Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਚੌਥੇ ਭਾਰਤ-ਜਰਮਨੀ ਅੰਤਰ-ਸਰਕਾਰੀ ਸਲਾਹ-ਮਸ਼ਵਰੇ ਲਈ ਪ੍ਰਧਾਨ ਮੰਤਰੀ ਬਰਲਿਨ ਪਹੁੰਚੇ ਚੌਥੇ ਭਾਰਤ-ਜਰਮਨੀ ਅੰਤਰ-ਸਰਕਾਰੀ ਸਲਾਹ-ਮਸ਼ਵਰੇ ਲਈ ਪ੍ਰਧਾਨ ਮੰਤਰੀ ਬਰਲਿਨ ਪਹੁੰਚੇ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਚੌਥੇ ਭਾਰਤ-ਜਰਮਨੀ ਅੰਤਰ-ਸਰਕਾਰੀ ਸਲਾਹ-ਮਸ਼ਵਰੇ ਲਈ ਸੋਮਵਾਰ ਨੂੰ ਬਰਲਿਨ ਪਹੁੰਚੇ । ਇਹ ਪ੍ਰਧਾਨ ਮੰਤਰੀ ਮੋਦੀ ਦਾ ਜਰਮਨੀ ਵਿਖੇ ਦੂਸਰਾ ਦੁਵੱਲਾ ਦੌਰਾ ਹੈ ।

ਚਾਂਸਲਰ ਐਂਜੀਨਾ ਮਰਕਲ ਨੇ ਬਰਲਿਨ ਦੇ ਬਾਹਰ ਸ਼ਲੌਸ ਮੀਸਬਰਗ ਵਿਖੇ ਪ੍ਰਧਾਨ ਮੰਤਰੀ ਮੋਦੀ ਦੇ ਗੈਰ-ਰਸਮੀ ਡਿਨਰ ਦੀ ਮੇਜ਼ਬਾਨੀ ਕੀਤੀ । ਲਗਭਗ ਤਿੰਨ ਘੰਟੇ ਤਕ ਗੱਲਬਾਤ ਚਲੀ ਜਿਸ ਦੌਰਾਨ ਸਮਾਰਟ ਸਿਟੀ, ਹੁਨਰ ਵਿਕਾਸ, ਸਾਫ਼ ਊਰਜਾ ਸਹਿਤ ਸਾਂਝੇ ਹਿਤਾਂ ਨਾਲ ਸਬੰਧਤ ਕਈ ਵਿਸ਼ਿਆਂ ‘ਤੇ ਚਰਚਾ ਹੋਈ । ਭਾਰਤ ਦੇ ਆਰਥਕ ਸੁਧਾਰ ਏਜੰਡਾ ਜਿਸ ਵਿੱਚ ਜੀ. ਐੱਸ.ਟੀ (GST) ਵੀ ਸ਼ਾਮਲ ਹੈ, ਦੀ ਪ੍ਰਸ਼ੰਸਾ ਕੀਤੀ ਗਈ ।

ਦੋਹਾਂ ਨੇਤਾਵਾਂ ਨੇ ਖੇਤਰੀ ਅਤੇ ਗਲੋਬਲ ਮੁੱਦਿਆਂ ਦਾ ਲੇਖਾ-ਜੋਖਾ ਕੀਤਾ । ਪ੍ਰਧਾਨ ਮੰਤਰੀ ਮੋਦੀ ਨੇ ਯੂਰਪੀਅਨ ਯੂਨੀਅਨ ਵਿੱਚ ਇੱਕਜੁਟਤਾ ਦੀ ਮਹੱਤਤਾ ਅਤੇ ਦੁਨੀਆ ਵਿੱਚ ਸਥਿਰਤਾ ਲਿਆਉਣ ਵਾਲੀ ਇੱਕ ਤਾਕਤ ਵਜੋਂ ਇਸ ਦੀ ਅਹਿਮੀਅਤ ਨੂੰ ਦੁਹਰਾਇਆ ।

ਅਫ਼ਗ਼ਾਨਿਸਤਾਨ ਬਾਰੇ, ਦੋਹਾਂ ਨੇਤਾਵਾਂ ਨੇ ਅਫ਼ਗ਼ਾਨ-ਅਗਵਾਈ ਤੇ ਅਫ਼ਗ਼ਾਨ-ਮਾਲਕੀ ਵਾਲੀ ਸਮਝੌਤਾ ਪ੍ਰਕਿਰਿਆ ਦੀ ਮਹੱਤਤਾ ਨੂੰ ਦੁਹਰਾਇਆ । ਵਿਚਾਰ-ਵਟਾਂਦਰੇ ਵਿੱਚ ਡੀਰੈਡੀਕਲਾਈਜ਼ੇਸ਼ਨ (ਕੱਟੜਤਾ-ਵਿਰੋਧੀ) ਅਤੇ ਆਤੰਕਵਾਦ ਵਰਗੇ ਮੁੱਦਿਆਂ ‘ਤੇ ਚਰਚਾ ਹੋਈ। ਚੀਨ ਦੀ ਬੈਲਟ ਤੇ ਸੜਕੀ ਪਹਿਲਕਦਮੀ ਅਤੇ ਜਲਵਾਯੂ ਤਬਦੀਲੀ ਬਾਰੇ ਵੀ ਚਰਚਾ ਹੋਈ।

ਇਸ ਤੋਂ ਪਹਿਲਾਂ ਸ਼ਲੌਸ ਮੀਜ਼ਬਰਗ ਪਹੁੰਚਣ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਵਿਜ਼ਟਰ ਬੁੱਕ ‘ਤੇ ਦਸਤਖਤ ਕੀਤੇ । ਦੋਹਾਂ ਨੇਤਾਵਾਂ ਨੇ ਦੇਸ਼ ਨਿਵਾਸ (country residence) ਦੇ ਲਾਨ ਵਿੱਚ ਟਹਿਲਕਦਮੀ ਵੀ ਕੀਤੀ ।

AKT/NT