Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਆਂਧਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ਵਿੱਚ ਤਿੰਨ ਨਵੇਂ ਏਮਜ਼ ਲਈ ਡਾਇਰੈਕਟਰਾਂ ਦੇ ਤਿੰਨ ਪਦ ਸਿਰਜਣ ਦੀ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਤਿੰਨ ਨਵੇਂ ਏਮਜ਼ ਆਂਧਰ ਪ੍ਰਦੇਸ਼ ਵਿੱਚ ਗੁੰਟੂਰ ਦੇ ਨਜ਼ਦੀਕ ਮੰਗਲਾਗਿਰੀ, ਪੱਛਮੀ ਬੰਗਾਲ ਵਿੱਚ ਕਲਿਆਣੀ ਅਤੇ ਮਹਾਰਾਸ਼ਟਰ ਵਿੱਚ ਨਾਗਪੁਰ ਲਈ ਪਹਿਲਾਂ ਸੋਧੇ ਹੋਏ 80,000 ਰੁਪਏ (ਫਿਕਸਡ) (ਐੱਨਪੀਏ ਦੀ ਵੱਧ ਤੋਂ ਵੱਧ ਸੀਮਾ 85000 ਸਮੇਤ) {plus NPA Ceiling limit 85000}ਵਿੱਚ ਡਾਇਰੈਕਟਰਾਂ ਦੇ ਤਿੰਨ ਪਦ ਸਿਰਜਣ ਦੀ ਪ੍ਰਵਾਨਗੀ ਦਿੱਤੀ ਹੈ।

ਸੋਧੇ ਏਮਜ਼ ਐਕਟ 1956 ਵਿੱਚ ਏਮਜ਼ (ਸੋਧੇ) ਐਕਟ, 2012 ਅਨੁਸਾਰ ਸੰਸਥਾ ਵਿੱਚ ਮੁੱਖ ਕਾਰਜਕਾਰੀ ਅਧਿਕਾਰੀ ਹੋਵੇਗਾ। ਉਸ ਨੂੰ ਸੰਸਥਾ ਦਾ ਡਾਇਰੈਕਟਰ ਨਾਮਜ਼ਦ ਕੀਤਾ ਜਾਵੇਗਾ ਅਤੇ ਸੰਸਥਾ ਦਾ ਪਹਿਲਾ ਡਾਇਰੈਕਟਰ ਕੇਂਦਰ ਸਰਕਾਰ ਵੱਲੋਂ ਨਿਯੁਕਤ ਕੀਤਾ ਜਾਵੇਗਾ। ਡਾਇਰੈਕਟਰ ਸੰਸਥਾ ਦੇ ਨਾਲ ਹੀ ਸੰਚਾਲਨ ਸੰਸਥਾ ਦੇ ਸਕੱਤਰ ਵਜੋਂ ਕਾਰਜ ਕਰੇਗਾ ਅਤੇ ਤਿੰਨੋਂ ਏਮਜ਼ ਦੇ ਢੁਕਵੇਂ ਕਾਰਜ ਅਤੇ ਸ਼ਾਸਨ ਲਈ ਸਹਾਇਤਾ ਕਰੇਗਾ।

ਪਦ ਨੂੰ ਨਿਰਧਾਰਤ ਪ੍ਰਕਿਰਿਆ ਨਾਲ ਤੁਰੰਤ ਭਰਿਆ ਜਾਵੇਗਾ। ਡਾਇਰੈਕਟਰ ਦਾ ਸਕੇਲ ਪਹਿਲਾਂ ਸੋਧੇ ਹੋਏ 80,000 ਰੁਪਏ (ਫਿਕਸਡ) (ਐੱਨਪੀਏ ਦੀ ਵੱਧ ਤੋਂ ਵੱਧ ਸੀਮਾ 85000 ਸਮੇਤ) ਹੈ। ਪ੍ਰਤੀ ਪਦ ਦਾ ਸਲਾਨਾ ਵਿੱਤੀ ਪ੍ਰਭਾਵ ਛੇਵੇਂ ਸੀਪੀਸੀ ਕੇਂਦਰੀ ਤਨਖਾਹ ਕਮਿਸ਼ਨ ਅਨੁਸਾਰ 25 ਲੱਖ ਰੁਪਏ ਦੇ ਲਗਪਗ ਹੋਏਗਾ।


ਪਿਛੋਕੜ

ਕੇਂਦਰੀ ਵਿੱਤ ਮੰਤਰੀ ਨੇ ਸਾਲ 2014-15 ਦੇ ਆਪਣੇ ਬਜਟ ਭਾਸ਼ਣ ਵਿੱਚ ਆਂਧਰ ਪ੍ਰਦੇਸ਼, ਪੱਛਮੀ ਬੰਗਾਲ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿੱਚ ਚਾਰ ਨਵੇਂ ਏਮਜ਼ ਕਾਇਮ ਕਰਨ ਦਾ ਐਲਾਨ ਕੀਤਾ ਸੀ। ਮੰਤਰੀ ਮੰਡਲ ਨੇ 07.10.2015 ਨੂੰ ਆਂਧਰ ਪ੍ਰਦੇਸ਼ ਵਿੱਚ ਗੁੰਟੂਰ ਦੇ ਨਜ਼ਦੀਕ ਮੰਗਲਾਗਿਰੀ, ਪੱਛਮੀ ਬੰਗਾਲ ਵਿੱਚ ਕਲਿਆਣੀ ਅਤੇ ਮਹਾਰਾਸ਼ਟਰ ਵਿੱਚ ਨਾਗਪੁਰ ਵਿਖੇ 4949 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਏਮਜ਼ ਕਾਇਮ ਕਰਨ ਦੀ ਪ੍ਰਵਾਨਗੀ ਦਿੱਤੀ ਸੀ। ਤਿੰਨ ਏਮਜ਼ ਪ੍ਰਧਾਨ ਮੰਤਰੀ ਸਵਾਸਥਿਆ ਸੁਰਕਸ਼ਾ ਯੋਜਨਾ (ਪੀਐੱਮਐੱਸਐੱਸਵਾਈ) ਦੇ ਹਿੱਸੇ ਵਜੋਂ ਬਣਾਏ ਜਾ ਰਹੇ ਹਨ।

***

AKT/VBA