ਪੀਐੱਮਇੰਡੀਆ
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਾਲੇ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਤੇ ਮੋਰੋਕੋ ਦਰਮਿਆਨ ਜਲ ਸਰੋਤਾਂ ਦੇ ਖੇਤਰ ਵਿਚ ਸਮਝੌਤੇ ਤੇ ਹਸਤਾਖ਼ਰ ਕਰਨ ਨੂੰ ਪ੍ਰਵਾਨਗੀ ਦੇ ਦਿਤੀ ਹੈ ।
ਇਸ ਸਮਝੌਤੇ ਤੇ ਹਸਤਾਖਰ ਕਰਨ ਦਾ ਮਕਸਦ ਜਲ ਸਰੋਤਾਂ ਦੇ ਵਿਕਾਸ ਅਤੇ ਪ੍ਰਬੰਧਨ ਦੇ ਖੇਤਰ ਵਿਚ ਮਾਹਰਾਂ ਅਤੇ ਕਾਨੂੰਨੀ ਢਾਂਚੇ ਅਧੀਨ ਸਹਿਕਾਰਤਾ ਵਿਚ ਵਾਧਾ ਕਰਨਾ ਹੈ । ਇਸ ਸਮਝੌਤੇ ਵਿਚ ਦੁਵੱਲੇ ਸਹਿਯੋਗ ਦੇ ਹੇਠ ਲਿਖੇ ਖੇਤਰ ਹਨ :
1. ਹਾਈਡਰੋਲਿਕ ਢਾਂਚੇ ਜਿਨ੍ਹਾਂ ਵਿੱਚ ਖਾਸ ਕਰਕੇ ਵੱਡੇ ਡੈਮ ਅਤੇ ਜਲ ਟਰਾਂਸਫਰ ਪ੍ਰਾਜੈਕਟਾਂ ਦਾ ਮਕਸਦ,ਅਨੁਭਵ, ਅਤੇ ਰੱਖ-ਰਖਾਅ ਸ਼ਾਮਲ ਹੈ ।
2. ਸਮੁਚੇ ਜਲ ਵਸੀਲਿਆਂ ਦਾ ਪ੍ਰਬੰਧਨ,ਭਾਵ ਜਮੀਨ ਹੇਠਲੇ ਅਤੇ ਉਪਰਲੇ ਪਾਣੀ ਦੀ ਸੁਚੱਜੀ ਵਰਤੋਂ, ਪਾਣੀ ਦੀ ਕੁਸ਼ਲਤਾ `ਚ ਵਾਧਾ,ਲਚਕਤਾ ਅਤੇ ਜਲਵਾਯੂ ਤਬਦੀਲੀ ਨੂੰ ਅਪਣਾਉਣਾ,ਬਣਾਉਟੀ ਸੋਮਿਆਂ ਨੂੰ ਪੁਨਰ ਜੀਵਤ ਕਰਨਾ , ਸੰਸਥਾਗਤ ਅਤੇ ਨਿਯਮਾਂ ਦੇ ਵੱਖ ਵੱਖ ਪਹਿਲੂਆਂ ਦੀ ਪੜਚੋਲ ਕਰਨੀ।
3. ਹੜ੍ਹਾਂ ਅਤੇ ਸੋਕੇ ਦਾ ਪ੍ਰਬੰਧਨ।
4. ਧਰਤੀ ਹੇਠਲੇ ਪਾਣੀ ਦੇ ਸੋਮਿਆਂ ਦਾ ਵਿਕਾਸ ਅਤੇ ਪ੍ਰਬੰਧਨ,ਜਿਸ ਵਿਚ ਸਰੋਤਾਂ ਨੂੰ ਪੁਨਰ ਜੀਵਤ ਕਰਨ ਦੀ ਲੋਡ਼ ਵੀ ਸ਼ਾਮਲ ਹੈ।
5. ਵਰਖਾ ਦੇ ਪਾਣੀ ਦੀ ਸੁਚੱਜੀ ਵਰਤੋਂ ਅਤੇ ਜਲਵਾਯੂ ਦੇ ਅਨੁਕੂਲ ਬਣਾਉਣਾ।
ਸਹਿਯੋਗ ਵਿਚ ਸ਼ਾਮਲ ਹੈ :
1. ਮਾਹਰਾਂ ਦੇ ਦੌਰਿਆਂ ਅਤੇ ਮਿਸ਼ਨਾਂ ਦਾ ਵਟਾਂਦਰਾ।
2. ਪਾਣੀ ਦੇ ਖੇਤਰ ਵਿਚ ਪ੍ਰੋਗਰਾਮਾਂ ਦੀ ਜਾਣਕਾਰੀ,ਪਬਲੀਕੇਸ਼ਨ,ਮੁਹਾਰਤ ਅਤੇ ਖੋਜ ਦੇ ਨਤੀਜਿਆਂ ਦਾ ਲੈਣ-ਦੇਣ।
ਉਪਰੋਕਤ ਦੱਸੇ ਗਏ ਖੇਤਰਾਂ ਵਿਚ ਮੋਰੋਕੋ ਅਤੇ ਭਾਰਤ ਦਰਮਿਆਨ ਸਮਾਜਿਕ-ਆਰਥਿਕ ਅਦਾਕਾਰਾਂ ਦੇ ਨਾਲ ਸਾਂਝੇਦਾਰੀ ਢਾਂਚੇ ਨੂੰ ਵਿਕਸਿਤ ਕਰਨਾ:
1. ਪਾਣੀ ਨਾਲ ਸਬੰਧਤ ਪ੍ਰੋਗਰਾਮਾਂ ਅਤੇ ਪ੍ਰੋਜੈਕਟਾਂ ਵਿਚ ਮਾਹਰਾਂ ਦੀ ਆਪਸੀ ਭਾਗੀਦਾਰੀ ਨੂੰ ਯਕੀਨੀ ਬਣਾਉਣਾ।
2. ਦੋਵਾਂ ਦੇਸ਼ਾਂ ਦਰਮਿਆਨ ਹਾਈਡਰੋਲਿਕ ਬੇਸਿਨ ਵਿਚ ਜਲ ਪ੍ਰਬੰਧਨ ਵਿੱਚ ਮੁਹਾਰਤ ਨੂੰ ਅਮਲੀ ਰੂਪ ਦੇਣਾ।
3. ਹਾਈਡਰੋਲਿਕ ਬੇਸਿਨ ਵਿਚ ਸਮੁੱਚੇ ਪਾਣੀ ਦੇ ਪ੍ਰਬੰਧਨ ਦੇ ਸਿਧਾਂਤਾਂ ਦੇ ਅਮਲ ਨੂੰ ਲਾਗੂ ਕਰਨ ਲਈ ਮੁਹਾਰਤ ਨੂੰ ਸਾਂਝਾ ਕਰਨ ਦੇ ਉਦੇਸ਼ ਨਾਲ ਦੋਵਾਂ ਮੁਲਕਾਂ ਦੀਆਂ ਹਾਈਡਰੋਲਿਕ ਬੇਸਿਨ ਏਜੇਂਸੀਆਂ ਵਿਚਕਾਰ ਸਹਿਯੋਗ ਵਧਾਉਣਾ।
ਇਸ ਸਹਿਮਤੀ ਪੱਤਰ ਵਿਚ ਇੱਕ ਸਾਂਝੇ ਕੰਮਕਾਜੀ ਸਮੂਹ ਦੀ ਵਿਵਸਥਾ ਕੀਤੀ ਗਈ ਹੈ, ਜਿਸ ਵਿਚ ਦੋਵਾਂ ਦੇਸ਼ਾਂ ਦੇ ਇਕੋ ਜਿੰਨੇ ਮੈਂਬਰ ਹੋਣਗੇ ,ਜਿਹੜੇ ਸਮਝੌਤੇ ਦੀ ਪੂਰਤੀ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਨਿਗਰਾਨੀ ਰੱਖਣਗੇ। ਇਹ ਸਮੂਹ ਆਪਣੀ ਸਲਾਨਾ ਮੀਟਿੰਗ ਨੂੰ ਭਾਰਤ ਤੇ ਮੋਰੋਕੋ ਵਿਚ ਬਦਲਵੇਂ ਰੂਪ `ਚ ਰੱਖੇਗਾ।ਇਸ ਤੋਂ ਇਲਾਵਾ ਇਹ ਸਮੂਹ ਕਿਸੇ ਸਮੇਂ ਵੀ ਟੈਲੀਫੋਨ ਜਾਂ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰ ਸਕਦਾ ਹੈ।
ਵਿਗਿਆਨਕ, ਤਕਨੀਕੀ ਅਤੇ ਟੈਕਨੋਲੋਜੀ ਖੇਤਰ ਤੇ ਕੇਂਦਰਿਤ ਇਹ ਸਹਿਯੋਗ ਦੋਵਾਂ ਦੇਸ਼ਾਂ ਦੇ ਜਲ ਸੰਸਥਾਨਾਂ ਸਬੰਧੀ ਜਨਤਕ ਅਤੇ ਨਿਜੀ ਸੰਗਠਨਾਂ ਦਰਮਿਆਨ ਦੁਵੱਲੇ ਸਬੰਧਾਂ ਦੀ ਸਥਾਪਨਾ ਤੇ ਵਿਕਾਸ ਕਰੇਗਾ। ਨਵੀਨਤਮ ਤਕਨੀਕਾਂ ਅਤੇ ਟੈਕਨੋਲੋਜੀਆਂ ਵਿਚ ਆਪਣੀ ਮੁਹਾਰਤ ਦਾ ਅਦਾਨ-ਪ੍ਰਦਾਨ ਕਰਦਿਆਂ ਦੋਵੇਂ ਦੇਸ਼ ਨਵੇਂ ਹੁਨਰ ਸਿੱਖ ਸਕਦੇ ਹਨ ਅਤੇ ਉਨ੍ਹਾਂ ਵਿਚ ਸੁਧਾਰ ਕਰ ਸਕਦੇ ਹਨ।
******
AKT/VBA/SH