ ਦੇ ਅਨੁਭਵ ਕੀ ਹਨ। ਆਮ ਤੌਰ ਉੱਪਰ ਇਹ ਦੇਖਿਆ ਗਿਆ ਹੈ ਕਿ ਮਨੁੱਖ ਦਾ ਸੁਭਾਅ ਹੈ ਦੂਜਿਆਂ ਨੂੰ ਸਲਾਹ ਦੇਣ ਦਾ। ਟਰੇਨ ‘ਚ, ਬੱਸ ‘ਚ ਜਾਂਦਿਆਂ ਕਿਸੇ ਨੂੰ ਖਾਂਸੀ ਆ ਗਈ ਹੈ, ਤੁਰੰਤ ਦੂਸਰਾ ਆ ਕੇ ਆਖਦਾ ਹੈ ਏਦਾਂ ਕਰੋ। ਸਲਾਹ ਦੇਣੀ, ਸੁਝਾਅ ਦੇਣਾ, ਇਹ ਮੰਨੋ ਜਿਵੇਂ ਸਾਡੇ ਸੁਭਾਅ ਵਿੱਚ ਹੀ ਹੈ, ਸ਼ੁਰੂ ਵਿੱਚ ਮਨ ਕੀ ਬਾਤ ਨੂੰ ਲੈ ਕੇ ਜਦ ਵੀ ਸੁਝਾਅ ਆਉਂਦੇ ਸਨ, ਸਲਾਹ ਦੇ ਸ਼ਬਦ ਸੁਣਾਈ ਦਿੰਦੇ ਸਨ, ਪੜਨ ਨੂੰ ਮਿਲਦੇ ਸਨ ਤਾਂ ਸਾਡੀ ਟੀਮ ਨੂੰ ਵੀ ਇਹੀ ਲੱਗਦਾ ਸੀ ਕਿ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਹ ਆਦਤ ਹੋਵੇਗੀ ਪਰ ਅਸੀਂ ਜ਼ਰਾ ਬਾਰੀਕੀ ਨਾਲ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਸਚਮੁੱਚ ਏਨਾ ਭਾਵੁਕ ਹੋ ਗਿਆ। ਜ਼ਿਆਦਾਤਰ ਸੁਝਾਅ ਦੇਣ ਵਾਲੇ ਲੋਕ ਉਹ ਹਨ, ਮੇਰੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲੇ ਲੋਕ ਉਹ ਹਨ ਜੋ ਸਚਮੁੱਚ ਆਪਣੇ ਜੀਵਨ ਵਿੱਚ ਕੁਝ ਨਾ ਕੁਝ ਕਰਦੇ ਹਨ। ਕੁਝ ਚੰਗਾ ਹੋਵੇ, ਉਸ ਉੱਪਰ ਉਹ ਆਪਣੀ ਬੁੱਧੀ, ਸ਼ਕਤੀ, ਸਮਰੱਥਾ, ਪਰਿਸਥਿਤੀ ਅਨੁਸਾਰ ਯਤਨਸ਼ੀਲ ਹਨ ਅਤੇ ਇਹ ਚੀਜ਼ਾਂ ਜਦ ਧਿਆਨ ‘ਚ ਆਈਆਂ ਤਾਂ ਮੈਨੂੰ ਲੱਗਿਆ ਕਿ ਇਹ ਸੁਝਾਅ ਸਾਧਾਰਣ ਨਹੀਂ ਹਨ। ਇਹ ਅਨੁਭਵ ਦੇ ਨਿਚੋੜ ਵਿੱਚੋਂ ਨਿਕਲੇ ਹੋਏ ਹਨ। ਕੁਝ ਲੋਕ ਸੁਝਾਅ ਇਸ ਲਈ ਵੀ ਦਿੰਦੇ ਹਨ ਕਿ ਉਨਾਂ ਨੂੰ ਲੱਗਦਾ ਹੈ ਕਿ ਜੇਕਰ ਇਹੀ ਵਿਚਾਰ ਉੱਥੇ, ਜਿੱਥੇ ਕੰਮ ਕਰ ਰਹੇ ਹਾਂ, ਉਹ ਵਿਚਾਰ ਜੇਕਰ ਹੋਰ ਲੋਕ ਸੁਣਨ ਅਤੇ ਉਸ ਦਾ ਇਕ ਵਿਆਪਕ ਰੂਪ ਮਿਲ ਜਾਵੇ। ਬਹੁਤ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ ਅਤੇ ਇਸ ਲਈ ਉਨਾਂ ਦੀ ਸੁਭਾਵਿਕ ਇੱਛਾ ਰਹਿੰਦੀ ਹੈ ਕਿ ਮਨ ਕੀ ਬਾਤ ਵਿੱਚ ਜੇਕਰ ਇਸ ਦਾ ਜ਼ਿਕਰ ਹੋ ਜਾਵੇ। ਇਹ ਸਾਰੀਆਂ ਗੱਲਾਂ ਮੇਰੀ ਨਜ਼ਰ ਵਿੱਚ ਬਹੁਤ ਸਕਾਰਾਤਮਕ ਹਨ। ਮੈਂ ਸਭ ਤੋਂ ਪਹਿਲਾਂ ਤਾਂ ਜ਼ਿਆਦਾਤਰ ਸੁਝਾਅ ਜੋ ਕਿ ਕਰਮਯੋਗੀਆਂ ਦੇ ਹਨ, ਸਮਾਜ ਦੇ ਲਈ ਕੁਝ ਨਾ ਕੁਝ ਕਰ ਗੁਜ਼ਰਨ ਵਾਲੇ ਲੋਕਾਂ ਦੇ ਹਨ। ਮੈਂ ਉਨਾਂ ਪ੍ਰਤੀ ਆਭਾਰ ਵਿਅਕਤ ਕਰਦਾ ਹਾਂ। ਏਨਾ ਹੀ ਨਹੀਂ ਮੈਂ ਕਿਸੇ ਗੱਲ ਦਾ ਜਦ ਉਲੇਖ ਕਰਦਾ ਹਾਂ ਤਾਂ ਅਜਿਹੀਆਂ ਚੀਜ਼ਾਂ ਧਿਆਨ ਵਿੱਚ ਆਉਂਦੀਆਂ ਹਨ ਤਾਂ ਬਹੁਤ ਹੀ ਆਨੰਦ ਮਿਲਦਾ ਹੈ। ਪਿਛਲੀ ਵਾਰ ਮਨ ਕੀ ਬਾਤ ਵਿੱਚ ਕੁਝ ਲੋਕਾਂ ਨੇ ਸੁਝਾਅ ਦਿੱਤਾ ਸੀ ਕਿ Food Waste ਹੋ ਰਿਹਾ ਹੈ। ਇਸ ਬਾਰੇ ਚਿੰਤਾ ਜਤਾਈ ਸੀ ਅਤੇ ਮੈਂ ਜ਼ਿਕਰ ਕੀਤਾ ਅਤੇ ਜਦ ਜ਼ਿਕਰ ਕੀਤਾ ਤਾਂ ਉਸ ਤੋਂ ਬਾਅਦ NarendraModiapp ਉੱਪਰ, Mygov ਉੱਪਰ ਦੇਸ਼ ਦੇ ਅਨੇਕਾਂ ਕੋਨਿਆਂ ਵਿੱਚੋਂ ਅਨੇਕਾਂ ਲੋਕਾਂ ਨੇ ਕਿਵੇਂ-ਕਿਵੇਂ Innovative ideas ਨਾਲ Food Waste ਨੂੰ ਬਚਾਉਣ ਲਈ ਕੀ-ਕੀ ਪ੍ਰਯੋਗ ਕੀਤੇ ਹਨ। ਮੈਂ ਕਦੀ ਸੋਚਿਆ ਵੀ ਨਹੀਂ ਸੀ ਅੱਜ ਸਾਡੇ ਦੇਸ਼ ਵਿੱਚ ਖ਼ਾਸ ਤੌਰ ‘ਤੇ ਨੌਜਵਾਨ ਪੀੜੀ ਲੰਬੇ ਅਰਸੇ ਤੋਂ ਇਸ ਕੰਮ ਨੂੰ ਕਰ ਰਹੀ ਹੈ, ਕੁਝ ਸਮਾਜਿਕ ਸੰਸਥਾਵਾਂ ਕਰਦੀਆਂ ਹਨ, ਇਹ ਤਾਂ ਅਸੀਂ ਕਈ ਵਰਿਆਂ ਤੋਂ ਜਾਣਦੇ ਹਾਂ ਪਰ ਮੇਰੇ ਦੇਸ਼ ਦੇ ਨੌਜਵਾਨ ਇਸ ਵਿੱਚ ਲੱਗੇ ਹੋਏ ਹਨ, ਇਹ ਤਾਂ ਮੈਨੂੰ ਬਾਅਦ ਵਿੱਚ ਪਤਾ ਲੱਗਿਆ, ਕਈਆਂ ਨੇ ਮੈਨੂੰ Videos ਭੇਜੇ ਹਨ। ਕਈ ਥਾਵਾਂ ਹਨ, ਜਿੱਥੇ ਰੋਟੀ ਬੈਂਕ ਚੱਲ ਰਿਹਾ ਹੈ। ਲੋਕ ਰੋਟੀ ਬੈਂਕ ਵਿੱਚ ਆਪਣੇ ਕੋਲੋਂ ਰੋਟੀ ਜਮਾਂ ਕਰਵਾਉਂਦੇ ਹਨ, ਸਬਜ਼ੀ ਜਮਾਂ ਕਰਵਾਉਂਦੇ ਹਨ ਅਤੇ ਜੋ Needy ਲੋਕ ਹਨ, ਉਹ ਉਸ ਨੂੰ ਪ੍ਰਾਪਤ ਵੀ ਕਰ ਲੈਂਦੇ ਹਨ। ਦੇਣ ਵਾਲਿਆਂ ਨੂੰ ਵੀ ਸੰਤੋਖ ਹੁੰਦਾ ਹੈ, ਲੈਣ ਵਾਲਿਆਂ ਨੂੰ ਵੀ ਕਦੀ ਨੀਵਾਂ ਨਹੀਂ ਵੇਖਣਾ ਪੈਂਦਾ। ਸਮਾਜ ਦੇ ਸਹਿਯੋਗ ਨਾਲ ਕਿਵੇਂ ਕੰਮ ਹੁੰਦੇ ਹਨ, ਇਸ ਦੀ ਇਹ ਮਿਸਾਲ ਹੈ। ਅੱਜ ਅਪ੍ਰੈਲ ਮਹੀਨਾ ਖ਼ਤਮ ਹੋ ਰਿਹਾ ਹੈ, ਆਖਰੀ ਦਿਨ ਹੈ। 1 ਮਈ ਨੂੰ ਗੁਜਰਾਤ ਅਤੇ ਮਹਾਰਾਸ਼ਟਰ ਦਾ ਸਥਾਪਨਾ ਦਿਵਸ ਹੈ। ਇਸ ਮੌਕੇ ਉੱਪਰ ਦੋਹਾਂ ਰਾਜਾਂ ਦੇ ਨਾਗਰਿਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ, ਦੋਹਾਂ ਰਾਜਾਂ ਨੇ ਵਿਕਾਸ ਦੀਆਂ ਨਵੀਆਂ-ਨਵੀਆਂ ਉਚਾਈਆਂ ਨੂੰ ਪਾਰ ਕਰਨ ਦਾ ਲਗਾਤਾਰ ਯਤਨ ਕੀਤਾ ਹੈ। ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਦਿੱਤਾ ਹੈ ਅਤੇ ਦੋਹਾਂ ਰਾਜਾਂ ਦੇ ਮਹਾਪੁਰਖਾਂ ਦੀ ਅਟੁੱਟ ਲੜੀ ਅਤੇ ਸਮਾਜ ਦੇ ਹਰ ਖੇਤਰ ਵਿੱਚ ਉਨਾਂ ਦਾ ਜੀਵਨ ਸਾਨੂੰ ਪ੍ਰੇਰਣਾ ਦਿੰਦਾ ਰਹਿੰਦਾ ਹੈ ਅਤੇ ਇਨਾਂ ਮਹਾਪੁਰਖਾਂ ਨੂੰ ਯਾਦ ਕਰਦਿਆਂ ਰਾਜ ਦੇ ਸਥਾਪਨਾ ਦਿਵਸ ਉੱਪਰ 2022, ਆਜ਼ਾਦੀ ਦੇ 75 ਸਾਲ, ਅਸੀਂ ਆਪਣੇ ਰਾਜ ਨੂੰ, ਆਪਣੇ ਦੇਸ਼ ਨੂੰ, ਆਪਣੇ ਸਮਾਜ ਨੂੰ, ਆਪਣੇ ਨਗਰ ਨੂੰ, ਆਪਣੇ ਪਰਿਵਾਰ ਨੂੰ ਕਿੱਥੇ ਪਹੁੰਚਾਵਾਂਗੇ, ਇਸ ਦਾ ਸੰਕਲਪ ਲੈਣਾ ਚਾਹੀਦਾ ਹੈ। ਇਸ ਸੰਕਲਪ ਨੂੰ ਸਿੱਧ ਕਰਨ ਲਈ ਯੋਜਨਾ ਬਣਾਉਣੀ ਚਾਹੀਦੀ ਹੈ ਅਤੇ ਸਾਰੇ ਨਾਗਰਿਕਾਂ ਦੇ ਸਹਿਯੋਗ ਨਾਲ ਅੱਗੇ ਵਧਣਾ ਚਾਹੀਦਾ ਹੈ। ਮੇਰੀਆਂ ਇਨਾਂ ਦੋਨਾਂ ਰਾਜਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।
ਇਕ ਜ਼ਮਾਨਾ ਸੀ ਜਦ Climate Change, ਇਹ Academic World ਦਾ ਵਿਸ਼ਾ ਹੁੰਦਾ ਸੀ, Seminar ਦਾ ਵਿਸ਼ਾ ਹੁੰਦਾ ਸੀ ਪਰ ਅੱਜ, ਸਾਡੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ‘ਚ ਅਸੀਂ ਅਨੁਭਵ ਵੀ ਕਰਦੇ ਹਾਂ, ਹੈਰਾਨ ਵੀ ਹੁੰਦੇ ਹਾਂ। ਕੁਦਰਤ ਨੇ ਵੀ ਖੇਡ ਦੇ ਸਾਰੇ ਨਿਯਮ ਬਦਲ ਦਿੱਤੇ ਹਨ। ਸਾਡੇ ਦੇਸ਼ ‘ਚ ਮਈ-ਜੂਨ ‘ਚ ਜੋ ਗਰਮੀ ਹੁੰਦੀ ਹੈ, ਉਹ ਇਸ ਵਾਰ ਮਾਰਚ-ਅਪ੍ਰੈਲ ‘ਚ ਅਨੁਭਵ ਕਰਨ ਦੀ ਨੌਬਤ ਆ ਗਈ ਹੈ ਅਤੇ ਮੈਂ ਜਦ ਮਨ ਕੀ ਬਾਤ ਉੱਪਰ ਲੋਕਾਂ ਦੇ ਸੁਝਾਅ ਲੈ ਰਿਹਾ ਸੀ ਤਾਂ ਜ਼ਿਆਦਾਤਰ ਸੁਝਾਅ, ਇਸ ਗਰਮੀ ਦੇ ਸਮੇਂ ਕੀ ਕਰਨਾ ਚਾਹੀਦਾ ਹੈ, ਇਸ ਉੱਪਰ ਲੋਕਾਂ ਨੇ ਦਿੱਤੇ ਹਨ, ਵੈਸੇ ਇਹ ਸਾਰੀਆਂ ਗੱਲਾਂ ਪ੍ਰਚੱਲਿਤ ਹਨ। ਨਵੀਆਂ ਨਹੀਂ ਹੁੰਦੀਆਂ ਪਰ ਫਿਰ ਵੀ ਸਮੇਂ ਉੱਪਰ ਇਨਾਂ ਨੂੰ ਦੁਬਾਰਾ ਯਾਦ ਕਰਨਾ ਬਹੁਤ ਕੰਮ ਆਉਂਦਾ ਹੈ।
ਕੋਈ ਸ਼੍ਰੀਮਾਨ ਪ੍ਰਸ਼ਾਂਤ ਕੁਮਾਰ ਮਿਸ਼ਰ, ਟੀ. ਐੱਸ. ਕਾਰਤਿਕ ਅਜਿਹੇ ਅਨੇਕਾਂ ਮਿੱਤਰਾਂ ਨੇ ਪੰਛੀਆਂ ਦੀ ਚਿੰਤਾ ਕੀਤੀ ਹੈ, ਉਨਾਂ ਨੇ ਕਿਹਾ ਹੈ ਕਿ ਬਾਲਕਨੀ ਵਿੱਚ, ਛੱਤ ਉੱਪਰ ਪਾਣੀ ਰੱਖਣਾ ਚਾਹੀਦਾ ਹੈ ਅਤੇ ਮੈਂ ਵੇਖਿਆ ਹੈ ਕਿ ਪਰਿਵਾਰ ਦੇ ਛੋਟੇ-ਛੋਟੇ ਬੱਚੇ ਇਸ ਗੱਲ ਨੂੰ ਬਾਖੂਬੀ ਕਰਦੇ ਹਨ। ਇਕ ਵਾਰੀ ਉਨਾਂ ਦੇ ਧਿਆਨ ਵਿੱਚ ਆ ਜਾਵੇ ਕਿ ਇਹ ਪਾਣੀ ਕਿਉਂ ਭਰਨਾ ਚਾਹੀਦਾ ਹੈ ਤਾਂ ਉਹ ਦਿਨ ਵਿੱਚ 10 ਵਾਰ ਵੇਖਣ ਜਾਂਦੇ ਹਨ ਕਿ ਜੋ ਭਾਂਡਾ ਰੱਖਿਆ ਹੈ, ਉਸ ਵਿੱਚ ਪਾਣੀ ਹੈ ਜਾਂ ਨਹੀਂ ਅਤੇ ਵੇਖਦੇ ਰਹਿੰਦੇ ਹਨ ਕਿ ਪੰਛੀ ਆਏ ਹਨ ਜਾਂ ਨਹੀਂ। ਸਾਨੂੰ ਤਾਂ ਲੱਗਦਾ ਹੈ ਕਿ ਇਹ ਖੇਡ ਚੱਲ ਰਹੀ ਹੈ ਪਰ ਸਚਮੁੱਚ ਵਿੱਚ ਬੱਚਿਆਂ ਦੇ ਮਨ ਵਿੱਚ ਇਹ ਸੰਵੇਦਨਾਵਾਂ ਜਗਾਉਣ ਦਾ ਇਕ ਅਦਭੁਦ ਅਨੁਭਵ ਹੁੰਦਾ ਹੈ, ਤੁਸੀਂ ਵੀ ਕਦੇ ਵੇਖਣਾ ਪਸ਼ੂ-ਪੰਛੀਆਂ ਨਾਲ ਥੋੜਾ ਜਿਹਾ ਲਗਾਓ ਵੀ ਇਕ ਨਵੇਂ ਆਨੰਦ ਦਾ ਅਹਿਸਾਸ ਕਰਾਉਂਦਾ ਹੈ।
ਕੁਝ ਦਿਨ ਪਹਿਲਾਂ ਮੈਨੂੰ ਗੁਜਰਾਤ ਤੋਂ ਸ਼੍ਰੀਮਾਨ ਜਗਤ ਭਾਈ ਨੇ ਆਪਣੀ ਇਹ ਕਿਤਾਬ ਭੇਜੀ ਹੈ `Save the Sparrows’ ਅਤੇ ਜਿਸ ਵਿੱਚ ਉਨਾਂ ਨੇ (ਗੋਰੈਯਾ) ਚਿੜੀਆਂ ਦੀ ਗਿਣਤੀ ਜੋ ਕਿ ਘੱਟ ਹੋ ਰਹੀ ਹੈ, ਉਸ ਦੀ ਚਿੰਤਾ ਤਾਂ ਕੀਤੀ ਹੈ ਪਰ ਉਨਾਂ ਖੁਦ Mission Mode ‘ਚ ਉਸ ਦੀ ਸੰਭਾਲ ਲਈ ਪ੍ਰਯੋਗ ਕੀਤੇ ਹਨ, ਕੀ ਯਤਨ ਕੀਤੇ ਹਨ, ਇਸ ਦਾ ਬਹੁਤ ਵਧੀਆ ਵਰਨਣ ਉਸ ਕਿਤਾਬ ਵਿੱਚ ਹੈ। ਵੈਸੇ ਸਾਡੇ ਦੇਸ਼ ਵਿੱਚ ਤਾਂ ਪਸ਼ੂ-ਪੰਛੀ, ਕੁਦਰਤ ਉਸ ਦੇ ਸਹਿ-ਜੀਵਨ ਦੀ ਗੱਲ, ਉਸ ਰੰਗ ਵਿੱਚ ਅਸੀਂ ਰੰਗੇ ਹੋਏ ਹਾਂ ਪਰ ਫਿਰ ਵੀ ਇਹ ਜ਼ਰੂਰੀ ਹੈ ਕਿ ਸਮੂਹਿਕ ਰੂਪ ਵਿੱਚ ਅਜਿਹੀਆਂ ਕੋਸ਼ਿਸ਼ਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ, ਜਦ ਮੈਂ ਗੁਜਰਾਤ ਵਿੱਚ ਮੁੱਖ ਮੰਤਰੀ ਸਾਂ ਤਾਂ ‘ਦਾਊਦੀ ਬੋਹਰਾ ਸਮਾਜ’ ਦੇ ਧਰਮ ਗੁਰੂ ਸੈਯਦਨਾ ਸਾਹਿਬ ਦੇ ਸੌ ਸਾਲ ਹੋਏ ਸਨ। ਉਹ 103 ਸਾਲ ਤੱਕ ਜਿਊਂਦੇ ਰਹੇ ਸਨ ਅਤੇ ਉਨਾਂ ਦੇ ਸੌ ਸਾਲ ਦੇ ਹੋਣ ਉੱਪਰ ਬੋਹਰਾ ਸਮਾਜ ਨੇ Burhani Foundation ਦੁਆਰਾ Sparrow ਨੂੰ ਬਚਾਉਣ ਲਈ ਇਕ ਬਹੁਤ ਵੱਡੀ ਮੁਹਿੰਮ ਚਲਾਈ ਸੀ। ਇਸ ਦਾ ਸ਼ੁਭ ਆਰੰਭ ਕਰਨ ਦਾ ਮੈਨੂੰ ਮੌਕਾ ਮਿਲਿਆ ਸੀ। ਤਕਰੀਬਨ 52 ਹਜ਼ਾਰ Bird Feeders ਉਨਾਂ ਨੇ ਦੁਨੀਆਂ ਦੇ ਕੋਨੇ-ਕੋਨੇ ਵਿੱਚ ਵੰਡੇ ਸਨ। Guinness book of World records ‘ਚ ਵੀ ਉਨਾਂ ਨੂੰ ਥਾਂ ਮਿਲੀ ਸੀ, ਕਦੀ-ਕਦੀ ਅਸੀਂ ਏਨੇ ਵਿਅਸਤ ਹੁੰਦੇ ਹਾਂ ਤਾਂ ਅਖ਼ਬਾਰ ਦੇਣ ਵਾਲਾ, ਦੁੱਧ ਦੇਣ ਵਾਲਾ, ਸਬਜ਼ੀ ਦੇਣ ਵਾਲਾ, ਪੋਸਟਮੈਨ, ਕੋਈ ਵੀ ਸਾਡੇ ਘਰ ਦੇ ਦਰਵਾਜ਼ੇ ਉੱਪਰ ਆਉਂਦਾ ਹੈ ਪਰ ਅਸੀਂ ਭੁੱਲ ਜਾਂਦੇ ਹਾਂ ਕਿ ਗਰਮੀ ਦੇ ਦਿਨ ਹਨ, ਜ਼ਰਾ ਪਹਿਲਾਂ ਉਸ ਨੂੰ ਪਾਣੀ ਤਾਂ ਪੁੱਛ ਲਈਏ।
ਨੌਜਵਾਨ ਦੋਸਤੋ, ਕੁਝ ਗੱਲਾਂ ਤੁਹਾਡੇ ਨਾਲ ਵੀ ਤਾਂ ਮੈਂ ਕਰਨਾ ਚਾਹੁੰਦਾ ਹਾਂ। ਮੈਨੂੰ ਕਦੀ-ਕਦੀ ਚਿੰਤਾ ਹੁੰਦੀ ਹੈ ਕਿ ਸਾਡੀ ਨੌਜਵਾਨ ਪੀੜੀ ਦੇ ਕਈ ਲੋਕਾਂ ਨੂੰ Comfort Zone ‘ਚ ਹੀ ਜ਼ਿੰਦਗੀ ਗੁਜ਼ਾਰਨ ‘ਚ ਆਨੰਦ ਆਉਂਦਾ ਹੈ, ਮਾਂ-ਬਾਪ ਵੀ ਇਕ ਰੱਖਿਆਤਮਕ ਅਵਸਥਾ ਵਿੱਚ ਉਨਾਂ ਦਾ ਪਾਲਣ-ਪੋਸ਼ਣ ਕਰਦੇ ਹਨ। ਕੁਝ ਦੂਜੇ Extreme ਵੀ ਹੁੰਦੇ ਹਨ ਪਰ ਜ਼ਿਆਦਾਤਰ Comfort Zone ਵਾਲਾ ਨਜ਼ਰ ਆਉਂਦਾ ਹੈ। ਹੁਣ ਪ੍ਰੀਖਿਆਵਾਂ ਖਤਮ ਹੋ ਚੁੱਕੀਆਂ ਹਨ। Vacation ਦਾ ਮਜ਼ਾ ਲੈਣ ਲਈ ਯੋਜਨਾਵਾਂ ਬਣ ਚੁੱਕੀਆਂ ਹੋਣਗੀਆਂ। Summer Vacation ਗਰਮੀਆਂ ਹੋਣ ਦੇ ਬਾਅਦ ਵੀ ਜ਼ਰਾ ਚੰਗਾ ਲੱਗਦਾ ਹੈ ਪਰ ਮੈਂ ਇਕ ਮਿੱਤਰ ਦੇ ਰੂਪ ਵਿੱਚ ਤੁਹਾਡਾ Vacation ਕਿਵੇਂ ਗੁਜ਼ਰੇ, ਕੁਝ ਗੱਲਾਂ ਕਰਨੀਆਂ ਚਾਹੁੰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਕੁਝ ਲੋਕ ਜ਼ਰੂਰ ਪ੍ਰਯੋਗ ਕਰਨਗੇ ਅਤੇ ਮੈਨੂੰ ਦੱਸਣਗੇ ਵੀ। ਕੀ ਤੁਸੀਂ Vacation ਦੇ ਇਸ ਸਮੇਂ ਦਾ ਉਪਯੋਗ, ਮੈਂ ਤਿੰਨ ਸੁਝਾਅ ਦੇਂਦਾ ਹਾਂ, ਤਿੰਨਾਂ ਨੂੰ ਕਰੋ ਤਾਂ ਬਹੁਤ ਚੰਗੀ ਗੱਲ ਹੈ, ਪਰ ਤਿੰਨਾਂ ਵਿੱਚੋਂ ਇਕ ਕਰਨ ਦੀ ਕੋਸ਼ਿਸ਼ ਕਰੋ, ਇਹ ਵੇਖੋ ਕਿ New Experience ਹੋਵੇ, ਕੋਸ਼ਿਸ਼ ਕਰੋ ਕਿ New Skill ਦਾ ਮੌਕਾ ਲਓ, ਕੋਸ਼ਿਸ਼ ਕਰੋ ਕਿ ਜਿਸ ਵਿਸ਼ੇ ਬਾਰੇ ਨਾ ਕਦੀ ਸੁਣਿਆ ਨਾ ਵੇਖਿਆ ਹੈ, ਨਾ ਸੋਚਿਆ, ਨਾ ਜਾਣਦੇ ਹਾਂ, ਫਿਰ ਵੀ ਉੱਥੇ ਜਾਣ ਦਾ ਮਨ ਕਰਦਾ ਹੈ ਅਤੇ ਚਲੇ ਜਾਓ। New Places, New Experiences, New Skills । ਕਦੀ-ਕਦੀ ਕਿਸੇ ਚੀਜ਼ ਨੂੰ ਟੀ. ਵੀ. ਉੱਪਰ ਵੇਖਣਾ ਜਾਂ ਕਿਤਾਬ ਵਿੱਚ ਪੜਨਾ ਜਾਂ ਜਾਣ-ਪਛਾਣ ਵਾਲਿਆਂ ਕੋਲੋਂ ਸੁਣਨਾ ਅਤੇ ਉਸੇ ਚੀਜ਼ ਨੂੰ ਖੁਦ ਅਨੁਭਵ ਕਰਨਾ ਤਾਂ ਦੋਹਾਂ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਹੁੰਦਾ ਹੈ। ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਇਸ Vacation ਵਿੱਚ ਜਿੱਥੇ ਵੀ ਤੁਹਾਡੀ ਜਿਗਿਆਸਾ ਹੈ, ਉਸ ਨੂੰ ਜਾਨਣ ਦੀ ਕੋਸ਼ਿਸ਼ ਕਰੋ। ਨਵਾਂ Experiment ਕਰੋ। Experiment Positive ਹੋਵੇ, ਥੋੜਾ Comfort Zone ਤੋਂ ਬਾਹਰ ਲੈ ਕੇ ਜਾਣ ਵਾਲਾ ਹੋਵੇ। ਅਸੀਂ ਮੱਧ ਵਰਗੀ ਪਰਿਵਾਰ ਦੇ ਹਾਂ, ਸੁਖੀ ਪਰਿਵਾਰ ਦੇ ਹਾਂ। ਕੀ ਦੋਸਤੋ ਕਦੀ ਮਨ ਕਰਦਾ ਹੈ ਕਿ Reservation ਕਰਾਏ ਬਿਨਾਂ ਰੇਲਵੇ ਦੇ Second Class ‘ਚ ਟਿਕਟ ਲੈ ਕੇ ਚੜ ਜਾਈਏ, ਘੱਟੋ-ਘੱਟ 24 ਘੰਟੇ ਦਾ ਸਫ਼ਰ ਕਰੀਏ। ਕੀ ਅਨੁਭਵ ਹੁੰਦਾ ਹੈ। ਉਨਾਂ ਮੁਸਾਫਿਰਾਂ ਦੀਆਂ ਗੱਲਾਂ ਕੀ ਹਨ, ਉਹ ਸਟੇਸ਼ਨ ‘ਤੇ ਉਤਰ ਕੇ ਕੀ ਕਰਦੇ ਹਨ, ਸ਼ਾਇਦ ਪੂਰੇ ਸਾਲ ਵਿੱਚ ਜੋ ਨਹੀਂ ਸਿੱਖਦੇ, ਉਸ 24 ਘੰਟੇ ਦੀ Without Reservation ਵਾਲੀ, ਭੀੜ-ਭਾੜ ਵਾਲੀ ਟਰੇਨ ਵਿੱਚ ਸੌਣ ਨੂੰ ਵੀ ਨਾ ਮਿਲੇ, ਖਲੋ ਕੇ ਜਾਣਾ ਪਵੇ। ਕਦੀ ਤਾਂ ਅਨੁਭਵ ਕਰੋ, ਮੈਂ ਇਹ ਨਹੀਂ ਕਹਿੰਦਾ ਕਿ ਵਾਰ-ਵਾਰ ਕਰੋ, ਇਕ-ਅੱਧੀ ਵਾਰੀ ਤਾਂ ਕਰੋ, ਸ਼ਾਮ ਦਾ ਸਮਾਂ ਹੋਏ, ਆਪਣਾ ਫੁੱਟਬਾਲ ਲੈ ਕੇ, ਵਾਲੀਬਾਲ ਲੈ ਕੇ ਜਾਂ ਕੋਈ ਵੀ ਖੇਡਣ-ਕੁੱਦਣ ਦਾ ਸਾਧਨ ਲੈ ਕੇ ਅਤਿਅੰਤ ਗਰੀਬ ਬਸਤੀ ‘ਚ ਚਲੇ ਜਾਓ। ਉਨਾਂ ਗਰੀਬ ਬੱਚਿਆਂ ਨਾਲ ਖੁਦ ਖੇਡੋ, ਤੁਸੀਂ ਦੇਖਣਾ ਸ਼ਾਇਦ ਜ਼ਿੰਦਗੀ ‘ਚ ਖੇਡ ਦਾ ਆਨੰਦ ਪਹਿਲਾਂ ਕਦੀ ਨਹੀਂ ਮਿਲਿਆ ਹੋਣਾ, ਅਜਿਹਾ ਤੁਹਾਨੂੰ ਮਿਲੇਗਾ। ਸਮਾਜ ਵਿੱਚ ਇਸ ਪ੍ਰਕਾਰ ਦੀ ਜ਼ਿੰਦਗੀ ਗੁਜ਼ਾਰਨ ਵਾਲੇ ਬੱਚਿਆਂ ਨੂੰ ਜਦ ਤੁਹਾਡੇ ਨਾਲ ਖੇਡਣ ਦਾ ਮੌਕਾ ਮਿਲੇਗਾ, ਤੁਸੀਂ ਸੋਚਿਆ ਹੈ ਉਨਾਂ ਦੀ ਜ਼ਿੰਦਗੀ ਵਿੱਚ ਕਿੰਨੀ ਵੱਡੀ ਤਬਦੀਲੀ ਆਏਗੀ ਅਤੇ ਮੈਨੂੰ ਯਕੀਨ ਹੈ ਕਿ ਇਕ ਵਾਰੀ ਜਾਓਗੇ ਤਾਂ ਵਾਰ-ਵਾਰ ਜਾਣ ਦਾ ਮਨ ਕਰੇਗਾ। ਇਹ ਅਨੁਭਵ ਤੁਹਾਨੂੰ ਬਹੁਤ ਕੁਝ ਸਿਖਾਏਗਾ। ਕਈ Volunteer Organisations ਸੇਵਾ ਦੇ ਕੰਮ ਕਰਦੇ ਰਹਿੰਦੇ ਹਨ। ਤੁਸੀਂ ਤਾਂ Google ਗੁਰੂ ਨਾਲ ਜੁੜੇ ਹੋਏ ਹੋ, ਉਸ ਉੱਪਰ ਲੱਭੋ, ਕਿਸੇ ਅਜਿਹੇ Organisation ਨਾਲ 15 ਦਿਨ, 20 ਦਿਨ ਲਈ ਜੁੜ ਜਾਓ। ਚਲੇ ਜਾਓ, ਜੰਗਲਾਂ ‘ਚ ਚਲੇ ਜਾਓ, ਕਦੀ-ਕਦੀ ਬਹੁਤ Summer Camp ਲੱਗਦੇ ਹਨ, Personality Development ਦੇ ਲੱਗਦੇ ਹਨ, ਕਈ ਪ੍ਰਕਾਰ ਦੇ ਵਿਕਾਸ ਲਈ ਲੱਗਦੇ ਹਨ, ਉਸ ਵਿੱਚ ਸ਼ਾਮਿਲ ਹੋ ਸਕਦੇ ਹੋ ਪਰ ਨਾਲ-ਨਾਲ ਕਦੀ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਅਜਿਹੇ Summer Camp ਕੀਤੇ ਹੋਣ, Personality Development ਦਾ ਕੋਰਸ ਕੀਤਾ ਹੋਵੇ, ਤੁਸੀਂ ਬਿਨਾਂ ਪੈਸੇ ਲਏ ਸਮਾਜ ਦੇ ਉਨਾਂ ਲੋਕਾਂ ਕੋਲ ਪਹੁੰਚੋ, ਜਿਨਾਂ ਕੋਲ ਅਜਿਹਾ ਮੌਕਾ ਨਹੀਂ ਅਤੇ ਜੋ ਤੁਸੀਂ ਸਿੱਖਿਆ ਹੈ, ਤੁਸੀਂ ਉਨਾਂ ਨੂੰ ਸਿਖਾਓ, ਕਿਵੇਂ ਕੀਤਾ ਜਾ ਸਕਦਾ ਹੈ, ਤੁਸੀਂ ਉਨਾਂ ਨੂੰ ਸਿਖਾ ਸਕਦੇ ਹੋ, ਮੈਨੂੰ ਇਸ ਗੱਲ ਦੀ ਵੀ ਚਿੰਤਾ ਸਤਾ ਰਹੀ ਹੈ ਕਿ ਟੈਕਨਾਲੋਜੀ ਦੂਰੀਆਂ ਘੱਟ ਕਰਨ ਲਈ ਆਈ, ਟੈਕਨਾਲੋਜੀ ਸੀਮਾਵਾਂ ਖਤਮ ਕਰਨ ਲਈ ਆਈ ਪਰ ਇਸ ਦਾ ਬੁਰਾ ਨਤੀਜਾ ਇਹ ਹੋਇਆ ਹੈ ਕਿ ਇਕ ਹੀ ਘਰ ਵਿੱਚ 6 ਲੋਕ ਇਕ ਕਮਰੇ ‘ਚ ਬੈਠੇ ਹਨ ਪਰ ਦੂਰੀਆਂ ਏਨੀਆਂ ਹਨ ਕਿ ਕਲਪਨਾ ਵੀ ਨਹੀਂ ਕਰ ਸਕਦੇ। ਕਿਉਂ? ਹਰ ਕੋਈ ਟੈਕਨਾਲੋਜੀ ਨਾਲ ਕਿਤੇ ਹੋਰ Busy ਹੋ ਗਿਆ ਹੈ। ਸਮੂਹਿਕਤਾ ਦਾ ਵੀ ਇਕ ਸੰਸਕਾਰ ਹੈ, ਸਮੂਹਿਕਤਾ ਇਕ ਸ਼ਕਤੀ ਹੈ। ਦੂਜਾ ਮੈਂ ਕਿਹਾ ਕਿ Skill। ਕੀ ਤੁਹਾਡਾ ਮਨ ਨਹੀਂ ਕਰਦਾ ਕਿ ਤੁਸੀਂ ਕੁਝ ਨਵਾਂ ਸਿੱਖੋ। ਅੱਜ ਮੁਕਾਬਲੇ ਦਾ ਯੁਗ ਹੈ, Examination ਵਿੱਚ ਇੰਨੇ ਡੁੱਬੇ ਰਹਿੰਦੇ ਹਾਂ, ਉੱਤਮ ਤੋਂ ਉੱਤਮ ਅੰਕ ਲੈਣ ਲਈ ਖਪ ਜਾਂਦੇ ਹਾਂ, ਗੁਆਚ ਜਾਂਦੇ ਹਾਂ, Vacation ਕੋਈ ਨਾ ਕੋਈ ਕੋਚਿੰਗ ਕਲਾਸ ਲੱਗੀ ਰਹਿੰਦੀ ਹੈ, ਅਗਲੇ Exam ਦੀ ਚਿੰਤਾ ਰਹਿੰਦੀ ਹੈ, ਕਦੀ-ਕਦੀ ਡਰ ਲੱਗਦਾ ਹੈ ਕਿ Robot ਤਾਂ ਨਹੀਂ ਹੋ ਰਹੀ ਸਾਡੀ ਨੌਜਵਾਨ ਪੀੜੀ। ਮਸ਼ੀਨ ਵਾਂਗ ਜ਼ਿੰਦਗੀ ਨਹੀਂ ਗੁਜ਼ਾਰ ਰਹੀ।
ਦੋਸਤੋ, ਜ਼ਿੰਦਗੀ ਵਿੱਚ ਬਹੁਤ ਕੁਝ ਬਣਨ ਦੇ ਸੁਪਨੇ, ਚੰਗੀ ਗੱਲ ਹੈ, ਕੁਝ ਕਰ ਗੁਜ਼ਰਨ ਦੇ ਇਰਾਦੇ ਚੰਗੀ ਗੱਲ ਹੈ ਅਤੇ ਕਰਨਾ ਵੀ ਚਾਹੀਦਾ ਹੈ ਪਰ ਇਹ ਵੀ ਤਾਂ ਵੇਖੋ ਕਿ ਤੁਹਾਡੇ ਅੰਦਰ ਜੋ Human Element ਹੈ, ਉਹ ਕਿਧਰੇ ਕੁੰਠਿਤ ਤਾਂ ਨਹੀਂ ਹੋ ਰਿਹਾ, ਅਸੀਂ ਮਾਨਵੀ ਗੁਣਾਂ ਤੋਂ ਕਿਤੇ ਦੂਰ ਤਾਂ ਨਹੀਂ ਚਲੇ ਜਾ ਰਹੇ। Skill Development ‘ਚ ਕੀ ਇਸ ਪਹਿਲੂ ਉੱਪਰ ਥੋੜਾ ਜ਼ੋਰ ਦਿੱਤਾ ਜਾ ਸਕਦਾ ਹੈ, Technology ਤੋਂ ਦੂਰ ਖੁਦ ਨਾਲ ਸਮਾਂ ਗੁਜ਼ਾਰਨ ਦਾ ਯਤਨ, ਸੰਗੀਤ ਦਾ ਕੋਈ ਸਾਜ਼ ਸਿੱਖ ਰਹੇ ਹੋ, ਕਿਸੇ ਨਵੀਂ ਭਾਸ਼ਾ ਦੇ ਕੋਈ 5-50 ਵਾਕ ਸਿੱਖ ਰਹੇ ਹੋ। ਤਮਿਲ ਹੋਵੇ, ਤੇਲਗੂ ਹੋਵੇ, ਅਸਮੀਆ ਹੋਵੇ, ਬਾਂਗਲਾ ਹੋਵੇ, ਮਲਿਆਲਮ ਹੋਵੇ, ਗੁਜਰਾਤੀ ਹੋਵੇ, ਮਰਾਠੀ ਹੋਵੇ, ਪੰਜਾਬੀ ਹੋਵੇ, ਕਿੰਨੀਆਂ ਵਿਵਿਧਤਾਵਾਂ ਨਾਲ ਭਰਿਆ ਦੇਸ਼ ਹੈ ਅਤੇ ਨਜ਼ਰ ਮਾਰੀਏ ਤਾਂ ਸਾਡੇ ਆਸੇ-ਪਾਸੇ ਹੀ ਕੋਈ ਨਾ ਕੋਈ ਸਿਖਾਉਣ ਵਾਲਾ ਮਿਲ ਸਕਦਾ ਹੈ। Swimming ਨਹੀਂ ਆਉਂਦੀ ਤਾਂ Swimming ਸਿੱਖੋ, ਡਰਾਇੰਗ ਕਰੋ, ਭਾਵੇਂ ਉੱਤਮ ਡਰਾਇੰਗ ਨਹੀਂ ਆਉਂਦੀ ਪਰ ਕੁਝ ਤਾਂ ਕਾਗਜ਼ ਉੱਪਰ ਹੱਥ ਲਾਉਣ ਦੀ ਕੋਸ਼ਿਸ਼ ਕਰੋ, ਤੁਹਾਡੇ ਅੰਦਰ ਦੀ ਜੋ ਸੰਵੇਦਨਾ ਹੈ, ਉਹ ਪ੍ਰਗਟ ਹੋਣ ਲੱਗ ਪਏਗੀ। ਕਦੀ-ਕਦੀ ਛੋਟੇ-ਛੋਟੇ ਕੰਮ ਜਿਨਾਂ ਨੂੰ ਅਸੀਂ ਕਹਿੰਦੇ ਹਾਂ ਸਾਡਾ ਕਿਉਂ ਨਾ ਮਨ ਕਰੇ, ਅਸੀਂ ਸਿੱਖੀਏ, ਤੁਹਾਡਾ ਕਾਰ ਡਰਾਈਵਿੰਗ ਸਿੱਖਣ ਦਾ ਮਨ ਤਾਂ ਕਰਦਾ ਹੈ। ਕੀ ਕਦੀ ਆਟੋ ਰਿਕਸ਼ਾ ਚਲਾਉਣ ਦਾ ਮਨ ਕਰਦਾ ਹੈ। ਤੁਸੀਂ ਸਾਈਕਲ ਤਾਂ ਚਲਾ ਲੈਂਦੇ ਹੋ ਪਰ ਥ੍ਰੀਵੀਲਰ ਵਾਲੀ ਸਾਈਕਲ ਜੋ ਲੋਕਾਂ ਨੂੰ ਲੈ ਕੇ ਜਾਂਦੇ ਹਨ, ਕਦੀ ਚਲਾਉਣ ਦੀ ਕੋਸ਼ਿਸ਼ ਕੀਤੀ ਹੈ, ਤੁਸੀਂ ਦੇਖਣਾ ਇਹ ਸਾਰੇ ਨਵੇਂ ਪ੍ਰਯੋਗ, ਇਹ Skill ਅਜਿਹੇ ਹਨ, ਤੁਹਾਨੂੰ ਆਨੰਦ ਵੀ ਦੇਣਗੇ ਅਤੇ ਜੀਵਨ ਦੇ ਇਕ ਦਾਇਰੇ ਵਿੱਚ ਜੋ ਬੰਨ ਦਿੱਤਾ ਗਿਆ ਹੈ, ਉਸ ਤੋਂ ਤੁਹਾਨੂੰ ਬਾਹਰ ਕੱਢਣਗੇ। Out of Box ਕੁਝ ਕਰੀਏ ਦੋਸਤੋ, ਜ਼ਿੰਦਗੀ ਬਣਾਉਣ ਦਾ ਇਹੀ ਤਾਂ ਮੌਕਾ ਹੈ ਅਤੇ ਤੁਸੀਂ ਸੋਚਦੇ ਹੋਵੋਗੇ ਕਿ ਸਾਰੇ Exam ਖਤਮ ਹੋ ਜਾਣ, ਕੈਰੀਅਰ ਦੇ ਨਵੇਂ ਪੜਾਅ ਉੱਪਰ ਜਾਵਾਂਗਾ, ਉਦੋਂ ਸਿੱਖਾਂਗਾ ਤਾਂ ਉਹ ਤਾਂ ਮੌਕਾ ਹੀ ਨਹੀਂ ਆਵੇਗਾ। ਫਿਰ ਤੁਸੀਂ ਦੂਜੇ ਝੰਜਟ ‘ਚ ਪੈ ਜਾਓਗੇ ਅਤੇ ਇਸ ਲਈ ਮੈਂ ਤੁਹਾਨੂੰ ਕਹਾਂਗਾ, ਜੇਕਰ ਜਾਦੂ ਸਿੱਖਣ ਦਾ ਸ਼ੋਕ ਹੈ ਤਾਂ ਤਾਸ਼ ਦੇ ਪੱਤਿਆਂ ਦਾ ਜਾਦੂ ਸਿੱਖੋ। ਆਪਣੇ ਯਾਰਾਂ-ਦੋਸਤਾਂ ਨੂੰ ਜਾਦੂ ਦਿਖਾਉਂਦੇ ਰਹੋ। ਕੁਝ ਨਾ ਕੁਝ ਅਜਿਹੀਆਂ ਚੀਜ਼ਾਂ ਜੋ ਤੁਸੀਂ ਨਹੀਂ ਜਾਣਦੇ ਹੋ, ਉਨਾਂ ਨੂੰ ਜਾਨਣ ਦੀ ਕੋਸ਼ਿਸ਼ ਕਰੋ, ਉਸ ਨਾਲ ਤੁਹਾਨੂੰ ਜ਼ਰੂਰ ਲਾਭ ਹੋਵੇਗਾ। ਤੁਹਾਡੇ ਅੰਦਰਲੀਆਂ ਮਾਨਵੀ ਸ਼ਕਤੀਆਂ ਨੂੰ ਚੇਤਨਾ ਮਿਲੇਗੀ, ਵਿਕਾਸ ਲਈ ਬਹੁਤ ਵਧੀਆ ਮੌਕਾ ਬਣੇਗਾ। ਮੈਂ ਆਪਣੇ ਅਨੁਭਵ ਨਾਲ ਕਹਿੰਦਾ ਹਾਂ ਦੁਨੀਆਂ ਨੂੰ ਵੇਖਣ ਨਾਲ ਜਿੰਨਾ ਸਿੱਖਣ-ਸਮਝਣ ਨੂੰ ਮਿਲਦਾ ਹੈ, ਜਿਸ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਨਵੇਂ-ਨਵੇਂ ਥਾਂ, ਨਵੇਂ-ਨਵੇਂ ਸ਼ਹਿਰ, ਨਵੇਂ-ਨਵੇਂ ਨਗਰ, ਨਵੇਂ-ਨਵੇਂ ਪਿੰਡ, ਨਵੇਂ-ਨਵੇਂ ਇਲਾਕੇ ਅਤੇ ਜਾਣ ਤੋਂ ਪਹਿਲਾਂ ਕਿੱਥੇ ਜਾ ਰਹੇ ਹਾਂ, ਉਸ ਦਾ ਅਭਿਆਸ ਅਤੇ ਜਾ ਕੇ ਇਕ ਜਿਗਿਆਸੂ ਵਾਂਗ ਉਸ ਨੂੰ ਵੇਖਣਾ, ਸਮਝਣਾ, ਲੋਕਾਂ ਨਾਲ ਚਰਚਾ ਕਰਨਾ, ਉਨਾਂ ਨੂੰ ਪੁੱਛਣਾ, ਜੇਕਰ ਇਹ ਕੋਸ਼ਿਸ਼ ਕੀਤੀ ਜਾਵੇ ਤਾਂ ਉਸ ਨੂੰ ਵੇਖਣ ਦਾ ਆਨੰਦ ਹੀ ਕੁਝ ਹੋਰ ਹੋਵੇਗਾ। ਤੁਸੀਂ ਜ਼ਰੂਰ ਕੋਸ਼ਿਸ਼ ਕਰੋ ਅਤੇ ਤੈਅ ਕਰੋ Travelling ਜ਼ਿਆਦਾ ਨਾ ਕਰੋ, ਇਕ ਥਾਂ ਉੱਪਰ ਜਾ ਕੇ ਤਿੰਨ ਦਿਨ, ਚਾਰ ਦਿਨ ਲਗਾਓ, ਫਿਰ ਦੂਜੀ ਥਾਂ ‘ਤੇ ਜਾਓ ਉੱਥੇ ਤਿੰਨ ਦਿਨ, ਚਾਰ ਦਿਨ ਲਗਾਓ। ਇਸ ਨਾਲ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਮੈਂ ਚਾਹੁੰਦਾ ਹਾਂ ਅਤੇ ਇਹ ਵੀ ਸਹੀ ਹੈ ਕਿ ਤੁਸੀਂ ਜਦ ਜਾ ਰਹੇ ਹੋ ਤਾਂ ਮੇਰੇ ਨਾਲ ਤਸਵੀਰ ਵੀ ਸ਼ੇਅਰ ਕਰੋ। ਕੀ ਨਵਾਂ ਵੇਖਿਆ? ਕਿੱਥੇ ਗਏ ਸੀ? ਤੁਸੀਂ Hesh tag Incredible India ਇਸ ਦਾ ਉਪਯੋਗ ਕਰਕੇ ਆਪਣੇ ਇਨਾਂ ਅਨੁਭਵਾਂ ਨੂੰ ਸ਼ੇਅਰ ਕਰੋ।
ਦੋਸਤੋ ਇਸ ਵਾਰ ਭਾਰਤ ਸਰਕਾਰ ਨੇ ਵੀ ਤੁਹਾਡੇ ਲਈ ਇਕ ਚੰਗਾ ਮੌਕਾ ਦਿੱਤਾ ਹੈ। ਨਵੀਂ ਪੀੜੀ ਤਾਂ ਤਕਰੀਬਨ ਨਕਦ ਤੋਂ ਮੁਕਤ ਹੋ ਹੀ ਰਹੀ ਹੈ। ਉਸ ਨੂੰ ਕੈਸ਼ ਦੀ ਲੋੜ ਨਹੀਂ, ਉਹ ਡਿਜੀਟਲ ਕਰੰਸੀ ‘ਚ ਵਿਸ਼ਵਾਸ ਕਰਨ ਲੱਗ ਪਈ ਹੈ। ਤੁਸੀਂ ਤਾਂ ਕਰਦੇ ਹੋ ਪਰ ਇਸੇ ਯੋਜਨਾ ‘ਚ ਤੁਸੀਂ ਕਮਾਈ ਵੀ ਕਰ ਸਕਦੇ ਹੋ, ਤੁਸੀਂ ਸੋਚਿਆ ਹੈ ਭਾਰਤ ਸਰਕਾਰ ਦੀ ਇਕ ਯੋਜਨਾ ਹੈ ਜੇਕਰ Bhim App ਜੋ ਕਿ ਤੁਸੀਂ ਡਾਊਨਲੋਡ ਕਰਦੇ ਹੋ, ਤੁਸੀਂ ਉਪਯੋਗ ਵੀ ਕਰਦੇ ਹੋਵੋਗੇ ਪਰ ਕਿਸੇ ਹੋਰ ਨੂੰ Refer ਕਰੋ, ਕਿਸੇ ਹੋਰ ਨੂੰ ਜੋੜੋ ਅਤੇ ਉਹ ਨਵਾਂ ਵਿਅਕਤੀ ਜੇਕਰ ਤਿੰਨ Transaction ਕਰੇ, ਆਰਥਿਕ ਕਾਰੋਬਾਰ ਤਿੰਨ ਵਾਰ ਕਰੇ ਤਾਂ ਇਸ ਕੰਮ ਨੂੰ ਕਰਨ ਲਈ ਤੁਹਾਨੂੰ 10 ਰੁਪਏ ਦੀ ਕਮਾਈ ਹੁੰਦੀ ਹੈ, ਤੁਹਾਡੇ ਖਾਤੇ ‘ਚ ਸਰਕਾਰ ਵੱਲੋਂ 10 ਰੁਪਏ ਜਮਾਂ ਹੋ ਜਾਣਗੇ। ਜੇਕਰ ਦਿਨ ‘ਚ ਤੁਸੀਂ 20 ਲੋਕਾਂ ਤੋਂ ਕਰਵਾ ਲਿਆ ਤਾਂ ਸ਼ਾਮ ਹੁੰਦਿਆਂ-ਹੁੰਦਿਆਂ 200 ਰੁਪਏ ਕਮਾ ਲਓਗੇ। ਵਪਾਰੀਆਂ ਨੂੰ ਵੀ ਕਮਾਈ ਹੋ ਸਕਦੀ ਹੈ। ਵਿਦਿਆਰਥੀਆਂ ਨੂੰ ਵੀ ਕਮਾਈ ਹੋ ਸਕਦੀ ਹੈ ਅਤੇ ਇਹ ਯੋਜਨਾ 14 ਅਕਤੂਬਰ ਤੱਕ ਹੈ। ਡਿਜੀਟਲ ਇੰਡੀਆ ਬਣਾਉਣ ‘ਚ ਤੁਹਾਡਾ ਯੋਗਦਾਨ ਹੋਵੇਗਾ। ਨਿਊ ਇੰਡੀਆ ਦੇ ਤੁਸੀਂ ਇਕ ਪ੍ਰਹਿਰੀ ਬਣ ਜਾਓਗੇ ਤਾਂ Vacation ਦੀ Vacation ਅਤੇ ਕਮਾਈ ਦੀ ਕਮਾਈ, Refer and earn।
ਆਮ ਤੌਰ ਉੱਪਰ ਸਾਡੇ ਦੇਸ਼ ਵਿੱਚ VIP Culture ਪ੍ਰਤੀ ਇਹ ਨਫਰਤ ਦਾ ਮਾਹੌਲ ਹੈ ਪਰ ਇਹ ਏਨਾ ਗਹਿਰਾ ਹੈ, ਇਹ ਮੈਨੂੰ ਹੁਣੇ-ਹੁਣੇ ਅਨੁਭਵ ਹੋਇਆ ਹੈ। ਜਦ ਸਰਕਾਰ ਨੇ ਤੈਅ ਕੀਤਾ ਕਿ ਹੁਣ ਹਿੰਦੁਸਤਾਨ ‘ਚ ਕੋਈ ਕਿੰਨਾ ਵੀ ਵੱਡਾ ਵਿਅਕਤੀ ਕਿਉਂ ਨਾ ਹੋਵੇ, ਉਹ ਆਪਣੀ ਗੱਡੀ ਉੱਪਰ ਲਾਲ ਬੱਤੀ ਲਾ ਕੇ ਨਹੀਂ ਘੁੰਮੇਗਾ। ਇਹ ਇਕ ਪ੍ਰਕਾਰ ਨਾਲ VIP Culture ਦਾ ਸਿੰਬਲ ਬਣ ਗਿਆ ਸੀ ਪਰ ਅਨੁਭਵ ਇਹ ਕਹਿੰਦਾ ਸੀ ਕਿ ਲਾਲ ਬੱਤੀ ਤਾਂ ਵਹੀਕਲ ਉੱਪਰ ਲੱਗਦੀ ਸੀ, ਗੱਡੀ ਉੱਪਰ ਲੱਗਦੀ ਸੀ ਪਰ ਹੌਲੀ-ਹੌਲੀ ਉਹ ਦਿਮਾਗ ‘ਚ ਵੜ ਜਾਂਦੀ ਸੀ ਅਤੇ ਦਿਮਾਗੀ ਤੌਰ ਉੱਪਰ VIP Culture ਪਨਪ ਚੁੱਕਾ ਹੈ। ਹੁਣ ਤਾਂ ਲਾਲ ਬੱਤੀ ਗਈ ਹੈ, ਇਸ ਦੇ ਲਈ ਕੋਈ ਦਾਅਵਾ ਨਹੀਂ ਕਰ ਸਕੇਗਾ ਕਿ ਦਿਮਾਗ ‘ਚ ਜੋ ਲਾਲ ਬੱਤੀ ਵੜ ਗਈ ਹੈ, ਉਹ ਨਿਕਲ ਗਈ ਹੋਵੇਗੀ। ਮੈਨੂੰ ਇਕ ਬੜੀ Interesting Phone Call ਆਈ, ਖ਼ੈਰ ਉਸ ਫੋਨ ਵਿੱਚ ਉਨਾਂ ਨੇ ਆਸ਼ੰਕਾ ਵੀ ਜਤਾਈ ਹੈ ਪਰ ਇਸ ਸਮੇਂ ਏਨਾ ਅੰਦਾਜ਼ਾ ਹੁੰਦਾ ਹੈ ਇਸ ਫੋਨ ਕਾਲ ਤੋਂ ਕਿ ਸਧਾਰਣ ਆਦਮੀ ਇਹ ਚੀਜ਼ਾਂ ਪਸੰਦ ਨਹੀਂ ਕਰਦਾ। ਉਸ ਨੂੰ ਦੂਰੀ ਮਹਿਸੂਸ ਹੁੰਦੀ ਹੈ।
”ਨਮਸਕਾਰ ਪ੍ਰਧਾਨ ਮੰਤਰੀ ਜੀ, ਮੈਂ ਸ਼ਿਵਾ ਚੌਬੇ ਬੋਲ ਰਹੀ ਹਾਂ, ਜਬਲਪੁਰ ਮੱਧ ਪ੍ਰਦੇਸ਼ ਤੋਂ। ਮੈਂ ਗੌਰਮਿੰਟ ਦੇ Red beacon light ban ਬਾਰੇ ਕੁਝ ਬੋਲਣਾ ਚਾਹੁੰਦੀ ਹਾਂ। ਮੈਂ ਇਕ ਲਾਈਨ ਪੜੀ ਨਿਊਜ਼ ਪੇਪਰ ਵਿੱਚ ਜਿਸ ਵਿੱਚ ਲਿਖਿਆ ਸੀ, ‘ every Indian is a VIP on a road’ ਇਹ ਸੁਣ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਅਤੇ ਖੁਸ਼ੀ ਵੀ ਹੋਈ ਕਿ ਅੱਜ ਮੇਰਾ ਟਾਈਮ ਵੀ ਓਨਾ ਹੀ ਜ਼ਰੂਰੀ ਹੈ। ਮੈਂ ਟਰੈਫਿਕ ਜਾਮ ਵਿੱਚ ਨਹੀਂ ਫਸਣਾ ਅਤੇ ਮੈਂ ਕਿਸੇ ਲਈ ਰੁਕਣਾ ਵੀ ਨਹੀਂ ਤਾਂ ਮੈਂ ਤੁਹਾਨੂੰ ਦਿਲੋਂ ਬਹੁਤ ਧੰਨਵਾਦ ਦੇਣਾ ਚਾਹੁੰਦੀ ਹਾਂ, ਇਸ Decision ਲਈ ਅਤੇ ਇਹ ਜੋ ਤੁਸੀਂ ਸਵੱਛ ਭਾਰਤ ਅਭਿਆਨ ਚਲਾਇਆ ਹੈ। ਇਸ ਨਾਲ ਸਾਡਾ ਦੇਸ਼ ਹੀ ਸਾਫ ਨਹੀਂ ਹੋ ਰਿਹਾ, ਸਗੋਂ ਰੋਡਾਂ ਤੋਂ ਵੀ. ਆਈ. ਪੀ. ਦੀ ਦਾਦਾਗਿਰੀ ਵੀ ਸਾਫ਼ ਹੋ ਰਹੀ ਹੈ ਤਾਂ ਇਸ ਦੇ ਲਈ ਧੰਨਵਾਦ।”
ਸਰਕਾਰੀ ਫੈਸਲੇ ਨਾਲ ਲਾਲ ਬੱਤੀ ਦਾ ਜਾਣਾ ਉਹ ਤਾਂ ਵਿਵਸਥਾ ਦਾ ਇਕ ਹਿੱਸਾ ਹੈ ਪਰ ਮਨ ਵਿੱਚੋਂ ਵੀ ਸਾਨੂੰ ਇਸ ਨੂੰ ਕੋਸ਼ਿਸ਼ਾਂ ਨਾਲ ਕੱਢਣਾ ਹੈ। ਅਸੀਂ ਸਾਰੇ ਮਿਲ ਕੇ ਜਾਗਰੂਕ ਯਤਨ ਕਰਾਂਗੇ ਤਾਂ ਨਿਕਲ ਸਕਦਾ ਹੈ। ਨਿਊ ਇੰਡੀਆ ਦਾ ਸਾਡਾ Concept ਇਹੀ ਹੈ ਕਿ ਦੇਸ਼ ਵਿੱਚ ਵੀ. ਆਈ. ਪੀ. ਦੀ ਥਾਂ ‘ਤੇ ਈ. ਪੀ. ਆਈ. ਦਾ ਮਹੱਤਵ ਵਧੇ ਅਤੇ ਮੈਂ ਜਦ ਵੀ. ਆਈ. ਪੀ. ਦੀ ਥਾਂ ‘ਤੇ ਈ. ਪੀ. ਆਈ. ਕਹਿ ਰਿਹਾ ਹਾਂ ਤਾਂ ਮੇਰਾ ਭਾਵ ਸਪੱਸ਼ਟ ਹੈ – Every Person is Important ਹਰ ਵਿਅਕਤੀ ਦਾ ਮਹੱਤਵ ਹੈ। ਹਰ ਵਿਅਕਤੀ ਦੀ ਅਹਿਮੀਅਤ ਹੈ, ਸਵਾ ਸੌ ਕਰੋੜ ਦੇਸ਼ ਵਾਸੀਆਂ ਦਾ ਮਹੱਤਵ ਅਸੀਂ ਸਵੀਕਾਰ ਕਰੀਏ ਤਾਂ ਮਹਾਨ ਸੁਪਨਿਆਂ ਨੂੰ ਪੂਰਾ ਕਰਨ ਲਈ ਕਿੰਨੀ ਵੱਡੀ ਸ਼ਕਤੀ ਇਕਜੁੱਟ ਹੋ ਜਾਵੇਗੀ। ਅਸੀਂ ਸਭਨਾਂ ਨੇ ਮਿਲ ਕੇ ਕਰਨਾ ਹੈ।
ਮੇਰੇ ਪਿਆਰੇ ਦੇਸ਼ ਵਾਸੀਓ, ਮੈਂ ਹਮੇਸ਼ਾ ਕਹਿੰਦਾ ਹਾਂ ਕਿ ਅਸੀਂ ਇਤਿਹਾਸ ਨੂੰ, ਸਾਡੀਆਂ ਸੰਸਕ੍ਰਿਤੀਆਂ ਨੂੰ, ਸਾਡੀਆਂ ਪ੍ਰੰਪਰਾਵਾਂ ਨੂੰ, ਵਾਰ-ਵਾਰ ਯਾਦ ਕਰਦੇ ਰਹੀਏ, ਇਸ ਨਾਲ ਸਾਨੂੰ ਊਰਜਾ ਮਿਲਦੀ ਹੈ, ਪ੍ਰੇਰਣਾ ਮਿਲਦੀ ਹੈ। ਇਸ ਵਰੇ ਅਸੀਂ ਸਵਾ ਸੌ ਕਰੋੜ ਦੇਸ਼ ਵਾਸੀ ਸੰਤ ਰਾਮਾਨੁਜਾਚਾਰਿਆ ਜੀ ਦੀ 1000ਵੀਂ ਜਯੰਤੀ ਮਨਾ ਰਹੇ ਹਾਂ। ਕਿਸੇ ਨਾ ਕਿਸੇ ਕਾਰਨ ਕਰਕੇ ਅਸੀਂ ਏਨੇ ਬੱਝ ਗਏ, ਏਨੇ ਛੋਟੇ ਹੋ ਗਏ ਕਿ ਜ਼ਿਆਦਾ-ਜ਼ਿਆਦਾ ਸ਼ਤਾਬਦੀਆਂ ਤੱਕ ਦਾ ਹੀ ਵਿਚਾਰ ਕਰਦੇ ਰਹੇ, ਦੁਨੀਆਂ ਦੇ ਹੋਰਨਾਂ ਦੇਸ਼ਾਂ ਲਈ ਤਾਂ ਸ਼ਤਾਬਦੀ ਦਾ ਬਹੁਤ ਮਹੱਤਵ ਹੋਵੇਗਾ ਪਰ ਭਾਰਤ ਏਨਾ ਪੁਰਾਤਨ ਰਾਸ਼ਟਰ ਹੈ ਕਿ ਉਸ ਦੇ ਨਸੀਬ ਵਿੱਚ ਹਜ਼ਾਰ ਸਾਲ ਅਤੇ ਹਜ਼ਾਰ ਸਾਲ ਤੋਂ ਵੀ ਪੁਰਾਣੀਆਂ ਯਾਦਾਂ ਨੂੰ ਮਨਾਉਣ ਦਾ ਅਵਸਰ ਸਾਨੂੰ ਮਿਲਿਆ ਹੈ। ਇਕ ਹਜ਼ਾਰ ਸਾਲ ਪਹਿਲਾਂ ਦਾ ਸਮਾਜ ਕਿਹੋ ਜਿਹਾ ਹੋਵੇਗਾ? ਸੋਚ ਕਿਹੋ ਜਿਹੀ ਹੋਵੇਗੀ? ਥੋੜੀ ਕਲਪਨਾ ਤਾਂ ਕਰੋ। ਅੱਜ ਵੀ ਸਮਾਜਿਕ ਰੂੜੀਆਂ ਨੂੰ ਤੋੜ ਕੇ ਨਿਕਲਣਾ ਹੋਵੇ ਤਾਂ ਕਿੰਨੀ ਦਿੱਕਤ ਹੁੰਦੀ ਹੈ। ਇਕ ਹਜ਼ਾਰ ਸਾਲ ਪਹਿਲਾਂ ਕਿਵੇਂ ਹੁੰਦਾ ਹੋਵੇਗਾ? ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਰਾਮਾਨੁਜਾਚਾਰਿਆ ਜੀ ਨੇ ਸਮਾਜ ਵਿੱਚ ਜੋ ਬੁਰਾਈਆਂ ਸਨ, ਊਚ-ਨੀਚ ਦਾ ਭਾਵ ਸੀ, ਛੂਤ-ਅਛੂਤ ਦਾ ਭਾਵ ਸੀ, ਜਾਤੀਵਾਦ ਦੀ ਭਾਵਨਾ ਸੀ, ਉਸ ਦੇ ਖਿਲਾਫ ਉਨਾਂ ਬਹੁਤ ਵੱਡੀ ਲੜਾਈ ਲੜੀ। ਉਨਾਂ ਖੁਦ ਆਪਣੇ ਆਚਰਣ ਦੁਆਰਾ, ਸਮਾਜ ਜਿਨਾਂ ਨੂੰ ਅਛੂਤ ਮੰਨਦਾ ਸੀ, ਉਨਾਂ ਨੂੰ ਗਲ ਨਾਲ ਲਾਇਆ ਸੀ। ਹਜ਼ਾਰ ਸਾਲ ਪਹਿਲਾਂ ਉਨਾਂ ਦੇ ਮੰਦਿਰ ਪ੍ਰਵੇਸ਼ ਲਈ ਉਨਾਂ ਅੰਦੋਲਨ ਕੀਤੇ ਸਨ ਅਤੇ ਸਫਲਤਾਪੂਰਵਕ ਮੰਦਿਰ ਪ੍ਰਵੇਸ਼ ਕਰਵਾਏ ਸਨ। ਅਸੀਂ ਕਿੰਨੇ ਕਿਸਮਤ ਵਾਲੇ ਹਾਂ ਕਿ ਹਰ ਯੁਗ ਵਿੱਚ ਸਾਡੇ ਸਮਾਜ ਦੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਸਾਡੇ ਸਮਾਜ ਵਿੱਚੋਂ ਹੀ ਮਹਾਂਪੁਰਖ ਪੈਦਾ ਹੋਏ ਹਨ। ਸੰਤ ਰਾਮਾਨੁਜਾਚਾਰਿਆ ਜੀ ਦੀ 1000ਵੀਂ ਜਯੰਤੀ ਮਨਾ ਰਹੇ ਹਾਂ। ਸਮਾਜਿਕ ਏਕਤਾ ਲਈ, ਸੰਗਠਨ ‘ਚ ਸ਼ਕਤੀ ਹੈ, ਇਸ ਭਾਵਨਾ ਨੂੰ ਜਗਾਉਣ ਲਈ ਉਨਾਂ ਤੋਂ ਅਸੀਂ ਪ੍ਰੇਰਣਾ ਲਈਏ।
ਭਾਰਤ ਸਰਕਾਰ ਵੀ ਕੱਲ 1 ਮਈ ਨੂੰ ਸੰਤ ਰਾਮਾਨੁਜਾਚਾਰਿਆ ਜੀ ਦੀ ਯਾਦ ਵਿੱਚ ਇਕ Stamp Release ਕਰਨ ਜਾ ਰਹੀ ਹੈ। ਮੈਂ ਸੰਤ ਰਾਮਾਨੁਜਾਚਾਰਿਆ ਜੀ ਨੂੰ ਆਦਰ ਪੂਰਵਕ ਨਮਨ ਕਰਦਾ ਹਾਂ, ਸ਼ਰਧਾ ਦੇ ਫੁੱਲ ਅਰਪਿਤ ਕਰਦਾ ਹਾਂ।
ਮੇਰੇ ਪਿਆਰੇ ਦੇਸ਼ ਵਾਸੀਓ, ਕੱਲ 1 ਮਈ ਦਾ ਇਕ ਹੋਰ ਵੀ ਮਹੱਤਵ ਹੈ। ਦੁਨੀਆਂ ਦੇ ਕਈ ਭਾਗਾਂ ਵਿੱਚ ਇਸ ਨੂੰ ਮਜ਼ਦੂਰ ਦਿਵਸ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ ਅਤੇ ਜਦ ਮਜ਼ਦੂਰ ਦਿਵਸ ਦੀ ਗੱਲ ਆਉਂਦੀ ਹੈ ਤਾਂ ਲੇਬਰ ਦੀ ਚਰਚਾ ਹੁੰਦੀ ਹੈ। Laboureres ਦੀ ਚਰਚਾ ਹੁੰਦੀ ਹੈ ਤਾਂ ਮੈਨੂੰ ਬਾਬਾ ਸਾਹਿਬ ਅੰਬੇਡਕਰ ਦੀ ਯਾਦ ਆਉਣਾ ਸੁਭਾਵਿਕ ਹੈ ਅਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਅੱਜ ਮਜ਼ਦੂਰਾਂ ਨੂੰ ਜੋ ਸਹੂਲਤਾਂ ਮਿਲੀਆਂ ਹਨ, ਜੋ ਆਦਰ ਮਿਲਿਆ ਹੈ, ਉਸ ਦੇ ਲਈ ਅਸੀਂ ਬਾਬਾ ਸਾਹਿਬ ਦੇ ਆਭਾਰੀ ਹਾਂ। ਮਜ਼ਦੂਰਾਂ ਦੇ ਕਲਿਆਣ ਲਈ ਬਾਬਾ ਸਾਹਿਬ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ। ਅੱਜ ਜਦ ਮੈਂ ਬਾਬਾ ਸਾਹਿਬ ਦੀ ਗੱਲ ਕਰਦਾ ਹਾਂ, ਸੰਤ ਰਾਮਾਨੁਜਾਚਾਰਿਆ ਜੀ ਦੀ ਗੱਲ ਕਰਦਾ ਹਾਂ ਤਾਂ 12ਵੀਂ ਸਦੀ ਦੇ ਕਰਨਾਟਕ ਦੇ ਮਹਾਨ ਸੰਤ ਅਤੇ ਸਮਾਜ ਸੁਧਾਰਕ ਜਗਤ ਗੁਰੂ ਬਸਵੇਸ਼ਵਰ ਜੀ ਦੀ ਵੀ ਯਾਦ ਆਉਂਦੀ ਹੈ। ਕੱਲ ਹੀ ਮੈਨੂੰ ਇਕ ਸਮਾਰੋਹ ਵਿੱਚ ਜਾਣ ਦਾ ਮੌਕਾ ਮਿਲਿਆ। ਉਨਾਂ ਦੇ ਅੰਮ੍ਰਿਤ ਵਚਨਾਂ ਦੇ ਇਕ ਸੰਗ੍ਰਹਿ ਦੇ ਲੋਕ ਅਰਪਣ ਦਾ ਇਹ ਮੌਕਾ ਸੀ। 12ਵੀਂ ਸ਼ਤਾਬਦੀ ‘ਚ ਕੰਨੜ ਭਾਸ਼ਾ ‘ਚ ਉਨਾਂ ਨੇ ਮਜ਼ਦੂਰੀ ਤੇ ਮਜ਼ਦੂਰ ਉੱਪਰ ਗਹਿਰੇ ਵਿਚਾਰ ਰੱਖੇ ਹਨ। ਕੰਨੜ ਭਾਸ਼ਾ ‘ਚ ਉਨਾਂ ਕਿਹਾ ਸੀ ‘ਕਾਯ ਕਵੇ ਕੈਲਾਸ’, ਇਸ ਦਾ ਅਰਥ ਹੈ ਆਪਣੀ ਮਿਹਨਤ ਨਾਲ ਹੀ ਭਗਵਾਨ ਸ਼ਿਵ ਦੇ ਘਰ ਕੈਲਾਸ਼ ਦੀ ਪ੍ਰਾਪਤੀ ਕਰ ਸਕਦੇ ਹਾਂ। ਭਾਵ ਕਰਮ ਕਰਨ ਨਾਲ ਹੀ ਸਵਰਗ ਦੀ ਪ੍ਰਾਪਤੀ ਹੁੰਦੀ ਹੈ। ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਮਿਹਨਤ ਹੀ ਸ਼ਿਵ ਹੈ। ਮੈਂ ਵਾਰ-ਵਾਰ ਸ਼੍ਰਮੇਵ-ਜਯਤੇ ਦੀ ਗੱਲ ਕਰਦਾ ਹਾਂ, Dignity of Labour ਦੀ ਗੱਲ ਕਰਦਾ ਹਾਂ, ਮੈਨੂੰ ਪੂਰਾ ਯਾਦ ਹੈ ਭਾਰਤੀ ਮਜ਼ਦੂਰ ਸੰਘ ਦੇ ਜਨਕ ਅਤੇ ਚਿੰਤਕ ਜਿਨਾਂ ਨੇ ਮਜ਼ਦੂਰਾਂ ਲਈ ਬਹੁਤ ਚਿੰਤਨ ਕੀਤਾ, ਅਜਿਹੇ ਸ਼੍ਰੀਮਾਨ ਦੱਤੋਪੰਤ ਠੇਂਗੜੀ ਕਿਹਾ ਕਰਦੇ ਸਨ – ਇਕ ਪਾਸੇ ਮਾਓਵਾਦ ਤੋਂ ਪ੍ਰੇਰਿਤ ਵਿਚਾਰ ਸੀ ਕਿ ਦੁਨੀਆਂ ਦੇ ਮਜ਼ਦੂਰੋ ਇਕ ਹੋ ਜਾਵੋ ਅਤੇ ਦੱਤੋਪੰਤ ਠੇਂਗੜੀ ਕਹਿੰਦੇ ਸਨ ‘ਮਜ਼ਦੂਰੋ ਆਓ ਦੁਨੀਆਂ ਨੂੰ ਇਕ ਕਰੀਏ’। ਇਕ ਪਾਸੇ ਕਿਹਾ ਜਾਂਦਾ ਸੀ `Workers of the world unite’। ਭਾਰਤੀ ਚਿੰਤਨ ਵਿੱਚੋਂ ਨਿਕਲੀ ਹੋਈ ਵਿਚਾਰਧਾਰਾ ਨੂੰ ਲੈ ਕੇ ਦੱਤੋਪੰਤ ਠੇਂਗੜੀ ਕਹਿੰਦੇ ਸਨ Workers Unite the world’। ਅੱਜ ਜਦ ਮਜ਼ਦੂਰਾਂ ਦੀ ਗੱਲ ਕਰਦਾ ਹਾਂ ਤਾਂ ਦੱਤੋਪੰਤ ਠੇਂਗੜੀ ਜੀ ਨੂੰ ਯਾਦ ਕਰਨਾ ਬਹੁਤ ਸੁਭਾਵਿਕ ਹੈ।
ਮੇਰੇ ਪਿਆਰੇ ਦੇਸ਼ ਵਾਸੀਓ, ਕੁਝ ਦਿਨਾਂ ਬਾਅਦ ਅਸੀਂ ਬੁੱਧ ਪੂਰਨਿਮਾ ਮਨਾਵਾਂਗੇ। ਦੁਨੀਆਂ ਭਰ ਵਿੱਚ ਭਗਵਾਨ ਬੁੱਧ ਨਾਲ ਜੁੜੇ ਲੋਕ ਉਤਸਵ ਮਨਾਉਂਦੇ ਹਨ। ਵਿਸ਼ਵ ਅੱਜ ਜਿਨਾਂ ਸਮੱਸਿਆਵਾਂ ਵਿੱਚੋਂ ਗੁਜ਼ਰ ਰਿਹਾ ਹੈ, ਹਿੰਸਾ, ਯੁੱਧ, ਵਿਨਾਸ਼ਲੀਲਾ, ਸ਼ਸਤਰਾਂ ਦੀ ਦੌੜ, ਜਦ ਇਹ ਵਾਤਾਵਰਨ ਵੇਖਦੇ ਹਾਂ ਤਾਂ ਬੁੱਧ ਦੇ ਵਿਚਾਰ ਬਹੁਤ ਹੀ Relevant ਲੱਗਦੇ ਹਨ ਅਤੇ ਭਾਰਤ ਵਿੱਚ ਤਾਂ ਅਸ਼ੋਕ ਦਾ ਜੀਵਨ ਯੁੱਧ ਤੇ ਬੁੱਧ ਦੀ ਯਾਤਰਾ ਦਾ ਉੱਤਮ ਪ੍ਰਤੀਕ ਹੈ।
ਮੇਰਾ ਸੁਭਾਗ ਹੈ ਕਿ ਬੁੱਧ ਪੂਰਨਿਮਾ ਦੇ ਇਸ ਮਹਾਨ ਦਿਵਸ ਉੱਪਰ United Nations ਦੁਆਰਾ Vesak day ਮਨਾਇਆ ਜਾਂਦਾ ਹੈ। ਇਸ ਵਰੇ ਇਹ ਸ਼੍ਰੀਲੰਕਾ ‘ਚ ਹੋ ਰਿਹਾ ਹੈ। ਇਸ ਪਵਿੱਤਰ ਮੌਕੇ ਉੱਪਰ ਮੈਨੂੰ ਸ਼੍ਰੀਲੰਕਾ ਵਿੱਚ ਭਗਵਾਨ ਬੁੱਧ ਨੂੰ ਸ਼ਰਧਾ-ਸੁਮਨ ਅਰਪਿਤ ਕਰਨ ਦਾ ਇਹ ਮੌਕਾ ਮਿਲੇਗਾ।
ਮੇਰੇ ਪਿਆਰੇ ਦੇਸ਼ ਵਾਸੀਓ, ਭਾਰਤ ਵਿੱਚ ਹਮੇਸ਼ਾ ‘ਸਭ ਦਾ ਸਾਥ ਸਭ ਦਾ ਵਿਕਾਸ’ ਇਸੇ ਮੰਤਰ ਨੂੰ ਲੈ ਕੇ ਅੱਗੇ ਵਧਣ ਦਾ ਯਤਨ ਕੀਤਾ ਹੈ ਅਤੇ ਜਦ ਅਸੀਂ ਸਭ ਦਾ ਵਿਕਾਸ ਆਖਦੇ ਹਾਂ ਤਾਂ ਉਹ ਸਿਰਫ ਭਾਰਤ ਅੰਦਰ ਹੀ ਨਹੀਂ, ਵਿਸ਼ਵ ਪਰਿਵੇਸ਼ ਵਿੱਚ ਵੀ ਹੈ। ਖ਼ਾਸ ਤੌਰ ‘ਤੇ ਸਾਡੇ ਗੁਆਂਢੀ ਦੇਸ਼ਾਂ ਲਈ ਵੀ ਹੈ। ਸਾਡੇ ਗੁਆਂਢੀ ਦੇਸ਼ਾਂ ਦਾ ਸਾਥ ਵੀ ਹੋਵੇ, ਸਾਡੇ ਗੁਆਂਢੀ ਦੇਸ਼ਾਂ ਦਾ ਵਿਕਾਸ ਵੀ ਹੋਵੇ। ਅਨੇਕ ਪ੍ਰਕਲਪ ਚੱਲਦੇ ਹਨ। 5 ਮਈ ਨੂੰ ਭਾਰਤ ਦੱਖਣ-ਏਸ਼ੀਆ Satellite Launch ਕਰੇਗਾ। ਇਸ Satellite ਦੀ ਸਮਰੱਥਾ ਅਤੇ ਇਸ ਨਾਲ ਜੁੜੀਆਂ ਸੁਵਿਧਾਵਾਂ ਦੱਖਣੀ-ਏਸ਼ੀਆ ਦੇ ਆਰਥਿਕ ਅਤੇ Developmental ਪ੍ਰਾਥਮਿਕਤਾਵਾਂ ਨੂੰ ਪੂਰਿਆਂ ਕਰਨ ‘ਚ ਕਾਫੀ ਮਦਦ ਮਿਲੇਗੀ। ਚਾਹੇ Natural Resources Mapping ਕਰਨ ਦੀ ਗੱਲ ਹੋਵੇ, Tele-Medicine ਦੀ ਗੱਲ ਹੋਵੇ, Education ਦਾ ਖੇਤਰ ਹੋਵੇ ਜਾਂ ਜ਼ਿਆਦਾ ਗਹਿਰੀ IT Connectivity ਹੋਵੇ, People to People ਸੰਪਰਕ ਦਾ ਯਤਨ ਹੋਵੇ, South Asia ਦਾ ਇਹ ਉਪਗ੍ਰਹਿ ਸਾਡੇ ਪੂਰੇ ਖੇਤਰ ਨੂੰ ਅੱਗੇ ਵਧਾਉਣ ‘ਚ ਪੂਰਾ ਸਹਾਇਕ ਹੋਵੇਗਾ। ਪੂਰੇ ਦੱਖਣ-ਏਸ਼ੀਆ ਨਾਲ ਸਹਿਯੋਗ ਵਧਾਉਣ ਲਈ ਭਾਰਤ ਦਾ ਇਕ ਮਹੱਤਵਪੂਰਨ ਕਦਮ ਹੈ। ਅਨਮੋਲ ਨਜ਼ਰਾਨਾ ਹੈ। ਦੱਖਣ-ਏਸ਼ੀਆ ਪ੍ਰਤੀ ਸਾਡੀ ਪ੍ਰਤੀਬੱਧਤਾ ਦਾ ਇਹ ਇਕ ਢੁਕਵਾਂ ਉਦਾਹਰਣ ਹੈ। ਦੱਖਣ-ਏਸ਼ੀਆਈ ਦੇਸ਼ ਜੋ ਕਿ South Asia Satellite ਨਾਲ ਜੁੜੇ ਹਨ, ਮੈਂ ਉਨਾਂ ਸਭਨਾਂ ਦਾ ਇਸ ਮਹੱਤਵਪੂਰਨ ਯਤਨ ਲਈ ਸਵਾਗਤ ਕਰਦਾ ਹਾਂ, ਸ਼ੁਭਕਾਮਨਾਵਾਂ ਦੇਂਦਾ ਹਾਂ।
ਮੇਰੇ ਪਿਆਰੇ ਦੇਸ਼ ਵਾਸੀਓ, ਗਰਮੀ ਬਹੁਤ ਹੈ, ਆਪਣਿਆਂ ਨੂੰ ਵੀ ਸੰਭਾਲੋ, ਆਪਣੇ ਆਪ ਨੂੰ ਵੀ ਸੰਭਾਲੋ। ਬਹੁਤ-ਬਹੁਤ ਸ਼ੁਭਕਾਮਨਾਵਾਂ।
ਧੰਨਵਾਦ।
AKT/HS
Before #MannKiBaat I get so many messages, thoughts & ideas on MyGov, Narendra Modi App, by post: PM @narendramodi
— PMO India (@PMOIndia) April 30, 2017
PM @narendramodi greets the people of Gujarat and Maharashtra on their respective statehood days. #MannKiBaat pic.twitter.com/8C0jlkSbon
— PMO India (@PMOIndia) April 30, 2017
Both Gujarat and Maharashtra have contributed greatly to India's development. Greetings on their respective statehood days: PM #MannKiBaat
— PMO India (@PMOIndia) April 30, 2017
I have noticed children have taken a lead when it comes to putting a bowl of water for birds during the summers: PM @narendramodi pic.twitter.com/ccCCkGM7Wo
— PMO India (@PMOIndia) April 30, 2017
A few days back, Mr. Jagat Kinkhabwala wrote to me about his efforts to save the sparrow. Such efforts must be encouraged: PM #MannKiBaat
— PMO India (@PMOIndia) April 30, 2017
During summers, many people come to our homes...postmen, milkmen, vegetable sellers...always offer them water (particularly in summers) :PM
— PMO India (@PMOIndia) April 30, 2017
My young friends, make these holidays about new experiences, new skills and new places: PM @narendramodi #MannKiBaat
— PMO India (@PMOIndia) April 30, 2017
These holidays, make it about new experiences, go out of your comfort zone: PM @narendramodi #MannKiBaat pic.twitter.com/ck8Qpn3zQ4
— PMO India (@PMOIndia) April 30, 2017
Pursue sports in the holidays. Also go play with children of nearby areas. #MannKiBaat pic.twitter.com/MvoaVJQHKL
— PMO India (@PMOIndia) April 30, 2017
I am sure there is so much to learn...and people have so much to teach. These must meet & new skills must be taught and learnt: PM
— PMO India (@PMOIndia) April 30, 2017
Do some thing out of the box. India is full of diversities. Try learning a language. Go learn swimming or drawing: PM @narendramodi pic.twitter.com/lx9AaCDOgz
— PMO India (@PMOIndia) April 30, 2017
I urge my young friends to get more and more people of the BHIM App during these holidays: PM @narendramodi #MannKiBaat pic.twitter.com/TQ34M7UdHg
— PMO India (@PMOIndia) April 30, 2017
Removing red beacons on the car is one thing. We are ensuring the VIP culture is removed from the minds of the select few 'VIPs' : PM pic.twitter.com/MGvo0H2pfN
— PMO India (@PMOIndia) April 30, 2017
We are happy to mark 1000th Jayanti of Shri Ramanujacharya. He contributed immensely to society & social equality: PM #MannKiBaat
— PMO India (@PMOIndia) April 30, 2017
When people mark Labour Day on 1st May, we remember Dr. Babasaheb Ambedkar and his role for the welfare of workers: PM @narendramodi pic.twitter.com/hXeMZfC3OQ
— PMO India (@PMOIndia) April 30, 2017
Remembering these fine words of Bhagwan Basaveshwara. #MannKiBaat pic.twitter.com/Yn8tYzn3Eb
— PMO India (@PMOIndia) April 30, 2017
New India is not about VIP. It is about EPI- every person is important. #MannKiBaat pic.twitter.com/fIgfHJssS2
— PMO India (@PMOIndia) April 30, 2017
I am glad to be joining the Vesak Day celebrations in Sri Lanka, where I will interact with leading Buddhist scholars: PM #MannKiBaat
— PMO India (@PMOIndia) April 30, 2017
Let us devote ourselves towards a transformed India. #MannKiBaat pic.twitter.com/raLNTxUbe7
— PMO India (@PMOIndia) April 30, 2017