Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ (1) ਇੰਟਰਬੈਂਕ ਸਥਾਨਕ ਕਰੰਸੀ ਕ੍ਰੈਡਿਟ ਲਾਈਨ ਕਰਾਰ ਅਤੇ (2) ਬ੍ਰਿਕਸ ਇੰਟਰਬੈਂਕ ਸਹਿਯੋਗ ਵਿਵਸਥਾ ਅਧੀਨ ਐਕਜ਼ਿਮ ਬੈਂਕ ਵੱਲੋਂ ਕ੍ਰੈਡਿਟ ਰੇਟਿੰਗ ਨਾਲ ਸਬੰਧਤ ਸਹਿਯੋਗ ਮੈਮੋਰੰਡਮ ਉੱਤੇ ਹਸਤਾਖਰ ਕੀਤੇ ਜਾਣ ਨੂੰ ਪ੍ਰ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਨੇ (1) ਇੰਟਰਬੈਂਕ ਸਥਾਨਕ ਕਰੰਸੀ ਕ੍ਰੈਡਿਟ ਲਾਈਨ ਕਰਾਰ ਅਤੇ (2) ਬ੍ਰਿਕਸ ਇੰਟਰਬੈਂਕ ਸਹਿਯੋਗ ਵਿਵਸਥਾ ਅਧੀਨ ਐਕਜ਼ਿਮ ਬੈਂਕ ਵੱਲੋਂ ਕ੍ਰੈਡਿਟ ਰੇਟਿੰਗ ਨਾਲ ਸਬੰਧਤ ਸਹਿਯੋਗ ਮੈਮੋਰੈਂਡਮ ਉੱਤੇ ਹਸਤਾਖਰ ਕੀਤੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ। ਕਿਉਂਕਿ ਸਮਝੌਤਾ ਅਤੇ ਐਮ ਓ ਯੂ ਅੰਬਰੇਲਾ ਸਮਝੌਤੇ ਹਨ ਅਤੇ ਇਨ੍ਹਾਂ ਉੱਤੇ ਅਮਲ ਕਰਨਾ ਜ਼ਰੂਰੀ ਨਹੀਂ ਹੈ, ਐਗਜ਼ਿਮ ਬੈਂਕ ਦੇ ਡਾਇਰੈਕਟਰ ਬੋਰਡ ਨੂੰ ਉਨ੍ਹਾਂ ਦੇ ਢਾਂਚੇ ਅਧੀਨ ਸਿੰਗਲ ਕਰਾਰ ਅਤੇ ਵਚਨਬੱਧਤਾ ਅਧੀਨ ਕੋਈ ਵੀ ਲੈਣ ਦੇਣ ਕਰਨ ਅਤੇ ਫੈਸਲਾ ਲੈਣ ਲਈ ਅਧਿਕਾਰਿਤ ਕਰ ਦਿੱਤਾ ਗਿਆ ਹੈ।

ਪ੍ਰਭਾਵ

ਇਹ ਸਮਝੌਤਾ ਰਵਾਇਤੀ ਹਿੱਤਾਂ ਦੇ ਅੰਦਰ ਬਹੁਪੱਖੀ ਇੰਟਰੈਕਸ਼ਨ ਨੂੰ ਉਤਸ਼ਾਹਿਤ ਕਰੇਗਾ ਜਿਸ ਨਾਲ ਬ੍ਰਿਕਸ ਦੇਸ਼ਾਂ ਨਾਲ ਸਿਆਸੀ ਅਤੇ ਆਰਥਿਕ ਸਬੰਧਾਂ ਨੂੰ ਮਜਬੂਤੀ ਮਿਲੇਗੀ।

ਸਮਝੌਤੇ ਉੱਤੇ ਹਸਤਾਖਰ ਹੋਣ ਦੇ ਨਤੀਜੇ ਵਜੋਂ ਐਗਜ਼ਿਮ ਬੈਂਕ ਨੂੰ ਸੀ ਡੀ ਐਸ, ਵੀ ਈ ਬੀ ਅਤੇ ਬੀ ਐਮ ਬੀ ਈ ਐਸ ਵਰਗੀਆਂ ਵਿਸ਼ਾਲ ਵਿਕਾਸ ਵਿੱਤੀ ਸੰਸਥਾਵਾਂ ਨਾਲ ਇੱਕ ਕੌਮਾਂਤਰੀ ਮੰਚ ਹਾਸਿਲ ਹੋ ਜਾਵੇਗਾ। ਐਗਜ਼ਿਮ ਬੈਂਕ ਢੁਕਵੇਂ ਸਮੇਂ ਉੱਤੇ ਇਸ ਅੰਬਰੇਲਾ ਸਮਝੌਤੇ ਦੀ ਵਰਤੋਂ ਕਰਦੇ ਹੋਏ ਆਪਣੇ ਕਾਰੋਬਾਰ ਲਈ ਸੋਮੇ ਜੁਟਾਉਣ ਲਈ ਇਨ੍ਹਾਂ ਮੈਂਬਰ ਸੰਸਥਾਨਾਂ ਵਿਚੋਂ ਕਿਸੇ ਨਾਲ ਵੀ ਦੋ-ਪੱਖੀ ਸਮਝੌਤਾ ਕਰ ਸਕੇਗਾ। ਵਪਾਰਕ ਸ਼ਬਦਾਂ ਵਿੱਚ ਕਿਸੇ ਵੀ ਦੋ ਮੈਂਬਰ ਸੰਸਥਾਵਾਂ (ਉਦਾਹਰਣ ਵਜੋਂ ਭਾਰਤ ਅਤੇ ਦੱਖਣੀ ਅਫਰੀਕਾ) ਵੱਲੋਂ ਸਾਂਝੇ ਵਿੱਤੀ ਪੋਸ਼ਣ ਲਈ ਮੌਕਾ ਆਉਣ ਤੇ ਦੋਹਾਂ ਸੰਸਥਾਵਾਂ ਤੋਂ ਸਿੰਗਲ ਕਰੰਸੀ ਵਿੱਚ ਵਿੱਤੀ ਲੋੜ ਪੂਰੀ ਹੋਣੀ ਸੰਭਵ ਹੋ ਸਕੇਗੀ।

ਇੰਟਰਬੈਂਕ ਸਥਾਨਕ ਕਰੰਸੀ ਕ੍ਰੈਡਿਟ ਲਾਈਨ ਸਮਝੌਤਾ

ਬ੍ਰਿਕਸ ਇੰਟਰਬੈਂਕ ਸਹਿਯੋਗ ਵਿਵਸਥਾ ਅਧੀਨ ਸਥਾਨਕ ਕਰੰਸੀ ਵਿੱਚ ਕਰਜ਼ਾ ਸਹੁਲਤ ਪ੍ਰਦਾਨ ਕਰਨ ਸਬੰਧੀ ਮੁਢਲੇ ਮੂਲ ਕਰਾਰ ਦੀ ਜਾਇਜ਼ਤਾ 5 ਸਾਲ ਲਈ ਸੀ ਜੋ ਮਾਰਚ 2011 ਵਿੱਚ ਖਤਮ ਹੋ ਗਈ। ਇਹ ਸੁਭਾਵਕ ਹੈ ਕਿ ਕੁਝ ਮੈਂਬਰ ਬੈਂਕਾਂ (ਜਿਵੇਂ ਸੀ ਡੀ ਬੀ ਅਤੇ ਵਾਈ ਈ ਬੀ – ਸੀ ਡੀ ਬੀ ਅਤੇ ਬੀ ਐੰਡ ਡੀ ਈ ਐਸ) ਨੇ 2012 ਵਿਚ ਹੋਏ ਮੂਲ ਸਮਝੌਤੇ ਅਧੀਨ ਸਥਾਨਕ ਕਰੰਸੀ ਵਿੱਤ ਪੋਸ਼ਣ ਲਈ ਦੋ-ਪੱਖੀ ਕਰਾਰ ਕਰ ਲਏ ਹਨ। ਭਾਵੇਂ ਮੌਜੂਦਾ ਸ਼ਰਤਾਂ ਵਿਹਾਰ ਅਨੁਸਾਰ ਢੁਕਵੀਆਂ ਨਹੀਂ ਹਨ, ਜੇ ਭਵਿੱਖ ਵਿੱਚ ਢੁਕਵਾਂ ਮੌਕਾ ਆਉਂਦਾ ਹੈ ਤਾਂ ਉਸ ਸਥਿਤੀ ਵਿੱਚ ਇਸ ਦੀਆਂ ਵਿਸ਼ੇਸ਼ਤਾਵਾਂ ਨੂੰ ਬਰਕਰਾਰ ਰੱਖਣਾ ਢੁਕਵਾਂ ਹੋਵੇਗਾ। ਐਗਜ਼ਿਮ ਬੈਂਕ ਜੋਖਿਮ ਦਾ ਖਾਤਮਾ ਕਰਨ ਲਈ ਵੱਖ ਵੱਖ ਕਰੰਸੀਆਂ ਅਤੇ ਸਵੈਪ ਵਿੱਚ ਆਫ ਸ਼ੋਰ ਬਾਜ਼ਾਰ ਲਈ ਸੋਮੇ ਜੁਟਾਉਂਦਾ ਹੈ। ਅੰਬਰੇਲਾ ਕਰਾਰ ਹਸਤਾਖਰ ਕਰਤਾਵਾਂ ਦੇ ਰਾਸਟਰੀ ਕਾਨੂੰਨਾਂ, ਵਟਾਂਦਰਿਆਂ ਅਤੇ ਅੰਦਰੂਨੀ ਨੀਤੀਆਂ ਦੇ ਅਧੀਨ ਮੈਂਬਰ ਬੈਂਕਾਂ ਨਾਲ ਦੋ-ਪੱਖੀ ਸਮਝੌਤਾ ਇੱਕ ਮਜ਼ਬੂਤ ਸਮਰੱਥ ਸਿਆਣਪ ਦੇ ਰੂਪ ਵਿੱਚ ਕੰਮ ਕਰੇਗਾ।

ਕ੍ਰੈਡਿਟ ਰੇਟਿੰਗ ਨਾਲ ਸਬੰਧਤ ਸਹਿਯੋਗ ਮੈਮੋਰੈਂਡਮ

ਇਹ ਹੋਰ ਬੈਂਕਾਂ ਤੋਂ ਪ੍ਰਾਪਤ ਬੇਨਤੀ ਦੇ ਆਧਾਰ ਉੱਤੇ ਬ੍ਰਿਕਸ ਮੈਂਬਰ ਬੈਂਕਾਂ ਦਰਮਿਆਨ ਕ੍ਰੈਡਿਟ ਰੇਟਿੰਗ ਨੂੰ ਸਾਂਝੀ ਕਰਨ ਲਈ ਸਮਰੱਥ ਬਣਾਵੇਗਾ। ਸਰਹੱਦ ਪਾਰ ਵਿੱਤ ਦੀ ਸਪਲਾਈ ਨਾਲ ਜੁੜੇ ਕਰਜ਼ਾ ਖਤਰਿਆਂ ਨੂੰ ਦੂਰ ਕਰਨ ਲਈ ਇਹ ਇੱਕ ਆਦਰਸ਼ ਪ੍ਰਣਾਲੀ ਹੋਵੇਗੀ। ਭਵਿੱਖ ਵਿੱਚ ਅਜਿਹੀ ਵਿਵਸਥਾ ਬ੍ਰਿਕਸ ਦੇਸ਼ਾਂ ਵੱਲੋਂ ਬਦਲਵੀ ਰੇਟਿੰਗ ਏਜੰਸੀ ਵਾਲੇ ਪ੍ਰਸਤਾਵ ਲਈ ਇਹ ਪੇਸ਼ਗੀ ਸੂਚਨਾ ਦਾ ਕੰਮ ਵੀ ਕਰੇਗੀ।

4 ਸਤੰਬਰ, 2017 ਨੂੰ ਬ੍ਰਿਕਸ ਮੋਹਰੀ ਮੈਂਬਰਾਂ ਦੀ ਸ਼ਿਆਮਿਨ, ਚੀਨ ਵਿੱਚ ਹੋਏ ਸ਼ਿਆਮਿਨ ਐਲਾਨ ਦੇ ਸਮੇਂ ਇਨ੍ਹਾਂ ਕਰਾਰਾਂ / ਐਮ ਓ ਯੂ ਦਾ ਜ਼ਿਕਰ ਵੀ ਕੀਤਾ ਗਿਆ ਸੀ।

AKT/VBA/SH