ਪੀਐੱਮਇੰਡੀਆ
ਮਹਾਮਹਿਮ ਰਾਸ਼ਟਰਪਤੀ ਅਲੈਗਜੈਂਡਰ ਲੁਕਾਸ਼ੈਂਕੋ (Alexander Lukashenku )
ਦੋਸਤੋ,
ਮੀਡੀਆ ਦੇ ਮੈਂਬਰ ਸਹਿਬਾਨ
ਮੈਂ ਰਾਸ਼ਟਰਪਤੀ ਲੁਕਾਸ਼ੈਂਕੋ ਦਾ ਭਾਰਤ ਵਿੱਚ ਸਵਾਗਤ ਕਰਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਦੀ ਯਾਤਰਾ ਉਸ ਸਮੇਂ ‘ਤੇ ਹੈ ਜਦੋਂ ਦੋਨੋਂ ਦੇਸ਼ਾਂ ਦੇ ਇਸ ਸਾਲ ਆਪਣੇ ਕੂਟਨੀਤਕ ਸਬੰਧਾਂ ਦੇ 25 ਸਾਲ ਹੋਏ ਹਨ।
ਸਾਨੂੰ ਪਹਿਲਾਂ ਵੀ 1997 ਅਤੇ 2007 ਵਿੱਚ ਭਾਰਤ ਵਿੱਚ ਰਾਸ਼ਟਰਪਤੀ ਲੁਕਾਸ਼ੈਂਕੋ ਦਾ ਸਵਾਗਤ ਕਰਨ ਦੀ ਖੁਸ਼ੀ ਮਿਲੀ ਹੈ। ਇਸ ਯਾਤਰਾ ਦੌਰਾਨ ਮੈਨੂੰ ਉਮੀਦ ਹੈ ਕਿ ਮਹਾਮਹਿਮ ਨੂੰ ਭਾਰਤ ਵਿੱਚ ਹੋਣ ਵਾਲੀਆਂ ਤਬਦੀਲੀਆਂ ਨੂੰ ਦੇਖਣ ਅਤੇ ਅਨੁਭਵ ਕਰਨ ਦਾ ਮੌਕਾ ਮਿਲੇਗਾ।
ਸਾਡੀ ਅੱਜ ਦੀ ਚਰਚਾ ਵਿਆਪਕ ਅਤੇ ਅਗਾਂਹਵਧੂ ਸੀ। ਸਾਡੇ ਢਾਈ ਦਹਾਕਿਆਂ ਤੋਂ ਸਬੰਧਾਂ ਦਾ ਨਿੱਘ ਦੇਖ ਕੇ ਉਹ ਬਹੁਤ ਪ੍ਰਭਾਵਿਤ ਹੋਏ ਹਨ। ਅਸੀਂ ਦੁਵੱਲੇ ਮੁੱਦਿਆਂ ਅਤੇ ਖੇਤਰੀ ਅਤੇ ਆਲਮੀ ਵਿਕਾਸ ‘ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ। ਅਸੀਂ ਆਪਣੀ ਭਾਈਵਾਲੀ ਦੀ ਸਮੀਖਿਆ ਕੀਤੀ। ਅਸੀਂ ਇਸ ਨੂੰ ਅੱਗੇ ਵਧਾਉਣ ਲਈ ਵਿਚਾਰਾਂ ਅਤੇ ਪਹਿਲਕਦਮੀਆਂ ‘ਤੇ ਵਿਚਾਰ ਕੀਤਾ। ਅਸੀਂ ਸਹਿਯੋਗ ਦੇ ਸਾਰੇ ਪਹਿਲੂਆਂ ਵਿੱਚ ਆਪਣੀ ਗੱਲਬਾਤ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ।
ਮੈਂ ਰਾਸ਼ਟਰਪਤੀ ਲੁਕਾਸ਼ੈਂਕੋ ਵਿੱਚ ਭਰਪੂਰ ਉਤਸ਼ਾਹ ਅਤੇ ਸਾਡੇ ਲੋਕਾਂ ਦੇ ਲਾਭ ਲਈ ਸਾਡੀ ਭਾਈਵਾਲੀ ਨੂੰ ਅੱਗੇ ਵਧਾਉਣ ਦੀ ਇੱਛਾ ਦੇਖੀ ਹੈ।
ਇਸ ਲਈ ਅਸੀਂ ਆਰਥਿਕ ਸਬੰਧਾਂ ਵਿੱਚ ਵਿਭਿੰਨਤਾ ਲਿਆਉਣ ਲਈ ਕੰਮ ਕਰਾਂਗੇ। ਸਾਡੇ ਦਰਮਿਆਨ ਸੁਭਾਵਿਕ ਪੂਰਕਤਾ ‘ਤੇ ਧਿਆਨ ਕੇਂਦਰਿਤ ਕਰਨਾ ਹੋਏਗਾ।
ਸਾਡੀਆਂ ਕੰਪਨੀਆਂ ਨੂੰ ਖਰੀਦਦਾਰ-ਵਿਕਰੇਤਾ ਢਾਂਚੇ ਨੂੰ ਗਹਿਰਾਈ ਨਾਲ ਵਿਕਸਤ ਕਰਨਾ ਹੋਏਗਾ। ਫਾਰਮਾਸਿਊਟੀਕਲਜ਼, ਤੇਲ ਅਤੇ ਗੈਸ, ਭਾਰੀ ਮਸ਼ੀਨਰੀ ਅਤੇ ਉਪਰਕਨ ਵਿੱਚ ਅਪਾਰ ਵਪਾਰ ਅਤੇ ਨਿਵੇਸ਼ ਦੇ ਅਵਸਰ ਹਨ। ਪਿਛਲੇ ਸਾਲ ਭਾਰਤੀ ਕੰਪਨੀਆਂ ਨੇ ਫਾਰਮਾਸਿਊਟੀਕਲ ਵਿੱਚ ਤਿੰਨ ਸੰਯੁਕਤ ਉੱਦਮਾਂ ਨਾਲ ਸਕਾਰਾਤਮਕ ਸ਼ੁਰੂਆਤ ਕੀਤੀ ਸੀ।
ਟਾਇਰ ਨਿਰਮਾਣ, ਖੇਤੀ-ਉਦਯੋਗਿਕ ਮਸ਼ੀਨਰੀ ਅਤੇ ਖਣਨ ਉਪਕਰਨਾਂ ਵਿੱਚ ਵੀ ਭਾਈਵਾਲੀ ਦੀ ਸੰਭਾਵਨਾ ਹੈ। ਇਸ ਪ੍ਰਕਾਰ ਹੀ ਹੈਵੀ ਡਿਊਟੀ ਨਿਰਮਾਣ ਮਸ਼ੀਨਰੀ ਵਿੱਚ ਭਾਰਤ ਵਿੱਚ ਵਧਦੀ ਮੰਗ ਹੈ ਅਤੇ ਬੇਲਾਰੂਸ ਦੀ ਉਦਯੋਗਿਕ ਤਾਕਤ ਹੈ।
ਅਸੀਂ ‘ਮੇਕ ਇਨ ਇੰਡੀਆ’ ਪ੍ਰੋਗਰਾਮ ਅਧੀਨ ਸਾਂਝੇ ਵਿਕਾਸ ਅਤੇ ਰੱਖਿਆ ਖੇਤਰ ਵਿੱਚ ਨਿਰਮਾਣ ਨੂੰ ਵੀ ਉਤਸ਼ਾਹਿਤ ਕਰਾਂਗੇ। ਅਸੀਂ ਬੇਲਾਰੂਸ ਵਿੱਚ ਵਿਸ਼ੇਸ਼ ਪ੍ਰਾਜੈਕਟਾਂ ਵਿੱਚ 2015 ਵਿੱਚ ਭਾਰਤ ਦੀ ਪੇਸ਼ਕਸ਼ ਦੀ 100 ਮਿਲੀਅਨ ਅਮਰੀਕੀ ਡਾਲਰ ਦੀ ਕਰੈਡਿਟ ਲਾਈਨ ਦੀ ਵਰਤੋਂ ਕਰਨ ‘ਤੇ ਆਪਣੀ ਚਰਚਾ ‘ਤੇ ਪ੍ਰਗਤੀ ਕੀਤੀ ਹੈ।
ਭਾਰਤ ਬੇਲਾਰੂਸ ਨਾਲ ਬਹੁਪੱਖੀ ਆਰਥਿਕ ਪਹਿਲ ਵਰਗੇ ਯੂਰੇਸ਼ੀਅਨ ਇਕਨੌਮਿਕ ਯੂਨੀਅਨ (ਈਈਯੂ) ਅਤੇ ਅੰਤਰਰਾਸ਼ਟਰੀ ਉੱਤਰ ਦੱਖਣੀ ਆਵਾਜਾਈ ਗਲਿਆਰੇ ਨਾਲ ਜੁੜਿਆ ਹੋਇਆ ਹੈ। ਭਾਰਤ ਈਈਯੂ ਨਾਲ ਮੁਕਤ ਵਪਾਰ ਸਮਝੌਤੇ ‘ਤੇ ਗੱਲਬਾਤ ਕਰ ਰਿਹਾ ਹੈ।
ਦੋਸਤੋ,
ਮਜ਼ਬੂਤ ਸਹਿਯੋਗ ਲਈ ਵਿਗਿਆਨ ਅਤੇ ਤਕਨਾਲੋਜੀ ਕੇਂਦਰ ਦਾ ਧੁਰਾ ਹੈ। ਬੇਲਾਰੂਸ ਇਸ ਖੇਤਰ ਵਿੱਚ ਇੱਕ ਲੰਬੇ ਸਮੇਂ ਦਾ ਸਾਥੀ ਹੈ।
ਨਵੀਨਤਾ ਅਤੇ ਵਪਾਰੀਕਰਨ ਨੂੰ ਧਾਤ ਵਿਗਿਆਨ ਅਤੇ ਸਮੱਗਰੀ, ਨੈਨੋ ਸਮੱਗਰੀ, ਜੈਵਿਕ ਅਤੇ ਮੈਡੀਕਲ ਸਾਇੰਸ ਅਤੇ ਰਸਾਇਣ ਅਤੇ ਇੰਜਨੀਅਰਿੰਗ ਵਿਗਿਆਨ ਜਿਹੇ ਖੇਤਰਾਂ ‘ਤੇ ਉਚਿੱਤ ਜ਼ੋਰ ਦਿੱਤਾ ਜਾਏਗਾ। ਅਸੀਂ ਇਸ ਪ੍ਰਕਿਰਿਆ ਵਿੱਚ ਆਪਣੇ ਨੌਜਵਾਨਾਂ ਦੀ ਸ਼ਮੂਲੀਅਤ ਦੀ ਉਮੀਦ ਕਰਦੇ ਹਾਂ।
ਅਸੀਂ ਬੇਲਾਰੂਸ ਤਕਨਾਲੋਜੀ ਨੂੰ ਪ੍ਰਦਰਸ਼ਿਤ ਕਰਨ ਲਈ ਭਾਰਤ ਵਿੱਚ ਇੱਕ ਤਕਨਾਲੋਜੀ ਪ੍ਰਦਰਸ਼ਨ ਕੇਂਦਰ ਦੀ ਸਥਾਪਨਾ ਦੀ ਤਲਾਸ਼ ਕਰ ਰਹੇ ਹਾਂ।
ਬੈਲਾਰੂਸ ਨਾਲ ਭਾਰਤ ਦੀ ਭਾਈਵਾਲੀ ਦਾ ਇੱਕ ਹੋਰ ਪਹਿਲੂ ਵਿਕਾਸ ਸਹਿਯੋਗ ਵਿੱਚ ਹੈ। ਭਾਰਤੀ ਤਕਨੀਕੀ ਅਤੇ ਆਰਥਿਕ ਸਹਾਇਤਾ ਪ੍ਰੋਗਰਾਮ ਵਿੱਚ ਬੇਲਾਰੂਸ ਇੱਕ ਸਰਗਰਮ ਭਾਈਵਾਲ ਹੈ।
ਅੰਤਰਰਾਸ਼ਟਰੀ ਮੰਚਾਂ ਵਿੱਚ ਆਪਸੀ ਹਿੱਤ ਦੇ ਮਾਮਲਿਆਂ ਵਿੱਚ ਸਾਡੇ ਦੋਨੋਂ ਦੇਸ਼ਾਂ ਕੋਲ ਗਹਿਰਾ ਸਹਿਯੋਗ ਅਤੇ ਆਮ ਪਹੁੰਚ ਹੈ।
ਭਾਰਤ ਅਤੇ ਬੇਲਾਰੂਸ ਬਹੁਪੱਖੀ ਮੰਚ ‘ਤੇ ਆਪਸ ਵਿੱਚ ਇੱਕ ਦੂਜੇ ਲਈ ਸਹਿਯੋਗ ਵਧਾਉਂਦੇ ਰਹਿਣਗੇ।
ਦੋਸਤੋ,
ਰਾਸ਼ਟਰਪਤੀ ਲੁਕਾਸ਼ੈਂਕੋ ਅਤੇ ਮੈਂ ਆਪਣੇ ਲੋਕਾਂ ਦੇ ਵਿਚਕਾਰ ਆਪਸੀ ਸੱਭਿਆਚਾਰਕ ਸਬੰਧਾਂ ਦੇ ਖੁਸ਼ਹਾਲ ਇਤਿਹਾਸ ‘ਤੇ ਚਰਚਾ ਕੀਤੀ ਜਿਸ ਨੇ ਸਦਭਾਵਨਾ ਵਿਕਸਤ ਕੀਤੀ ਹੈ। ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਕਈ ਬੇਲਾਰੂਸ ਵਾਸੀ ਭਾਰਤੀ ਸੱਭਿਆਚਾਰ, ਭੋਜਨ, ਫ਼ਿਲਮਾਂ, ਸੰਗੀਤ, ਨ੍ਰਿਤ, ਯੋਗ ਅਤੇ ਆਯੁਰਵੈਦ ਵਿੱਚ ਸਰਗਰਮ ਰੁਚੀ ਲੈਂਦੇ ਹਨ।
ਮੈਂ ਆਪਣੇ ਸੈਰ ਸਪਾਟੇ ਅਤੇ ਲੋਕਾਂ ਦੇ ਲੋਕਾਂ ਨਾਲ ਆਦਾਨ ਪ੍ਰਦਾਨ ਨੂੰ ਵਧਾਉਣ ਦੀਆਂ ਬਹੁਤ ਸੰਭਾਵਨਾਵਾਂ ਦੇਖਦਾ ਹਾਂ ਤਾਂ ਕਿ ਸਾਡੇ ਸਬੰਧਾਂ ਲਈ ਇੱਕ ਮਜ਼ਬੂਤ ਨੀਂਹ ਤਿਆਰ ਹੋ ਸਕੇ।
ਅੰਤ ਵਿੱਚ ਮੈਂ ਆਪਣੇ ਸਨਮਾਨਿਤ ਮਹਿਮਾਨ ਹੋਣ ਲਈ ਰਾਸ਼ਟਰਪਤੀ ਲੁਕਾਸ਼ੈਂਕੋ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਅੱਜ ਦੇ ਆਮ ਸਹਿਮਤੀ ਅਤੇ ਨਤੀਜਿਆਂ ਨੂੰ ਲਾਗੂ ਗਰਨ ਲਈ ਭਾਰਤ ਆਉਣ ਵਾਲੇ ਦਿਨਾਂ ਅਤੇ ਮਹੀਨਿਆਂ ਵਿੱਚ ਬੇਲਾਰੂਸ ਨਾਲ ਮਿਲਕੇ ਕੰਮ ਕਰੇਗਾ। ਮੈਂ ਕਾਮਨਾ ਕਰਦਾ ਹਾਂ ਕਿ ਰਾਸ਼ਟਰਪਤੀ ਲੁਕਾਸ਼ੈਂਕੋ ਦਾ ਭਾਰਤ ਵਿੱਚ ਪ੍ਰਵਾਸ ਯਾਦਗਾਰੀ ਹੋਵੇਗਾ।
ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ।
****
AKT/HS/SK
Held extensive talks on deepening cooperation with Belarus with President Alexander Lukashenko. pic.twitter.com/HZiN0BgK07
— Narendra Modi (@narendramodi) September 12, 2017
Discussed closer India-Belarus ties in key areas including commerce, pharmaceuticals, skill development, science & people to people ties.
— Narendra Modi (@narendramodi) September 12, 2017
Sharing my remarks at the joint press meeting with President Alexander Lukashenko. https://t.co/wUPaCGeOt3
— Narendra Modi (@narendramodi) September 12, 2017