ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬੁੱਧਵਾਰ ਨੂੰ ਭਾਰਤ ਸਰਕਾਰ ਅਧੀਨ ਕੰਮ ਕਰ ਰਹੇ 80 ਤੋਂ ਵੱਧ ਐਡੀਸ਼ਨਲ ਸਕੱਤਰਾਂ ਅਤੇ ਸੰਯੁਕਤ ਸਕੱਤਰਾਂ ਦੇ ਗਰੁੱਪ ਨਾਲ ਮੁਲਾਕਾਤ ਅਤੇ ਗੱਲਬਾਤ ਕੀਤੀ। ਇਹ ਅਜਿਹੀਆਂ ਪੰਜਾਂ ਵਿਚੋਂ ਚੌਥੀ ਗੱਲਬਾਤ ਸੀ।
ਇਸ ਗੱਲਬਾਤ ਦੌਰਾਨ, ਅਫਸਰਾਂ ਨੇ ਗਵਰਨੈਂਸ, ਸਿਹਤ ਸੰਭਾਲ, ਸਿਹਤ ਸਿੱਖਿਆ, ਖੇਤੀਬਾੜੀ, ਜਲ ਸੰਸਾਧਨ , ਈ-ਗਵਰਨੈਂਸ, ਟੈਕਸ ਪ੍ਰਸ਼ਾਸਨ ਅਤੇ ਜੀਐੱਸਟੀ, ਕਾਰੋਬਾਰ ਕਰਨਾ ਸੁਖਾਲਾ ਬਣਾਉਣ, ਸ਼ਿਕਾਇਤਾਂ ਦੇ ਨਿਪਟਾਰੇ ਅਤੇ ਬਾਲ ਅਧਿਕਾਰਾਂ ਜਿਹੇ ਵਿਸ਼ਿਆਂ ਵਿੱਚ ਇਨੋਵੇਸ਼ਨ ਅਤੇ ਟੀਮ ਵਰਕ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ।
ਪ੍ਰਧਾਨ ਮੰਤਰੀ ਨੇ ਗਵਰਨੈਂਸ ਦੀਆਂ ਪ੍ਰਕ੍ਰਿਆਵਾਂ ਨੂੰ ਸੁਧਾਰਨ ਲਈ ਕੰਮ ਕਰਨ ਦੀ ਅਫਸਰਾਂ ਨੂੰ ਤਾਕੀਦ ਕੀਤੀ । ਉਨ੍ਹਾਂ ਕਿਹਾ ਕਿ ਟੀਮ ਭਾਵਨਾ ਵਿਕਸਤ ਕਰਨ ਲਈ ਮਨੁੱਖੀ ਛੋਹ ਜ਼ਰੂਰੀ ਹੈ ਜੋ ਬਿਹਤਰ ਸਮੂਹਿਕ ਨਤੀਜੇ ਦੇ ਸਕਦੀ ਹੈ।
ਭਾਰਤ ਦੇ ਪੱਖ ਵਿੱਚ ਮੌਜੂਦਾ ਹਾਂਪੱਖੀ ਵਿਸ਼ਵ ਮਾਹੌਲ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅਫਸਰਾਂ ਨੂੰ 2022 ਤੱਕ ਇਕ ਨਵਾਂ ਭਾਰਤ ਸਿਰਜਣ ਪ੍ਰਤੀ ਸਪਸ਼ਟ ਉਦੇਸ਼ਾਂ ਨਾਲ ਕੰਮ ਕਰਨ ਲਈ ਕਿਹਾ।
****
AKT/AK