Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸ਼੍ਰੀ ਅਨਿਲ ਮਾਧਵ ਦਵੇ ਦੇ ਦਿਹਾਂਤ ਉੱਤੇ ਦੁੱਖ ਪ੍ਰਗਟਾਇਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਾਤਾਵਰਣ ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਅਨਿਲ ਮਾਧਵ ਦਵੇ ਦੇ ਦਿਹਾਂਤ ਉੱਤੇ ਦੁੱਖ ਪ੍ਰਗਟਾਇਆ ਹੈ।

”ਮੇਰੇ ਮਿੱਤਰ ਅਤੇ ਇਕ ਬਹੁਤ ਹੀ ਸਨਮਾਨਤ ਸਾਥੀ ਵਾਤਾਵਰਣ ਮੰਤਰੀ ਅਨਿਲ ਮਾਧਵ ਦਵੇ ਜੀ ਦੇ ਅਚਾਨਕ ਹੋਏ ਦਿਹਾਂਤ ਉੱਤੇ ਬਹੁਤ ਦੁੱਖ ਹੋਇਆ ਹੈ। ਮੇਰੀ ਸ਼ਰਧਾਂਜਲੀ।

ਅਨਿਲ ਮਾਧਵ ਦਵੇ ਜੀ ਇੱਕ ਸਮਰਪਤ ਜਨਸੇਵਕ ਵਜੋਂ ਯਾਦ ਕੀਤੇ ਜਾਂਦੇ ਰਹਿਣਗੇ। ਉਹ ਵਾਤਾਵਰਣ ਦੀ ਸੰਭਾਲ ਲਈ ਪੂਰੇ ਜੋਸ਼ ਨਾਲ ਕੰਮ ਕਰ ਰਹੇ ਸਨ।

ਮੈਂ ਬੀਤੀ ਦੇਰ ਸ਼ਾਮ ਤੱਕ ਸ਼੍ਰੀ ਅਨਿਲ ਮਾਧਵ ਦਵੇ ਜੀ ਦੇ ਨਾਲ ਸੀ ਅਤੇ ਅਸੀਂ ਕਈ ਨੀਤੀ ਸਬੰਧੀ ਮੁੱਦਿਆਂ ਤੇ ਚਰਚਾ ਕੀਤੀ ਸੀ। ਉਨ੍ਹਾਂ ਦਾ ਦਿਹਾਂਤ ਮੇਰਾ ਇੱਕ ਨਿੱਜੀ ਨੁਕਸਾਨ ਹੈ।” ਪ੍ਰਧਾਨ ਮੰਤਰੀ ਨੇ ਕਿਹਾ।

AKT/SH