ਪੀਐੱਮਇੰਡੀਆ
ਮਾਣਯੋਗ
ਰਾਸ਼ਟਰਪਤੀ ਸ਼ੀ ਜਿਨਪਿੰਗ(Xi Jinping),
ਰਾਸ਼ਟਰਪਤੀ ਜੈਕੋਬ ਜ਼ੂਮਾ(Jacob Zuma),
ਰਾਸ਼ਟਰਪਤੀ ਮਾਈਕਲ ਟੇਮਰ(Michel Temer),
ਰਾਸ਼ਟਰਪਤੀ ਵਲਾਦੀਮੀਰ ਪੁਤਿਨ(Vladimir Putin),
ਇਸ ਸਿਖਰ ਸੰਮੇਲਨ ਦੇ ਸ਼ਾਨਦਾਰ ਆਯੋਜਨ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਨਿੱਘੇ ਸਵਾਗਤ ਲਈ ਮੈਂ ਸਭ ਤੋਂ ਪਹਿਲਾਂ ਰਾਸ਼ਟਰਪਤੀ ਜ਼ੀ ਦਾ ਧੰਨਵਾਦ ਕਰਦਾ ਹਾਂ। ਸੀਮਤ ਸੈਸ਼ਨ ਦੌਰਾਨ ਹੋਈ ਸਾਡੀ ਵਿਚਾਰ ਚਰਚਾ ਕਾਫੀ ਉਸਾਰੂ ਰਹੀ। ਇਸ ਨਾਲ ਸਾਡੀ ਆਪਸੀ ਸਮਝ ਅਤੇ ਸੰਭਾਵਨਾਵਾਂ ਵਿੱਚ ਇੱਕ ਭਰਪੂਰਤਾ ਆਈ। ਆਪਣੀ ਹੋਂਦ ਦੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਬਾਅਦ ਬ੍ਰਿਕਸ ਨੇ ਸਹਿਯੋਗ ਲਈ ਇੱਕ ਢਾਂਚਾ ਵਿਕਸਿਤ ਕੀਤਾ ਹੈ। ਅਨਿਸ਼ਚਿਤਤਾ ਵੱਲ ਵਧ ਰਹੇ ਇਸ ਸੰਸਾਰ ਵਿੱਚ ਅਸੀਂ ਸਥਿਰਤਾ ਅਤੇ ਵਿਕਾਸ ਪ੍ਰਦਾਨ ਕਰਨ ਲਈ ਕੰਮ ਕੀਤਾ ਹੈ, ਜਦ ਕਿ ਵਪਾਰ ਅਤੇ ਆਰਥਿਕਤਾ ਸਾਡੇ ਸਹਿਯੋਗ ਦੀ ਨੀਂਹ ਹਨ। ਸਾਡੀ ਅੱਜ ਇਹ ਕੋਸ਼ਿਸ਼ ਹੈ ਕਿ ਤਕਨਾਲੋਜੀ, ਰਵਾਇਤ, ਸੱਭਿਆਚਾਰ, ਖੇਤੀ, ਚੌਗਿਰਦੇ, ਊਰਜਾ, ਖੇਡਾਂ ਅਤੇ ਆਈ ਸੀ ਟੀ ਦੇ ਵੱਖ ਵੱਖ ਖੇਤਰਾਂ ਨੂੰ ਛੂਹਿਆ ਜਾਵੇ। ਨਵੇਂ ਵਿਕਾਸ ਬੈਂਕ ਨੇ ਕਰਜ਼ੇ ਵੰਡਣੇ ਸ਼ੁਰੂ ਕਰ ਦਿੱਤੇ ਹਨ ਅਤੇ ਉਸ ਦਾ ਉਦੇਸ਼ ਹੈ ਕਿ ਬ੍ਰਿਕਸ ਦੇਸ਼ਾਂ ਵਿੱਚ ਢਾਂਚੇ ਅਤੇ ਨਿਰੰਤਰ ਵਿਕਾਸ ਲਈ ਸੋਮੇ ਇਕੱਠੇ ਕੀਤੇ ਜਾਣ। ਇਸ ਦੇ ਨਾਲ ਹੀ ਸਾਡੇ ਕੇਂਦਰੀ ਬੈਂਕਾਂ ਨੇ ਅਚਨਚੇਤੀ ਰਿਜ਼ਰਵ ਪ੍ਰਬੰਧਾਂ ਨੂੰ ਪੂਰੀ ਤਰ੍ਹਾਂ ਸਰਗਰਮ ਕਰ ਦਿੱਤਾ ਹੈ। ਇਹ ਉਸ ਤਰੱਕੀ ਦੇ ਮੀਲ ਦੇ ਪੱਥਰ ਹਨ, ਜੋ ਕਿ ਅਸੀਂ ਹਾਸਿਲ ਕਰਨੀ ਹੈ। ਅਗਾਂਹ ਵੱਲ ਵੇਖਦੇ ਹੋਏ ਇਹ ਕਾਫੀ ਅਹਿਮ ਹੈ ਕਿ ਸਾਡੇ ਲੋਕ ਸਾਡੀ ਇਸ ਯਾਤਰਾ ਦੇ ਕੇਂਦਰ ਵਿੱਚ ਰਹਿਣ। ਮੈਨੂੰ ਇਹ ਵੇਖ ਕੇ ਖੁਸ਼ੀ ਹੋ ਰਹੀ ਹੈ ਕਿ ਚੀਨ ਨੇ ਪਿਛਲੇ ਸਾਲ ਹੋਏ ਵਿਚਾਰ ਵਟਾਂਦਰੇ ਦੇ ਅਧਾਰ ‘ਤੇ ਜਨਤਾ ਤੋਂ ਜਨਤਾ ਤਕ ਸਹਿਯੋਗ ਨੂੰ ਅੱਗੇ ਵਧਾਇਆ ਹੈ। ਅਜਿਹਾ ਅੰਤਰ ਮਿਲਾਪ ਸਾਡੇ ਸੰਪਰਕਾਂ ਨੂੰ ਮਜ਼ਬੂਤ ਕਰੇਗਾ ਅਤੇ ਸਾਡੀ ਆਪਸੀ ਸੂਝਬੂਝ ਨੂੰ ਹੋਰ ਡੂੰਘਾ ਕਰੇਗਾ।
ਮਾਣਯੋਗ,
ਭਾਰਤ ਦੀ ਆਪਣੀ ਕਾਇਆਪਲਟ ਦੀ ਦੂਰ ਤੱਕ ਪ੍ਰਭਾਵਿਤ ਕਰਨ ਵਾਲੀ ਯਾਤਰਾ ਸਾਡੇ ਲੋਕਾਂ ਨੂੰ ਮਾਣ ਵਾਲਾ ਸਥਾਨ ਦਿਵਾਉਂਦੀ ਹੈ। ਅਸੀਂ ਗਰੀਬੀ ਦੇ ਖਾਤਮੇ, ਸਿਹਤ, ਸਫਾਈ, ਮੁਹਾਰਤ, ਖੁਰਾਕ ਸੁਰੱਖਿਆ, ਲਿੰਗਕ ਸਮਾਨਤਾ, ਊਰਜਾ, ਸਿੱਖਿਆ ਅਤੇ ਖੋਜਾਂ ਲਈ ਮਿਸ਼ਨ ਮੋਡ ਵਿੱਚ ਹਾਂ। ਗੰਗਾ ਦੀ ਸਫਾਈ ਅਖੁੱਟ ਊਰਜਾ, ਡਿਜੀਟਲ ਇੰਡੀਆ, ਸਮਾਰਟ ਸਿਟੀਜ਼, ਸਭ ਲਈ ਮਕਾਨ ਅਤੇ ਸਕਿੱਲ ਇੰਡੀਆ ਦੇ ਰਾਸ਼ਟਰੀ ਪ੍ਰੋਗਰਾਮਾਂ ਰਾਹੀਂ ਸਾਫ, ਹਰਿਤ ਅਤੇ ਸਮੁੱਚੇ ਵਿਕਾਸ ਲਈ ਨੀਂਹ ਰੱਖ ਰਹੇ ਹਾਂ। ਉਹ ਸਾਡੇ 800 ਮਿਲੀਅਨ ਨੌਜਵਾਨਾਂ ਦੀ ਉਤਪਾਦਕ ਊਰਜਾ ਦੀ ਵਰਤੋਂ ਦਾ ਲਾਭ ਉਠਾ ਰਹੇ ਹਨ। ਸਾਡਾ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ ਉਤਪਾਦਕਤਾ ਨੂੰ ਬਹੁਮੁਖੀ ਬਣਾ ਕੇ ਔਰਤਾਂ ਨੂੰ ਰਾਸ਼ਟਰ ਨਿਰਮਾਣ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰ ਰਿਹਾ ਹੈ। ਅਸੀਂ ਕਾਲੇ ਧੰਨ ਅਤੇ ਭ੍ਰਿਸ਼ਟਾਚਾਰ ਵਿਰੁੱਧ ਜੰਗ ਵਿੱਚ ਕਦਮ ਤੇਜ਼ ਕੀਤੇ ਹਨ। ਅੱਗੇ ਵਧਣ ਅਤੇ ਆਪਣੇ ਕੌਮੀ ਤਜਰਬਿਆਂ ਨੂੰ ਇਸ ਕੰਮ ਵਿੱਚ ਸਪਰਿੰਗ ਬੋਰਡ ਵਜੋਂ ਵਰਤ ਕੇ ਬ੍ਰਿਕਸ ਦੇਸ਼ ਆਪਸੀ ਭਾਈਵਾਲੀ ਨੂੰ ਮਜ਼ਬੂਤ ਕਰਕੇ ਜੇਤੂ ਨਤੀਜੇ ਹਾਸਿਲ ਕਰ ਸਕਦੇ ਹਨ। ਆਪਸੀ ਸਹਿਯੋਗ ਨੂੰ ਵਧਾਉਣ ਬਾਰੇ ਕੁਝ ਵਿਚਾਰ ਮਨ ਵਿੱਚ ਆਏ ਹਨ ।
ਪਹਿਲਾ, ਪਿਛਲੇ ਸਾਲ ਅਸੀਂ ਬ੍ਰਿਕਸ ਰੇਟਿੰਗ ਏਜੰਸੀ ਕਾਇਮ ਕਰਨ ਲਈ ਆਪਣੇ ਯਤਨਾਂ ਨੂੰ ਇਕਜੁਟ ਕਰਨ ਬਾਰੇ ਗੱਲ ਕੀਤੀ ਸੀ। ਉਸ ਵੇਲੇ ਇੱਕ ਮਾਹਿਰਾਂ ਦਾ ਗਰੁੱਪ ਕਾਇਮ ਕੀਤਾ ਗਿਆ ਸੀ ਜੋ ਕਿ ਅਜਿਹੀ ਏਜੰਸੀ ਦੀ ਸਥਾਪਨਾ ਬਾਰੇ ਅਧਿਅਨ ਕਰ ਰਿਹਾ ਹੈ। ਮੈਂ ਤਾਕੀਦ ਕਰਾਂਗਾ ਕਿ ਇਸ ਏਜੰਸੀ ਦੀ ਕਾਇਮੀ ਲਈ ਇੱਕ ਖਾਕਾ ਛੇਤੀ ਤੋਂ ਛੇਤੀ ਤਿਆਰ ਕੀਤਾ ਜਾਵੇ। ਦੂਸਰਾ, ਸਾਡੇ ਕੇਂਦਰੀ ਬੈਂਕਾਂ ਨੂੰ ਆਪਣੀਆਂ ਸਮਰਥਾਵਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਅਤੇ ਅਚਨਚੇਤੀ ਰਿਜ਼ਰਵ ਪ੍ਰਬੰਧਾਂ ਅਤੇ ਅੰਤਰਰਾਸ਼ਟੀ ਮੁਦਰਾ ਫੰਡ ਆਈਐੱਮਐੱਸ ਵਿੱਚ ਸਹਿਯੋਗ ਵਧਾਉਣਾ ਚਾਹੀਦਾ ਹੈ। ਤੀਸਰਾ, ਊਰਜਾ ਤੱਕ ਅਸਾਨ, ਭਰੋਸੇਯੋਗ ਅਤੇ ਕਾਇਮ ਰਹਿਣ ਯੋਗ ਪਹੁੰਚ ਸਾਡੇ ਦੇਸ਼ਾਂ ਦੇ ਵਿਕਾਸ ਲਈ ਬਹੁਤ ਅਹਿਮ ਹੈ। ਮੌਸਮ ਦੇ ਅਨੁਕੂਲ ਵਿਕਾਸ ਸਾਨੂੰ ਸੱਦਾ ਦਿੰਦਾ ਹੈ ਕਿ ਸਭ ਮੁਹੱਈਆ ਸੋਮਿਆਂ ਦੀ ਵਰਤੋਂ ਕੀਤੀ ਜਾਵੇ। ਅਖੁੱਟ ਊਰਜਾ ਵੀ ਬਹੁਪੱਖੀ ਉਦੇਸ਼ਾਂ ਲਈ ਕਾਫੀ ਅਹਿਮ ਹੈ। ਇਸ ਨੂੰ ਸਮਝਦੇ ਹੋਏ ਭਾਰਤ ਨੇ ਫਰਾਂਸ ਨਾਲ ਨਵੰਬਰ 2015 ਵਿੱਚ ਇੱਕ ਵੱਡੀ ਕੌਮਾਂਤਰੀ ਪਹਿਲਕਦਮੀ – ਕੌਮਾਂਤਰੀ ਸੂਰਜੀ ਸਹਿਯੋਗ (ਆਈਐੱਸਏ) ਦੀ ਸ਼ੁਰੂਆਤ ਕੀਤੀ ਸੀ। ਇਸ ਨਾਲ 121 ਦੇਸ਼ਾਂ ਦਾ ਸਹਿਯੋਗ ਸੂਰਜੀ ਊਰਜਾ ਲਾਭਾਂ ਲਈ ਹੋ ਸਕੇਗਾ। ਬ੍ਰਿਕਸ ਦੇਸ਼ ਆਈਐੱਸਏ ਨਾਲ ਨੇੜਲਾ ਸਹਿਯੋਗ ਕਰਕੇ ਸੂਰਜੀ ਊਰਜਾ ਏਜੰਡੇ ਨੂੰ ਅੱਗੇ ਵਧਾ ਸਕਦੇ ਹਨ। ਸਾਡੇ ਪੰਜ ਦੇਸ਼ਾਂ ਨੇ ਅਖੁੱਟ ਅਤੇ ਸੂਰਜੀ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਅਤੇ ਮਜ਼ਬੂਤ ਕਰਨ ਲਈ ਮਿਲ ਕੇ ਯਤਨ ਕੀਤੇ ਹਨ।
ਐੱਨਡੀਬੀ, ਆਈ ਐੱਸ ਏ ਨਾਲ ਨਜ਼ਦੀਕੀ ਸਹਿਯੋਗ ਕਰਕੇ ਪ੍ਰਭਾਵੀ ਸੰਪਰਕ ਬਣਾ ਸਕਦਾ ਹੈ। ਅਸੀਂ ਚਾਹੁੰਦੇ ਹਾਂ ਕਿ ਵਧੇਰੇ ਸਾਫ਼ ਊਰਜਾ ਫੰਡਿੰਗ, ਖਾਸ ਤੌਰ ਤੇ ਸੂਰਜੀ ਊਰਜਾ ਫੰਡਿੰਗ ਐੱਨਡੀਬੀ ਵੱਲੋਂ ਕੀਤੀ ਜਾਵੇ। ਚੌਥਾ, ਅਸੀਂ ਵੱਡੀ ਅਬਾਦੀ ਵਾਲੇ ਦੇਸ਼ ਹਾਂ, ਸਾਨੂੰ ਚਾਹੀਦਾ ਹੈ ਕਿ ਆਪਣੇ ਨੌਜਵਾਨਾਂ ਨੂੰ ਸਾਂਝੀਆਂ ਪਹਿਲਕਦਮੀਆਂ ਲਈ ਜਿਥੋਂ ਤੱਕ ਸੰਭਵ ਹੋਵੇ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਜਾਵੈ। ਮੁਹਾਰਤ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਵਧਾ ਕੇ ਅਤੇ ਵਧੀਆ ਰਵਾਇਤਾਂ ਦਾ ਵਟਾਂਦਰਾ ਕਰਕੇ ਲਾਹੇਵੰਦ ਕੰਮ ਹੋ ਸਕਦਾ ਹੈ। ਪੰਜਵਾਂ, ਪਿਛਲੇ ਸਾਲ ਗੋਆ ਸਿਖਰ ਸੰਮੇਲਨ ਵੇਲੇ ਅਸੀਂ ਸਮਾਰਟ ਸਿਟੀਜ਼, ਸ਼ਹਿਰੀਕਰਨ ਅਤੇ ਅਪਦਾ ਪ੍ਰਬੰਧਨ ਦੇ ਖੇਤਰ ਵਿੱਚ ਆਪਣੇ ਸ਼ਹਿਰਾਂ ਦਰਮਿਆਨ ਸਹਿਯੋਗ ਵਧਾਉਣ ਬਾਰੇ ਵਿਚਾਰ ਸਾਂਝੇ ਕੀਤੇ ਸਨ। ਸਾਨੂੰ ਇਸ ਲੀਹ ਉੱਤੇ ਹੋਰ ਤੇਜ਼ੀ ਨਾਲ ਕੰਮ ਕਰਨਾ ਚਾਹੀਦਾ ਹੈ। ਛੇਵਾਂ, ਵਿਸ਼ਵ ਵਿਕਾਸ ਅਤੇ ਕਾਇਆਪਲਟ ਸਾਡੀ ਅਗਲੀ ਪੀੜ੍ਹੀ ਦੀ ਟੈਕਨੋਲੋਜੀ ਅਤੇ ਇਨੋਵੇਸ਼ਨ ਦੀਆਂ ਨੀਂਹਾਂ ਹਨ। ਭਾਰਤ ਨੇ ਵੇਖਿਆ ਹੈ ਕਿ ਟੈਕਨੋਲੋਜੀ ਅਤੇ ਡਿਜੀਟਲ ਸੋਮੇ ਗਰੀਬੀ ਅਤੇ ਭ੍ਰਿਸ਼ਟਾਚਾਰ ਨਾਲ ਲੜਾਈ ਲਈ ਮਜ਼ਬੂਤ ਔਜ਼ਾਰ ਹਨ। ਇਨੋਵੇਸ਼ਨ ਅਤੇ ਡਿਜੀਟਲ ਅਰਥਵਿਵਸਥਾ ਲਈ ਇੱਕ ਮਜ਼ਬੂਤ ਬ੍ਰਿਕਸ ਭਾਈਵਾਲੀ ਸਾਡੇ ਵਿਕਾਸ ਵਿੱਚ ਤੇਜ਼ੀ ਲਿਆ ਸਕਦੀ ਹੈ, ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰ ਸਕਦੀ ਹੈ ਅਤੇ ਵਿਕਾਸ ਟੀਚਿਆਂ ਦੀ ਪ੍ਰਾਪਤੀ ਵਿੱਚ ਮਦਦ ਕਰ ਸਕਦੀ ਹੈ। ਮੈਂ ਬ੍ਰਿਕਸ ਢਾਂਚੇ ਅਧੀਨ ਇੱਕ ਸਾਂਝੇ ਪ੍ਰਾਜੈਕਟ ਦੀ ਕਾਇਮੀ ਦਾ ਸੁਝਾਅ ਦੇਵਾਂਗਾ ਜਿਸ ਵਿੱਚ ਕਿ ਨਿਜੀ ਉੱਦਮੀਆਂ ਨੂੰ ਵੀ ਸ਼ਾਮਲ ਕੀਤਾ ਜਾਵੇ। ਅੰਤ ਵਿੱਚ ਭਾਰਤ ਬ੍ਰਿਕਸ ਅਤੇ ਅਫਰੀਕੀ ਦੇਸ਼ਾਂ ਦਰਮਿਆਨ ਮੁਹਾਰਤ, ਸਿਹਤ, ਢਾਂਚਾ ਨਿਰਮਾਣ, ਕੁਨੈਕਟਿਵਿਟੀ ਵਗੈਰਾ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਵਧਾਉਣ ਲਈ ਕੰਮ ਕਰਕੇ ਖੁਸ਼ ਹੋਵੇਗਾ।
ਪਿਛਲੇ ਦਹਾਕੇ ਵਿੱਚ ਸਾਡੇ ਦੇਸ਼ਾਂ ਦੇ ਆਗੂਆਂ ਦੀਆਂ ਦੋ ਪੀੜ੍ਹੀਆਂ ਨੇ ਬ੍ਰਿਕਸ ਦੇ ਹੋਂਦ ਵਿੱਚ ਆਉਣ ਅਤੇ ਸਥਾਪਨਾ ਵਿੱਚ ਕਾਫੀ ਵੱਡਾ ਹਿੱਸਾ ਪਾਇਆ। ਅਸੀਂ ਵਿਕਾਸ ਹਾਸਿਲ ਕੀਤਾ, ਪ੍ਰਭਾਵ ਵਧਾਇਆ ਅਤੇ ਸਾਖ ਵਿੱਚ ਵਾਧਾ ਕੀਤਾ। ਹੁਣ ਅਗਲਾ ਦਹਾਕਾ ਬਹੁਤ ਨਾਜ਼ੁਕ ਹੈ। ਇੱਕ ਅਜਿਹੇ ਮਾਹੌਲ ਵਿੱਚ ਜਦਕਿ ਅਸੀਂ ਸਥਿਰਤਾ, ਨਿਰੰਤਰ ਵਿਕਾਸ ਅਤੇ ਖੁਸ਼ਹਾਲੀ ਦੇ ਚਾਹਵਾਨ ਹਾਂ, ਬ੍ਰਿਕਸ ਦੀ ਲੀਡਰਸ਼ਿਪ ਇਨ੍ਹਾਂ ਨੂੰ ਹਾਸਲ ਕਰਨ ਲਈ ਅਹਿਮ ਭੂਮਿਕਾ ਨਿਭਾਵੇਗੀ। ਜੇ ਅਸੀਂ ਬ੍ਰਿਕਸ ਵਿੱਚ ਇਨ੍ਹਾਂ ਖੇਤਰਾਂ ਵਿੱਚ ਇਹ ਏਜੰਡਾ ਤੈਅ ਕਰ ਸਕੀਏ ਤਾਂ ਦੁਨੀਆ ਇਸ ਨੂੰ ਇੱਕ ਸੁਨਹਿਰੀ ਦਹਾਕਾ ਕਹੇਗੀ। ਮੈਂ ਆਪਣੀਆਂ ਉੱਭਰ ਰਹੀਆਂ ਮੰਡੀਆਂ ਦੇ ਖੇਤਰ ਵਿੱਚ ਕੁਝ ਵਿਚਾਰ ਸਾਂਝੇ ਕਰਨੇ ਚਾਹਵਾਂਗਾ ।
ਮੈਨੂੰ ਪੂਰਾ ਭਰੋਸਾ ਹੈ ਕਿ ਇਸ ਨਾਲ ਬ੍ਰਿਕਸ ਭਾਈਵਾਲੀ ਦੀ ਸਾਡੀ ਸਾਂਝੀ ਯਾਤਰਾ ਨਵੀਆਂ ਬੁਲੰਦੀਆਂ ਨੂੰ ਛੂਹਣ ਵਿੱਚ ਸਹਾਈ ਸਿੱਧ ਹੋਵੇਗੀ। ਧੰਨਵਾਦ।
AKT/AK
Here are highlights on my intervention at the BRICS Summit plenary session. https://t.co/DRFUwh8WCk
— Narendra Modi (@narendramodi) September 4, 2017
Talked about furthering cooperation in key areas like agriculture, energy, environment, climate change, sports & culture.
— Narendra Modi (@narendramodi) September 4, 2017
Shared details about India’s continuous efforts to eradicate poverty, ensure better healthcare, food security, sanitation & education.
— Narendra Modi (@narendramodi) September 4, 2017