ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਵਿਕਾਸ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਬੰਗਲਾਦੇਸ਼ ਵਿੱਚ 4.5 ਬਿਲੀਅਨ ਯੂਐੱਸ ਡਾਲਰ ਦੀ ਤੀਜੀ ਕਤਾਰ ਦੇ ਕਰਜ਼ ‘ਤੇ ਸਮਝੌਤੇ ਨੂੰ ਕਾਰਜ ਉਪਰੰਤ ਪ੍ਰਵਾਨਗੀ ਦਿੱਤੀ ਹੈ।
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦੀ ਅਪ੍ਰੈਲ, 2017 ਦੀ ਭਾਰਤ ਫੇਰੀ ਦੌਰਾਨ ਇਸ ਸਮਝੌਤੇ ‘ਤੇ ਹਸਤਾਖਰ ਕੀਤੇ ਗਏ ਸਨ।
ਸਮਝੌਤਾ ਰਣਨੀਤਕ ਭਾਈਵਾਲੀ, ਬੰਗਲਾਦੇਸ਼ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ, ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਸੰਚਾਰ ਵਿੱਚ ਸੁਧਾਰ ਲਈ ਗਹਿਰਾਈ ਪ੍ਰਦਾਨ ਕਰਾਉਂਦਾ ਹੈ, ਜਿਸ ਨਾਲ ਜਿੱਥੇ ਸਾਡੇ ਉੱਤਰੀ ਪੂਰਬੀ ਖੇਤਰ ਵਿੱਚ ਪਹੁੰਚ ਵਧੇਗੀ, ਉੱਥੇ ਭਾਰਤੀ ਕੰਪਨੀਆਂ ਲਈ ਬੰਗਲਾਦੇਸ਼ ਵਿੱਚ ਨਵੇਂ ਕਾਰੋਬਾਰੀ ਮੌਕੇ ਪੈਦਾ ਹੋਣਗੇ।
ਬੰਗਲਾਦੇਸ਼ ਲਈ ਰਿਆਇਤੀ ਵਿੱਤੀ ਪ੍ਰਣਾਲੀ ਨਾਲ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਦੁਵੱਲੇ ਸਬੰਧ ਅਤੇ ਸਹਿਯੋਗ ਮਜ਼ਬੂਤ ਹੋਏਗਾ।
ਸਮਝੌਤੇ ਵਿੱਚ ਉਨ੍ਹਾਂ ਪ੍ਰੋਜੈਕਟਾਂ ਦੀ ਵਿਸ਼ੇਸ਼ ਸੂਚੀ ਸ਼ਾਮਲ ਹੈ ਜਿਨ੍ਹਾਂ ਨੂੰ ਰਿਆਇਤੀ ਵਿੱਤੀ ਪ੍ਰਣਾਲੀ ਅਧੀਨ ਲਿਆ ਜਾਏਗਾ। ਇਹ ਸਮਝੌਤਾ ਭਾਰਤੀ ਦਿਲਚਸਪੀ ਦੇ ਪ੍ਰੋਜੈਕਟਾਂ ਨੂੰ ਇਸ ਐੱਲਓਸੀ ਅਧੀਨ ਪੂਰਾ ਕਰਨ ਨੂੰ ਯਕੀਨੀ ਬਣਾਉਣ ਦਾ ਮੌਕਾ ਮੁਹੱਈਆ ਕਰਾਏਗਾ।
ਕਈ ਪ੍ਰੋਜੈਕਟ ਭਾਰਤ ਦੀ ਮੁੱਖ ਭੂਮੀ ਦੇ ਨਾਲ ਉੱਤਰੀ ਪੂਰਬੀ ਖੇਤਰ ਅਤੇ ਬਾਹਰੀ ਦੁਨੀਆ ਨਾਲ ਬਿਹਤਰ ਅਤੇ ਤੇਜ ਸੰਚਾਰ ਨੂੰ ਯਕੀਨੀ ਬਣਾਉਣਗੇ। ਇਹ ਭਾਰਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਗੇ ਅਤੇ ਭਾਰਤੀ ਕੰਪਨੀਆਂ ਲਈ ਕਾਰੋਬਾਰ ਦੇ ਮੌਕੇ ਪੈਦਾ ਕਰਨਗੇ।
AKT/VBA/SH