ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਨੇ ਕਿੱਤਾ ਸਿੱਖਿਆ ਅਤੇ ਟ੍ਰੇਨਿੰਗ ਦੇ ਖੇਤਰ (ਵੀ ਈ ਟੀ) ਵਿੱਚ ਭਾਰਤ ਅਤੇ ਬੇਲਾਰੂਸ ਦਰਮਿਆਨ ਸਮਝੌਤੇ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਬੇਲਾਰੂਸ ਦੇ ਮਾਣਯੋਗ ਰਾਸ਼ਟਰਪਤੀ (ਸ਼੍ਰੀ ਐਲਗਜ਼ੈਂਡਰ ਲੁਕਾਸ਼ੇਰਕੋ) ਦੇ ਭਾਰਤ ਦੇ ਸਰਕਾਰੀ ਦੌਰੇ ਦੌਰਾਨ 12 ਸਤੰਬਰ, 2017 ਨੂੰ ਇਸ ਸਹਿਮਤੀ ਪੱਤਰ ਉੱਤੇ ਹਸਤਾਖਰ ਕੀਤੇ ਗਏ ਸਨ।
ਕਿੱਤਾ ਮੁਖੀ ਸਿੱਖਿਆ, ਟ੍ਰੇਨਿੰਗ ਅਤੇ ਮੁਹਾਰਤ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਲਈ ਯੂਰਪੀ ਦੇਸ਼ ਨਾਲ ਪਹਿਲੀ ਵਾਰ ਇਹ ਸਮਝੌਤਾ ਕੀਤਾ ਗਿਆ ਹੈ।
ਬੇਲਾਰੂਸ ਵਿੱਚ ਮੁੱਖ ਤੌਰ `ਤੇ ਨਿਰਮਾਣ ਅਤੇ ਭਾਰੀ ਸਨਅਤਾਂ ਦਾ ਵੱਡੇ ਪੈਮਾਨੇ ਉੱਤੇ ਸਮੂਹ ਮੌਜੂਦ ਹੈ, ਜਿਨ੍ਹਾਂ ਨੂੰ ਉੱਥੇ ਮੌਜੂਦ ਮੁਹਾਰਤ ਪ੍ਰਾਪਤ ਜਨਸ਼ਕਤੀ ਅਤੇ ਉੱਚਵਿਕਸਿਤ ਟ੍ਰੇਨਿੰਗ ਪ੍ਰਣਾਲੀ ਤੋਂ ਸ਼ਕਤੀ ਹਾਸਲ ਹੁੰਦੀ ਹੈ। ਉਨ੍ਹਾਂ ਦੀ ਮੁਹਾਰਤ ਪ੍ਰਣਾਲੀ ਦੇ ਗਿਆਨ ਦੇ ਤਬਾਦਲੇ ਸਦਕਾ ”ਮੇਕ ਇਨ ਇੰਡੀਆ” ਅਤੇ ”ਸਕਿੱਲ ਇੰਡੀਆ” ਵਰਗੀਆਂ ਸਾਡੀਆਂ ਪਹਿਲਾਂ ਨੂੰ ਵੱਡੇ ਪੈਮਾਨੇ ਉੱਤੇ ਮਦਦ ਮਿਲੇਗੀ। ਇਸ ਸਮਝੌਤਾ ਨਾਲ ਨਿਰਮਾਣ ਖੇਤਰ ਵਿੱਚ ਜਨਤਕ ਸ਼ਕਤੀ ਦੀ ਮੁਹਾਰਤ ਵਿੱਚ ਉਨ੍ਹਾਂ ਦੀ ਨਿਪੁੰਨਤਾ ਅਤੇ ਗਿਆਨ ਦੇ ਵਿਵਸਥਿਤ ਤਬਾਦਲੇ ਦਾ ਰਾਹ ਪੱਧਰਾ ਹੋਵੇਗਾ।
ਚੁਣੇ ਗਏ ਖੇਤਰਾਂ ਵਿੱਚ ਦੋ ਦੇਸ਼ਾਂ ਦਰਮਿਆਨ ਰਿਪਬਲਿਕਨ ਇੰਸਟੀਟਿਊਟ ਫਾਰ ਵੋਕੇਸ਼ਨਲ ਐਜੂਕੇਸ਼ਨ (ਆਈ ਆਰ ਪੀ ਓ), ਬੇਲਾਰੂਸ ਵਿਵਸਾਇਕ ਪ੍ਰਣਾਲੀ ਦੇ ਵਿਕਾਸ ਦੀ ਚੋਟੀ ਦੀ ਸੰਸਥਾ ਅਤੇ ਵੀ ਈ ਟੀ ਵਿੱਚ ਡਿਲਵਰੀ ਵਿੱਚ ਤਕਨਾਲੋਜੀ ਦੇ ਤਬਾਦਲੇ ਲਈ ਟ੍ਰੇਨਿੰਗ ਡਾਇਰੈਕਟਰ ਜਨਰਲ ਰਾਹੀਂ ਸੰਸਥਾਗਤ ਭਾਈਵਾਲੀ ਕਾਇਮ ਕਰਨ ਦੇ ਜ਼ਰੀਏ ਇਸ ਸਹਿਯੋਗ ਨੂੰ ਕਾਰਜਯੋਗ ਪ੍ਰਵਾਨ ਕੀਤਾ ਜਾਵੇਗਾ, ਜਿਸ ਵਿੱਚ ਈਕੋ ਸਿਸਟਮ ਦੀ ਮੁਹਾਰਤ ਵਿੱਚ ਖੇਤਰੀ ਵੀ ਈ ਟੀ/ ਸੈਂਟਰਜ਼ ਆਵ੍ ਐਕਸੀਲੈਂਸ ਆਵ੍ ਬੇਲਾਰੂਸ ਨਾਲ ਖੋਜ ਅਤੇ ਵਿਕਾਸ ਲਈ ਸਹਿਯੋਗ ਪ੍ਰਸਤਾਵਿਤ ਹੈ।
ਸਹਿਯੋਗ ਦੇ ਖੇਤਰ ਹੇਠ ਲਿਖੇ ਹਨ —
1. ਬੇਲਾਰੂਸ ਉੱਨਤ ਟੈਕਨੋਲੋਜੀ, ਟ੍ਰੇਨਿੰਗ ਅਤੇ ਮੁੱਲਾਂਕਣ ਪ੍ਰਣਾਲੀਆਂ, ਨਿਯਮਿਤ / ਦੂਰਵਰਤੀ ਸਿੱਖਿਆ / ਮਾਸਟਰ ਟ੍ਰੇਨਰਾਂ ਦੀ ਟ੍ਰੇਨਿੰਗ, ਉਨ੍ਹਾਂ ਦੇ ਸਮਰੱਥਾ ਖੇਤਰ ਵਿੱਚ ਸਮਰੱਥਾ ਨਿਰਮਾਣ ਅਤੇ ਮੁੱਲਾਂਕਣ ਅਤੇ ਨੈੱਟਵਰਕ ਨਿਰਮਾਣ ਅਤੇ ਸਨਅਤ, ਸਹਿਯੋਗ ਦੇ ਸਬੰਧ ਵਿੱਚ ਜਾਣਕਾਰੀ ਦਾ ਵਿਆਪਕ ਤਬਾਦਲਾ ਮੁਹੱਈਆ ਕਰਵਾਏਗਾ।
2. ਨਿਰਮਾਣ, ਬਿਜਲੀ ਊਰਜਾ ਉਤਪਾਦਨ ਅਤੇ ਵੰਡ, ਨਿਰਮਾਣ ਸਨਅਤ, ਵਪਾਰ, ਆਟੋ ਸਰਵਿਸ ਅਤੇ ਘਰੇਲੂ ਸਾਜ਼ੋ-ਸਮਾਨ ਦੀ ਮੁਰੰਮਤ, ਸਾਜ਼ੋ-ਸਮਾਨ ਦੀ ਮੁਰੰਮਤ ਅਤੇ ਰੱਖ ਰਖਾਅ, ਟ੍ਰਾਂਸਪੋਰਟ, ਹੋਟਲ ਅਤੇ ਰੈਸਟੋਰੈਂਟ ਦੇ ਨਾਲ ਨਾਲ ਭਾਰਤ ਵਿੱਚ ਭਾਰੀ ਮੰਗ ਵਾਲੇ ਹੋਰ ਖੇਤਰਾਂ ਵਿੱਚ ਮੁਹਾਰਤ ਦੇ ਵਿਕਾਸ ਲਈ ਭਾਰਤ ਦੇ ਨਾਗਰਿਕਾਂ ਲਈ ਵਿਵਸਾਇਕ ਸਿੱਖਿਆ ਦਾ ਪ੍ਰਬੰਧ।
3. ਬੇਲਾਰੂਸ ਵੱਲੋਂ ਭਾਰਤ ਦੇ ਟ੍ਰੇਨਿੰਗ ਪ੍ਰਬੰਧਕਾਂ, ਅਧਿਆਪਕਾਂ ਅਤੇ ਟ੍ਰੇਨਰਾਂ ਲਈ ਵਿਵਸਾਇਕ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਨੂੰ ਟ੍ਰੇਨਿੰਗ ਦੇਣ, ਅੱਪਸਕਿੱਲਿੰਗ, ਇੰਟਰਨਸ਼ਿਪ ਦਾ ਪ੍ਰਬੰਧ।
4. ਕਿੱਤਾ ਮੁਖੀ ਸਿੱਖਿਆ ਅਤੇ ਟ੍ਰੇਨਿੰਗ ਅਤੇ ਮੁਹਾਰਤ ਵਿਕਾਸ ਦੀ ਡਿਲਿਵਰੀ ਦੇ ਵਾਧੇ ਦੇ ਨਜ਼ਰੀਏ ਨਾਲ ਆਯੋਜਨ, ਪ੍ਰਬੰਧਨ ਅਤੇ ਡਿਲਿਵਰੀ ਲਈ ਸਲਾਹਕਾਰੀ ਸੇਵਾਵਾਂ।
ਮੁੱਖ ਪ੍ਰਭਾਵ
ਸਮਝੌਤਾ ਨਾਲ ਬੇਲਾਰੂਸ ਦੇ ਤਜਰਬੇ ਅਤੇ ਮੁਹਾਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਸ਼ ਵਿੱਚ ਮੁਹਾਰਤ ਪ੍ਰਣਾਲੀ ਦੇ ਮਾਹੌਲ ਵਿੱਚ ਪੂਰਾ ਸੁਧਾਰ ਆਵੇਗਾ।
ਪ੍ਰਸਤਾਵ ਨੂੰ ਲਾਗੂ ਕਰਨ ਨਾਲ ਇਸ ਖੇਤਰ ਵਿੱਚ ਖੋਜ ਅਤੇ ਵਿਕਾਸ ਦੇ ਜ਼ਰੀਏ ਮੌਜੂਦਾ ਕਿੱਤਾ ਮੁਖੀ ਸਿੱਖਿਆ ਵਿਚ ਨਵਾਂਪਣ ਅਤੇ ਸੁਧਾਰ ਆਵੇਗਾ।
ਇਸ ਸਮਝੌਤੇ ਦੇ ਫਰੇਮਵਰਕ ਦੇ ਅੰਦਰ ਪਰਸਪਰ ਸਹਿਯੋਗਾਤਮਕ ਸਰਗਰਮੀਆਂ ਲਈ ਦੋਹਾਂ ਧਿਰਾਂ ਦਰਮਿਆਨ ਮਾਮਲਾ ਦਰ ਮਾਮਲਾ ਵਿੱਤੀ ਵਿਵਸਥਾ ਪੈਸੇ ਦੀ ਉਪਲੱਬਧਤਾ ਅਧੀਨ ਹੋਵੇਗੀ।
AKT/VBA/SH