ਪੀਐੱਮਇੰਡੀਆ
ਅਮਰੀਕਾ ਵਿੱਚ ਵਸੇ ਹੋਏ ਮੇਰੇ ਸਾਰੇ ਪਰਿਵਾਰਕ ਮੈਂਬਰੋ!
ਪਰਿਵਾਰ ਦੇ ਸੱਜਣਾਂ ਨੂੰ ਮਿਲਣ ਦਾ ਜੋ ਆਨੰਦ ਹੁੰਦਾ ਹੈ, ਉਹ ਆਨੰਦ ਮੈਂ ਜਦੋਂ-ਜਦੋਂ ਤੁਹਾਨੂੰ ਮਿਲਦਾ ਹਾਂ ਤਾਂ ਅਨੁਭਵ ਕਰਦਾ ਹਾਂ, ਇੱਕ ਨਵੀਂ ਊਰਜਾ ਲੈ ਕੇ ਜਾਂਦਾ ਹਾਂ। ਨਵਾਂ ਉਤਸ਼ਾਹ ਤੁਸੀਂ ਮੇਰੇ ਅੰਦਰ ਭਰ ਦਿੰਦੇ ਹੋ। ਫਿਰ ਇੱਕ ਵਾਰ ਉਹ ਮੌਕਾ ਅੱਜ ਮੈਨੂੰ ਮਿਲਿਆ ਹੈ।
ਪਿਛਲੇ 20 ਸਾਲ ਵਿੱਚ ਕਈ ਵਾਰ ਮੈਨੂੰ ਅਮਰੀਕਾ ਆਉਣ ਦਾ ਅਵਸਰ ਮਿਲਿਆ ਹੈ। ਜਦੋਂ ਮੁੱਖ ਮੰਤਰੀ ਨਹੀਂ ਸੀ, ਪ੍ਰਧਾਨ ਮੰਤਰੀ ਵੀ ਨਹੀਂ ਸੀ ਤਾਂ ਅਮਰੀਕਾ ਦੇ ਲਗਪਗ 30 ਰਾਜਾਂ (States) ਵਿੱਚ ਮੈਂ ਘੁੰਮਿਆ ਸੀ ਅਤੇ ਹਰ ਵਾਰ ਕਿਸੇ ਨਾ ਕਿਸੇ ਸਵਰੂਪ ਵਿੱਚ ਇੱਥੇ ਵਸੇ ਹੋਏ ਤੁਹਾਨੂੰ ਸਭ ਪਰਿਵਾਰਕ ਮੈਂਬਰਾਂ ਨਾਲ ਮਿਲਣ ਦਾ ਮੌਕਾ ਮਿਲਦਾ ਸੀ।
ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਤੁਸੀਂ ਲੋਕਾਂ ਨੇ ਇੰਨੇ ਵੱਡੇ ਵੱਡੇ ਸਮਾਗਮ ਕਰਵਾਏ ਜਿਸ ਦੀ ਗੂੰਜ ਅੱਜ ਵੀ ਦੁਨੀਆ ਵਿੱਚ ਸੁਣਾਈ ਦਿੰਦੀ ਹੈ। ਨਾ ਸਿਰਫ਼ ਅਮਰੀਕਨ ਰਾਜਨੀਤਕ ਨੇਤਾ (political leaders) ਬਲਕਿ ਵਿਸ਼ਵ ਦੇ ਰਾਜਨੀਤਕ ਨੇਤਾ ਵੀ ਜਦੋਂ ਮਿਲਦੇ ਹਨ ਤਾਂ ਉਨ੍ਹਾਂ ਦੇ ਦਿਮਾਗ ਵਿੱਚ ਮੇਰੀ ਪਛਾਣ ਅਮਰੀਕਾ ਦੇ ਉਸ ਇਵੈਂਟ ਤੋਂ ਸ਼ੁਰੂ ਹੁੰਦੀ ਹੈ।
ਇਹ ਸਭ ਤੁਹਾਡੇ ਲੋਕਾਂ ਦਾ ਹੀ ਕਮਾਲ ਹੈ, ਤੁਹਾਡਾ ਹੀ ਯਤਨ ਹੈ ਅਤੇ ਮੈਂ ਜਾਣਦਾ ਹਾਂ ਕਿ ਅਮਰੀਕਾ ਵਿੱਚ ਰਹਿੰਦੇ ਹੋਏ ਇਸ ਪ੍ਰਕਾਰ ਦੀਆਂ ਚੀਜ਼ਾਂ ਸੰਗਠਿਤ (organize) ਕਰਨ ਵਿੱਚ ਕਿੰਨੀ ਮਿਹਨਤ ਲੱਗਦੀ ਹੈ, ਕਿੰਨੀਆਂ ਬਰੀਕੀਆਂ ਦੇਖਣੀਆਂ ਪੈਂਦੀਆਂ ਹਨ, ਪਰ ਉਸ ਦੇ ਬਾਵਜੂਦ ਵੀ ਤੁਸੀਂ ਇਸ ਨੂੰ ਸਫਲ ਬਣਾਉਂਦੇ ਹੋ।
ਇਸ ਵਾਰ ਦੀ ਆਪਣੀ ਯਾਤਰਾ ਵਿੱਚ ਮੈਂ ਜ਼ਿਆਦਾਤਰ ਲੋਕਾਂ ਨੂੰ ਨਰਾਜ਼ ਕਰਨ ਵਾਲਾ ਹਾਂ, ਨਰਾਜ਼ ਕਰਕੇ ਜਾਣ ਵਾਲਾ ਹਾਂ ਕਿਉਂਕਿ ਕਈ ਦਬਾਅ ਆ ਰਹੇ ਸਨ, ਕਈ ਪ੍ਰੋਗਰਾਮਾਂ ਦੇ ਸੁਝਾਅ ਆ ਰਹੇ ਸਨ, ਤੁਹਾਡੇ ਲੋਕਾਂ ਦਾ ਵੀ ਮਨ ਕਰਦਾ ਸੀ ਵੱਡੇ ਪ੍ਰੋਗਰਾਮ ਕਰਨ ਲਈ, ਪਰ ਮੈਂ ਕਿਹਾ ਕਿ ਵੱਡੇ ਪ੍ਰੋਗਰਾਮ ਜ਼ਰੂਰ ਕਰਾਂਗਾ, ਪਰ ਅੱਜ ਮੈਂ ਉਨ੍ਹਾਂ ਲੋਕਾਂ ਨੂੰ ਵਿਸ਼ੇਸ਼ ਰੂਪ ਨਾਲ ਮਿਲਕੇ ਉਨ੍ਹਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੇਰੇ ਪਿਛਲੇ ਪ੍ਰੋਗਰਾਮਾਂ ਲਈ ਭਾਰੀ ਮਿਹਨਤ ਕੀਤੀ ਸੀ, ਬਹੁਤ ਮਿਹਨਤ ਕੀਤੀ ਸੀ।
ਸਮਾਂ ਦਿੱਤਾ, ਧਨ ਖਰਚ ਕੀਤਾ, ਆਪਣੇ ਨਿੱਜੀ ਪ੍ਰੋਗਰਾਮਾਂ ਵਿੱਚ ਫੇਰਬਦਲ ਕੀਤਾ ਤਾਂ ਇਸ ਵਾਰ ਤਾਂ ਮੇਰਾ ਮਨ ਇਹੀ ਸੀ ਕਿ ਤੁਹਾਡੇ ਸਭ ਦੇ ਦਰਸ਼ਨ ਕਰਾਂ ਜਿਨ੍ਹਾਂ ਨੇ ਕਾਫ਼ੀ ਮਿਹਨਤ ਕੀਤੀ ਸੀ, ਤਾਂ ਇਹ ਸੁਭਾਗ ਮੈਨੂੰ ਅੱਜ ਮਿਲਿਆ ਹੈ। ਇੱਕ ਪ੍ਰਕਾਰ ਨਾਲ ਇੱਥੋਂ ਮੈਂ ਜੋ ਸਵਰੂਪ ਦੇਖ ਰਿਹਾ ਹਾਂ ਉਸ ਵਿੱਚ ਲਘੁ ਭਾਰਤ ਵੀ ਹੈ ਅਤੇ ਲਘੁ ਅਮਰੀਕਾ ਵੀ ਹੈ।
ਭਾਰਤ ਦੇ ਲਗਪਗ ਸਾਰੇ ਰਾਜਾਂ ਦੇ ਲੋਕ ਇੱਥੇ ਹਨ ਅਤੇ ਅਮਰੀਕਾ ਦੇ ਵੀ ਸਾਰੇ ਰਾਜਾਂ ਦੇ ਲੋਕ ਇੱਥੇ ਹਨ। ਤੁਸੀਂ ਕਿੱਥੋਂ ਦੇ ਹੋ, ਕਿਸ ਅਵਸਥਾ ਵਿੱਚ ਹੋ, ਕਿਸ ਪ੍ਰਕਾਰ ਦੇ ਕਾਰਜ ਨਾਲ ਜੁੜੇ ਹੋਏ ਹੋ, ਕਿਸ ਪ੍ਰਸਥਿਤੀ ਵਿੱਚ ਦੇਸ਼ ਛੱਡ ਕੇ ਇੱਥੇ ਆਏ ਹੋ, ਕੁਝ ਵੀ ਹੋਵੇ ਪਰ ਹਿੰਦੁਸਤਾਨ ਵਿੱਚ ਜੇਕਰ ਕੁਝ ਚੰਗਾ ਹੁੰਦਾ ਹੈ ਤਾਂ ਤੁਹਾਡੀ ਖੁਸ਼ੀ ਨਹੀਂ ਸਮਾਉਂਦੀ ਹੈ। ਅਤੇ ਹਿੰਦੁਸਤਾਨ ਵਿੱਚ ਜੇਕਰ ਕੁਝ ਬੁਰਾ ਹੋਵੇ ਤਾਂ ਸਭ ਤੋਂ ਪਹਿਲਾਂ ਤੁਹਾਡੀ ਨੀਂਦ ਖਰਾਬ ਹੁੰਦੀ ਹੈ। ਇਹ ਇਸ ਲਈ ਹੁੰਦਾ ਹੈ ਕਿ ਤੁਹਾਡਾ ਦਿਲ ਹਰ ਪਲ ਚਾਹੁੰਦਾ ਹੈ ਕਿ ਮੇਰਾ ਦੇਸ਼ ਅਜਿਹਾ ਕਦੋਂ ਬਣੇਗਾ, ਮੇਰਾ ਦੇਸ਼ ਅੱਗੇ ਅਜਿਹਾ ਕਦੋਂ ਵਧੇਗਾ।
ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਜੋ ਸੁਪਨੇ ਤੁਸੀਂ ਦੇਖੇ ਹੋਏ ਹਨ, ਤੁਹਾਡੇ ਰਹਿੰਦੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਹੁੰਦੇ ਹੋਏ ਦੇਖੋਗੋ ਅਤੇ ਉਸ ਦਾ ਸਿੱਧਾ ਸਾਦਾ ਕਾਰਨ ਹੈ, ਤੁਸੀਂ ਹੀ ਹਿੰਦੁਸਤਾਨ ਵਿੱਚ ਸੀ ਅਤੇ ਤੁਸੀਂ ਹੀ ਅਮਰੀਕਾ ਵਿੱਚ ਹੋ, ਪਰ ਤੁਹਾਡੀ ਸ਼ਕਤੀ, ਤੁਹਾਡੀ ਸਮਰੱਥਾ ਜੋ ਵੀ ਹਿੰਦੁਸਤਾਨੀ ਹੋਇਆ, ਪਰ ਉਸ ਨੇ ਅਨੁਕੂਲ ਵਾਤਾਵਰਣ ਮਿਲਦੇ ਹੀ ਤੁਸੀਂ ਇੰਨੇ ਫਲੇ ਫੁੱਲੇ ਕਿ ਅਮਰੀਕਾ ਨੂੰ ਵੀ ਫਲਣ ਫੁੱਲਣ ਵਿੱਚ ਤੁਸੀਂ ਬਹੁਤ ਵੱਡੇ ਸਹਾਇਕ ਬਣ ਗਏ।
ਉਹੀ ਭਾਰਤੀ ਦੀ ਤਾਕਤ, ਅਨੁਕੂਲ ਵਾਤਾਵਰਣ ਅਮਰੀਕਾ ਵਿੱਚ ਮਿਲਿਆ ਤਾਂ ਅਮਰੀਕਾ ਦੀ ਭਲਾਈ ਲਈ ਵੀ ਅਤੇ ਖੁਦ ਦੀ ਭਲਾਈ ਲਈ ਵੀ ਦੋਨਾਂ ਦੀ ਵਿਕਾਸ ਯਾਤਰਾ ਬਰਾਬਰ ਬਰਾਬਰ ਚਲਦੀ ਰਹੀ। ਤੁਹਾਡੇ ਵਰਗੇ ਹੀ, ਤੁਹਾਡੇ ਵਰਗੀ ਹੀ ਸਮਰੱਥਾ ਰੱਖਣ ਵਾਲੇ, ਤੁਹਾਡੇ ਵਰਗੀ ਹੀ ਬੁੱਧੀ ਪ੍ਰਤਿਭਾ ਰੱਖਣ ਵਾਲੇ ਸਵਾ ਸੌ ਕਰੋੜ ਹਿੰਦੁਸਤਾਨੀ ਹਿੰਦੁਸਤਾਨ ਵਿੱਚ ਬੈਠੇ ਹਨ।
ਤੁਹਾਨੂੰ ਜਿਵੇਂ ਇੱਥੇ ਅਨੁਕੂਲ ਮਾਹੌਲ ਮਿਲਿਆ ਅਤੇ ਦੁਨੀਆ ਬਦਲ ਗਈ, ਉਨ੍ਹਾਂ ਨੂੰ ਵੀ ਉੱਥੇ ਅਨੁਕੂਲ ਮਾਹੌਲ ਮਿਲ ਰਿਹਾ ਹੈ ਅਤੇ ਉਹ ਸਵਾ ਸੌ ਕਰੋੜ ਦੇਸ਼ਵਾਸੀ ਕਿੰਨੀ ਤੇਜੀ ਨਾਲ ਹਿੰਦੁਸਤਾਨ ਬਦਲ ਦੇਣਗੇ ਇਹ ਤੁਸੀਂ ਅਤੇ ਮੈਂ ਭਲੀਭਾਂਤ ਅੰਦਾਜ਼ਾ ਲਗਾ ਸਕਦੇ ਹਾਂ।
ਅੱਜ ਭਾਰਤ ਵਿੱਚ ਜੋ ਸਭ ਤੋਂ ਵੱਡੀ ਤਬਦੀਲੀ ਆਈ ਹੈ ਅਤੇ ਜੋ ਮੈਂ ਹਰ ਪਲ ਅਨੁਭਵ ਕਰਦਾ ਹਾਂ, ਹਰ ਦੇਸ਼ਵਾਸੀ ਕੁਝ ਨਾ ਕੁਝ ਕਰਨਾ ਚਾਹੁੰਦਾ ਹੈ, ਕੁਝ ਨਾ ਕੁਝ ਕਰ ਰਿਹਾ ਹੈ ਅਤੇ ਉਹ ਵੀ, ਮੇਰਾ ਦੇਸ਼ ਅੱਗੇ ਵਧੇ, ਇਸ ਸੁਪਨੇ ਅਤੇ ਸੰਕਲਪ ਦੇ ਨਾਲ ਕਰ ਰਿਹਾ ਹੈ। ਅਤੇ ਜਦੋਂ ਸਵਾ ਸੌ ਕਰੋੜ ਦੇਸ਼ਵਾਸੀਆਂ ਦਾ ਜਜ਼ਬਾ, ਕੁਝ ਕਰ ਗੁਜ਼ਰਨ ਦਾ ਇਰਾਦਾ, ਕਸ਼ਮੀਰ ਤੋਂ ਕੰਨਿਆਕੁਮਾਰੀ, ਅਟਕ ਤੋਂ ਕਟਕ, ਪੂਰੇ ਦੇਸ਼ ਵਿੱਚ ਅਨੁਭਵ ਹੁੰਦਾ ਹੈ ਤਾਂ ਦੇਸ਼ ਵਾਸੀਓ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ, ਪਿਛਲੇ ਕਈ ਸਾਲਾਂ ਤੱਕ ਜੋ ਗਤੀ ਨਹੀਂ ਸੀ, ਉਸ ਤੋਂ ਤੇਜ ਗਤੀ ਨਾਲ ਦੇਸ਼ ਅੱਜ ਅੱਗੇ ਵਧ ਰਿਹਾ ਹੈ।
ਇਨ੍ਹਾਂ ਦਿਨਾਂ ਵਿੱਚ ਭਾਰਤ ਵਿੱਚ ਜਿਨ੍ਹਾਂ ਵਿਸ਼ਿਆਂ ਨੂੰ ਲੈ ਕੇ ਸਰਕਾਰ ਸਾਡੇ ਇੱਥੇ ਬਦਨਾਮ ਵੀ ਹੁੰਦੀ ਰਹੀ ਅਤੇ ਬਦਲਦੀ ਵੀ ਰਹੀ, ਉਸ ਦਾ ਕਾਰਨ ਇਹ ਨਹੀਂ ਰਿਹਾ ਕਿ ਕਿਸੇ ਵਿਅਕਤੀ ਨੂੰ ਕੁਝ ਚਾਹੀਦਾ ਸੀ ਅਤੇ ਮਿਲਿਆ ਨਹੀਂ, ਅਸੰਤੋਸ਼ ਦਾ ਕਾਰਨ ਉਹ ਜ਼ਿਆਦਾ ਨਹੀਂ ਸੀ। ਜਿਵੇਂ ਤੁਸੀਂ ਲੋਕ ਹੋ, ਵਿਰਾਸਤੀ (inherit) ਸੰਸਕਾਰ ਹੈ ਸੰਤੋਸ਼ ਦਾ, ਠੀਕ ਹੈ ਚਲੋ ਭਾਈ। ਜਵਾਨ ਬੇਟਾ ਵੀ ਜੇਕਰ ਮਰ ਜਾਵੇ, ਬਿਮਾਰੀ ਨਾਲ ਮਰ ਜਾਵੇ ਤਾਂ ਮਾਂ-ਬਾਪ ਕਹਿਣਗੇ, ਚਲੋ ਭਾਈ ਸ਼ਾਇਦ ਈਸ਼ਵਰ ਦੀ ਇੱਛਾ ਹੋਏਗੀ ਇਸ ਲਈ ਈਸ਼ਵਰ ਨੂੰ ਪਿਆਰਾ ਹੋ ਗਿਆ। ਇਹ ਸਾਡੀ ਸੋਚ ਦੀ ਮੂਲ ਪ੍ਰਕਿਰਤੀ ਹੈ।
ਭਾਰਤ ਵਿੱਚ ਸਰਕਾਰਾਂ ਬਦਲ ਗਈਆਂ ਹਨ, ਉਸ ਦੇ ਮੂਲ ਵਿੱਚ ਇੱਕ ਕਾਰਨ ਰਿਹਾ ਹੈ ਭ੍ਰਿਸ਼ਟਾਚਾਰ, ਬੇਈਮਾਨੀ। ਦੇਸ਼ ਦੇ ਆਮ ਨਾਗਰਿਕਾਂ ਨੂੰ ਨਫ਼ਰਤ ਹੈ ਕਿ ਕੀ ਮਤਲਬ ਹੈ? ਮੈਂ ਅੱਜ ਸਿਰ ਝੁਕਾ ਕੇ ਵੱਡੀ ਨਿਮਰਤਾ ਨਾਲ ਇਹ ਕਹਿਣਾ ਚਾਹੁੰਗਾ ਕਿ ਇਸ ਸਰਕਾਰ ਵਿੱਚ ਤਿੰਨ ਸਾਲ ਦਾ ਜੋ ਵੀ ਕਾਰਜਕਾਲ ਬਿਤਾਇਆ ਹੈ, ਹੁਣ ਤੱਕ ਇਸ ਸਰਕਾਰ ‘ਤੇ ਇੱਕ ਵੀ ਦਾਗ ਨਹੀਂ ਲੱਗਿਆ ਹੈ ਅਤੇ ਸਰਕਾਰ ਚਲਾਉਣ ਦੇ ਤਰੀਕੇ ਵਿੱਚ ਵੀ, ਪਹਿਲਾਂ ਤੋਂ ਮੌਜੂਦ (inbuilt) ਵਿਵਸਥਾਵਾਂ ਨੂੰ ਅਜਿਹਾ ਵਿਕਸਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਕਿ ਇਮਾਨਦਾਰੀ ਇੱਕ ਸਹਿਜ ਪ੍ਰਕਿਰਿਆ ਹੋਵੇ। ਨਹੀਂ ਤਾਂ ਅਜਿਹਾ ਨਹੀਂ ਹੈ ਕਿ ਨਿਗਰਾਨੀ (vigilance) ਵਾਰ ਵਾਰ ਕਰਾਂਗੇ ਤਾਂ ਹੀ ਇਹ ਚੀਜ਼ਾਂ ਚਲਦੀਆਂ ਹਨ।
ਟੈਕਨੋਲੋਜੀ ਉਸ ਵਿੱਚ ਬਹੁਤ ਵੱਡਾ ਰੋਲ ਕਰ ਰਹੀ ਹੈ। ਟੈਕਨੋਲੋਜੀ ਨਾਲ ਟਰਾਂਸਪੇਰੈਂਸੀ ਆਉਂਦੀ ਹੈ, ਲੀਡਰਸ਼ਿਪ ਅਤੇ ਗਵਰਨੈਂਸ ਦੇ ਅਸੂਲਾਂ ਦੇ ਕਾਰਨ ਏਕਤਾ (integrity) ਆਉਂਦੀ ਹੈ ਅਤੇ ਆਮ ਆਦਮੀ ਦਾ ਸੁਭਾਅ ਚੰਗਾ ਹੈ ਤਾਂ ਉਸ ਰਸਤੇ ਜਾਣਾ ਜ਼ਿਆਦਾ ਪਸੰਦ ਕਰਦਾ ਹੈ।
ਹੁਣ ਜਿਵੇਂ ਅਸੀਂ ਦੇਸ਼ ਵਿੱਚ ਜੋ ਆਮ ਆਦਮੀ ਨੂੰ ਸਰਕਾਰੀ ਖਜ਼ਾਨੇ ਤੋਂ ਮਿਲਣ ਵਾਲੀਆਂ ਗੱਲਾਂ ਹਨ, ਉਸ ਨੂੰ ਟੈਕਨੋਲੋਜੀ ਰਾਹੀਂ ਸਿੱਧੀ ਲਾਭ ਤਬਦੀਲੀ (Direct Benefit Transfer Scheme) ਵਿੱਚ ਬਦਲ (convert) ਦਿੱਤਾ ਹੈ। ਉਸ ਦਾ ਨਤੀਜਾ ਕੀ ਆਇਆ, ਸਾਡੇ ਇੱਥੇ ਗੈਸ ਸਿਲੰਡਰ ਘਰਾਂ ਆਦਿ ਵਿੱਚ ਦਿੰਦੇ ਹਨ ਤਾਂ ਹੁਣ ਜਿਵੇਂ ਭਾਰਤ ਦੇਸ਼ ਹੈ, ਲੋਕਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਲਿਆਉਣਾ ਬਹੁਤ ਜ਼ਰੂਰੀ ਹੈ ਤਾਂ ਜਿੰਨਾ ਆਰਥਿਕ ਬੋਝ ਘੱਟ ਹੋਵੇ ਜਿਸ ਨਾਲ ਉਹ ਪੈਸੇ ਸਿੱਖਿਆ ਵਿੱਚ ਲਗਾ ਸਕਣ, ਹੈਲਥ ਵਿੱਚ ਲਗਾ ਸਕਣ, ਬੱਚਿਆਂ ਦੀ ਦੇਖਭਾਲ ਵਿੱਚ ਲਗਾ ਸਕਣ, ਤਾਂ ਕੁਝ ਸਬਸਿਡੀਆਂ ਬਗੈਰਾ ਹਨ, ਗਰੀਬਾਂ ‘ਤੇ ਖਾਸ ਧਿਆਨ ਦਿੰਦੇ ਹਾਂ। ਹੁਣ ਗੈਸ ਸਬਸਿਡੀ ਦਿੰਦੇ ਹਾਂ ਤਾਂ ਗਰੀਬ ਤੋਂ ਗਰੀਬ ਨੂੰ ਸਬਸਿਡੀ ਜਾਂਦੀ ਹੈ ਅਤੇ ਅਮੀਰ ਤੋਂ ਅਮੀਰ ਦੇ ਘਰ ਨੂੰ ਵੀ ਜਾਂਦੀ ਹੈ ਅਤੇ ਖਰਬਾਂ ਰੁਪਏ ਕਮਾਉਣ ਵਾਲੇ ਨੂੰ ਵੀ ਸਬਸਿਡੀ ਵਾਲਾ ਸਿਲੰਡਰ ਮਿਲਦਾ ਹੈ।
ਹੁਣ ਮੈਂ ਆ ਕੇ ਬੇਨਤੀ (request) ਕੀਤੀ ਲੋਕਾਂ ਨੂੰ, ਮੈਂ ਕਿਹਾ ਭਾਈ ਜੇਕਰ ਭਗਵਾਨ ਨੇ ਤੁਹਾਨੂੰ ਕੁਝ ਦਿੱਤਾ ਹੈ ਤਾਂ ਤੁਸੀਂ ਇਹ ਸਬਸਿਡੀ ਕਿਉਂ ਲੈਂਦੇ ਹੋ। ਇਨ੍ਹਾਂ 1000-1500 ਰੁਪਏ ਵਿੱਚ ਕੀ ਰੱਖਿਆ ਹੈ। ਤੁਹਾਡਾ ਤਾਂ ਇੱਕ ਦਿਨ ਦਾ ਜੇਬ ਖਰਚ ਵੀ ਇਸ ਤੋਂ ਜ਼ਿਆਦਾ ਹੁੰਦਾ ਹੈ। ਤੁਸੀਂ ਹੈਰਾਨ ਹੋਵੋਗੇ, ਦੇਸ਼ ਦੇ ਆਮ ਨਾਗਰਿਕ ਦੇ ਦਿਲ ਵਿੱਚ ਦੇਸ਼ ਨੂੰ ਅੱਗੇ ਵਧਾਉਣ ਦੀ ਤੀਬਰ ਇੱਛਾ ਹੈ, ਇਹ ਜਦੋਂ ਮੈਂ ਕਹਿੰਦਾ ਹਾਂ ਤਾਂ ਉਸ ਦਾ ਉਦਾਹਰਨ ਕੀ ਹੈ, ਉਦਾਹਰਨ ਇਹ ਹੈ- ਸਵਾ ਕਰੋੜ ਦੇਸ਼ਵਾਸੀ, ਮਤਲਬ ਕਿ ਸਵਾ ਕਰੋੜ ਪਰਿਵਾਰ, ਭਾਰਤ ਵਿੱਚ ਕੁੱਲ 25 ਕਰੋੜ ਪਰਿਵਾਰ ਹਨ, ਸਵਾ ਕਰੋੜ ਪਰਿਵਾਰਾਂ ਨੇ ਸਾਹਮਣੇ ਤੋਂ ਕਹਿ ਦਿੱਤਾ, ਮੋਦੀ ਜੀ ਤੁਸੀਂ ਕਿਹਾ ਹੈ ਇਸ ਲਈ ਅੱਜ ਤੋਂ ਸਬਸਿਡੀ ਨਹੀਂ ਲਵਾਂਗੇ।
ਇਹ ਉਸ ਗੱਲ ਦਾ ਸਬੂਤ ਹੈ ਕਿ ਆਮ ਨਾਗਰਿਕ ਦੇਸ਼ ਨੂੰ ਅੱਗੇ ਲੈ ਜਾਣ ਵਿੱਚ ਆਪਣੇ ਆਪ ਨੂੰ ਭਾਗੀਦਾਰ ਬਣਾਉਣਾ ਚਾਹੁੰਦਾ ਹੈ, ਅਗਵਾਈ ਕਰਨੀ ਚਾਹੁੰਦਾ ਹੈ, ਕੁਝ ਕਰ ਗੁਜ਼ਰਨਾ ਚਾਹੁੰਦਾ ਹੈ ਅਤੇ ਬਾਅਦ ਵਿੱਚ ਅਸੀਂ ਕੀ ਕੀਤਾ, ਇਹ ਸਬਸਿਡੀ ਸਰਕਾਰ ਦੇ ਖਜ਼ਾਨੇ ਵਿੱਚ ਪਾ ਕੇ, ਸਰਕਾਰੀ ਖਜ਼ਾਨੇ ਦੀ ਚਿੰਤਾ ਨਹੀਂ ਕੀਤੀ ਹੈ। ਅਸੀਂ ਕਿਹਾ ਠੀਕ ਹੈ ਇਸ ਨੂੰ ਅਸੀਂ ਉਨ੍ਹਾਂ ਗਰੀਬ ਪਰਿਵਾਰਾਂ ਨੂੰ ਦੇਵਾਂਗੇ ਜੋ ਗਰੀਬ ਲੱਕੜੀ ਦਾ ਚੁੱਲ੍ਹਾ ਜਲਾਉਂਦੇ ਹਨ, ਮਿਹਨਤ ਮਜ਼ਦੂਰੀ ਕਰਦੇ ਹਨ, ਪਰ ਬੱਚਿਆਂ ਦਾ ਪੇਟ ਭਰਨ ਲਈ ਸਵੇਰੇ 3-4 ਵਜੇ ਉਠ ਕੇ ਲੱਕੜੀ ਲਿਆਉਂਦੇ ਹਨ, ਲੱਕੜੀ ਦਾ ਚੁੱਲ੍ਹਾ ਜਲਾਉਂਦੇ ਹਨ ਫਿਰ ਛੱਡ ਕੇ ਜਾਂਦੇ ਹਨ, ਬੱਚੇ ਬਾਅਦ ਵਿੱਚ ਖਾਂਦੇ ਹਨ।
ਵਿਗਿਆਨਕ ਕਹਿੰਦੇ ਹਨ ਕਿ ਲਕੜੀ ਦਾ ਚੁੱਲ੍ਹਾ ਜਲਾਉਣ ਨਾਲ ਜੋ ਧੂੰਆ ਹੁੰਦਾ ਹੈ, ਇੱਕ ਮਾਂ ਜੋ ਦਿਨ ਭਰ ਕਿਚਨ (ਰਸੋਈ) ਵਿੱਚ ਜਦੋਂ ਵੀ ਖਾਣਾ ਪਕਾਉਂਦੀ ਹੈ, ਲੱਕੜੀ ਦਾ ਚੁੱਲ੍ਹਾ ਜਲਾਉਂਦੀ ਹੈ, 400 ਸਿਗਰਟ (cigarettes) ਦਾ ਧੂੰਆਂ ਉਸ ਮਾਂ ਦੇ ਸਰੀਰ ਵਿੱਚ ਜਾਂਦਾ ਹੈ। ਛੋਟੇ ਛੋਟੇ ਬੱਚੇ ਘਰ ਵਿੱਚ ਖੇਡਦੇ ਹਨ, ਇਹ ਧੂੰਆਂ ਉਨ੍ਹਾਂ ਦੇ ਸਰੀਰ ਵਿੱਚ ਵੀ ਜਾਂਦਾ ਹੈ। ਹੁਣ ਤੁਸੀਂ ਕਲਪਨਾ ਕਰ ਸਕਦੇ ਹੋ ਜਿਸ ਮਾਂ ਦੇ ਸਰੀਰ ਵਿੱਚ ਇੱਕ ਦਿਨ ਵਿੱਚ 400 ਸਿਗਰਟ (cigarettes) ਦਾ ਧੂੰਆਂ ਜਾਂਦਾ ਹੈ ਉਸ ਮਾਂ ਦੇ ਸਰੀਰ ਦਾ ਹਾਲ ਕੀ ਹੋਏਗਾ? ਉਨ੍ਹਾਂ ਬੱਚਿਆਂ ਦੇ ਸਰੀਰ ਦਾ ਕੀ ਹਾਲ ਹੋਏਗਾ?
ਜੇਕਰ ਮੈਂ ਸਵੱਸਥ ਭਾਰਤ ਦਾ ਸੁਪਨਾ ਦੇਖਦਾ ਹਾਂ ਤਾਂ ਸਵੱਸਥ ਮਾਂ, ਸਵੱਸਥ ਬਾਲਕ ਹੋਣਾ ਬਹੁਤ ਜ਼ਰੂਰੀ ਹੈ। ਮੈਂ ਬੀੜਾ ਚੁੱਕਿਆ ਅਤੇ ਲੋਕਾਂ ਨੂੰ ਕਿਹਾ ਕਿ ਜੋ ਸਵਾ ਕਰੋੜ ਲੋਕਾਂ ਨੇ ਜੋ ਗੈਸ ਸਬਸਿਡੀ ਛੱਡੀ ਹੈ ਉਹ ਸਿਲੰਡਰ ਅਸੀਂ ਗਰੀਬ ਪਰਿਵਾਰਾਂ ਨੂੰ ਦੇਵਾਂਗਾ ਅਤੇ ਸਬਸਿਡੀ ਗਰੀਬ ਦੇ ਇੱਥੇ ਟਰਾਂਸਫਰ (transfer) ਕਰ ਦੇਵਾਂਗਾ। ਇੰਨਾ ਹੀ ਨਹੀਂ ਜਿਸ ਨੇ ਸਬਸਿਡੀ ਛੱਡੀ ਸੀ ਉਸ ਨੂੰ ਇੱਕ ਚਿੱਠੀ ਮਿਲੀ ਕਿ ਤੁਸੀਂ ਜੋ ਗੈਸ ਸਬਸਿਡੀ ਛੱਡੀ ਹੈ, ਗੁਜਰਾਤ ਦੇ ਫਲਾਣੇ ਪਿੰਡ ਵਿੱਚ ਤੁਸੀਂ ਛੱਡੀ ਸੀ, ਪਰ ਹੁਣ ਅਸਾਮ ਦੇ ਫਲਾਣੇ ਜ਼ਿਲ੍ਹੇ ਦੇ ਫਲਾਣੇ ਪਿੰਡ ਦੇ ਫਲਾਣੇ ਗਰੀਬ ਨੂੰ ਇਹ ਸਬਸਿਡੀ ਟਰਾਂਸਫਰ (transfer) ਕਰ ਦਿੱਤੀ ਗਈ ਹੈ।
ਮਿਹਨਤ ਹੁੰਦੀ ਹੈ ਪਰ ਇਹ ਪਾਰਦਰਸ਼ਤਾ (transparency) ਇੱਕ ਨਵਾਂ ਵਿਸ਼ਵਾਸ ਪੈਦਾ ਕਰਦੀ ਹੈ। ਤੁਸੀਂ ਜਦੋਂ ਹਿੰਦੁਸਤਾਨ ਵਿੱਚ ਹੋਵੋਗੇ ਤਾਂ ਦੇਖਿਆ ਹੋਏਗਾ ਕਿ ਗੈਸ ਦਾ ਸਿਲੰਡਰ ਪਾਉਣ ਲਈ ਪਤਾ ਨਹੀਂ ਕਿੰਨੇ ਪਾਪੜ ਬੇਲਣੇ ਪੈਂਦੇ ਸਨ, ਨੇਤਾਵਾਂ ਦੇ ਘਰ ਦੇ ਚੱਕਰ ਲਗਾਉਣੇ ਪੈਂਦੇ ਸਨ ਕਿ ਗੈਸ ਦਾ ਕੁਨੈਕਸ਼ਨ ਦੇ ਦਿਓ। ਅਸੀਂ ਇੱਕ ਬੀੜਾ ਚੁੱਕਿਆ ਹੈ ਕਿ ਆਉਣ ਵਾਲੇ ਤਿੰਨ ਸਾਲਾਂ ਵਿੱਚ 5 ਕਰੋੜ ਗਰੀਬ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਦੇਣੇ ਹਨ, ਉਨ੍ਹਾਂ ਨੂੰ ਲੱਕੜੀ ਦੇ ਚੁੱਲ੍ਹਿਆਂ ਤੋਂ ਮੁਕਤ ਕਰਾਉਣਾ ਹੈ। ਅਤੇ ਮੈਨੂੰ ਖੁਸ਼ੀ ਹੈ ਕਿ ਅਜੇ ਤਾਂ ਇਸ ਯੋਜਨਾ ਨੂੰ 11-12 ਮਹੀਨੇ ਵੀ ਨਹੀਂ ਹੋਏ ਹਨ ਅਤੇ ਹੁਣ ਤੱਕ ਕਰੀਬ 1 ਕਰੋੜ ਤੋਂ ਜ਼ਿਆਦਾ ਪਰਿਵਾਰਾਂ ਵਿੱਚ ਗੈਸ ਸਿਲੰਡਰ ਅਸੀਂ ਪਹੁੰਚਾ ਦਿੱਤੇ ਹਨ।
ਸਬਸਿਡੀ ਦਿੰਦੇ ਸਨ, ਉਸ ਵਿੱਚ ਅਸੀਂ ਵੱਡੀ ਤਬਦੀਲੀ ਕੀਤੀ। ਪਹਿਲਾਂ ਜੋ ਵੇਚਦਾ ਸੀ ਉਸ ਨੂੰ ਸਬਸਿਡੀ ਜਾਂਦੀ ਸੀ। ਹੁਣ ਅਸੀਂ ਉਹ ਬੰਦ ਕਰਕੇ ਜੋ ਪਾਇਆ ਹੈ, ਜਿਸ ਦੇ ਘਰ ਸਿਲੰਡਰ ਜਾਂਦਾ ਹੈ, ਉਸ ਦੇ ਹੀ ਬੈਂਕ ਖਾਤੇ ਵਿੱਚ ਸਬਸਿਡੀ ਚਲੀ ਜਾਂਦੀ ਹੈ। ਪਹਿਲਾਂ ਸਾਡੇ ‘ਤੇ ਦੋਸ਼ ਲੱਗਦਾ ਸੀ ਕਿ ਮੋਦੀ ਇੰਨੇ ਬੈਂਕ ਅਕਾਊਂਟ ਖੋਲ੍ਹਣ ਦੇ ਪਿੱਛੇ ਲੱਗਿਆ ਹੋਵੇ, ਜਦੋਂ ਮੈਂ ਅਭਿਆਨ ਚਲਾਇਆ ਸੀ ਕਿ 6 ਮਹੀਨੇ ਦੇ ਅੰਦਰ ਅੰਦਰ ਦੇਸ਼ ਵਿੱਚ ਸਭ ਜਗ੍ਹਾ ਬੈਂਕ ਅਕਾਊਂਟ ਖੋਲ੍ਹਣੇ ਹਨ, 40 ਫੀਸਦੀ ਲੋਕ ਸਨ ਜਿਨ੍ਹਾਂ ਦੇ ਬੈਂਕ ਵਿੱਚ ਕੋਈ ਅਕਾਊਂਟ ਨਹੀਂ ਸਨ, ਬੈਂਕ ਵਿੱਚ ਉਨ੍ਹਾਂ ਦਾ ਕੋਈ ਐਂਟਰੀ ਨਹੀਂ ਸੀ। ਅਸੀਂ ਖਾਤੇ ਖੋਲ੍ਹ ਦਿੱਤੇ ਤਾਂ ਸਾਡੇ ‘ਤੇ ਇਹ ਦੋਸ਼ ਲੱਗਦਾ ਸੀ ਕਿ ਖਾਤੇ ਖੋਲ੍ਹ ਦਿੱਤੇ ਪੈਸੇ ਤਾਂ ਹੈ ਨਹੀਂ, ਖਾਤੇ ਖੋਲ੍ਹ ਦਿੱਤੇ ਪੈਸੇ ਤਾਂ ਹੈ ਨਹੀਂ।
ਕੋਈ ਨਾ ਕੋਈ ਬਹਾਨਾ ਚਾਹੀਦਾ ਹੈ ਦੋਸ਼ ਲਾਉਣ ਲਈ, ਪਰ ਜਦੋਂ ਅਸੀਂ ਸਿੱਧੀ ਲਾਭ ਤਬਦੀਲੀ (Direct Benefit Transfer) ਸ਼ੁਰੂ ਕੀਤੀ ਤਾਂ ਸਰਕਾਰੀ ਸਬਸਿਡੀ ਸਿੱਧੀ ਬੈਂਕ ਵਿੱਚ ਜਾਣ ਲੱਗੀ। ਇਸ ਵਿੱਚ ਮਜ਼ਾ ਇਹ ਆਇਆ, ਲਗਪਗ 3 ਕਰੋੜ, ਤੁਸੀਂ ਹੈਰਾਨ ਹੋ ਜਾਓਗੇ, 3 ਕਰੋੜ ਅਜਿਹੀ ਸਬਸਿਡੀ ਜਾਂਦੀ ਸੀ ਜਿਸ ਦਾ ਖੋਜਣ ‘ਤੇ ਵੀ ਸਾਨੂੰ ਕੋਈ ਮਾਲਕ ਨਹੀਂ ਮਿਲਿਆ। ਕਿੰਨੇ ਹਜ਼ਾਰ ਕਰੋੜ ਰੁਪਏ ਹਰ ਸਾਲ ਜਾਂਦੇ ਹੋਣਗੇ, ਪਤਾ ਨਹੀਂ ਕਿਸਦੀ ਜੇਬ ਵਿੱਚ ਜਾਂਦੇ ਹੋਣਗੇ। ਸਿੱਧੀ ਲਾਭ ਤਬਦੀਲੀ ਕਰਨ ਦੇ ਕਾਰਨ 3 ਕਰੋੜ ਜੋ ਜਾਅਲੀ ਗਾਹਕ (ghost client) ਸਨ ਉਹ ਗਾਇਬ ਹੋ ਗਏ, ਰੁਪਏ ਬਚ ਗਏ ਜੋ ਹੁਣ ਕਿਸੇ ਗਰੀਬ ਲਈ ਪਿੰਡ ਵਿੱਚ ਸਕੂਲ ਬਣਾਉਣ ਦੇ ਕੰਮ ਆ ਰਹੇ ਹਨ।
ਪਾਰਦਰਸ਼ਤਾ (Transparency) ਲਿਆਉਣ ਵਿੱਚ ਟੈਕਨੋਲੋਜੀ ਕਿੰਨਾ ਵੱਡਾ ਰੋਲ ਕਰ ਰਹੀ ਹੈ ਅਤੇ ਜੋ ਨੌਜਵਾਨ ਪੀੜ੍ਹੀ (Young Generation) ਹੈ ਉਹ ਭਲੀਭਾਂਤ ਸਮਝਦੀ ਹੈ ਕਿ ਟੈਕਨੋਲੋਜੀ (technology) ਦੀ ਤਾਕਤ ਕੀ ਹੈ। ਅੱਜ ਹਿੰਦੁਸਤਾਨ ਉਸ ਟੈਕਨੋਲੋਜੀ ‘ਤੇ ਕਾਫ਼ੀ ਜ਼ੋਰ ਦਿੰਦੇ ਹੋਏ ਵਿਵਸਥਾਵਾਂ ਨੂੰ ਵਿਕਸਤ ਕਰ ਰਿਹਾ ਹੈ।
ਸਾਡੇ ਦੇਸ਼ ਵਿੱਚ ਜੋ ਲੋਕ ਲਗਾਤਾਰ ਭਾਰਤ ਦੀਆਂ ਚੀਜ਼ਾਂ ਨੂੰ ਦੇਖਦੇ ਹੋਣਗੇ, ਜਦੋਂ ਖੇਤੀ ਦਾ ਸੀਜ਼ਨ ਆਉਂਦਾ ਹੈ ਤਾਂ ਯੂਰੀਆ ਹਾਸਲ ਕਰਨਾ ਮੁਸ਼ਕਿਲ ਹੁੰਦਾ ਸੀ। ਮੈਂ ਵੀ ਜਦੋਂ ਮੁੱਖ ਮੰਤਰੀ ਸੀ ਤਾਂ ਭਾਰਤ ਸਰਕਾਰ ਨੂੰ ਲਗਾਤਾਰ ਚਿੱਠੀ ਲਿਖਦਾ ਸੀ ਕਿ ਸਾਡੇ ਇੱਥੇ ਯੂਰੀਆ ਦੀ ਘਾਟ ਹੈ, ਕਿਸਾਨ ਪ੍ਰੇਸ਼ਾਨ ਹਨ, ਯੂਰੀਆ ਮਿਲਣ ਚਾਹੀਦਾ ਹੈ, ਬਗੈਰਾ-ਬਗੈਰਾ।
ਮੈਂ ਜਦੋਂ ਪ੍ਰਧਾਨ ਮੰਤਰੀ ਬਣਿਆ ਤਾਂ ਮੈਨੂੰ ਵੀ ਸਾਰੇ ਮੁੱਖ ਮੰਤਰੀਆਂ ਦੇ ਪੱਤਰ ਆਉਣ ਲੱਗੇ, ਪਹਿਲੇ ਮਹੀਨੇ ਵਿੱਚ ਇਹੀ ਚਿੱਠੀਆਂ ਸਨ ਸਾਰੀਆਂ। ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਪਿਛਲੇ ਦੋ ਸਾਲ ਤੋਂ ਇੱਕ ਵੀ ਮੁੱਖ ਮੰਤਰੀ ਯੂਰੀਆ ਲਈ ਮੈਨੂੰ ਚਿੱਠੀ ਨਹੀਂ ਲਿਖ ਰਿਹਾ ਹੈ। ਕਿਧਰੇ ਵੀ ਯੂਰੀਆ ਦੀ ਘਾਟ ਨਹੀਂ ਹੈ, ਕਿਧਰੇ ਯੂਰੀਆ ਲਈ ਕਤਾਰ ਨਹੀਂ ਹੈ, ਨਹੀਂ ਤਾਂ ਆਪਣੇ ਦੇਸ਼ ਵਿੱਚ ਯੂਰੀਆ ਲਈ ਲੋਕ ਰਾਤ-ਰਾਤ ਭਰ ਕਤਾਰ ਲਗਾਉਂਦੇ ਸਨ, ਰਾਤ-ਰਾਤ ਭਰ ਖੁੱਲ੍ਹੇ ਵਿੱਚ ਸੌਂਦੇ ਸਨ ਤਾਂ ਕਿ ਸਵੇਰੇ ਦੁਕਾਨ ਖੁੱਲ੍ਹਦੇ ਹੀ ਯੂਰੀਆ ਮਿਲ ਜਾਵੇ, ਅਜਿਹੇ ਦਿਨ ਸਨ।
ਕੀ ਅਸੀਂ ਰਾਤੋਂ-ਰਾਤ ਯੂਰੀਆ ਦੇ ਕਾਰਖਾਨੇ ਲਗਾ ਦਿੱਤੇ, ਨਹੀਂ। ਕੀ ਰਾਤੋਂ ਰਾਤ ਯੂਰੀਆ ਦਾ ਉਤਪਾਦਨ ਵਧਾ ਦਿੱਤਾ, ਨਹੀਂ। ਇੱਕ ਸਰਲ (simple) ਕੰਮ ਕੀਤਾ, ਯੂਰੀਆ ‘ਤੇ ਨਿੰਮ ਕੋਟਿੰਗ ਕੀਤੀ, ਨਿੰਮ ਦੇ ਦਰੱਖਤ ਦੀ ਜੋ ਫਲੀ ਨਿਕਲਦੀ ਹੈ ਉਸ ਦਾ ਤੇਲ ਜੋ ਬੇਕਾਰ (wastage) ਹੈ ਉਸ ਨੂੰ ਪਾ ਦਿੱਤਾ। ਪਹਿਲਾਂ ਕੀ ਹੁੰਦਾ ਸੀ, ਯੂਰੀਆ ਤਿਆਰ ਹੁੰਦਾ ਸੀ, ਯੂਰੀਆ ਵਿੱਚ ਸਬਸਿਡੀ ਬਹੁਤ ਮਿਲਦੀ ਹੈ ਕਿਸਾਨਾਂ ਨੂੰ, ਸਾਲਾਨਾ ਕਰੀਬ 80000 ਕਰੋੜ ਰੁਪਏ ਸਬਸਿਡੀ ਵਿੱਚ ਜਾਂਦੇ ਹਨ। ਬਹੁਤ ਸਸਤੇ ਵਿੱਚ ਯੂਰੀਆ ਕਾਰਖਾਨੇ ਤੋਂ ਨਿਕਲਦਾ ਹੈ ਪਰ ਉਹ ਖੇਤ ਵਿੱਚ ਨਹੀਂ ਜਾਂਦਾ ਸੀ, ਕੈਮੀਕਲ ਫੈਕਟਰੀ ਵਿੱਚ ਘੁਸ ਜਾਂਦਾ ਸੀ। ਕੈਮੀਕਲ ਫੈਕਟਰੀ ਲਈ ਉਹ ਕੱਚਾ ਮਾਲ (Raw Material) ਹੁੰਦਾ ਹੈ, ਉਸ ਨੂੰ ਪ੍ਰੋਸੈਸ (process) ਕਰਕੇ ਕੋਈ ਹੋਰ ਉਤਪਾਦ (product) ਬਣਾ ਕੇ ਉਹ ਦੁਨੀਆ ਵਿੱਚ ਮਾਲ ਵੇਚਦੇ ਸਨ ਅਤੇ ਪੈਸੇ ਕਮਾਉਂਦੇ ਸਨ। ਨਿੰਮ ਕੋਟਿੰਗ ਕਰਨ ਤੋਂ ਬਾਅਦ ਹੁਣ ਇੱਕ ਗ੍ਰਾਮ ਯੂਰੀਆ ਵੀ ਹੋਰ ਕਿਸੇ ਕੰਮ ਨਹੀਂ ਆ ਸਕਦਾ ਹੈ। ਕੈਮੀਕਲ ਫੈਕਟਰੀ ਵਿੱਚ ਜਾਣਾ ਬੰਦ ਹੋ ਗਿਆ ਅਤੇ ਯੂਰੀਆ ਖੇਤ ਵਿੱਚ ਜਾਣ ਲੱਗਿਆ ਅਤੇ ਨਿੰਮ ਕੋਟਿੰਗ ਲਗਾਉਣ ਕਾਰਨ ਯੂਰੀਆ ਦੀ ਵਾਧੂ (extra) ਤਾਕਤ ਵਧ ਗਈ ਜੋ ਜ਼ਮੀਨ ਵਿੱਚ ਸੁਧਾਰ ਲਿਆਉਣ ਲੱਗੀ ਹੈ ਅਤੇ ਨਤੀਜਾ ਇਹ ਆਇਆ ਕਿ 5 ਫੀਸਦੀ ਤੋਂ ਲੈ ਕੇ 7 ਫੀਸਦੀ ਤੱਕ ਖੇਤੀ ਉਤਪਾਦਨ ਵਿੱਚ ਵਾਧਾ ਹੋ ਗਿਆ। ਯੂਰੀਆ ਦੀ ਚੋਰੀ ਰੁਕ ਗਈ ਉਸ ਕਾਰਨ ਸਬਸਿਡੀ ਦਾ ਖਰਚ ਘੱਟ ਹੋ ਗਿਆ, ਸ਼ਤ ਪ੍ਰਤੀਸ਼ਤ ਯੂਰੀਆ ਖੇਤ ਵਿੱਚ ਪਹੁੰਚਣ ਲੱਗਿਆ ਤਾਂ ਕਿਸਾਨ ਦੀ ਮੁਸ਼ਕਿਲ ਖਤਮ ਹੋ ਗਈ ਅਤੇ ਯੂਰੀਆ ਵਿੱਚ ਨਿੰਮ ਕੋਟਿੰਗ ਹੋਣ ਕਾਰਨ ਉਤਪਾਦਨ ਵੀ ਵਧ ਗਿਆ, ਬਸ ਟੈਕਨੋਲੋਜੀ ਦੀ ਮਦਦ ਨਾਲ (Just with the help of Technology)।
ਮੈਂ ਅਨੇਕ ਅਜਿਹੇ ਉਦਾਹਰਨ ਦੇ ਸਕਦਾ ਹਾਂ ਕਿ ਜਿਸ ਵਿੱਚ ਭਾਰਤ ਇਨੀਂ ਦਿਨੀਂ ਟੈਕਨੋਲੋਜੀ (Technology) ਦੇ ਸਹਾਰੇ ਕਈ ਨਵੀਆਂ ਉਪਲੱਬਧੀਆਂ (achievements) ਹਾਸਿਲ ਕਰ ਰਿਹਾ ਹੈ। ਪੁਲਾੜ (Space) ਦੀ ਦੁਨੀਆ ਵਿੱਚ ਭਾਰਤ ਨੇ ਆਪਣਾ ਨਾਮ ਕਮਾਇਆ ਹੈ। ਅਜੇ ਦੋ ਦਿਨ ਪਹਿਲਾਂ ਹੀ 31 ਨੈਨੋ ਸੈਟੇਲਾਈਟਇਕੱਠੇ ਲਾਂਚ ਕੀਤੇ ਹਨ। ਪਿਛਲੇ ਮਹੀਨੇ ਅਸੀਂ ਲੋਕਾਂ ਨੇ ਵਿਸ਼ਵ ਰਿਕਾਰਡ ਬਣਾਇਆ, ਇਕੱਠੇ 104 ਸੈਟੇਲਾਈਟ ਲਾਂਚ (Satellite launch) ਕੀਤੇ। ਦੁਨੀਆ ਨੂੰ ਅਜੂਬਾ ਲੱਗਿਆ ਕਿ ਭਾਰਤ ਦੀ ਕੀ ਤਾਕਤ ਹੈ ਕਿ ਇਕੱਠੇ 104 ਸੈਟੇਲਾਈਟ ਲਾਂਚ ਕਰ ਰਿਹਾ ਹੈ।
ਪਿਛਲੇ ਦਿਨਾਂ ਵਿੱਚ ਹਿੰਦੁਸਤਾਨ ਨੇ ਇੱਕ ਸੈਟੇਲਾਈਟ ਲਾਂਚ (Satellite launch) ਕੀਤਾ ਜਿਸ ਦੇ ਵਜ਼ਨ ਦੀ ਤੁਲਨਾ ਕਿਲੋਗ੍ਰਾਮ ਵਿੱਚ ਨਹੀਂ ਹੁੰਦੀ ਹੈ, ਇੰਨੇ ਹਾਥੀ ਦੇ ਵਜ਼ਨ ਦੇ ਬਰਾਬਰ ਸੈਟੇਲਾਈਟ ਛੱਡਿਆ ਗਿਆ। ਹਾਥੀ ਦੇ ਵਜ਼ਨ ਨਾਲ ਸਾਡੇ ਸੈਟੇਲਾਈਟ ਦੇ ਵਜ਼ਨ ਦੀ ਤੁਲਨਾ ਹੋ ਰਹੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਦੇਸ਼ ਆਧੁਨਿਕ ਭਾਰਤ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਟੈਕਨੋਲੋਜੀ ਸੰਚਾਲਿਤ ਸ਼ਾਸਨ, ਟੈਕਨੋਲੋਜੀ ਸੰਚਾਲਿਤ ਸਮਾਜ, ਟੈਕਨੋਲੋਜੀ ਸੰਚਾਲਿਤ ਵਿਕਾਸ (Technology driven Governance, Technology driven Society, Technology driven Development) ਇਨ੍ਹਾਂ ਸਾਰੀਆਂ ਗੱਲਾਂ ‘ਤੇ ਇੱਕ ਨਵੇਂ ਸਿਰੇ ਤੋਂ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਉਸ ਦੇ ਸੁਖਦ ਨਤੀਜੇ ਅੱਜ ਬਹੁਤ ਤੇਜ ਗਤੀ ਨਾਲ ਨਜ਼ਰ ਆ ਰਹੇ ਹਨ।
ਅਜਿਹਾ ਨਹੀਂ ਹੈ ਕਿ ਸਾਡੇ ਦੇਸ਼ ਵਿੱਚ ਕੁਝ ਵੀ ਕੰਮ ਹੁੰਦੇ ਨਹੀਂ ਸਨ, ਕੰਮ ਤਾਂ ਹੁੰਦੇ ਸੀ ਆਖਿਰ ਸਰਕਾਰਾਂ ਬਣਦੀਆਂ ਹਨ ਕੁਝ ਨਾ ਕੁਝ ਕਰਨ ਲਈ ਅਤੇ ਕੋਈ ਸਰਕਾਰ ਨਹੀਂ ਚਾਹੁੰਦੀ ਹੈ ਕਿ ਉਹ ਆਪਣੇ ਕਾਰਜਕਾਲ ਨੂੰ ਖਰਾਬ ਕਰਕੇ ਜਾਏ ਅਤੇ ਚੋਣਾਂ ਹਾਰ ਜਾਏ, ਕੋਈ ਨਹੀਂ ਚਾਹੁੰਦਾ, ਪਰ ਕੰਮ ਹੋਣਾ ਉਹ ਇੱਕ ਗੱਲ ਹੈ, ਪਰ ਦੇਸ਼ ਦੀਆਂ ਉਮੀਦਾਂ ਦੇ ਅਨੁਰੂਪ ਤੇਜ ਗਤੀ ਨਾਲ, ਸਹੀ ਦਿਸ਼ਾ ਵਿੱਚ ਪਰਿਣਾਮਕਾਰੀ ਕੰਮ ਹੋਣ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ। ਅਤੇ ਇਸ ਲਈ ਨਿਰਮਾਣ ਵੀ ਸਮੇਂ ਦੀ ਸੀਮਾ ਵਿੱਚ ਹੋਵੇ, ਸਮਾਂ ਬੱਧ (time-bound) ਹੋਵੇ, ਤੇਜ ਗਤੀ ਨਾਲ ਹੋਵੇ, ਸਹੀ ਦਿਸ਼ਾ ਵਿੱਚ ਹੋਵੇ, ਪਰਿਣਾਮਕਾਰੀ ਹੋਵੇ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਦੇਸ਼ ਕਿਸੇ ਵੀ ਪੈਰਾਮੀਟਰ (parameter) ‘ਤੇ ਦੇਖ ਲਿਆ ਜਾਵੇ।
ਪਹਿਲਾਂ ਇੱਕ ਦਿਨ ਵਿੱਚ ਕਿੰਨੀ ਲੰਬੀ ਰੋਡ ਬਣਦੀ ਸੀ ਅਤੇ ਅੱਜ ਕਿੰਨੀ ਬਣਦੀ ਹੈ, ਪਹਿਲਾਂ ਇੱਕ ਦਿਨ ਵਿੱਚ ਰੇਲਵੇ ਦੀ ਕਿੰਨੀ ਲੰਬਾਈ ਵਧਦੀ ਸੀ ਅੱਜ ਕਿੰਨੀ ਵਧਦੀ ਹੈ, ਪਹਿਲਾਂ ਰੇਲਵੇ ਦਾ ਬਿਜਲੀਕਰਨ (electrification) ਇੱਕ ਦਿਨ ਵਿੱਚ ਕਿੰਨਾ ਹੁੰਦਾ ਸੀ ਅੱਜ ਕਿੰਨਾ ਹੁੰਦਾ ਹੈ, ਕੋਈ ਪੈਰਾਮੀਟਰ ਲਿਆ ਜਾਵੇ, ਤੇਜ ਗਤੀ ਅੱਜ ਦੇਸ਼ ਦੇ ਕੰਮ ਵਿੱਚ ਆਈ ਹੈ ਕਿਉਂਕਿ ਢਾਂਚਾਗਤ ਟਿਕਾਊ ਵਿਕਾਸ (infrastructure Sustainable Development) ਲਈ ਬਹੁਤ ਜ਼ਰੂਰੀ ਹੁੰਦਾ ਹੈ। ਬੁਨਿਆਦੀ ਢਾਂਚੇ (Infrastructure) ਵਿੱਚ ਵੀ ਸਾਡੀ ਸੋਚ ਆਧੁਨਿਕ ਭਾਰਤ ਦੇ ਸੰਦਰਭ ਵਿੱਚ ਹੈ, ਇੱਕੀਵੀਂ ਸਦੀ ਦੇ ਸੰਦਰਭ ਵਿੱਚ ਹੈ ਅਤੇ ਆਲਮੀ ਮਿਆਰ (Global benchmark) ਦੇ ਸੰਦਰਭ ਵਿੱਚ ਹੈ।
ਹੁਣ ਕੰਮ ਹੋਣ ਵਾਲਾ ਹੈ, ਇਸ ਨਾਲ ਚਲਣ ਵਾਲਾ ਨਹੀਂ ਹੈ, ਇੱਕ ਜ਼ਮਾਨਾ ਉਹ ਸੀ ਕਿ ਜਦੋਂ ਅਕਾਲ ਹੁੰਦਾ ਸੀ ਤਾਂ ਪਿੰਡ ਦੇ ਲੋਕ ਸਰਕਾਰ ਨੂੰ ਚਿੱਠੀ ਭੇਜਦੇ ਸਨ ਕਿ ਸਾਡੇ ਪਿੰਡ ਵਿੱਚ ਵੀ ਅਕਾਲ ਲਈ ਕੁਝ ਮਿੱਟੀ ਦਾ ਕੰਮ ਕੀਤਾ ਜਾਵੇ ਅਤੇ ਮਿੱਟੀ ਦੇ ਟੋਏ ਪੁੱਟੇ ਜਾਂਦੇ ਸਨ ਅਤੇ ਮਿੱਟੀ ਦਾ ਰਸਤਾ ਬਣਾ ਦਿੱਤਾ ਜਾਂਦਾ ਸੀ ਅਤੇ ਉਸ ਨੂੰ ਸਰਕਾਰ ਦੀ ਇੱਕ ਬਹੁਤ ਵੱਡੀ ਉਪਲੱਬਧੀ ਮੰਨਿਆ ਜਾਂਦਾ ਸੀ, ਉਹ ਵੀ ਦਿਨ ਸੀ ਸਾਡੇ ਦੇਸ਼ ਵਿੱਚ।
ਹੌਲੀ ਹੌਲੀ ਆਇਆ ਨਹੀਂ ਸਾਹਬ ਸੜਕ ਬਣਾ ਦਿਓ, ਡਾਮਰ ਦੀ ਸੜਕ ਬਣਾ ਦਿਓ, ਫਿਰ ਹੌਲੀ ਹੌਲੀ ਆ ਗਿਆ ਕਿ ਨਹੀਂ ਸਾਹਬ ਡਬਲ ਲੇਨ ਸੜਕ ਬਣਾ ਦਿਓ, ਅੱਜ ਮੰਗ ਉੱਠੀ ਹੈ ਐਕਸਪ੍ਰੈਸ ਸੜਕ (Express Road) ਚਾਹੀਦੀ, ਉਸ ਤੋਂ ਹੇਠ ਨਹੀਂ ਚਾਹੀਦੀ। ਇਹ ਉਮੀਦਾਂ (aspiration) ਜੋ ਵਧ ਰਹੀਆਂ ਹਨ ਦੇਸ਼ ਦੀਆਂ, ਇਹ ਭਾਰਤ ਦੇ ਵਿਕਾਸ ਦੀ ਸਭ ਤੋਂ ਵੱਡੀ ਤਾਕਤ ਹੈ। ਜਦੋਂ ਦੇਸ਼ ਦੇ ਆਮ ਨਾਗਰਿਕ ਦੀ ਉਮੀਦ ਵਧਦੀ ਹੈ ਤਾਂ ਉਨ੍ਹਾਂ ਉਮੀਦਾਂ (aspirations) ਨੂੰ ਜੇਕਰ ਸਹੀ ਅਗਵਾਈ (proper leadership) ਮਿਲ ਜਾਏ, ਸਹੀ ਸ਼ਾਸਨ (Proper Governance) ਮਿਲ ਜਾਏ, ਨੀਤੀ (policy) ਮਿਲ ਜਾਵੇ ਤਾਂ ਉਮੀਦ (aspiration) ਆਪਣੇ ਆਪ ਹੀ ਉਪਲੱਬਧੀ (achievement) ਬਣ ਜਾਂਦੀ ਹੈ।
ਜਨਤਾ ਜਨਾਰਦਨ ਦੀਆਂ ਉਮੀਦਾਂ ਨੂੰ ਉਪਲੱਬਧੀਆਂ (achievement) ਵਿੱਚ ਤਬਦੀਲ (convert) ਕਰਨ ਦੀ ਦਿਸ਼ਾ ਵਿੱਚ ਅਸੀਂ ਨੀਤੀਆਂ ਨੂੰ ਨਿਰਧਾਰਤ ਕਰਦੇ ਹਾਂ, ਅਸੀਂ ਗਤੀ ਤੈਅ ਕਰਦੇ ਹਾਂ, ਤਰਜੀਹ (priority) ਤੈਅ ਕਰਦੇ ਹਾਂ ਅਤੇ ਜੀ ਜਾਨ ਨਾਲ ਜ਼ੋਰ ਲਗਾਉਂਦੇ ਹਾਂ ਤਾਂ ਪਰਿਣਾਮ ਮਿਲਣ ਲੱਗੇ ਹਨ।
ਅੱਜ ਵਿਸ਼ਵ ਦਹਿਸ਼ਤਗਰਦੀ ਤੋਂ ਪ੍ਰੇਸ਼ਾਨ ਹੈ। ਇਹ ਦਹਿਸ਼ਤਗਰਦੀ ਮਾਨਵ ਜਾਤੀ ਦੀ ਦੁਸ਼ਮਣ ਹੈ। ਵਿਸ਼ਵ ਦੇ ਕਈ ਦੇਸ਼, ਜਦੋਂ ਭਾਰਤ ਦਹਿਸ਼ਤਗਰਦੀ ਦੀ ਗੱਲ ਦੱਸਦਾ ਸੀ ਅੱਜ ਤੋਂ 20-25 ਸਾਲ ਪਹਿਲਾਂ, ਉਨ੍ਹਾਂ ਦੇ ਗਲੇ ਨਹੀਂ ਉੱਤਰਦੀ ਸੀ। ਵਿਸ਼ਵ ਦੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਤੁਹਾਡੀ ਕਾਨੂੰਨ ਅਤੇ ਵਿਵਸਥਾ ਦੀ ਸਮੱਸਿਆ (Law and Order problem) ਹੈ ਕਿਉਂਕਿ ਉਨ੍ਹਾਂ ਨੇ ਭੁਗਤਿਆ ਨਹੀਂ ਸੀ, ਅਨੁਭਵ ਨਹੀਂ ਕੀਤਾ ਸੀ। ਅੱਜ ਵਿਸ਼ਵ ਵਿੱਚ ਕਿਸੇ ਨੂੰ ਦਹਿਸ਼ਤਗਰਦੀ (terrorism) ਸਮਝਣੀ ਨਹੀਂ ਪੈ ਰਹੀ ਹੈ, ਟੈਰਰਿਸਟਾਂ ਨੇ ਸਮਝਾ ਦਿੱਤਾ ਹੈ। ਅਸੀਂ ਸਮਝਾਉਂਦੇ ਸੀ ਤਾਂ ਸਮਝ ਨਹੀਂ ਆਉਂਦਾ ਸੀ। ਹੁਣ ਟੈਰਰਿਸਟਾਂ ਨੇ ਸਮਝਾ ਦਿੱਤਾ ਹੈ, ਪਰ ਜਦੋਂ ਹਿੰਦੁਸਤਾਨ ਸਰਜੀਕਲ ਸਟਰਾਇਕ (Surgical Strike) ਕਰਦਾ ਹੈ ਤਾਂ ਦੁਨੀਆ ਨੂੰ ਤਾਕਤ ਦਾ ਅਨੁਭਵ ਹੁੰਦਾ ਹੈ ਕਿ ਭਾਰਤ ਸੰਜਮ ਰੱਖਦਾ ਹੈ, ਪਰ ਲੋੜ ਪਏ ਤਾਂ ਭਾਰਤ ਆਪਣੀ ਸਮਰੱਥਾ ਦੀ ਜਾਣ ਪਛਾਣ ਵੀ ਦੇ ਸਕਦਾ ਹੈ। ਅਸੀਂ ਵਿਸ਼ਵ ਦੇ ਕਾਨੂੰਨਾਂ ਨਾਲ ਬੰਨ੍ਹੇ ਹੋਏ ਹਾਂ ਕਿਉਂਕਿ ਉਹ ਸਾਡੇ ਸੰਸਕਾਰ ਹਨ। ਸਾਡਾ ਸੁਭਾਅ ਹੈ। ਅਸੀਂ ਵਸੁਧੈਵ ਕੁਟੁੰਬਕਮ (ਸਮੁੱਚਾ ਵਿਸ਼ਵ ਪਰਿਵਾਰ) ਦੀ ਕਲਪਨਾ ਵਾਲੇ ਹਾਂ, ਇਹ ਸਿਰਫ਼ ਥੋਥੇ ਸ਼ਬਦ ਨਹੀਂ ਹਨ ਇਹ ਸਾਡਾ ਚਰਿੱਤਰ ਹੈ, ਸਾਡਾ ਸੁਭਾਅ ਹੈ। ਅਸੀਂ ਗਲੋਬਲ ਆਰਡਰ ਨੂੰ ਤਹਿਸ ਨਹਿਸ ਕਰਕੇ ਆਪਣਾ ਡੰਡਾ ਜਮਾਉਣ ਵਾਲਾ ਦੇਸ਼ ਨਹੀਂ ਹਾਂ, ਅਸੀਂ ਦੁਨੀਆ ਦੇ ਨਿਯਮਾਂ (norms) ਦਾ ਪਾਲਣ ਕਰਦੇ ਹੋਏ, ਅੰਤਰਰਾਸ਼ਟਰੀ ਕਾਨੂੰਨ (International Law) ਦਾ ਪਾਲਣ ਕਰਦੇ ਹੋਏ, ਆਪਣੀ ਪ੍ਰਭੂਸੱਤਾ (sovereignty) ਲਈ, ਆਪਣੀ ਸੁਰੱਖਿਆ ਲਈ, ਆਪਣੇ ਆਮ ਨਾਗਰਿਕ ਲਈ, ਸੁਖ ਸ਼ਾਂਤੀ ਅਤੇ ਪ੍ਰਗਤੀ ਲਈ, ਕਠੋਰ ਤੋਂ ਕਠੋਰ ਕਦਮ ਉਠਾਉਣ ਦੀ ਸਮਰੱਥਾ ਰੱਖਦੇ ਹਾਂ ਅਤੇ ਜਦੋਂ ਵੀ ਜ਼ਰੂਰਤ ਪਈ ਲੈਂਦੇ ਰਹੇ ਹਾਂ ਅਤੇ ਦੁਨੀਆ ਸਾਨੂੰ ਕਦੇ ਵੀ ਰੋਕ ਨਹੀਂ ਸਕਦੀ।
ਸਰਜੀਕਲ ਸਟਰਾਇਕ (Surgical Strike) ਇੱਕ ਅਜਿਹੀ ਘਟਨਾ ਸੀ ਜੇਕਰ ਦੁਨੀਆ ਚਾਹੁੰਦੀ ਤਾਂ ਭਾਰਤ ਦੇ ਵਾਲ ਪੁੱਟ ਲੈਂਦੀ, ਸਾਨੂੰ ਕਟਿਹਰੇ ਵਿੱਚ ਖੜ੍ਹਾ ਕਰ ਦਿੰਦੀ, ਵਿਸ਼ਵ ਸਾਡੇ ਤੋਂ ਜੁਆਬ ਮੰਗਦਾ, ਦੁਨੀਆ ਵਿੱਚ ਸਾਡੀ ਆਲੋਚਨਾ ਹੁੰਦੀ, ਪਰ ਪਹਿਲੀ ਵਾਰ ਤੁਸੀਂ ਅਨੁਭਵ ਕੀਤਾ ਹੋਏਗਾ ਭਾਰਤ ਦੇ ਸਰਜੀਕਲ ਸਟਰਾਇਕ ਦੇ ਇੰਨੇ ਵੱਡੇ ਕਦਮ ‘ਤੇ ਵਿਸ਼ਵ ਵਿੱਚੋਂ ਕਿਸੇ ਨੇ ਵੀ ਕੋਈ ਸੁਆਲ ਨਹੀਂ ਉਠਾਇਆ। ਜਿਨ੍ਹਾਂ ਨੂੰ ਭੁਗਤਣਾ ਪਿਆ, ਉਨ੍ਹਾਂ ਦੀ ਗੱਲ ਅਲੱਗ ਹੈ, ਅਤੇ ਇਸ ਲਈ ਕਿ ਅਸੀਂ ਦੁਨੀਆ ਨੂੰ ਇਹ ਸਮਝਾਉਣ ਵਿੱਚ ਸਫਲ ਹੋਏ ਹਾਂ ਕਿ ਦਹਿਸ਼ਤਗਰਦੀ ਦਾ ਉਹ ਕਿਹੜਾ ਰੂਪ ਹੈ ਜੋ ਭਾਰਤ ਦੇ ਆਮ ਜੀਵਨ ਨੂੰ ਤਬਾਹ ਕਰ ਰਿਹਾ ਹੈ, ਅਸੀਂ ਵਿਸ਼ਵ ਨੂੰ ਸਮਝਾਉਣ ਵਿੱਚ ਸਫਲ ਹੋਏ ਹਾਂ।
ਇੱਕੀਵੀਂ ਸਦੀ ਦਾ ਹਿੰਦੁਸਤਾਨ ਬਣਾਉਣ ਦੀ ਦਿਸ਼ਾ ਵਿੱਚ ਆਰਥਿਕ ਖੇਤਰ ਵਿੱਚ ਉਦਾਰਤਾ ਪੂਰਵਕ ਦੇਸ਼ ਖੁਦ ਨੂੰ ਅੱਗੇ ਵਧਾ ਰਿਹਾ ਹੈ। ਦੇਸ਼ ਸਿਰਫ਼ ਰੁਪਇਆਂ ਨਾਲ ਹੀ ਅੱਗੇ ਵਧਦਾ ਹੈ ਅਜਿਹਾ ਨਹੀਂ ਹੈ, ਉਸ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਉਸ ਦੇ ਮਨੁੱਖੀ ਵਸੀਲੇ, ਉਸ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਉਸ ਦੀ ਕੁਦਰਤੀ ਸੰਪਤੀ। ਜਿਸ ਦੇਸ਼ ਦੇ ਕੋਲ 800 ਮਿਲੀਅਨ 35 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਹੋਣ, ਜੋ ਦੇਸ਼ ਜਵਾਨ ਹੋਏ, ਉਸ ਦੇ ਸੁਪਨੇ ਵੀ ਜਵਾਨ ਹੁੰਦੇ ਹਨ ਅਤੇ ਉਸ ਦੀ ਸਮਰੱਥਾ ਵਿੱਚ ਵੀ ਜਵਾਨੀ ਹੁੰਦੀ ਹੈ ਅਤੇ ਉਸ ਨਾਲ ਅਸੀਂ ਨੀਤੀ ਦੀ ਦਿਸ਼ਾ ਵਿੱਚ ਅੱਗੇ ਰਹਿੰਦੇ ਹਾਂ। ਸਿੱਧੇ ਵਿਦੇਸ਼ੀ ਨਿਵੇਸ਼ (Foreign Direct Investment ) ਦੀ ਦਿਸ਼ਾ ਵਿੱਚ। ਭਾਰਤ ਨੂੰ ਆਜ਼ਾਦੀ ਤੋਂ ਬਾਅਦ ਜਿੰਨੀ ਮਾਤਰਾ ਵਿੱਚ ਐੱਫਡੀਆਈ (FDI) ਮਿਲਿਆ ਹੋਏਗਾ, ਉਸ ਤੋਂ ਅੱਜ ਕਿਧਰੇ ਜ਼ਿਆਦਾ ਮਾਤਰਾ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ ਹਿੰਦੁਸਤਾਨ ਵਿੱਚ ਆ ਰਿਹਾ ਹੈ।
ਭਾਰਤ ਨੂੰ ਦੁਨੀਆ ਦੀਆਂ ਕਰੈਡਿਟ ਦਰਜਾਬੰਦੀ (Credit Rating) ਏਜੰਸੀਆਂ ਇੱਕ ਚਮਕਦੇ ਹੋਏ ਸਿਤਾਰੇ ਦੇ ਰੂਪ ਵਿੱਚ ਦੇਖ ਰਹੀਆਂ ਹਨ ਫਿਰ ਚਾਹੇ ਉਹ ਵਿਸ਼ਵ ਬੈਂਕ ਹੋਵੇ ਜਾਂ ਆਈਐੱਮਐੱਫ (IMF) ਹੋਵੇ, ਹਰ ਕੋਈ ਭਾਰਤ ਦੀ ਸਮਰੱਥਾ ਨੂੰ ਸਵੀਕਾਰ ਕਰ ਰਿਹਾ ਹੈ। ਵਿਸ਼ਵ ਵੀ ਭਾਰਤ ਨੂੰ ਆਪਣੇ ਇੱਕ ਨਿਵੇਸ਼ ਸਥਾਨ (Investment Destination) ਦੇ ਰੂਪ ਵਿੱਚ ਸਿਖਰ (top) ‘ਤੇ ਦੇਖ ਰਿਹਾ ਹੈ, ਇਸ ਸਥਿਤੀ ਦਾ ਨਿਰਮਾਣ ਹੋਇਆ ਹੈ, ਪਰ ਇਨ੍ਹਾਂ ਸਭ ਦੇ ਨਾਲ ਵੀ ਨਵੀਨਤਾ, ਟੈਕਨੋਲੋਜੀ ਅਤੇ ਪ੍ਰਤਿਭਾ (Innovation, Technology & Talent) ਇਸ ਦੀ ਅਹਿਮੀਅਤ ਬਹੁਤ ਹੁੰਦੀ ਹੈ।
ਵਿਸ਼ਵ ਵਿੱਚ ਫੈਲੇ ਹੋਏ ਭਾਰਤੀ ਸਮੁਦਾਏ ਦੇ ਕੋਲ ਇਹ ਸਮਰੱਥਾ ਹੈ, ਉਸ ਨੂੰ ਮੌਕਾ (exposure) ਮਿਲਿਆ ਹੋਇਆ ਹੈ, ਉਸ ਨੇ ਕੁਝ ਨਾ ਕੁਝ ਆਪਣੇ ਜੀਵਨ ਵਿੱਚ ਹਾਸਿਲ ਵੀ ਕੀਤਾ ਹੈ। ਇਹ ਭਾਰਤ ਦਾ ਬੁੱਧੀ-ਧਨ, ਭਾਰਤ ਦਾ ਇਹ ਅਨੁਭਵ-ਧਨ ਜੋ ਅੱਜ ਵਿਸ਼ਵ ਵਿੱਚ ਫੈਲਿਆ ਹੋਇਆ ਹੈ, ਮੈਂ ਉਸ ਨੂੰ ਵੀ ਸੱਦਾ ਦਿੰਦਾ ਹਾਂ ਕਿ ਤੁਹਾਡੇ ਕੋਲ ਜੋ ਸਮਰੱਥਾ ਹੈ, ਜੋ ਅਨੁਭਵ ਹੈ, ਉਹ ਜੇਕਰ ਤੁਹਾਨੂੰ ਲੱਗਦਾ ਹੈ ਕਿ ਹਿੰਦੁਸਤਾਨ ਵਿੱਚ ਕੰਮ ਆ ਸਕਦਾ ਹੈ, ਜਿਸ ਦੇਸ਼ ਨੇ ਤੁਹਾਨੂੰ ਵੱਡਾ ਬਣਾਇਆ ਉਸ ਮਿੱਟੀ ਦਾ ਕਰਜ਼ ਚੁਕਾਉਣ ਦੀ ਦਿਸ਼ਾ ਵਿੱਚ ਜੇਕਰ ਤੁਹਾਨੂੰ ਲੱਗਦਾ ਹੈ ਤਾਂ ਸ਼ਾਇਦ ਇਸ ਤੋਂ ਉੱਤਮ ਅਵਸਰ ਕਦੇ ਨਹੀਂ ਆਏਗਾ।
ਅਮਰੀਕਾ ਵਿੱਚ ਵਿਸ਼ਵ ਦੇ ਸਾਰੇ ਸਮਾਜ ਇੱਥੇ ਰਹਿੰਦੇ ਹਨ, ਦੁਨੀਆ ਦੇ ਹਰ ਦੇਸ਼ ਦੇ ਲੋਕ ਇੱਥੇ ਰਹਿੰਦੇ ਹਨ, ਪਰ ਸ਼ਾਇਦ ਹੀ ਇੱਥੇ ਰਹਿਣ ਵਾਲੇ ਹਿੰਦੁਸਤਾਨ ਦੇ ਲੋਕਾਂ ਨੂੰ ਜਿੰਨਾ ਆਦਰ ਅਤੇ ਸਨਮਾਨ ਦਿੰਦੇ ਹਨ, ਜਿੰਨਾ ਪਿਆਰ ਮੈਨੂੰ ਮਿਲਿਆ ਹੈ ਸ਼ਾਇਦ ਹੀ ਦੁਨੀਆ ਵਿੱਚ ਕਿਸੇ ਲੀਡਰ ਨੂੰ ਮਿਲਦਾ ਹੋਏਗਾ। ਪਰ ਕਦੇ ਕਦੇ ਲੱਗਦਾ ਹੈ ਕਿ ਇਸ ਪੀੜ੍ਹੀ ਤੋਂ ਬਾਅਦ ਕੀ ਜੋ ਇਸ ਪੀੜ੍ਹੀ ਦੇ ਅੰਦਰ ਜਜ਼ਬਾ ਹੈ ਕੀ ਉਹ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਵੀ ਬਣਿਆ ਰਹੇਗਾ ਅਤੇ ਇਸ ਲਈ ਭਾਰਤ ਦੇ ਨਾਲ ਤੁਹਾਡਾ ਪੁਲ (bridge) ਬਣਿਆ ਰਹਿਣਾ ਬਹੁਤ ਜ਼ਰੂਰੀ ਹੈ।
ਤੁਹਾਡੀ ਨਵੀਂ ਪੀੜ੍ਹੀ ਭਾਰਤ ਨਾਲ ਜੁੜੀ ਰਹੇ ਇਸ ਲਈ ਤੁਹਾਡੀ ਨਿਰੰਤਰ ਕੋਸ਼ਿਸ਼ ਹੋਣੀ ਜ਼ਰੂਰੀ ਹੈ। ਜਿਨ੍ਹਾਂ ਜਿਨ੍ਹਾਂ ਰਾਜਾਂ ਤੋਂ ਤੁਸੀਂ ਆਉਂਦੇ ਹੋ ਹਰ ਰਾਜ ਨੇ ਇਨ੍ਹਾਂ ਦਿਨਾਂ ਵਿੱਚ ਆਪਣੇ ਉੱਥੇ ਪਰਵਾਸੀ ਭਾਰਤੀ ਲੋਕਾਂ ਲਈ ਕੋਈ ਨਾ ਕੋਈ ਵਿਭਾਗ (Department) ਬਣਾਏ ਹੋਏ ਹਨ। ਭਾਰਤ ਸਰਕਾਰ ਨੇ ਵੀ ਦਿੱਲੀ ਵਿੱਚ ਇੱਕ ਬਹੁਤ ਚੰਗਾ ਪਰਵਾਸੀ ਭਾਰਤੀ ਭਵਨ ਬਣਾਇਆ ਹੈ ਅਤੇ ਮੈਂ ਤਾਂ ਚਾਹਾਂਗਾ ਕਿ ਤੁਸੀਂ ਜਦੋਂ ਵੀ ਭਾਰਤ ਆਓ ਤਾਂ ਜ਼ਰੂਰੀ ਉਸ ਨੂੰ ਦੇਖੋ, ਉਸ ਵਿੱਚ ਰਹਿਣ ਦੀ ਵਿਵਸਥਾ ਵੀ ਹੈ। ਉਹ ਸਾਰੀਆਂ ਸੁਵਿਧਾਵਾਂ ਤੁਹਾਡੇ ਲਈ ਹੀ ਹਨ।
ਮੇਰੇ ਜਨਤਕ ਜੀਵਨ ਵਿੱਚ ਹੋਣ ਦੇ ਬਾਵਜੂਦ ਵੀ ਵਿਦੇਸ਼ ਮੰਤਰਾਲਾ ਮਤਲਬ ਕੋਟ ਪੈਂਟ-ਟਾਈ ਪਹਿਨਣਾ, ਵੱਡੇ ਵੱਡੇ ਲੋਕਾਂ ਨਾਲ ਹੱਥ ਮਿਲਾਉਣਾ, ਦੁਨੀਆ ਭਰ ਵਿੱਚ ਸਫਰ ਕਰਨਾ, ਆਮ ਨਾਗਰਿਕ ਲਈ ਵਿਦੇਸ਼ ਮੰਤਰਾਲੇ ਦੀ ਇਹੀ ਪਛਾਣ ਸੀ। ਤਿੰਨ ਸਾਲ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਮਨੁੱਖਤਾ ਦੀ ਦ੍ਰਿਸ਼ਟੀ ਵਿੱਚ ਨਵੀਆਂ ਉੱਚਾਈਆਂ ਨੂੰ ਪ੍ਰਾਪਤ ਕੀਤਾ ਹੈ। 80000 ਤੋਂ ਜ਼ਿਆਦਾ ਹਿੰਦੁਸਤਾਨੀ, ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਕਿਧਰੇ ਵੀ ਸੰਕਟ ਵਿੱਚ ਫਸੇ ਤਾਂ ਸਰਗਰਮ (pro-active) ਹੋ ਕੇ ਭਾਰਤ ਸਰਕਾਰ ਉਨ੍ਹਾਂ ਨੂੰ ਸਹੀ ਸਲਾਮਤ ਲੈ ਕੇ ਆਈ ਅਤੇ ਉਨ੍ਹਾਂ ਦੇ ਘਰਾਂ ਵਿੱਚ ਉਨ੍ਹਾਂ ਨੂੰ ਵਾਪਸ ਲੈ ਗਈ। 80000, ਇਹ ਕੋਈ ਛੋਟੀ ਸੰਖਿਆ ਨਹੀਂ ਹੈ।
ਅੱਜ ਤੋਂ 20 ਸਾਲ ਪਹਿਲਾਂ ਕਿਸੇ ਵੀ ਦੇਸ਼ ਵਿੱਚ ਤੁਹਾਡੇ ਜਿੰਨੇ ਸੁਖ-ਚੈਨ ਨਾਲ ਜ਼ਿੰਦਗੀ ਜਿਊਂਦੇ ਸਨ, ਪਿਛਲੇ 20 ਸਾਲ ਵਿੱਚ ਜੋ ਤਬਦੀਲੀ ਆਈ ਹੈ, ਹਰ ਪਲ ਵਿਦੇਸ਼ ਵਿੱਚ ਰਹਿੰਦੇ ਭਾਰਤੀ ਨੂੰ ਹੁੰਦਾ ਹੈ, ਯਾਰ ਕੁਝ ਹੋਏਗਾ ਤਾਂ ਨਹੀਂ, ਅੱਜ ਤਿੰਨ ਸਾਲ ਤੋਂ ਉਸ ਨੂੰ ਚੈਨ ਹੈ ਕੁਝ ਵੀ ਹੋਵੇ ਸਾਡਾ ਦੂਤਾਵਾਸ (Embassy) ਇੱਥੇ ਹੈ। ਹੁਣੇ ਤੁਸੀਂ ਦੇਖਿਆ ਹੋਏਗਾ ਭਾਰਤ ਦੀ ਇੱਕ ਬੱਚੀ ਮਲੇਸ਼ੀਆ ਵਿੱਚ ਗਈ ਸੀ, ਕਿਸੇ ਦੀ ਜਾਣ ਪਛਾਣ ਵਿੱਚ ਆਈ ਸੀ, ਫਿਰ ਉੱਥੋਂ ਪਾਕਿਸਤਾਨ ਚਲੇ ਗਈ। ਬਹੁਤ ਸੁਪਨੇ ਲੈ ਕੇ ਗਈ ਸੀ, ਪਰ ਉੱਥੇ ਉਸ ਦੀ ਜ਼ਿੰਦਗੀ ਬਰਬਾਦ ਹੋ ਗਈ। ਮੁਸਲਮਾਨ ਬੱਚੀ ਸੀ, ਉਸ ਨੂੰ ਲੱਗਿਆ ਪਾਕਿਸਤਾਨ ਜਾਊਂਗੀ ਤਾਂ ਮੇਰੀ ਜ਼ਿੰਦਗੀ ਬਹੁਤ ਖੁਸ਼ ਹੋ ਜਾਏਗੀ। ਫਸ ਗਈ ਤਾਂ ਉਸ ਨੇ ਮਨ ਵਿੱਚ ਤੈਅ ਕੀਤਾ ਕਿ ਮੌਕਾ ਦੇਖਦੇ ਹੀ ਪਾਕਿਸਤਾਨ ਦੇ ਅੰਦਰ ਜੋ ਹਿੰਦੁਸਤਾਨ ਦੀ ਅੰਬੈਸੀ ਹੈ, ਉੱਥੇ ਪਹੁੰਚ ਜਾਊਂਗੀ ਤਾਂ ਮੇਰੀ ਜ਼ਿੰਦਗੀ ਸੁਰੱਖਿਅਤ ਹੋ ਜਾਏਗੀ। ਅਤੇ ਉਹ ਕਿਵੇਂ ਵੀ ਕਰਕੇ ਜਦੋਂ ਹਿੰਦੁਸਤਾਨ ਦੇ ਦੂਤਾਵਾਸ (Embassy) ਪਹੁੰਚੀ ਤਾਂ ਅੱਜ ਉਹ ਭਾਰਤ ਵਾਪਸ ਆਈ ਅਤੇ ਸਾਡੀ ਸੁਸ਼ਮਾ ਜੀ ਖੁਦ ਉਸ ਨੂੰ ਮਿਲੀ।
ਮੈਂ ਜਦੋਂ ਪਹਿਲਾਂ ਇੱਥੇ ਆਉਂਦਾ ਸੀ ਤਾਂ ਵਿਦੇਸ਼ ਵਿੱਚ ਰਹਿਣ ਵਾਲੇ ਸਾਡੇ ਭਾਈਆਂ ਨਾਲ ਬੈਠਦੇ ਹੀ ਸ਼ੁਰੂ ਹੁੰਦਾ ਸੀ। ਸਾਹਬ ਏਅਰਪੋਰਟ (Airport) ‘ਤੇ ਉੱਤਰਦੇ ਹੀ ਟੈਕਸੀਵਾਲਾ, ਸਾਹਬ ਉੱਤਰਦੇ ਹੀ ਕਸਟਮ (Custom) ਵਾਲਾ, ਸਾਹਬ ਉੱਤਰਦੇ ਹੀ ਗੰਦਗੀ, ਇਹ ਸਭ ਸੁਣਦਾ ਸੀ। ਸਾਹਬ ਪਤਾ ਨਹੀਂ ਬਸ ਮਨ ਨਹੀਂ ਕਰਦਾ, ਇਹੀ ਸੁਣਦਾ ਸੀ। ਅੱਜ ਮੇਰੇ ਲਈ ਖੁਸ਼ੀ ਦੀ ਗੱਲ ਹੈ, ਵਿਦੇਸ਼ਾਂ ਤੋਂ ਜਿੰਨੀਆਂ ਚਿੱਠੀਆਂ ਆਉਂਦੀਆਂ ਹਨ ਉਸ ਵਿੱਚ ਜ਼ਿਆਦਾਤਰ ਚਿੱਠੀਆਂ ਉਸ ਦੇਸ਼ ਦੇ ਦੂਤਾਵਾਸ (Embassy) ਵਿੱਚ ਜੋ ਤਬਦੀਲੀ ਆਈ ਹੈ, ਉਹ ਅੰਬੈਸੀ ਜੋ ਲੋਕ ਪੱਖੀ (pro-people) ਹੋਈ ਹੈ, ਭਾਰਤੀਆਂ ਦੀ ਜੋ ਉੱਥੇ ਦਰਕਾਰ ਕੀਤੀ ਜਾਂਦੀ ਹੈ, ਜੋ ਮਾਹੌਲ ਬਦਲਿਆ ਹੈ, ਉਸ ਦੀ ਤਾਰੀਫ਼ ਦੀਆਂ ਹੀ ਚਿੱਠੀਆਂ ਮੈਨੂੰ ਮਿਲਦੀਆਂ ਹਨ। ਅਸੀਂ ਨੀਤੀਆਂ ਵਿੱਚ ਬਹੁਤ ਵੱਡੀ ਤਬਦੀਲੀ ਕੀਤੀ ਹੈ। ਹੁਣ ਤੁਹਾਨੂੰ ਪਤਾ ਹੈ ਤੁਸੀਂ ਜਦੋਂ ਪਾਸਪੋਰਟ ਲਿਆ ਹੋਏਗਾ ਕਿੰਨੇ ਪਾਪੜ ਵੇਲ ਕੇ ਪਾਸਪੋਰਟ ਲਿਆ ਹੋਏਗਾ। ਅੱਜ ਹਰ ਪੋਸਟ ਆਫਿਸ ਵਿੱਚ ਪਾਸਪੋਰਟ ਦੇ ਕੇਂਦਰ (center) ਖੋਲ੍ਹੇ ਜਾ ਰਹੇ ਹਨ ਅਤੇ ਜੋ ਪਾਸਪੋਰਟ 6-6 ਮਹੀਨੇ ਵਿੱਚ ਵੀ ਵੱਡੀ ਮੁਸ਼ਕਲ ਨਾਲ ਮਿਲਦਾ ਸੀ, ਅੱਜ ਉਹੀ ਪਾਸਪੋਰਟ 15 ਦਿਨ ਵਿੱਚ ਮਿਲ ਜਾਂਦਾ ਹੈ।
ਸੋਸ਼ਲ ਮੀਡੀਆ ਅੱਜਕੱਲ੍ਹ ਬਹੁਤ ਵੱਡੀ ਤਾਕਤ ਰੱਖਦਾ ਹੈ, ਮੈਂ ਵੀ ਸੋਸ਼ਲ ਮੀਡੀਆ ਨਾਲ ਕਾਫ਼ੀ ਜੁੜਿਆ ਹੋਇਆ ਹਾਂ। ਤੁਸੀਂ ਲੋਕ ਵੀ ਨਰੇਂਦਰ ਮੋਦੀ ਐਪ ਬਰਾਬਰ ਦੇਖਦੇ ਰਹਿੰਦੇ ਹੋਵੋਗੇ, ਨਹੀਂ ਦੇਖਦੇ ਹੋ ਤਾਂ ਡਾਊਨਲੋਡ ਕਰ ਲਓ। ਪਰ ਸੋਸ਼ਲ ਮੀਡੀਆ ਤੋਂ ਕਿਸੇ ਇੱਕ ਵਿਭਾਗ (department) ਦੀ ਤਾਕਤ ਕਿਵੇਂ ਵਧਦੀ ਹੈ, ਉਹ ਜੇਕਰ ਉੱਤਮ ਤੋਂ ਉੱਤਮ ਕਿਸੇ ਨੇ ਕਰਕੇ ਦਿਖਾਇਆ ਹੈ ਤਾਂ ਸਾਡੇ ਵਿਦੇਸ਼ ਮੰਤਰਾਲੇ ਨੇ ਅਤੇ ਸਾਡੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਜੀ ਨੇ ਕਰਕੇ ਦਿਖਾਇਆ ਹੈ।
ਭਾਰਤ ਵਿੱਚ ਹਰ ਵਿਅਕਤੀ ਨੋਟ ਕਰਦਾ ਹੈ ਕਿ ਜੋ ਵਿਦੇਸ਼ ਮੰਤਰਾਲਾ ਕੋਟ-ਪੈਂਟ-ਟਾਈ ਤੱਕ ਹੀ ਸੀਮਤ ਸੀ ਅੱਜ ਉਹ ਵਿਦੇਸ਼ ਮੰਤਰਾਲਾ ਹਿੰਦੁਸਤਾਨ ਦੇ ਗਰੀਬ ਤੋਂ ਗਰੀਬ ਦੇ ਨਾਲ ਜੁੜਿਆ ਗਿਆ ਹੈ ਅਤੇ ਇਹ ਪਹਿਲੀ ਵਾਰ ਦੇਸ਼ ਵਿੱਚ ਹੋਇਆ ਹੈ। ਵਿਦੇਸ਼ ਮੰਤਰਾਲਾ ਰਾਤ ਨੂੰ ਦੋ ਵਜੇ ਵੀ ਕਿਸੇ ਪੀੜਤ ਨੇ ਦੁਨੀਆ ਦੇ ਕਿਸੇ ਦੇਸ਼ ਤੋਂ ਟਵੀਟ ਕੀਤਾ ਹੋਵੇ, 15 ਮਿੰਟ ਵਿੱਚ ਸੁਸ਼ਮਾ ਜੀ ਦਾ ਟਵੀਟ ‘ਤੇ ਜੁਆਬ ਜਾਂਦਾ ਹੈ, 24 ਘੰਟੇ ਵਿੱਚ ਸਰਕਾਰ ਕਾਰਵਾਈ (action) ਕਰਦੀ ਹੈ ਅਤੇ ਨਤੀਜੇ ਲਿਆ ਕੇ ਰਹਿੰਦੀ ਹੈ। ਇਹ ਹੈ ਚੰਗਾ ਸ਼ਾਸਨ (Good Governance), ਇਹ ਹੈ ਲੋਕ ਪੱਖੀ ਸ਼ਾਸਨ (Pro-People Governance), ਇਹ ਹੈ ਕਿ ਜਜ਼ਬਾ (sentiment)।
ਤਾਂ ਦੋਸਤੋ ਤੁਸੀਂ ਲੋਕਾਂ ਨੇ ਜੋ ਜ਼ਿੰਮਾ ਦਿੱਤਾ ਹੈ ਉਸ ਨੂੰ ਪੂਰਾ ਕਰਨ ਦੀ ਭਰਪੂਰ ਕੋਸ਼ਿਸ਼ ਕਰ ਰਿਹਾ ਹਾਂ। ਤਿੰਨ ਸਾਲ ਬੇਮਿਸਾਲ ਰਹੇ ਹਨ ਅਤੇ ਆਉਣ ਵਾਲਾ ਹਰ ਪਲ ਦੇਸ਼ ਨੂੰ ਨਵੀਆਂ ਉੱਚਾਈਆਂ ‘ਤੇ ਲੈ ਜਾਣ ਲਈ ਖਪਾਉਂਦੇ ਰਹਾਂਗੇ। ਤੁਹਾਡਾ ਸਾਥ ਅਤੇ ਸਹਿਯੋਗ ਮਿਲਿਆ ਹੈ। ਤੁਸੀਂ ਇੰਨੀ ਵੱਡੀ ਸੰਖਿਆ ਵਿੱਚ ਆਏ, ਮੈਂ ਫਿਰ ਇੱਕ ਵਾਰ ਤੁਹਾਡਾ ਆਭਾਰ ਪ੍ਰਗਟ ਕਰਦਾ ਹਾਂ। ਮੈਨੂੰ ਦੱਸਿਆ ਗਿਆ ਹੈ ਕਿ ਬਾਅਦ ਵਿੱਚ ਫੋਟੋ ਸੈਸ਼ਨ (Photo-Session) ਹੋਣ ਵਾਲਾ ਹੈ, ਮੈਂ ਜ਼ਰੂਰ ਤੁਹਾਡੇ ਵਿਚਕਾਰ ਆਵਾਂਗਾ, ਉਦੋਂ ਤੱਕ ਤੁਸੀਂ ਲੋਕ ਸਜ ਜਾਓ। ਮੈਂ ਫਿਰ ਇੱਕ ਵਾਰ ਤੁਹਾਡਾ ਬਹੁਤ ਆਭਾਰੀ ਹਾਂ।
ਧੰਨਵਾਦ।
***
AK
I see immense energy in the Indian community that is based in USA: PM @narendramodi begins his speech at the community programme
— PMO India (@PMOIndia) June 25, 2017
I have travelled across USA before I became a CM or PM. And after taking over as PM, the warmth the Indian community gave is memorable: PM
— PMO India (@PMOIndia) June 25, 2017
In this programme I see both a mini-India and a mini-USA. People from all the states of both the nations are represented here today: PM
— PMO India (@PMOIndia) June 25, 2017
About the Indian diaspora, I can say that they rejoice when there is good news from India & want India to scale newer heights: PM
— PMO India (@PMOIndia) June 25, 2017
I can see that every Indian wants to contribute towards India's development. India is progressing at a record pace today: PM @narendramodi
— PMO India (@PMOIndia) June 25, 2017
The reasons Governments have been defeated in India are things like corruption and cheating. People of India do not like corruption: PM
— PMO India (@PMOIndia) June 25, 2017
Increased usage of technology brings transparency in systems: PM @narendramodi
— PMO India (@PMOIndia) June 25, 2017
When I think of a developed India, I think of a healthy India, particularly the good health of the women and children of our nation: PM pic.twitter.com/wqabi8zcrM
— PMO India (@PMOIndia) June 25, 2017
Transparent policies create an environment of trust among the people: PM @narendramodi pic.twitter.com/h8ra0PkjHt
— PMO India (@PMOIndia) June 25, 2017
The youth of India understands technology and the importance of technology very well: PM @narendramodi pic.twitter.com/eyLohoNOJG
— PMO India (@PMOIndia) June 25, 2017
Through technology driven governance we are creating an 'Adhunik Bharat' : PM @narendramodi
— PMO India (@PMOIndia) June 25, 2017
With proper policies and governance, aspirations of people of India can become achievements. We are already seeing the results of this: PM
— PMO India (@PMOIndia) June 25, 2017
India has succeeded in telling the world about the need to uproot the menace of terrorism: PM @narendramodi
— PMO India (@PMOIndia) June 25, 2017
Innovation, technology & talent are crucial in this day and age: PM @narendramodi
— PMO India (@PMOIndia) June 25, 2017
If you want to give back to India, this is the best time to do so: PM @narendramodi to the Indian community in USA
— PMO India (@PMOIndia) June 25, 2017
Keep the bridge with India. Your younger generations must continue your strong bond with India: PM to the Indian diaspora in USA
— PMO India (@PMOIndia) June 25, 2017
It is for everyone to see how MEA has, in addition to their routine work, emerged as a strong humanitarian force for Indians globally: PM pic.twitter.com/9D3TOC5j70
— PMO India (@PMOIndia) June 25, 2017
The Indian diaspora has faith that in times of trouble the local embassy is there to help: PM @narendramodi pic.twitter.com/7WpJWIgrwy
— PMO India (@PMOIndia) June 25, 2017
Our foreign ministry and in particular our foreign minister, @SushmaSwaraj has shown the way in helping people: PM @narendramodi pic.twitter.com/NtJ7ShaJDB
— PMO India (@PMOIndia) June 25, 2017
It is now well known in India- anyone in trouble tweets to Sushma Ji, she promptly replies and the Government takes prompt action: PM
— PMO India (@PMOIndia) June 25, 2017
Overwhelmed by the warmth of the Indian diaspora at the community programme in Washington DC. Sharing my speech. https://t.co/gJ5D93ZmHy pic.twitter.com/ctG5BIlUsR
— Narendra Modi (@narendramodi) June 25, 2017
I assure you, the dreams that you have for India will be fulfilled. pic.twitter.com/OtY16q5mKi
— Narendra Modi (@narendramodi) June 25, 2017
People of India detest corruption & cheating. I am proud that in the last three years, there is zero tolerance towards corruption. pic.twitter.com/l5O9THRHcd
— Narendra Modi (@narendramodi) June 25, 2017
भारत संयम रखता है, लेकिन जरूरत पड़े तो भारत अपने सामर्थ्य का परिचय भी करवा सकता है। pic.twitter.com/TuppRa68u5
— Narendra Modi (@narendramodi) June 25, 2017
Here is an example of how technology leads to transparency and furthers overall development. pic.twitter.com/OqxjyE2vFZ
— Narendra Modi (@narendramodi) June 25, 2017
India is a youthful nation with youthful dreams and aspirations. It is our constant endeavour to turn these aspirations into achievements. pic.twitter.com/lkSi6hEIMt
— Narendra Modi (@narendramodi) June 25, 2017