ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਵਿਡੀਓ ਕਾਨਫ਼ਰੰਸ ਰਾਹੀਂ ‘ਭਾਰਤ ਸੇਵਾਸ਼ਰਮ ਸੰਘ’ ਦੇ ਸ਼ਤਾਬਦੀ ਜਸ਼ਨਾਂ ਨੂੰ ਵਿਡੀਓ ਕਾਨਫ਼ਰੰਸਿੰਗ ਰਾਹੀਂ ਸੰਬੋਧਨ ਕੀਤਾ। ਇਹ ਸਮਾਰੋਹ ਸ਼ਿਲੌਂਗ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਦਾ ਸੁਆਗਤ ਕਰਦਿਆਂ ‘ਭਾਰਤ ਸੇਵਾਸ਼ਰਮ ਸੰਘ’ ਦੇ ਜਨਰਲ ਸਕੱਤਰ ਸ੍ਰੀਮਤ ਸਵਾਮੀ ਬਿਸਵਾਤਮਨੰਦ ਜੀ ਮਹਾਰਾਜ ਨੇ ਭਾਰਤ ਦੀ ਸ਼ਾਨਦਾਰ ਅਧਿਆਤਮਕ ਤੇ ਸੇਵਾ ਦੀਆਂ ਪਰੰਪਰਾਵਾਂ ਦਾ ਜ਼ਿਕਰ ਕੀਤਾ।
ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਚੇਤੇ ਕੀਤਾ, ਜਦੋਂ ਉਨ੍ਹਾਂ ਗੁਜਰਾਤ ‘ਚ ‘ਭਾਰਤ ਸੇਵਾਸ਼ਰਮ ਸੰਘ’ ਨਾਲ ਕੰਮ ਕੀਤਾ ਸੀ। ਉਨ੍ਹਾਂ ਇਸ ਮੌਕੇ ‘ਭਾਰਤ ਸੇਵਾਸ਼ਰਮ ਸੰਘ’ ਨੂੰ ਆਪਣੀਆਂ ਸ਼ੁਭ-ਇੱਛਾਵਾਂ ਭੇਟ ਕਰਦਿਆਂ ਇਸ ਨੂੰ ਸੇਵਾ ਅਤੇ ਸ਼੍ਰਮ (ਮਿਹਨਤ) ਦੀਆਂ ਚੰਗਿਆਈਆਂ ਦਾ ਸੁਮੇਲ ਦੱਸਿਆ।
ਉਨ੍ਹਾਂ ਕਿਹਾ ਕਿ ਉੱਤਰ-ਪੂਰਬ ਵਿੱਚ ਇਸ ਸੰਗਠਨ ਦਾ ਕੰਮ, ਖ਼ਾਸ ਕਰ ਕੇ ਕੁਦਰਤੀ ਆਫਤਾਂ ਦੇ ਸਮੇਂ ਬਹੁਤ ਸ਼ਲਾਘਾਯੋਗ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਗ਼ਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਕਰਨ ਦੀ ਅਹਿਮੀਅਤ ਦੀ ਵਿਆਖਿਆ ਕੀਤੀ, ਜਿਵੇਂ ਕਿ ਧਰਮ-ਗ੍ਰੰਥਾਂ ਵਿੱਚ ਵਰਨਣ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ‘ਭਾਰਤ ਸੇਵਾਸ਼ਰਮ ਸੰਘ’ ਦੇ ਬਾਨੀ ਸਵਾਮੀ ਪ੍ਰਣਬਾਨੰਦ ਨੇ ਇੱਕ ਸਦੀ ਪਹਿਲਾਂ ਸਮਾਜਕ ਨਿਆਂ ਦੀ ਗੱਲ ਕੀਤੀ ਸੀ ਅਤੇ ਇਸ ਉਦੇਸ਼ ਲਈ ਸੰਘ ਦੀ ਸਥਾਪਨਾ ਕੀਤੀ ਸੀ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਕੁਝ ਸਮਿਆਂ ਦੌਰਾਨ ਇੱਕ ਮਿੱਥ ਦੀ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ”ਸੇਵਾ” ਅਤੇ ”ਅਧਿਆਤਮਕਤਾ” ਦੋ ਵੱਖੋ-ਵੱਖਰੀਆਂ ਚੀਜ਼ਾਂ ਹਨ। ਉਨ੍ਹਾਂ ਕਿਹਾ ਕਿ ‘ਭਾਰਤ ਸੇਵਾਸ਼ਰਮ ਸੰਘ’ ਇਸ ਮਿੱਥ ਨੂੰ ਤੋੜਨ ਦੇ ਯੋਗ ਹੋਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਭਗਤੀ’, ‘ਸ਼ਕਤੀ’ ਅਤੇ ‘ਜਨ ਸ਼ਕਤੀ’ ਰਾਹੀਂ ਸਮਾਜਕ ਵਿਕਾਸ ਦੀ ਪ੍ਰਾਪਤੀ ਸਵਾਮੀ ਪ੍ਰਣਵਨੰਦ ਨੇ ਕੀਤੀ ਸੀ।
ਪ੍ਰਧਾਨ ਮੰਤਰੀ ਨੇ ‘ਭਾਰਤ ਸੇਵਾਸ਼ਰਮ ਸੰਘ’ ਨੂੰ ਖ਼ਾਸ ਕਰ ਕੇ ਉੱਤਰ-ਪੂਰਬੀ ਭਾਰਤ ਵਿੱਚ, ‘ਸਵੱਛਾਗ੍ਰਹਿ’ – ਜਾਂ ਸਫ਼ਾਈ ਲਈ ਕੰਮ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਸਰਕਾਰ ਦੇ ਉੱਤਰ-ਪੂਰਬ ਦੇ ਵਿਕਾਸ ਦੀ ਗੱਲ ਕੀਤੀ ਅਤੇ ਕਿਹਾ ਕਿ ਕੁਨੈਕਟੀਵਿਟੀ ਅਤੇ ਬੁਨਿਆਦੀ ਢਾਂਚੇ ਉੱਤੇ ਧਿਆਨ ਕੇਂਦ੍ਰਿਤ ਕਰਨ ਨਾਲ ਉੱਤਰ-ਪੂਰਬ ਨੂੰ ਦੱਖਣ-ਪੂਰਬੀ ਏਸ਼ੀਆ ਦੇ ਗੇਟਵੇਅ ਵਜੋਂ ਵਿਕਸਤ ਕਰਨ ਵਿੱਚ ਮਦਦ ਮਿਲੇਗੀ।
ਸ੍ਰੀਮੰਤ ਸਵਾਮੀ ਅੰਬਰੀਸ਼ਨੰਦ ਜੀ ਮਹਾਰਾਜ, ਜਿਨ੍ਹਾਂ ਨੇ ਗੁਜਰਾਤ ਵਿੱਚ ਪ੍ਰਧਾਨ ਮੰਤਰੀ ਨਾਲ ਕੰਮ ਕੀਤਾ ਸੀ ਅਤੇ ਜਿਨ੍ਹਾਂ ਦਾ ਜ਼ਿਕਰ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਕੀਤਾ ਸੀ, ਨੇ ਇਸ ਮੌਕੇ ਧੰਨਵਾਦ ਦੇ ਮਤੇ ਦਾ ਪ੍ਰਸਤਾਵ ਰੱਖਿਆ।
ਇੱਥੇ ਹੇਠਾਂ ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਕੁਝ ਅੰਸ਼ ਦਿੱਤੇ ਜਾਂਦੇ ਹਨ:
ਦਿੱਲੀ ਅਤੇ ਸ਼ਿਲੌਂਗ ਵਿਚਾਲੇ ਲਗਭਗ 2 ਹਜ਼ਾਰ ਕਿਲੋਮੀਟਰ ਦੀ ਦੂਰੀ ਹੈ ਪਰ ਤਕਨੀਕ ਨੇ ਇਸ ਦੂਰੀ ਨੂੰ ਮਿਟਾ ਦਿੱਤਾ ਹੈ। ਪਿਛਲੇ ਵਰ੍ਹੇ ਮਹੀਨੇ ‘ਚ ਹੀ ਮੈਂ ਸ਼ਿਲੌਂਗ ਗਿਆ ਸਾਂ।
ਅੱਜ ਜਦੋਂ ਵਿਡੀਓ ਕਾਨਫ਼ਰੰਸ ਦੇ ਮਾਧਿਅਮ ਰਾਹੀਂ ਤੁਹਾਡੇ ਸਭ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਹੈ, ਤਾਂ ਕਈ ਯਾਦਾਂ ਤਾਜ਼ਾ ਹੋ ਗਈਆਂ ਹਨ।
ਗੁਜਰਾਤ ‘ਚ ਮੈਨੂੰ ਭਾਰਤ ਸੇਵਾਸ਼ਰਮ ਸੰਘ ਦੇ ਮੁਖੀ ਰਹੇ ਸਵਰਗੀ ਸਵਾਮੀ ਅਕਸ਼ਯਾਨੰਦ ਜੀ ਮਹਾਰਾਜ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ।
ਮੰਚ ਉੱਤੇ ਮੌਜੂਦ ਸਵਾਮੀ ਅੰਬਰੀਸ਼ਾਨੰਦ ਜੀ ਮਹਾਰਾਜ ਜੀ ਤਾਂ ਗੁਜਰਾਤ ਯੂਨਿਟ ਦੇ ਮੁਖੀ ਰਹੇ ਹਨ। ਸਵਾਮੀ ਗਣੇਸ਼ਾਨੰਦ ਜੀ ਦੇ ਤਜਰਬਿਆਂ ਤੋਂ ਵੀ ਮੈਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਹੈ।
ਆਚਾਰਿਆ ਸ਼੍ਰੀਮਤ ਸਵਾਮੀ
ਪ੍ਰਣਬਾਨੰਦ ਜੀ ਮਹਾਰਾਜ ਵੱਲੋਂ ਸਥਾਪਤ ਭਾਰਤ ਸੇਵਾਸ਼ਰਮ ਸੰਘ ਨੇ ਇਸ ਸਾਲ ਆਪਣੀ ਯਾਤਰਾ ਦੇ 100 ਸਾਲ ਮੁਕੰਮਲ ਕੀਤੇ ਹਨ। ਸੇਵਾ ਅਤੇ ਸ਼੍ਰਮ ਨੂੰ ਭਾਰਤ ਨਿਰਮਾਣ ਲਈ ਨਾਲ ਲੈ ਕੇ ਚੱਲਣ ਵਾਲੇ ਸੰਘ ਦੇ ਸਾਰੇ ਮੈਂਬਰਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭ-ਕਾਮਨਾਵਾਂ।
ਕਿਸੇ ਵੀ ਸੰਸਥਾ ਲਈ ਇਹ ਬਹੁਤ ਮਾਣ ਦਾ ਵਿਸ਼ਾ ਹੈ ਕਿ ਉਸ ਦੀ ਸੇਵਾ ਦਾ ਵਿਸਥਾਰ, ਸੌ ਸਾਲ ਪੂਰੇ ਕਰ ਰਿਹਾ ਹੋਵੇ। ਖ਼ਾਸ ਕਰ ਕੇ ਉੱਤਰ-ਪੂਰਬ ਦੇ ਰਾਜਾਂ ਵਿੱਚ ਭਾਰਤ ਸੇਵਾਸ਼ਰਮ ਸੰਘ ਦੇ ਜਨ-ਕਲਿਆਣਕਾਰੀ ਕੰਮ ਬਹੁਤ ਸ਼ਲਾਘਾਯੋਗ ਰਹੇ ਹਨ।
ਹੜ੍ਹ ਹੋਵੇ ਜਾਂ ਸੋਕਾ ਜਾਂ ਫਿਰ ਭੂਚਾਲ, ਭਾਰਤ ਸੇਵਾਸ਼ਰਮ ਸੰਘ ਦੇ ਮੈਂਬਰ ਪੂਰੀ ਲਗਨ ਨਾਲ ਪੀੜਤਾਂ ਨੂੰ ਰਾਹਤ ਪਹੁੰਚਾਉਂਦੇ ਨਜ਼ਰ ਆਉਂਦੇ ਹਨ।
ਸੰਕਟ ਵੇਲੇ ਜਦੋਂ ਇਨਸਾਨ ਨੂੰ ਮਦਦ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ, ਤਾਂ ਸਵਾਮੀ ਪ੍ਰਣਬਾਨੰਦ ਦੇ ਚੇਲੇ ਸਭ ਕੁਝ ਭੁਲਾ ਕੇ ਸਿਰਫ਼ ਅਤੇ ਸਿਰਫ਼ ਮਾਨਵ-ਸੇਵਾ ਵਿੱਚ ਜੁਟ ਜਾਂਦੇ ਹਨ।
ਪੀੜਤ ਮਨੁੱਖ ਦੀ ਸੇਵਾ ਤਾਂ ਸਾਡੇ ਸ਼ਾਸਤਰਾਂ ਵਿੱਚ ਤੀਰਥ-ਯਾਤਰਾ ਵਾਂਗ ਮੰਨੀ ਗਈ ਹੈ।
ਕਿਹਾ ਗਿਆ ਹੈ-
एकत: क्रतव: सर्वे सहस्त्र वरदक्षिणा अन्यतो रोग-भीतानाम् प्राणिनाम् प्राण रक्षणम्
ਭਾਵ- ਇੱਕ ਪਾਸੇ ਵਿਧੀ-ਪੂਰਬਕ ਸਭ ਨੂੰ ਚੰਗੀ ਦਕਸ਼ਿਣਾ ਦੇ ਕੇ ਦਿੱਤਾ ਗਿਆ ਯੱਗ ਕਰਮ ਅਤੇ ਦੂਜੇ ਪਾਸੇ ਦੁਖੀ ਅਤੇ ਰੋਗ ਨਾਲ ਪੀੜਤ ਮਨੁੱਖ ਦੀ ਸੇਵਾ ਕਰਨਾ ਇਹ ਦੋਵੇਂ ਕਰਮ ਓਨੇ ਹੀ ਪੁੰਨ ਵਾਲੇ ਹਨ।
ਸਾਥੀਓ,
ਸਵਾਮੀ ਪ੍ਰਣਬਾਨੰਦ ਜੀ ਨੇ ਆਪਣੀ ਅਧਿਆਤਮਕ ਯਾਤਰਾ ਦੇ ਸਿਖ਼ਰ ਉੱਤੇ ਪੁੱਜਣ ਲਈ ਕਿਹਾ ਸੀ ਕਿ-
ਇਹ ਸਮਾਂ ਮਹਾਂ ਮਿਲਣ,
ਮਹਾਂ ਜਾਗਰਣ
ਮਹਾਂ ਮੁਕਤੀ ਅਤੇ
ਮਹਾਂ ਸਮਾਨ ਨਿਆਂ ਦਾ ਹੈ।
ਇਸੇ ਤੋਂ ਬਾਅਦ ਉਨ੍ਹਾਂ ਭਾਰਤ ਸੇਵਾਸ਼ਰਮ ਸੰਘ ਦੀ ਨੀਂਹ ਰੱਖੀ ਸੀ।
1917 ‘ਚ ਸਥਾਪਨਾ ਤੋਂ ਬਾਅਦ ਜਿਸ ਸੇਵਾ ਭਾਵ ਨਾਲ ਇਸ ਸੰਸਥਾ ਨੇ ਕੰਮ ਸ਼ੁਰੂ ਕੀਤਾ ਸੀ, ਉਸ ਨਾਲ ਬੜੌਦਾ ਦੇ ਮਹਾਰਾਜਾ ਸਯਾਜੀਰਾਓ ਗਾਇਕਵਾੜ ਵੀ ਬਹੁਤ ਪ੍ਰਭਾਵਿਤ ਹੋਏ ਸਨ।
ਮਹਾਰਾਜਾ ਸਯਾਜੀਰਾਓ ਗਾਇਕਵਾੜ ਖ਼ੁਦ ਜਿਸ ਅਣਥੱਕ ਮਿਹਨਤ ਨਾਲ ਲੋਕਾਂ ਦੀ ਤਰੱਕੀ ਲਈ ਕੰਮ ਕਰਦੇ ਸਨ, ਉਹ ਜੱਗ ਜ਼ਾਹਿਰ ਹੈ। ਉਹ ਲੋਕ ਭਲਾਈ ਦੇ ਕੰਮਾਂ ਦੀ ਚਲਦੀ ਫਿਰਦੀ ਸੰਸਥਾ ਵਾਂਗ ਸਨ। ਇਸੇ ਲਈ ਸ਼੍ਰੀਮਤ ਸਵਾਮੀ ਪ੍ਰਣਬਾਨੰਦ ਜੀ ਦੇ ਦੇਸ਼ ਭਰ ਵਿੱਚ ਭੇਜੇ ਸੇਵਾਦੂਤਾਂ ਨੂੰ ਉਨ੍ਹਾਂ ਨੇ ਜ਼ਮੀਨੀ ਪੱਧਰ ਉੱਤੇ ਕੰਮ ਕਰਦੇ ਵੇਖਿਆ, ਤਾਂ ਉਨ੍ਹਾਂ ਦੀ ਸ਼ਲਾਘਾ ਕੀਤੇ ਬਿਨਾ ਨਹੀਂ ਰਹਿ ਸਕੇ।
ਜਨਸੰਘ ਦੇ ਬਾਨੀ, ਸ਼੍ਰਧੇਯ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਤਾਂ ਸਵਾਮੀ ਪ੍ਰਣਬਾਨੰਦ ਜੀ ਨੂੰ ਆਪਣੇ ਗੁਰੂ ਵਾਂਗ ਮੰਨਦੇ ਸਨ। ਡਾਕਟਰ ਮੁਖਰਜੀ ਦੇ ਵਿਚਾਰਾਂ ਵਿੱਚ ਸਵਾਮੀ ਪ੍ਰਣਬਾਨੰਦ ਜੀ ਦੇ ਵਿਚਾਰਾਂ ਦੀ ਝਲਕ ਵੀ ਮਿਲਦੀ ਹੈ।
ਰਾਸ਼ਟਰ ਨਿਰਮਾਣ ਦੇ ਜਿਸ ਵਿਜ਼ਨ ਨਾਲ ਸਵਾਮੀ ਪ੍ਰਣਬਾਨੰਦ ਜੀ ਨੇ ਆਪਣੇ ਚੇਲਿਆਂ ਨੂੰ ਅਧਿਆਤਮ ਅਤੇ ਸੇਵਾ ਨਾਲ ਜੋੜਾ, ਜੋ ਅਦੁੱਤੀ ਹੈ।
ਜਦੋਂ 1923 ‘ਚ ਬੰਗਾਲ ‘ਚ ਸੋਕਾ ਪਿਆ,
ਜਦੋਂ 1946 ‘ਚ ਨੋਆਖਲੀ ‘ਚ ਦੰਗੇ ਹੋਏ,
ਜਦੋਂ 1950 ‘ਚ ਜਲਪਾਈਗੁੜੀ ‘ਚ ਹੜ੍ਹ ਆਇਆ,
ਜਦੋਂ 1956 ‘ਚ ਕੱਛ ਵਿੱਚ ਭੂਚਾਲ ਆਇਆ, ਜਦੋਂ 1977 ‘ਚ ਆਂਧਰਾ ਪ੍ਰਦੇਸ਼ ਵਿੱਚ ਭਿਆਨਕ ਚੱਕਰਵਾਤ ਆਇਆ,
ਜਦੋਂ 1984 ‘ਚ ਭੋਪਾਲ ਵਿਖੇ ਗੈਸ ਦੁਖਾਂਤ ਵਾਪਰਿਆ, ਤਾਂ ਭਾਰਤ ਸੇਵਾਸ਼ਰਮ ਸੰਘ ਦੇ ਲੋਕਾਂ ਨੇ ਪੀੜਤਾਂ ਵਿੱਚ ਰਹਿ ਕੇ ਉਨ੍ਹਾਂ ਦੀ ਸੇਵਾ ਕੀਤੀ।
ਸਾਨੂੰ ਧਿਆਨ ਰੱਖਣਾ ਹੋਵੇਗਾ ਕਿ ਇਹ ਉਹ ਸਮਾਂ ਸੀ
ਜਦੋਂ ਦੇਸ਼ ਵਿੱਚ ਡਿਜ਼ਾਸਟਰ ਮੈਨੇਜਮੈਂਟ ਨੂੰ ਲੈ ਕੇ ਏਜੰਸੀਆਂ ਓਨੀਆਂ ਤਜਰਬੇਕਾਰ ਨਹੀਂ ਸਨ।
ਕੁਦਰਤੀ ਆਫ਼ਤ ਹੋਵੇ ਜਾਂ ਇਨਸਾਨ ਦੇ ਆਪਸੀ ਸੰਘਰਸ਼ ਨਾਲ ਪੈਦਾ ਹੋਇਆ ਸੰਕਟ,
ਹਰ ਔਖੀ ਘੜੀ ‘ਚ ਭਾਰਤ ਸੇਵਾਸ਼੍ਰਮ ਸੰਘ ਨੇ ਉਸ ਨਾਲ ਨਿਪਟਣ ਵਿੱਚ ਅਹਿਮ ਭੂਮਿਕਾ ਨਿਭਾਈ।
ਬੀਤੇ ਕੁਝ ਵਰ੍ਹਿਆਂ ਦੀ ਗੱਲ ਕਰੀਏ, ਤਾਂ ਜਦੋਂ 2001 ਵਿੱਚ ਗੁਜਰਾਤ ਵਿੱਚ ਭੂਚਾਲ ਆਇਆ,
2004 ‘ਚ ਸੁਨਾਮੀ ਆਈ,
2013 ‘ਚ ਉੱਤਰਾਖੰਡ ਵਿੱਚ ਦੁਖਾਂਤ ਵਾਪਰਿਆ,
2015 ‘ਚ ਤਾਮਿਲ ਨਾਡੂ ਵਿੱਚ ਹੜ੍ਹ ਆਇਆ, ਤਾਂ ਭਾਰਤ ਸੇਵਾਸ਼੍ਰਮ ਦੇ ਮੈਂਬਰ ਸਭ ਤੋਂ ਪਹਿਲਾਂ ਪੁੱਜਣ ਵਾਲੇ ਲੋਕਾਂ ‘ਚੋਂ ਇੱਕ ਸਨ।
ਭਰਾਓ ਅਤੇ ਭੈਣੋ,
ਸਵਾਮੀ ਪ੍ਰਣਬਾਨੰਦ ਕਿਹਾ ਕਰਦੇ ਸਨ-
”ਬਿਨਾ ਆਦਰਸ਼ ਦੇ ਜੀਵਨ ਮੌਤ ਸਮਾਨ ਹੈ।
ਆਪਣੇ ਜੀਵਨ ਵਿੱਚ ਉੱਚ ਆਦਰਸ਼ ਸਥਾਪਤ ਕਰ ਕੇ ਹੀ ਕੋਈ ਵੀ ਵਿਅਕਤੀ ਮਨੁੱਖਤਾ ਦੀ ਸੱਚੀ ਸੇਵਾ ਕਰ ਸਕਦਾ ਹੈ।”
ਤੁਹਾਡੀ ਸੰਸਥਾ ਦੇ ਸਾਰੇ ਮੈਂਬਰਾਂ ਨੇ ਉਨ੍ਹਾਂ ਦੀਆਂ ਇਨ੍ਹਾਂ ਗੱਲਾਂ ਨੂੰ ਆਪਣੇ ਜੀਵਨ ਵਿੱਚ ਉਤਾਰਿਆ ਹੈ।
ਅੱਜ ਸਵਾਮੀ ਪ੍ਰਣਬਾਨੰਦ ਜਿੱਥੇ ਕਿਤੇ ਵੀ ਹੋਣਗੇ, ਮਨੁੱਖਤਾ ਲਈ ਤੁਹਾਡੇ ਜਤਨਾਂ ਨੂੰ ਵੇਖ ਕੇ ਬਹੁਤ ਖ਼ੁਸ਼ ਹੋਣਗੇ।
ਦੇਸ਼ ਹੀ ਨਹੀਂ ਵਿਦੇਸ਼ ਵਿੱਚ ਵੀ ਕੁਦਰਤੀ ਆਫ਼ਤ ਆਉਣ ਉੱਤੇ ਵੀ ਭਾਰਤ ਸੇਵਾਸ਼੍ਰਮ ਦੇ ਮੈਂਬਰ ਲੋਕਾਂ ਨੂੰ ਰਾਹਤ ਦੇਣ ਲਈ ਪੁੱਜ ਜਾਂਦੇ ਹਨ।
ਇਸ ਲਈ ਤੁਹਾਡਾ ਸਭ ਦਾ ਜਿੰਨਾ ਅਭਿਨੰਦਨ ਕੀਤਾ ਜਾਵੇ, ਓਨਾ ਹੀ ਘੱਟ ਹੈ।
ਸਾਡੇ ਸ਼ਾਸਤਰਾਂ ਵਿੱਚ ਵੀ ਕਿਹਾ ਗਿਆ ਹੈ-
आत्मार्थम् जीव लोके अस्मिन् को न जीवति मानवः।
परम परोपकार आर्थम यो जीवति स जीवति॥
ਭਾਵ ਇਸ ਸੰਸਾਰ ਵਿੱਚ ਆਪਣੇ ਲਈ ਕਿਹੜਾ ਮਨੁੱਖ ਨਹੀਂ ਜਿਉਂਦਾ ਹੈ ਪਰ ਜਿਸ ਦਾ ਜੀਵਨ ਪਰਉਪਕਾਰ ਲਈ ਹੈ, ਉਸ ਦਾ ਹੀ ਜੀਵਨ, ਜੀਵਨ ਹੈ।
ਇਸ ਲਈ ਪਰਉਪਕਾਰ ਦੇ ਅਨੇਕਾਂ ਜਤਨਾਂ ਨਾਲ ਸੁਸ਼ੋਭਿਤ ਤੁਹਾਡੀ ਸੰਸਥਾ ਨੂੰ ਸੌ ਸਾਲ ਮੁਕੰਮਲ ਹੋਣ ‘ਤੇ ਫਿਰ ਵਧਾਈ।
ਸਾਥੀਓ,
ਬੀਤੇ ਕੁਝ ਦਹਾਕਿਆਂ ਵਿੱਚ ਦੇਸ਼ ਵਿੱਚ ਇੱਕ ਮਿਥਕ ਬਣਾਇਆ ਗਿਆ ਕਿ ਅਧਿਆਤਮ ਅਤੇ ਸੇਵਾ ਦੇ ਰਾਹ ਵੱਖੋ-ਵੱਖਰੇ ਹਨ।
ਕੁਝ ਲੋਕਾਂ ਵੱਲੋਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਜੋ ਅਧਿਆਤਮ ਦੀ ਰਾਹ ‘ਤੇ ਹੈ, ਉਹ ਸੇਵਾ ਦੇ ਰਸਤੇ ਤੋਂ ਵੱਖ ਹੈ।
ਆਪ ਨੇ ਇਸ ਮਿਥਕ ਨੂੰ ਨਾ ਸਿਰਫ਼ ਗ਼ਲਤ ਸਿੱਧ ਕੀਤਾ ਹੈ, ਸਗੋਂ ਅਧਿਆਤਮ ਅਤੇ ਭਾਰਤੀ ਕਦਰਾਂ-ਕੀਮਤਾਂ ਉੱਤੇ ਆਧਾਰਤ ਸੇਵਾ ਨੂੰ ਇੱਕੋ ਵੇਲੇ ਅੱਗੇ ਵਧਾਇਆ ਹੈ।
ਅੱਜ ਦੇਸ਼ ਭਰ ਵਿੱਚ ਭਾਰਤ ਸੇਵਾਸ਼੍ਰਮ ਸੰਘ ਦੀਆਂ ਸੌ ਤੋਂ ਵੱਧ ਸ਼ਾਖ਼ਾਵਾਂ ਅਤੇ ਪੰਜ ਸੌ ਤੋਂ ਵੱਧ ਇਕਾਈਆਂ ਸਿਹਤ ਸੇਵਾ, ਸਿੱਖਿਆ ਅਤੇ ਨੌਜਵਾਨਾਂ ਨੂੰ ਟਰੇਨਿੰਗ ਦੇਣ ਦੇ ਕੰਮ ਵਿੱਚ ਜੁਟੀਆਂ ਹੋਈਆਂ ਹਨ। ਭਾਰਤ ਸੇਵਾਸ਼੍ਰਮ ਸੰਘ ਨੇ ਸਾਧਨਾ ਅਤੇ ਸਮਾਜ ਸੇਵਾ ਦੇ ਸਾਂਝੇ ਉੱਦਮ ਵਜੋਂ ਲੋਕ ਸੇਵਾ ਦਾ ਇੱਕ ਮਾੱਡਲ ਵਿਕਸਤ ਕੀਤਾ ਹੈ।
ਦੁਨੀਆ ਦੇ ਕਈ ਦੇਸ਼ਾਂ ਵਿੱਚ ਇਹ ਮਾੱਡਲ ਸਫ਼ਲਤਾਪੂਰਬਕ ਚੱਲ ਰਿਹਾ ਹੈ। ਸੰਯੁਕਤ ਰਾਸ਼ਟਰ ਤੱਕ ਵਿੱਚ ਭਾਰਤ ਸੇਵਾਸ਼੍ਰਮ ਸੰਘ ਦੇ ਕਲਿਆਣਕਾਰੀ ਕੰਮਾਂ ਦੀ ਸ਼ਲਾਘਾ ਹੋਈ ਹੈ।
ਸਵਾਮੀ ਪ੍ਰਣਬਾਨੰਦ ਜੀ ਮਹਾਰਾਜ ਪਿਛਲੀ ਸ਼ਤਾਬਦੀ ਵਿੱਚ ਦੇਸ਼ ਦੀ ਅਧਿਆਤਮਕ ਚੇਤਨਾ ਦੀ ਰਾਖੀ ਕਰਨ ਵਾਲੇ, ਉਸ ਨੂੰ ਸੁਤੰਤਰਤਾ ਅੰਦੋਲਨ ਨਾਲ ਜੋੜਨ ਵਾਲੇ ਕੁਝ ਇੱਕ ਮਹਾਨ ਅਵਤਾਰਾਂ ਵਿੱਚੋਂ ਇੱਕ ਸਨ।
ਸਵਾਮੀ ਵਿਵੇਕਾਨੰਦ ਅਤੇ ਮਹਾਂਰਿਸ਼ੀ ਅਰਬਿੰਦੋ ਵਾਂਗ ਹੀ ਉਨ੍ਹਾਂ ਦਾ ਨਾਮ ਪਿਛਲੀ ਸ਼ਤਾਬਦੀ ਦੇ ਮਹਾਨ ਸੰਤਾਂ ਵਿੱਚ ਲਿਆ ਜਾਂਦਾ ਹੈ। ਸਵਾਮੀ ਜੀ ਕਹਿੰਦੇ ਸਨ- ”ਮਨੁੱਖ ਨੂੰ ਆਪਣੇ ਇੱਕ ਹੱਥ ਵਿੱਚ ਭਗਤੀ ਅਤੇ ਇੱਕ ਹੱਥ ਵਿੱਚ ਸ਼ਕਤੀ ਰੱਖਣੀ ਚਾਹੀਦੀ ਹੈ।” ਉਨ੍ਹਾਂ ਦਾ ਮੰਨਣਾ ਸੀ ਕਿ ”ਬਿਨਾ ਸ਼ਕਤੀ ਦੇ ਕੋਈ ਮਨੁੱਖ ਆਪਣੀ ਰਾਖੀ ਨਹੀਂ ਕਰ ਸਕਦਾ ਅਤੇ ਬਿਨਾ ਭਗਤੀ ਦੇ ਉਸ ਦੇ ਖ਼ੁਦ ਦੇ ਭਖਸ਼ਕ ਬਣ ਜਾਣ ਦਾ ਖ਼ਤਰਾ ਹੁੰਦਾ ਹੈ।”
ਸਮਾਜ ਦੇ ਵਿਕਾਸ ਲਈ ਸ਼ਕਤੀ ਅਤੇ ਭਗਤੀ ਨੂੰ ਨਾਲ ਲੈ ਕੇ ਜਨ-ਸ਼ਕਤੀ ਨੂੰ ਇੱਕਜੁਟ ਕਰਨ ਦਾ ਕੰਮ, ਜਨ-ਚੇਤਨਾ ਨੂੰ ਜਾਗ੍ਰਿਤ ਕਰਨ ਦਾ ਕੰਮ ਉਨ੍ਹਾਂ ਆਪਣੀ ਬਾਲ ਅਵਸਥਾ ਤੋਂ ਹੀ ਸ਼ੁਰੂ ਕਰ ਦਿੱਤਾ ਸੀ।
ਨਿਰਵਾਣ ਦੀ ਅਵਸਥਾ ਤੋਂ ਬਹੁਤ ਪਹਿਲਾਂ, ਜਦ ਉਹ ਸਵਾਮੀ ਪ੍ਰਣਬਾਨੰਦ ਨਹੀਂ ਹੋਏ ਸਨ, ਸਿਰਫ਼ ”ਬਿਨੋਦ” ਸਨ, ਆਪਣੇ ਪਿੰਡ ਦੇ ਘਰ-ਘਰ ਜਾ ਕੇ ਚੌਲ਼ ਅਤੇ ਸਬਜ਼ੀਆਂ ਜਮ੍ਹਾ ਕਰਦੇ ਸਨ ਅਤੇ ਫਿਰ ਉਨ੍ਹਾਂ ਨੂੰ ਗ਼ਰੀਬਾਂ ਵਿੱਚ ਵੰਡ ਦਿੰਦੇ ਸਨ। ਜਦੋਂ ਉਨ੍ਹਾਂ ਵੇਖਿਆ ਕਿ ਪਿੰਡ ਤੱਕ ਪੁੱਜਣ ਲਈ ਸੜਕ ਨਹੀਂ ਹੈ, ਤਾਂ ਸਾਰਿਆਂ ਨੂੰ ਪ੍ਰੇਰਿਤ ਕਰ ਕੇ ਉਨ੍ਹਾਂ ਪਿੰਡ ਤੱਕ ਇੱਕ ਸੜਕ ਦਾ ਨਿਰਮਾਣ ਵੀ ਕਰਵਾਇਆ।
ਜਾਤ-ਪਾਤ, ਛੂਆ-ਛੂਤ ਦੇ ਜ਼ਹਿਰ ਨੇ ਕਿਵੇਂ ਸਮਾਜ ਨੂੰ ਵੰਡ ਕੇ ਰੱਖਿਆ ਹੈ, ਉਸ ਦਾ ਅਹਿਸਾਸ ਉਨ੍ਹਾਂ ਨੂੰ ਬਹੁਤ ਪਹਿਲਾਂ ਹੀ ਹੋ ਗਿਆ ਸੀ। ਇਸ ਲਈ ਸਭ ਨੂੰ ਬਰਾਬਰੀ ਦਾ ਮੰਤਰ ਸਿਖਾਉਂਦਿਆਂ, ਉਹ ਪਿੰਡ ਦੇ ਹਰੇ ਵਿਅਕਤੀ ਨੂੰ ਨਾਲੋ-ਨਾਲ ਬਿਠਾ ਕੇ ਈਸ਼ਵਰ ਦੀ ਪੂਜਾ ਕਰਦੇ ਸਨ।
19ਵੀਂ ਸਦੀ ਦੇ ਆਖ਼ਰ ਵਿੱਚ ਅਤੇ 20ਵੀਂ ਸਦੀ ਦੇ ਅਰੰਭ ਵਿੱਚ ਬੰਗਾਲ ਜਿਸ ਤਰ੍ਹਾਂ ਦੀਆਂ ਸਿਆਸੀ ਗਤੀਵਿਧੀਆਂ ਦਾ ਕੇਂਦਰ ਬਣਿਆ ਹੋਇਆ ਸੀ, ਉਸ ਦੌਰਾਨ ਰਾਸ਼ਟਰੀ ਚੇਤਨਾ ਜਗਾਉਣ ਦੇ ਸਵਾਮੀ ਪ੍ਰਣਬਾਨੰਦ ਜੀ ਦੇ ਜਤਨ ਹੋਰ ਜ਼ਿਆਦਾ ਵਧ ਗਏ ਸਨ।
ਬੰਗਾਲ ਵਿੱਚ ਹੀ ਸਥਾਪਤ ਅਤੇ ਅਨੁਸ਼ੀਲਨ ਸਮਿਤੀ ਦੇ ਕ੍ਰਾਂਤੀਕਾਰੀਆਂ ਨੂੰ ਉਹ ਖੁੱਲ੍ਹਾ ਸਮਰਥਨ ਦਿੰਦੇ ਸਨ। ਅੰਗਰੇਜ਼ਾਂ ਦੇ ਖ਼ਿਲਾਫ਼ ਲੜਦਿਆਂ ਉਹ ਇੱਕ ਵਾਰ ਜੇਲ੍ਹ ਵੀ ਗਏ। ਆਪਣੇ ਕੰਮਾਂ ਨਾਲ ਉਨ੍ਹਾਂ ਸਿੱਧ ਕੀਤਾ ਕਿ ਸਾਧਨਾ ਲਈ ਸਿਰਫ਼ ਗੁਫ਼ਾਵਾਂ ਵਿੱਚ ਰਹਿਣਾ ਜ਼ਰੂਰੀ ਨਹੀਂ, ਸਗੋਂ ਜਨ-ਜਾਗਰਣ ਅਤੇ ਜਨ-ਚੇਤਨਾ ਜਾਗ੍ਰਿਤ ਕਰ ਕੇ ਵੀ ਸਾਧਨਾ ਕੀਤੀ ਜਾ ਸਕਦੀ ਹੈ, ਈਸ਼ਵਰ ਨੂੰ ਹਾਸਲ ਕੀਤਾ ਜਾ ਸਕਦਾ ਹੈ।
ਭਰਾਵੋ ਅਤੇ ਭੈਣੋ,
ਅੱਜ ਤੋਂ ਸੌ ਸਾਲ ਪਹਿਲਾਂ ਦੇਸ਼ ਜਿਸ ਮਾਨਸਿਕ ਸਥਿਤੀ ਵਿੱਚੋਂ ਲੰਘ ਰਿਹਾ ਸੀ, ਗ਼ੁਲਾਮੀ ਦੀਆਂ ਬੇੜੀਆਂ ਤੋਂ, ਆਪਣੀਆਂ ਕਮਜ਼ੋਰੀਆਂ ਤੋਂ ਮੁਕਤੀ ਪਾਉਣਾ ਚਾਹੁੰਦਾ ਸੀ, ਉਸ ਵਿੱਚ ਦੇਸ਼ ਵੱਖੋ-ਵੱਖਰੇ ਭੂ-ਭਾਗਾਂ ‘ਤੇ ਜਨ-ਸ਼ਕਤੀ ਨੂੰ ਸੰਗਠਤ ਕਰਨ ਦੇ ਜਤਨ ਨਿਰੰਤਰ ਚੱਲ ਰਹੇ ਸਨ।
1917 ਦਾ ਹੀ ਉਹ ਸਾਲ ਸੀ, ਜਦੋਂ ਮਹਾਤਮਾ ਗਾਂਧੀ ਨੇ ਚੰਪਾਰਣ ‘ਚ ਸੱਤਿਆਗ੍ਰਹਿ ਅੰਦੋਲਨ ਦਾ ਬੀਅ ਬੀਜਿਆ ਸੀ। ਸਾਡੇ ਸਾਰਿਆਂ ਲਈ ਇਹ ਸੁਖਾਵਾਂ ਸੰਜੋਗ ਹੈ ਕਿ ਇਸ ਸਾਲ ਦੇਸ਼ ਚੰਪਾਰਣ ਸੱਤਿਆਗ੍ਰਹਿ ਦੇ ਸੌ ਸਾਲਾਂ ਦੇ ਜਸ਼ਨ ਵੀ ਮਨਾ ਰਿਹਾ ਹੈ।
ਸੱਤਿਆਗ੍ਰਹਿ ਅੰਦੋਲਨ ਦੇ ਨਾਲ-ਨਾਲ ਮਹਾਤਮਾ ਗਾਂਧੀ ਨੇ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਵੀ ਕੀਤਾ ਸੀ। ਤੁਹਾਡੀ ਜਾਣਕਾਰੀ ਵਿੱਚ ਹੋਵੇਗਾ ਕਿ ਪਿਛਲੇ ਮਹੀਨੇ ਚੰਪਾਰਣ ਸੱਤਿਆਗ੍ਰਹਿ ਵਾਂਗ ਹੀ ਦੇਸ਼ ਵਿੱਚ ਸਵੱਛਾਗ੍ਰਹਿ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਸਵੱਛਾਗ੍ਰਹਿ ਭਾਵ ਸਵੱਛਤਾ ਪ੍ਰਤੀ ਆਗ੍ਰਹਿ। ਅੱਜ ਇਸ ਮੌਕੇ ਮੈਂ ਸਵੱਛਾਗ੍ਰਹਿ ਨੂੰ ਵੀ ਤੁਹਾਡੀ ਸਾਧਨਾ ਦਾ ਅਟੁੱਟ ਅੰਗ ਬਣਾਉਣ ਦਾ ਅਨੁਰੋਧ ਕਰਨਾ ਚਾਹੁੰਦਾ ਹਾਂ। ਇਸ ਦਾ ਇੱਕ ਕਾਰਨ ਵੀ ਹੈ।
ਤੁਸੀਂ ਵੇਖਿਆ ਹੋਵੇਗਾ ਕਿ ਹਾਲੇ ਤਿੰਨ-ਚਾਰ ਦਿਨ ਪਹਿਲਾਂ ਹੀ ਇਸ ਸਾਲ ਦੇ ਸਵੱਛ ਸਰਵੇਖਣ ਵਿੱਚ ਸ਼ਹਿਰਾਂ ਦੀ ਰੈਂਕਿੰਗ ਐਲਾਨੀ ਗਈ ਹੈ।
ਉੱਤਰ-ਪੂਰਬੀ ਰਾਜਾਂ ਦੇ 12 ਸ਼ਹਿਰਾਂ ਦਾ ਵੀ ਸਰਵੇਖਣ ਕੀਤਾ ਗਿਆ ਸੀ। ਪਰ ਹਾਲਤ ਬਹੁਤ ਚੰਗੀ ਨਹੀਂ ਹੈ। ਸਿਰਫ਼ ਗੰਗਟੋਕ ਅਜਿਹਾ ਸ਼ਹਿਰ ਹੈ, ਜੋ 50ਵੇਂ ਨੰਬਰ ਉੱਤੇ ਆਇਆ ਹੈ। 4 ਸ਼ਹਿਰਾਂ ਨੂੰ ਰੈਂਕਿੰਗ ਦੇ ਸੌ-ਦੋ ਸੌ ਦੇ ਵਿੱਚ ਹੈ ਅਤੇ ਬਾਕੀ ਸੱਤ ਸ਼ਹਿਰ 200 ਤੋਂ 300 ਰੈਂਕ ਦੇ ਦਾਇਰੇ ਵਿੱਚ ਹਨ। ਸ਼ਿਲੌਂਗ ਜਿੱਥੇ ਤੁਸੀਂ ਬੈਠੇ ਹੋਏ ਹੋ, ਉਹ ਵੀ ਦੋ ਸੌ ਛਿਹੱਤਰ (276) ਨੰਬਰ ਉੱਤੇ ਹੈ।
ਇਹ ਸਥਿਤੀ ਸਾਡੇ ਲਈ, ਰਾਜ ਸਰਕਾਰਾਂ ਲਈ ਅਤੇ ਭਾਰਤ ਸੇਵਾਸ਼੍ਰਮ ਸੰਘ ਜਿਹੀਆਂ ਸੰਸਥਾਵਾਂ ਲਈ ਚੁਣੌਤੀ ਵਾਂਗ ਹੈ। ਸਥਾਨਕ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ ਪਰ ਇਨ੍ਹਾਂ ਦੇ ਨਾਲ-ਨਾਲ ਹਰੇਕ ਵਿਅਕਤੀ ਨੂੰ ਅਹਿਸਾਸ ਕਰਵਾਇਆ ਜਾਣਾ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ-ਆਪ ਵਿੱਚ ਸਵੱਛਤਾ ਮਿਸ਼ਨ ਦਾ ਇੱਕ ਸਿਪਾਹੀ ਹੈ। ਹਰ ਵਿਅਕਤੀ ਦੇ ਆਪਣੇ ਜਤਨ ਨਾਲ ਹੀ ਸਵੱਛ ਭਾਰਤ, ਸਵੱਛ ਉੱਤਰ-ਪੂਰਬ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ।
ਭਰਾਵੋ ਅਤੇ ਭੈਣੋ,
ਸਵਾਮੀ ਪ੍ਰਣਬਾਨੰਦ ਜੀ ਮਹਾਰਾਜ ਕਹਿੰਦੇ ਸਨ-
”ਦੇਸ਼ ਦੇ ਹਾਲਾਤ ਨੂੰ ਬਦਲਣ ਲਈ ਲੱਖਾਂ ਨਿਸ਼ਕਾਮ ਕਰਮਯੋਗੀਆਂ ਦੀ ਜ਼ਰੂਰਤ ਹੈ। ਇਹੋ ਨਿਸ਼ਕਾਮ ਕਰਮਯੋਗੀ ਦੇਸ਼ ਦੇ ਹਰੇਕ ਨਾਗਰਿਕ ਦਾ ਮਨੋਭਾਵ ਬਦਲਣਗੇ ਅਤੇ ਉਸ ਬਦਲੇ ਹੋਏ ਮਨੋਭਾਵ ਵਿੱਚ ਇੱਕ ਨਵੇਂ ਰਾਸ਼ਟਰ ਦਾ ਨਿਰਮਾਣ ਹੋਵੇਗਾ।”
ਸਵਾਮੀ ਪ੍ਰਣਬਾਨੰਦ ਜੀ ਜਿਹੀਆਂ ਮਹਾਨ ਆਤਮਾਵਾਂ ਦੀ ਪ੍ਰੇਰਨਾ ਨਾਲ ਦੇਸ਼ ਵਿੱਚ ਤੁਹਾਡੇ ਜਿਹੇ ਕਰੋੜਾਂ ਨਿਸ਼ਕਾਮ ਕਰਮਯੋਗੀ ਹਨ। ਬੱਸ ਅਸੀਂ ਸਾਰਿਆਂ ਨੇ ਮਿਲ ਕੇ ਆਪਣੀ ਊਰਜਾ ਸਵੱਛਾਗ੍ਰਹਿ ਦੇ ਇਸ ਅੰਦੋਲਨ ਨੂੰ ਸਫ਼ਲ ਬਣਾਉਣ ਵਿੱਚ ਲਾ ਦੇਣੀ ਹੈ।
ਮੈਨੂੰ ਦੱਸਿਆ ਗਿਆ ਹੈ ਕਿ ਜਦੋਂ ਸਵੱਛ ਭਾਰਤ ਅਭਿਆਨ ਸ਼ੁਰੂ ਹੋਇਆ ਸੀ, ਤਦ ਤੁਸੀਂ ਲੋਕਾਂ ਨੇ ਉੱਤਰ-ਪੂਰਬ ਦੇ ਪੰਜ ਰੇਲਵੇ ਸਟੇਸ਼ਨਾਂ ਦੀ ਚੋਣ ਕੀਤੀ ਸੀ ਕਿ ਉਨ੍ਹਾਂ ਸਟੇਸ਼ਨਾਂ ਉੱਤੇ ਸਫ਼ਾਈ ਦੀ ਜ਼ਿੰਮੇਵਾਰੀ ਚੁੱਕਣਗੇ, ਉੱਥੇ ਹਰ ਪੰਦਰਵਾੜੇ ਸਵੱਛਤਾ ਅਭਿਆਨ ਚਲਾਇਆ ਜਾਵੇਗਾ। ਹੁਣ ਤੁਹਾਡੇ ਜਤਨਾਂ ਨੂੰ ਹੋਰ ਜ਼ਿਆਦਾ ਵਧਾਏ ਜਾਣ ਦੀ ਜ਼ਰੂਰਤ ਹੈ।
ਇਸ ਸਾਲ ਜਦੋਂ ਤੁਸੀਂ ਸਾਰੇ ਆਪਣੀ ਸੰਸਥਾ ਦੇ ਗਠਨ ਦੇ ਸੌ ਸਾਲ ਮਨਾ ਰਹੇ ਹੋ, ਤਾਂ ਇਸ ਅਹਿਮ ਸਾਲ ਨੂੰ ਕੀ ਪੂਰੀ ਤਰ੍ਹਾਂ ਸਵੱਛਤਾ ਉੱਤੇ ਕੇਂਦ੍ਰਿਤ ਕਰ ਸਕਦੇ ਹਾਂ।
ਕੀ ਤੁਹਾਡੀ ਸੰਸਥਾ ਜਿਹੜੇ ਇਲਾਕਿਆਂ ਵਿੱਚ ਕੰਮ ਕਰ ਰਹੀ ਹੈ, ਉੱਥੇ ਵਾਤਾਵਰਨ ਦੀ ਰਾਖੀ ਲਈ, ਪੂਰੇ ਇਲਾਕੇ ਨੂੰ ਪਲਾਸਟਿਕ ਫ਼੍ਰੀ ਬਣਾਉਣ ਲਈ ਕੰਮ ਕਰ ਸਕਦੀ ਹੈ। ਕੀ ਲੋਕਾਂ ਨੂੰ ਜਲ ਸੁਰੱਖਿਆ ਅਤੇ ਜਲ ਪ੍ਰਬੰਧ ਦੇ ਫ਼ਾਇਦਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਸਕਦੀ ਹੈ।
ਕੀ ਆਪਣੇ ਟੀਚਿਆਂ ਨੂੰ, ਸੰਸਥਾ ਦੇ ਕੁਝ ਕੰਮਾਂ ਨੂੰ ਤੁਸੀਂ ਸਾਲ 2022 ਨਾਲ ਵੀ ਜੋੜ ਸਕਦੇ ਹੋ। ਸਾਲ 2022 ਵਿੱਚ ਭਾਰਤ ਆਪਣੀ ਆਜ਼ਾਦੀ ਦੇ 75ਵੇਂ ਸਾਲ ਵਿੱਚ ਦਾਖ਼ਲ ਹੋ ਰਿਹਾ ਹੋਵੇਗਾ। ਇਸ ਵਿੱਚ ਹਾਲੇ ਪੰਜ ਸਾਲਾਂ ਦਾ ਸਮਾਂ ਹੈ ਅਤੇ ਇਸ ਸਮੇਂ ਦਾ ਉਪਯੋਗ ਹਰ ਵਿਅਕਤੀ, ਹਰ ਸੰਸਥਾ ਨੂੰ ਆਪਣੇ ਆਲੇ-ਦੁਆਲੇ ਪੱਸਰੀਆਂ ਬੁਰਾਈਆਂ ਨੂੰ ਖ਼ਤਮ ਕਰ ਕੇ, ਪਿੱਛੇ ਛੱਡ ਕੇ ਅੱਗੇ ਵਧਣ ਦਾ ਜਤਨ ਕਰਨਾ ਹੋਵੇਗਾ।
ਸਾਥੀਓ,
ਤੁਹਾਨੂੰ ਪਤਾ ਹੋਵੇਗਾ ਕਿ 1924 ਵਿੱਚ ਸਵਾਮੀ ਪ੍ਰਣਬਾਨੰਦ ਜੀ ਨੇ ਦੇਸ਼ ਭਰ ਵਿੱਚ ਸਥਿਤ ਅਨੇਕਾਂ ਤੀਰਥ ਸਥਾਨਾਂ ਦਾ ਪੁਨਰ-ਉਧਾਰ ਕਰਵਾਇਆ ਸੀ।
ਤੀਰਥ ਸ਼ੰਕਰ ਨਾਮ ਨਾਲ ਪ੍ਰੋਗਰਾਮ ਸ਼ੁਰੂ ਕਰ ਕੇ, ਉਸ ਸਮੇਂ ਸਾਡੇ ਤੀਰਥ ਸਥਾਨਾਂ ਨਾਲ ਜੁੜੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਦਾ ਉਨ੍ਹਾਂ ਜਤਨ ਕੀਤਾ ਸੀ। ਅੱਜ ਸਾਡੇ ਤੀਰਥ ਸਥਾਨਾਂ ਦੀ ਇੱਕ ਵੱਡੀ ਕਮਜ਼ੋਰੀ ਅਸਵੱਛਤਾ ਹੈ। ਕੀ ਭਾਰਤ ਸੇਵਾਸ਼੍ਰਮ ਸੰਘ ਤੀਰਥ ਸ਼ੰਕਰ ਪ੍ਰੋਗਰਾਮ ਨੂੰ ਸਵੱਛਤਾ ਨਾਲ ਜੋੜਦਿਆਂ ਨਵੇਂ ਸਿਰੇ ਤੋਂ ਸ਼ੁਰੂ ਕਰ ਸਕਦਾ ਹੈ।
ਇਸੇ ਤਰ੍ਹਾਂ ਆਫ਼ਤ ਪ੍ਰਬੰਧ ਦੇ ਆਪਣੇ ਤਜਰਬਿਆਂ ਨੂੰ ਭਾਰਤ ਸੇਵਾਸ਼੍ਰਮ ਸੰਘ ਕਿਵੇਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਸਕਦਾ ਹੈ, ਇਸ ਬਾਰੇ ਵੀ ਸੋਚਿਆ ਜਾਣਾ ਚਾਹੀਦਾ ਹੈ। ਹਰ ਸਾਲ ਦੇਸ਼ ਵਿੱਚ ਹਜ਼ਾਰਾਂ ਜ਼ਿੰਦਗੀਆਂ ਕੁਦਰਤੀ ਆਫ਼ਤ ਕਾਰਨ ਸੰਕਟ ਵਿੱਚ ਆਉਂਦੀਆਂ ਹਨ। ਕੁਦਰਤੀ ਆਫ਼ਤਾਂ ਵੇਲੇ ਕਿਵੇਂ ਘੱਟ ਤੋਂ ਘੱਟ ਨੁਕਸਾਨ ਹੋਵੇ, ਇਸੇ ਨੂੰ ਧਿਆਨ ਵਿੱਚ ਰੱਖਦਿਆਂ ਪਿਛਲੇ ਸਾਲ ਪਹਿਲੀ ਵਾਰ National Disaster Management Plan ਬਣਾਇਆ ਗਿਆ ਹੈ। ਸਰਕਾਰ ਵੱਡੇ ਪੱਧਰ ਉੱਤੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ, ਲੋਕਾਂ ਨੂੰ ਮੌਕ ਐਕਸਰਸਾਈਜ਼ ਰਾਹੀਂ ਵੀ ਡਿਜ਼ਾਸਟਰ ਮੈਨੇਜਮੈਂਟ ਦੇ ਤਰੀਕਿਆਂ ਬਾਰੇ ਦੱਸਿਆ ਜਾ ਰਿਹਾ ਹੈ।
ਸਾਥੀਓ,
ਤੁਹਾਡੀ ਉੱਤਰ-ਪੂਰਬ ਦੇ ਰਾਜਾਂ ਵਿੱਚ ਸਰਗਰਮੀ ਅਤੇ ਸੰਗਠਨ ਸ਼ਕਤੀ ਦਾ ਡਿਜ਼ਾਸਟਰ ਮੈਨੇਜਮੈਂਟ ਵਿੱਚ ਬਹੁਤ ਉਪਯੋਗ ਹੋ ਸਕਦਾ ਹੈ। ਤੁਹਾਡੀ ਸੰਸਥਾ ਆਫ਼ਤ ਤੋਂ ਬਾਅਦ ਅਤੇ ਆਫ਼ਤ ਤੋਂ ਪਹਿਲਾਂ, ਦੋਵੇਂ ਹੀ ਹਾਲਾਤ ਨਾਲ ਨਿਪਟਣ ਲਈ ਲੋਕਾਂ ਨੂੰ ਤਿਆਰ ਕਰ ਸਕਦੀ ਹੈ।
ਇਸੇ ਤਰ੍ਹਾਂ ਜਿਵੇਂ ਸਵਾਮੀ ਪ੍ਰਣਬਾਨੰਦ ਜੀ ਨੇ ਦੇਸ਼ ਭਰ ਵਿੱਚ ਪ੍ਰਵਚਨ ਦਲ ਭੇਜ ਕੇ ਅਧਿਆਤਮ ਅਤੇ ਸੇਵਾ ਦਾ ਸੰਦੇਸ਼ ਦੇਸ਼-ਵਿਦੇਸ਼ ਤੱਕ ਪਹੁੰਚਾਇਆ, ਉਂਝ ਹੀ ਤੁਹਾਡੀ ਸੰਸਥਾ ਉੱਤਰ-ਪੂਰਬ ਦੇ ਕੋਣੇ-ਕੋਣੇ ਵਿੱਚ ਜਾ ਕੇ, ਆਦਿਵਾਸੀ ਇਲਾਕਿਆਂ ਵਿੱਚ ਜਾ ਕੇ ਖੇਡ ਨਾਲ ਜੁੜੀਆਂ ਪ੍ਰਤਿਭਾਵਾਂ ਦੀ ਭਾਲ਼ ਵਿੱਚ ਪ੍ਰਭਾਵੀ ਭੂਮਿਕਾ ਨਿਭਾ ਸਕਦੀ ਹੈ। ਇਨ੍ਹਾਂ ਇਲਾਕਿਆਂ ਵਿੱਚ ਪਹਿਲਾਂ ਤੋਂ ਤੁਹਾਡੇ ਦਰਜਨਾਂ ਸਕੂਲ ਚੱਲ ਰਹੇ ਹਨ, ਤੁਹਾਡੇ ਬਣਾਏ ਹੋਸਟਲਾਂ ਵਿੱਚ ਸੈਂਕੜੇ ਆਦਿਵਾਸੀ ਬੱਚੇ ਰਹਿ ਰਹੇ ਹਨ, ਇਸ ਲਈ ਇਹ ਕੰਮ ਤੁਹਾਡੇ ਲਈ ਔਖਾ ਨਹੀਂ ਹੋਵੇਗਾ।
ਤੁਸੀਂ ਜ਼ਮੀਨ ਉੱਤੇ ਕੰਮ ਕਰਨ ਵਾਲੇ ਲੋਕ ਹੋ, ਲੋਕਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਹੋ, ਤੁਹਾਡੀ ਪਾਰਖੂ ਨਜ਼ਰ ਖੇਡ ਪ੍ਰਤਿਭਾਵਾਂ ਨੂੰ ਸਾਹਮਣੇ ਲਿਆਉਣ ਵਿੱਚ ਮਦਦ ਕਰ ਸਕਦੀ ਹੈ।
ਸਵਾਮੀ ਪ੍ਰਣਬਾਨੰਦ ਜੀ ਕਹਿੰਦੇ ਸਨ ਕਿ ਦੇਸ਼ ਦੀ ਯੁਵਾ-ਸ਼ਕਤੀ ਜਾਗ੍ਰਿਤ ਨਹੀਂ ਹੋਈ, ਤਾਂ ਸਾਰੇ ਜਤਨ ਨਾਕਾਮ ਹੋ ਜਾਣਗੇ।
ਹੁਣ ਇੱਕ ਵਾਰ ਫਿਰ ਮੌਕਾ ਆਇਆ ਹੈ, ਦੂਰ ਉੱਤਰ-ਪੂਰਬ ਵਿੱਚ ਲੁਕੀ ਇਸ ਯੁਵਾ-ਸ਼ਕਤੀ ਨੂੰ, ਖੇਡ ਦੀਆਂ ਪ੍ਰਤਿਭਾਵਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦਾ। ਇਸ ਵਿੱਚ ਤੁਹਾਡੀ ਸੰਸਥਾ ਦੀ ਵੱਡੀ ਭੂਮਿਕਾ ਹੋ ਸਕਦੀ ਹੈ।
ਬੱਸ ਮੇਰਾ ਅਨੁਰੋਧ ਹੈ ਕਿ ਤੁਸੀਂ ਆਪਣੀ ਇਸ ਸੇਵਾ ਸਾਧਨਾ ਲਈ,
ਜੋ ਵੀ ਟੀਚਾ ਤੈਅ ਕਰੀਏ,
ਉਹ measurable ਹੋਵੇ,
ਭਾਵ ਜਿਸ ਨੂੰ ਅੰਕੜਿਆਂ ਵਿੱਚ ਤੈਅ ਕੀਤਾ ਜਾ ਸਕਦਾ ਹੋਵੇ।
ਸਵੱਛਤਾ ਲਈ ਤੁਸੀਂ ਉੱਤਰ-ਪੂਰਬ ਦੇ 10 ਸ਼ਹਿਰਾਂ ਤੱਕ ਪੁੱਜੋਗੇ ਜਾਂ 1,000 ਪਿੰਡਾਂ ਤੱਕ ਪੁੱਜੋਗੇ, ਇਹ ਤੁਸੀਂ ਖ਼ੁਦ ਤੈਅ ਕਰੋ, ਡਿਜ਼ਾਸਟਰ ਮੈਨੇਜਮੈਂਟ ਲਈ 100 ਕੈਂਪ ਲਾਓਗੇ ਜਾਂ ਇੱਕ ਹਜ਼ਾਰ ਕੈਂਪ ਲਾਓਗੇ, ਇਹ ਤੁਸੀਂ ਖ਼ੁਦ ਤੈਅ ਕਰੋ, ਪਰ ਮੇਰਾ ਫਿਰ ਅਨੁਰੋਧ ਹੈ ਕਿ ਜੋ ਵੀ ਤੈਅ ਕਰੋ, ਉਹ measurable ਹੋਵੇ।
2022 ਤੱਕ ਭਾਰਤ ਸੇਵਾਸ਼੍ਰਮ ਸੰਘ ਇਹ ਕਹਿਣ ਦੀ ਹਾਲਤ ਵਿੱਚ ਹੋਵੇ ਕਿ ਅਸੀਂ ਸਿਰਫ਼ ਅਭਿਆਨ ਨਹੀਂ ਚਲਾਇਆ,
ਸਗੋਂ 50 ਹਜ਼ਾਰ ਜਾਂ ਇੱਕ ਲੱਖ ਲੋਕਾਂ ਨੂੰ ਇਸ ਨਾਲ ਜੋੜਿਆ।
ਜਿਵੇਂ ਸਵਮੀ ਪ੍ਰਣਬਾਨੰਦ ਜੀ ਕਿਹਾ ਕਰਦੇ ਸਨ ਕਿ-
”ਹਮੇਸ਼ਾ ਇੱਕ ਡਾਇਰੀ ਮੇਨਟੇਨ ਕਰਨੀ ਚਾਹੀਦੀ ਹੈ।”
ਉਂਝ ਵੀ ਤੁਸੀਂ ਵੀ ਸੰਸਥਾ ਦੀ ਇੱਕ ਡਾਇਰੀ ਬਣਾ ਸਕਦੇ ਹੋ, ਜਿਨ੍ਹਾਂ ਵਿੱਚ ਟੀਚਾ ਵੀ ਲਿਖਿਆ ਜਾਵੇ ਅਤੇ ਤੈਅ ਵਕਫ਼ੇ ਉੱਤੇ ਇਹ ਲਿਖਿਆ ਜਾਵੇ ਕਿ ਉਸ ਟੀਚੇ ਨੂੰ ਕਿੰਨਾ ਹਾਸਲ ਕੀਤਾ।
ਤੁਹਾਡਾ ਇਹ ਜਤਨ।
ਤੁਹਾਡਾ ਇਹ ਸ਼੍ਰਮ (ਮਿਹਨਤ),
ਦੇਸ਼ ਦੇ ਨਿਰਮਾਣ ਲਈ,
NEW INDIA ਦੇ ਸੁਫ਼ਨੇ ਪੂਰੇ ਕਰਨ ਲਈ ਬਹੁਤ ਅਹਿਮ ਹੈ।
ਮਿਹਨਤ ਨੂੰ ਤਾਂ ਸਾਡੇ ਇੱਥੇ ਸਭ ਤੋਂ ਵੱਡਾ ਦਾਨ ਮੰਨਿਆ ਗਿਆ ਹੈ ਅਤੇ ਸਾਡੇ ਇੱਥੇ ਹਰ ਸਥਿਤੀ ਵਿੱਚ ਦਾਨ ਦੇਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ।
श्रद्धया देयम्, अ-श्रद्धया देयम्,
श्रिया देयम्, ह्रया देयम्, भिया देयम्, सम्विदा देयम्
ਭਾਵ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਸ਼ਰਧਾ ਨਾਲ ਦਾਨ ਦੇਵੇ ਅਤੇ ਜੇ ਸ਼ਰਧਾ ਨਾ ਹੋਵੇ, ਤਾਂ ਵੀ ਬਿਨਾ ਸ਼ਰਧਾ ਦਾਨ ਦੇਣਾ ਚਾਹੀਦਾ ਹੈ।
ਧਨ ਵਿੱਚ ਵਾਧਾ ਹੋਵੇ, ਤਾਂ ਦਾਨ ਦੇਣਾ ਚਾਹੀਦਾ ਹੈ ਅਤੇ
ਜੇ ਧਨ ਨਾ ਵਧ ਰਿਹਾ ਹੋਵੇ, ਤਾਂ ਫਿਰ ਲੋਕ ਲਾਜ ਨਾਲ ਦਾਨ ਦੇਣਾ ਚਾਹੀਦਾ ਹੈ।
ਡਰ ਨਾਲ ਦੇਣਾ ਚਾਹੀਦਾ ਹੈ ਜਾਂ ਪ੍ਰੇਮ ਨਾਲ ਦਾਨ ਦੇਣਾ ਚਾਹੀਦਾ ਹੈ।
ਕਹਿਣ ਦਾ ਭਾਵ ਇਹ ਹੈ ਕਿ ਹਰ ਹਾਲਤ ਵਿੱਚ ਮਨੁੱਖ ਨੂੰ ਦਾਨ ਦੇਣਾ ਚਾਹੀਦਾ ਹੈ।
ਸਾਥੀਓ,
ਉੱਤਰ-ਪੂਰਬ ਨੂੰ ਲੈ ਕੇ ਮੇਰਾ ਜ਼ੋਰ ਇਸ ਲਈ ਹੈ ਕਿਉਂਕਿ ਆਜ਼ਾਦੀ ਤੋਂ ਬਾਅਦ ਦੇ ਇੰਨੇ ਸਾਲਾਂ ਵਿੱਚ ਦੇਸ਼ ਦੇ ਇਸ ਖੇਤਰ ਦਾ ਸੰਤੁਲਿਤ ਵਿਕਾਸ ਨਹੀਂ ਹੋਇਆ ਹੈ।
ਹੁਣ ਕੇਂਦਰ ਸਰਕਾਰ ਪਿਛਲੇ ਤਿੰਨ ਸਾਲਾਂ ‘ਚ ਆਪਣੇ ਸੰਪੂਰਨ ਸਾਧਨਾਂ ਨਾਲ,
ਵਸੀਲਿਆਂ ਨਾਲ ਉੱਤਰ-ਪੂਰਬ ਦੇ ਸੰਤੁਲਿਤ ਵਿਕਾਸ ਦਾ ਜਤਨ ਕਰ ਰਹੀ ਹੈ।
ਸਮੁੱਚੇ ਇਲਾਕੇ ਵਿੱਚ ਕੁਨੈਕਟੀਵਿਟੀ ਵਧਾਉਣ ਉੱਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।
40 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨਾਲ ਉੱਤਰ-ਪੂਰਬ ਵਿੱਚ ਰੋਡ ਇਨਫ਼ਰਾਸਟਰੱਕਚਰ ਤਿਆਰ ਕੀਤਾ ਜਾ ਰਿਹਾ ਹੈ। ਰੇਲਵੇ ਨਾਲ ਜੁੜੇ 19 ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ, ਬਿਜਲੀ ਦੀ ਵਿਵਸਥਾ ਸੁਧਾਰੀ ਜਾ ਰਹੀ ਹੈ, ਸਮੁੱਚੇ ਇਲਾਕੇ ਨੂੰ ਸੈਰ-ਸਪਾਟੇ ਦੇ ਲਿਹਾਜ਼ ਨਾਲ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ।
ਉੱਤਰ-ਪੂਰਬ ਦੇ ਛੋਟੇ ਹਵਾਈ ਅੱਡਿਆਂ ਦਾ ਵੀ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਤੁਹਾਡੇ ਸ਼ਿਲੌਂਗ ਏਅਰਪੋਰਟ ਵਿੱਚ ਵੀ ਰਨਵੇਅ ਦੀ ਲੰਬਾਈ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਬਹੁਤ ਛੇਤੀ ਉੱਤਰ-ਪੂਰਬ ਨੂੰ ”ਉਡਾਣ” ਯੋਜਨਾ ਨਾਲ ਵੀ ਜੋੜਿਆ ਜਾਵੇਗਾ।
ਇਹ ਸਾਰੇ ਜਤਨ ਨੌਰਥ-ਈਸਟ ਨੂੰ ਸਾਊਥ-ਈਸਟ ਏਸ਼ੀਆ ਦਾ ਗੇਟਵੇਅ ਬਣਾਉਣ ਵਿੱਚ ਮਦਦ ਕਰਨਗੇ।
ਸਾਊਥ-ਈਸਟ ਏਸ਼ੀਆ ਦ ਇਹ ਖ਼ੂਬਸੂਰਤ ਗੇਟਵੇਅ ਜੇ ਅਸਵੱਛ ਹੋਵੇਗਾ, ਗ਼ੈਰ-ਸਿਹਤਮੰਦ ਹੋਵੇਗਾ, ਅਸਿੱਖਿਅਤ ਹੋਵੇਗਾ, ਅਸੰਤੁਲਿਤ ਹੋਵੇਗਾ, ਤਾਂ ਦੇਸ਼ ਵਿਕਾਸ ਦੇ ਗੇਟਵੇਅ ਨੂੰ ਪਾਰ ਕਰਨ ਵਿੱਚ ਪੱਛੜ ਜਾਵੇਗਾ। ਸਾਧਨਾਂ ਅਤੇ ਵਸੀਲਿਆਂ ਨਾਲ ਭਰਪੂਰ ਸਾਡੇ ਦੇਸ਼ ਵਿੱਚ ਕੋਈ ਅਜਿਹਾ ਕਾਰਨ ਨਹੀਂ ਹੈ, ਜੋ ਅਸੀਂ ਪੱਛੜੇ ਰਹੀਏ, ਗ਼ਰੀਬ ਰਹੀਏ।
‘ਸਬਕਾ ਸਾਥ-ਸਬਕਾ ਵਿਕਾਸ’ ਦੇ ਮੰਤਰ ਨਾਲ ਸਾਨੂੰ ਅਸੀਂ ਸਭ ਨੇ ਮਿਹਨਤ ਕਰਦਿਆਂ ਅੱਗੇ ਅੱਗੇ ਵਧਣਾ ਹੈ।
ਸਾਡਾ ਸਮਾਜ-ਤਾਲਮੇਲ, ਸਹਿਯੋਗ ਅਤੇ ਇੱਕਸੁਰਤਾ ਨਾਲ ਮਜ਼ਬੂਤ ਹੋਵੇਗਾ।
ਸਾਡਾ ਯੁਵਾ-ਚਰਿੱਤਰ, ਚਿੰਤਨ ਅਤੇ ਚੇਤਨਾ ਨਾਲ ਮਜ਼ਬੂਤ ਹੋਵੇਗਾ।
ਸਾਡਾ ਦੇਸ਼-ਜਨ ਸ਼ਕਤੀ, ਜਨ-ਸਮਰਥਨ ਅਤੇ ਜਨ-ਭਾਵਨਾ ਨਾਲ ਮਜ਼ਬੂਤ ਹੋਵੇਗਾ।
ਇਸ ਤਬਦੀਲੀ ਲਈ, ਹਾਲਾਤ ਬਦਲਣ ਲਈ, New India ਬਣਾਉਣ ਲਈ ਅਸੀਂ ਸਭ ਨੂੰ, ਕਰੋੜਾਂ ਨਿਸ਼ਕਾਮ ਕਰਮਯੋਗੀਆਂ ਨੂੰ, ਭਾਰਤ ਸੇਵਾਸ਼੍ਰਮ ਸੰਘ ਜਿਹੀਆਂ ਅਨੇਕਾਂ ਸੰਸਥਾਵਾਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਇਸੇ ਸੱਦੇ ਨਾਲ ਮੈਂ ਆਪਣੀ ਗੱਲ ਖ਼ਤਮ ਕਰਦਾ ਹਾਂ।
ਇੱਕ ਵਾਰ ਫਿਰ ਭਾਰਤ ਸੇਵਾਸ਼੍ਰਮ ਸੰਘ ਦੇ ਸਾਰੇ ਮੈਂਬਰਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।
ਬਹੁਤ-ਬਹੁਤ ਧੰਨਵਾਦ !!!
***
AKT/SH
I am in Delhi & the programme in Shillong...but we are connected due to technology. I recall my Meghalaya visit last year: PM @narendramodi
— PMO India (@PMOIndia) May 7, 2017
Centenary celebrations are unique moments...on moments like this we remember the good work of the Bharat Sevashram Sangha: PM @narendramodi
— PMO India (@PMOIndia) May 7, 2017
Swami Pranavananda connected his disciples to service and spirituality: PM @narendramodi
— PMO India (@PMOIndia) May 7, 2017
During several natural disasters, BSS teams have served people with great dedication. Their good work is widely remembered: PM
— PMO India (@PMOIndia) May 7, 2017
Sadly, some people tried to create a false perception that 'Adhyatma' is different from 'Seva.' BSS has proven them wrong: PM @narendramodi
— PMO India (@PMOIndia) May 7, 2017
Societal development through 'Bhakti', 'Shakti' and 'Jan Shakti' was achieved by Swami Pranavananda: PM @narendramodi
— PMO India (@PMOIndia) May 7, 2017
Swami Pranavananda never liked social divisions and inequalities: PM @narendramodi
— PMO India (@PMOIndia) May 7, 2017
This year we also mark 100 years of the Champaran Satyagraha. Along with Satyagraha, Mahatma Gandhi emphasised on Swachhata: PM
— PMO India (@PMOIndia) May 7, 2017
Let us work towards a Clean India and a Clean Northeast: PM @narendramodi
— PMO India (@PMOIndia) May 7, 2017
Swami Pranavananda believed firmly in the power of the youth: PM @narendramodi
— PMO India (@PMOIndia) May 7, 2017
In the last three years, the development of the Northeast has become a priority. Focus is on connectivity and infrastructure: PM
— PMO India (@PMOIndia) May 7, 2017
We are also improving the electricity situation in the Northeast and trying to bring even more tourists to the Northeast: PM @narendramodi
— PMO India (@PMOIndia) May 7, 2017
Let us make India's Northeast the gateway to Southeast Asia. pic.twitter.com/UmKH3bAQpG
— PMO India (@PMOIndia) May 8, 2017
Development of the Northeast for the development of India. pic.twitter.com/fG5970SfCw
— PMO India (@PMOIndia) May 8, 2017
Better infrastructure, connectivity and impetus to tourism...the NDA Government is committed to the overall progress of the Northeast. pic.twitter.com/F5n71NURzI
— PMO India (@PMOIndia) May 8, 2017