ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਰੱਖਿਆ ਮੰਤਰਾਲੇ ਅਧੀਨ ਭਾਰਤੀ ਰੱਖਿਆ ਲੇਖਾ ਸੇਵਾ ਦੀ ਕਾਡਰ ਸਮੀਖਿਆ ਨੂੰ ਪ੍ਰਵਾਨਗੀ ਦੇ ਦਿੱਤੀ ਹੈ । ਨਿਰਣੇ ਅਨੁਸਾਰ 23 (ਤੇਈ) ਨੌਕਰੀਆਂ ਦਾ ਵਾਧਾ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਇੱਕ ਸਿਖਰਲੇ ਸਕੇਲ ਤੇ, 6 ਨੌਕਰੀਆਂ ਐੱਚ ਏ ਜੀ ਪੱਧਰ ਤੇ ਅਤੇ 6 ਨੌਕਰੀਆਂ ਐੱਸਏਜੀ (SAG)ਪੱਧਰ ਅਤੇ 10 ਨੌਕਰੀਆਂ ਜੇਏਜੀ (JAG) ਪੱਧਰ ਦੀਆਂ । 1 ਐੱਚਏਜੀ+ ਤੇ ਇੱਕ ਨੌਕਰੀ, ਐੱਸਟੀਐੱਸ ਪੱਧਰ ਤੇ 12 ਅਤੇ ਜੇਟੀਐੱਸ ਪੱਧਰ ਤੇ 10 ਨੌਕਰੀਆਂ ਦੀ ਕਟੌਤੀ ਕੀਤੀ ਗਈ ਹੈ ।
ਆਈਡੀਏਐੱਸ (IDAS) ਦੀ ਕਾਡਰ ਸਮੀਖਿਆ ਕਾਰਜ ਸਬੰਧੀ ਜ਼ਰੂਰਤਾਂ, ਕੈਡਰ ਢਾਂਚਾ ਅਤੇ ਸੇਵਾ ਨਾਲ ਸਬੰਧਤ ਕਰਮਚਾਰੀਆਂ ਦੇ ਕਰੀਅਰ ਵਿਕਾਸ ਦੇ ਮੱਦੇ ਨਜ਼ਰ ਕੀਤੀ ਗਈ ਹੈ ।
****
AKT/VBA/SH