ਪੀਐੱਮਇੰਡੀਆ
ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਵਿੱਚ ਵਾਰਾਣਸੀ ਦੇ ਰਾਸ਼ਟਰੀ ਬੀਜ ਖੋਜ ਅਤੇ ਟ੍ਰੇਨਿੰਗ ਸੈਂਟਰ (ਐੱਨ ਐੱਸ ਆਰ ਟੀ ਸੀ) ਦੇ ਕੈਂਪਸ ਵਿੱਚ ਅੰਤਰਰਾਸ਼ਟਰੀ ਚਾਵਲ ਖੋਜ ਸੰਸਥਾ (ਆਈ ਆਰ ਆਰ ਆਈ), ਦੱਖਣੀ ਏਸ਼ੀਆ ਖੇਤਰੀ ਸੈਂਟਰ (ਆਈ ਐੱਸ ਏ ਆਰ ਸੀ) ਕਾਇਮ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਪ੍ਰਸਤਾਵ ਅਧੀਨ ਵਾਰਾਣਸੀ ਵਿੱਚ ਇੱਕ ਸੈਂਟਰ ਆਵ੍ ਐਕਸੀਲੈਂਸ ਇਨ ਰਾਈਸ ਵੈਲਿਊ ਐਡੀਸ਼ਨ (ਸੀ ਈ ਆਰ ਵੀ ਏ) ਕਾਇਮ ਕੀਤਾ ਜਾਵੇਗਾ ਜਿਸ ਵਿੱਚ ਇੱਕ ਆਧੁਨਿਕ ਅਤੇ ਨਫਾਸਤ ਭਰੀ ਲੈਬਾਰਟਰੀ ਕਾਇਮ ਕਰਨਾ ਸ਼ਾਮਲ ਹੈ ਜਿਸ ਦੀ ਸਮਰੱਥਾ ਅਨਾਜ ਅਤੇ ਘਾਹ ਵਿੱਚ ਹੈਵੀ ਮੈਟਲ ਦੇ ਦਰਜੇ ਅਤੇ ਕੁਆਲਟੀ ਦਾ ਪਤਾ ਲਗਾਉਣ ਦੀ ਹੋਵੇਗੀ। ਇਹ ਸੈਂਟਰ ਚਾਵਲ ਦੀ ਕੀਮਤ ਚੇਨ ਵਿੱਚ ਭਾਈਵਾਲਾਂ ਦੀਆਂ ਸਮਰੱਥਾ ਵਿਕਾਸ ਦੀਆਂ ਕਾਰਵਾਈਆਂ ਵਿੱਚ ਸਹਾਈ ਹੋਵੇਗਾ।
ਇਹ ਸੈਂਟਰ ਪੂਰਬੀ ਭਾਰਤ ਵਿੱਚ ਪਹਿਲਾ ਅੰਤਰਰਾਸ਼ਟਰੀ ਸੈਂਟਰ ਹੋਵੇਗਾ ਅਤੇ ਇਹ ਖੇਤਰ ਵਿੱਚ ਚਾਵਲ ਦੀ ਉਪਜ ਨੂੰ ਕਾਇਮ ਰੱਖਣ ਅਤੇ ਉਸ ਵਿੱਚ ਤੇਜ਼ੀ ਲਿਆਉਣ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ। ਇਹ ਸੈਂਟਰ ਪੂਰਬੀ ਭਾਰਤ ਅਤੇ ਹੋਰ ਦੱਖਣੀ ਏਸ਼ਿਆਈ ਅਤੇ ਅਫ਼ਰੀਕੀ ਦੇਸ਼ਾਂ ਵਿੱਚ ਅਨਾਜ ਉਤਪਾਦਨ ਅਤੇ ਹੁਨਰ ਵਿਕਾਸ ਲਈ ਕਾਫੀ ਲਾਹੇਵੰਦ ਸਿੱਧ ਹੋਵੇਗਾ।
ਆਈ ਐੱਸ ਏ ਆਰ ਸੀ ਦੇ ਲਾਭ
ਇਹ ਸੈਂਟਰ ਭਾਰਤ ਦੀ ਅਮੀਰ ਜੀਵ-ਵਿਭਿੰਨਤਾ ਨੂੰ ਵਰਤ ਕੇ ਚਾਵਲ ਦੀਆਂ ਵਿਸ਼ੇਸ਼ ਕਿਸਮਾਂ ਵਿਕਸਿਤ ਕਰਨ ਵਿੱਚ ਮਦਦ ਕਰੇਗਾ। ਇਹ ਭਾਰਤ ਨੂੰ ਪ੍ਰਤੀ ਹੈਕਟੇਅਰ ਉੱਚ ਝਾੜ ਅਤੇ ਸੁਧਰੇ ਹੋਏ ਪੌਸ਼ਟਿਕ ਤੱਤ ਪ੍ਰਦਾਨ ਕਰੇਗਾ। ਭਾਰਤ ਦੀ ਖੁਰਾਕ ਅਤੇ ਪੌਸ਼ਟਿਕਤਾ ਸਬੰਧੀ ਸੁਰੱਖਿਆ ਦੇ ਮੁੱਦੇ ਵੀ ਇਸ ਵੱਲੋਂ ਹੱਲ ਕੀਤੇ ਜਾਣਗੇ। ਇਹ ਸੈਂਟਰ ਦੇਸ਼ ਵਿੱਚ ਚੇਨ ਅਧਾਰਿਤ ਉਤਪਾਦਨ ਸਿਸਟਮ ਅਪਣਾਉਣ ਵਿੱਚ ਮਦਦ ਕਰੇਗਾ। ਇਸ ਨਾਲ ਖਰਾਬਾ ਘਟੇਗਾ, ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਪੂਰਬੀ ਭਾਰਤ ਦੇ ਕਿਸਾਨਾਂ ਨੂੰ ਇਸ ਤੋਂ ਸਭ ਤੋਂ ਵੱਧ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਦੱਖਣੀ ਏਸ਼ੀਆ ਅਤੇ ਅਫ਼ਰੀਕੀ ਦੇਸ਼ਾਂ ਦੇ ਕਿਸਾਨ ਵੀ ਇਸ ਤੋਂ ਲਾਭ ਉਠਾ ਸਕਣਗੇ।
ਆਈ ਐੱਸ ਏ ਆਰ ਸੀ ਦਾ ਪ੍ਰਬੰਧਨ
ਆਈ ਐੱਸ ਏ ਆਰ ਸੀ ਨੂੰ ਆਈ ਆਰ ਆਰ ਆਈ ਬੋਰਡ ਆਵ੍ ਟ੍ਰਸਟੀਜ਼ ਵੱਲੋਂ ਚਲਾਇਆ ਜਾਵੇਗਾ ਜੋ ਕਿ ਆਈ ਆਰ ਆਰ ਆਈ ਦੇ ਇੱਕ ਢੁਕਵੇਂ ਸਟਾਫ਼ ਮੈਂਬਰ ਨੂੰ ਇਸ ਦਾ ਡਾਇਰੈਕਟਰ ਨਿਯੁਕਤ ਕਰੇਗਾ। ਆਈ ਆਰ ਆਰ ਆਈ ਦੇ ਡਾਇਰੈਕਟਰ ਜਨਰਲ ਦੀ ਅਗਵਾਈ ਹੇਠ ਇਕ ਤਾਲਮੇਲ ਕਮੇਟੀ ਕਾਇਮ ਕੀਤੀ ਜਾਵੇਗੀ ਅਤੇ ਇਸ ਵਿੱਚ ਭਾਰਤ ਸਰਕਾਰ ਦੇ ਖੇਤੀ ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ (ਡੀ ਏ ਸੀ ਐਫ ਡਬਲਿਊ) ਦੇ ਸਕੱਤਰ ਸਹਾਇਕ ਚੇਅਰਮੈਨ ਹੋਣਗੇ। ਤਾਲਮੇਲ ਕਮੇਟੀ ਦੇ ਹੋਰ ਮੈਂਬਰਾਂ ਵਿੱਚ ਡਿਪਟੀ ਡਾਇਰੈਕਟਰ ਜਨਰਲ (ਕਰਾਪ ਸਾਇੰਸਿਜ਼), ਆਈ ਸੀ ਏ ਆਰ, ਡਾਇਰੈਕਟਰ ਐੱਨ ਐੱਸ ਆਰ ਟੀ ਸੀ, ਆਈ ਆਰ ਆਰ ਆਈ ਦੇ ਭਾਰਤ ਵਿੱਚ ਨੁਮਾਇੰਦੇ, ਉੱਤਰ ਪ੍ਰਦੇਸ਼ ਸਰਕਾਰ ਦੇ ਨੁਮਾਇੰਦੇ, ਨੇਪਾਲ ਅਤੇ ਬੰਗਲਾ ਦੇਸ਼ ਸਰਕਾਰਾਂ ਦੇ ਨੁਮਾਇੰਦੇ ਅਤੇ ਨਿਜੀ ਖੇਤਰ ਦੇ ਮੈਂਬਰ ਸ਼ਾਮਲ ਹੋਣਗੇ।
ਸੈਂਟਰ ਕਾਇਮ ਕਰਨ ਲਈ ਡੀ ਏ ਸੀ ਐਂਡ ਐੱਫ ਡਬਲਿਊ ਅਤੇ ਆਈ ਆਰ ਆਰ ਆਈ ਫਿਲਪੀਨਜ਼ ਦੇ ਦਰਮਿਆਨ ਸਮਝੌਤੇ ਤੇ ਦਸਤਖ਼ਤ ਹੋਣਗੇ। ਡੀ ਏ ਸੀ ਐੱਨ ਐੱਫ ਡਬਲਿਊ ਵਿਭਾਗ ਵੱਲੋਂ ਲੈਬਾਰਟਰੀਆਂ, ਦਫ਼ਤਰ, ਟ੍ਰੇਨਿੰਗ ਕਲਾਸਾਂ ਵਗੈਰਾ ਲਈ ਜਗ੍ਹਾ ਐੱਨ ਐੱਸ ਆਰ ਟੀ ਸੀ ਵਾਰਾਣਸੀ ਵਿਖੇ ਢਾਂਚੇ ਸਮੇਤ ਮੁਹੱਈਆ ਕਰਵਾਈ ਜਾਵੇਗੀ। ਇਹ ਸੈਂਟਰ 6 ਮਹੀਨੇ ਵਿੱਚ ਕਾਇਮ ਕਰ ਦਿੱਤਾ ਜਾਵੇਗਾ।
***
AKT/VBA