Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਪਰਿਕਰਮਾ ਪਦਯਾਤਰਾ ਦੀ ਸਫਲ ਸਮਾਪਤੀ ਦੇ ਬਾਅਦ ਸ਼੍ਰੀ ਸੀਤਾਰਾਮ ਕੇਦਿਲਿਆ (Shri Sitaram Kedilaya) ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਭਾਰਤ ਪਰਿਕਰਮਾ ਪਦਯਾਤਰਾ ਦੀ ਸਫਲ ਸਮਾਪਤੀ ਤੋਂ ਬਾਅਦ ਸ਼੍ਰੀ ਸੀਤਾਰਾਮ ਕੇਦਿਲਿਆ(Shri Sitaram Kedilaya) ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਸ਼੍ਰੀ ਕੇਦਲਿਆ ਦੇ ਅਨੁਸਾਰ ਉਨਾਂ ਨੇ 9 ਅਗਸਤ 2012 ਨੂੰ ਕੰਨਿਆਕੁਮਾਰੀ ਤੋਂ

ਭਾਰਤ ਪਰਿਕਰਮਾ ਪਦਯਾਤਰਾ ਸ਼ੁਰੂ ਕੀਤੀ ਅਤੇ ਇਸ ਸਾਲ 9 ਜੁਲਾਈ ਨੂੰ ਕੰਨਿਆਕੁਮਾਰੀ ‘ਚ ਯਾਤਰਾ ਪੂਰੀ ਕੀਤੀ ।
ਸ਼੍ਰੀ ਕੇਦਿਲਿਆ ਨੇ ਕਿਹਾ ਕਿ ਯਾਤਰਾ ਦੌਰਾਨ ਉਹ ਸਿੱਧੇ 9000 ਪਿੰਡਾਂ ਤੱਕ ਪਹੁੰਚੇ ਸਨ। ਉਨਾਂ ਨੇ ਇਹ ਵੀ ਕਿਹਾ ਕਿ ਯਾਤਰਾ ਦਾ ਸੰਦੇਸ਼ ਅਸਿੱਧੇ ਤੌਰ ‘ਤੇ 20,000 ਹੋਰ ਪਿੰਡਾਂ ਤੱਕ ਪਹੁੰਚਿਆ । ਉਨਾਂ ਪਦਯਾਤਰਾ ਦੌਰਾਨ ਲੱਖਾਂ ਕਿਸਾਨਾਂ ਅਤੇ ਦਿਹਾਤੀ ਨੌਜਵਾਨਾਂ ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਸ਼੍ਰੀ ਕੇਦਿਲਿਆ ਦੀ ਕੋਸ਼ਿਸ ਦੀ ਸ਼ਲਾਘਾ ਕੀਤੀ ਅਤੇ ਉਨਾਂ ਦੀਆਂ ਆਉਣ ਵਾਲੇ ਸਮੇਂ ‘ਚ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਲਈ ਉਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

AKT/NT