ਪੀਐੱਮਇੰਡੀਆ
ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਨੈਸ਼ਨਲ ਡਿਫੈਂਸ ਕਾਲਜ, ਨਵੀਂ ਦਿੱਲੀ ਅਤੇ ਨੈਸ਼ਨਲ ਡਿਫੈਂਸ ਕਾਲਜ, ਢਾਕਾ, ਬੰਗਲਾਦੇਸ਼ ਵਿਚਕਾਰ ਫੈਕਲਟੀ ਵਟਾਂਦਰਾ ਸਮਝੌਤੇ ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ।
ਇਸ ਸਮਝੌਤੇ ਦਾ ਮੰਤਵ ਬਾਕਾਇਦਾ ਵਟਾਂਦਰਾ ਪ੍ਰੋਗਰਾਮਾਂ ਨੂੰ ਸੰਸਥਾਤਮਕ ਰੂਪ ਦੇਣਾ, ਰਾਸ਼ਟਰੀ ਸੁਰੱਖਿਆ, ਵਿਕਾਸ ਤੇ ਕਾਰਜ-ਵਿਧੀ ਅਧਿਐਨ ਦੇ ਖੇਤਰ ਵਿੱਚ ਆਪਸੀ ਸਹਿਯੋਗ ਵਧਾਉਣ ਦੇ ਉਦੇਸ਼ ਨਾਲ ਦੋਹਾਂ ਰਾਸ਼ਟਰੀ ਡਿਫੈਂਸ ਕਾਲਜਾਂ ਵਿਚਕਾਰ ਟਿਕਾਊ ਯੰਤਰ ਵਿਧੀ ਸਥਾਪਤ ਕਰਨਾ ਹੈ ।
ਦੋਹਾਂ ਮੁਲਕਾਂ ਵਿਚਕਾਰ ਭੂਗੋਲਿਕ ਅਤੇ ਸਭਿਆਚਾਰਕ ਏਕਤਾ ਲਿਆਉਣ ਤੋਂ ਇਲਾਵਾ ਹੋਰ ਵੀ ਕਈ ਚੁਣੌਤੀਆਂ ਹਨ ਜਿਵੇਂ ਕਿ ਆਤੰਕਵਾਦ ਨਾਲ ਨਜਿੱਠਣਾ ਜਿਸ ਵਾਸਤੇ ਸਾਂਝੀ ਕਾਰਵਾਈ ਦੀ ਜ਼ਰੂਰਤ ਹੈ । ਇਸ ਵਾਸਤੇ ਹਥਿਆਰਬੰਦ ਬਲਾਂ ਵਿਚਕਾਰ ਵੀ ਬੇਹਤਰ ਤਾਲਮੇਲ ਅਤੇ ਸਹਿਯੋਗ ਦੀ ਜ਼ਰੂਰਤ ਹੈ । ਸ੍ਰੇਸ਼ਠ ਸੰਸਥਾਵਾਂ ਦੇ ਸਿਖਿਅਕ ਵਰਗ ਦਾ ਅਦਾਨ-ਪ੍ਰਦਾਨ ਸੁਰੱਖਿਆ ਬਲਾਂ ਦੀ ਸਮਰੱਥਾ ਵਿੱਚ ਸੁਡੌਲਤਾ ਲਿਆਉਣ ਲਈ ਸਹਾਈ ਹੋਵੇਗਾ ਅਤੇ ਸੰਯੁਕਤ ਧਮਕੀਆਂ ਤੇ ਚੁਣੌਤੀਆਂ ਦਾ ਮੁਕਾਬਲਾ ਕਰਨ ਵਿੱਚ ਯੋਗਦਾਨ ਪਾਵੇਗਾ ।
ਇਹ ਸਮਝੌਤਾ ਕਾਰਜਵਿਧੀ ਅਤੇ ਸੈਨਿਕ ਕਾਰਵਾਈ ਅਧਿਐਨ ਨਾਲ ਸਬੰਧਤ ਮਿਲਟਰੀ ਸਿਖਿਆ ਦੇ ਖੇਤਰ ਵਿੱਚ ਅਧਿਕ ਸਹਿਯੋਗ ਵਾਸਤੇ ਇੱਕ ਢਾਂਚਾ ਸਥਾਪਤ ਕਰਦਾ ਹੈ ।
AKT/VBA/SH