Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਕੈਪੀਟਲ ਮਾਰਕਿਟਸ ਅਥਾਰਿਟੀ (ਸੀਐੱਮਏ), ਕੁਵੈਤ ਅਤੇ ਸਕਿਊਰੀਟੀਜ਼ ਐਂਡ ਐਕਸਚੇਂਜ ਬੋਰਡ ਆਵ੍ ਇੰਡੀਆ (ਸੇਬੀ) ਦਰਮਿਆਨ ਸਮਝੌਤੇ ‘ਤੇ ਹਸਤਾਖਰ ਕਰਨ ਦੀ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਨੇ ਕੈਪੀਟਲ ਮਾਰਕਿਟਸ ਅਥਾਰਿਟੀ (ਸੀਐੱਮਏ), ਕੁਵੈਤ ਅਤੇ ਸਕਿਊਰੀਟੀਜ਼ ਐਂਡ ਐਕਸਚੇਂਜ ਬੋਰਡ ਆਵ੍ ਇੰਡੀਆ (ਸੇਬੀ) ਦਰਮਿਆਨ ਆਪਸੀ ਸਹਿਯੋਗ ਅਤੇ ਤਕਨੀਕੀ ਸਹਿਯੋਗ ਲਈ ਸਮਝੌਤੇ ‘ਤੇ ਹਸਤਾਖਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਸਮਝੌਤੇ ਨਾਲ ਦੋ ਰੈਗੂਲੇਟਰਾਂ (regulators) ਦਰਮਿਆਨ ਆਰਥਿਕ ਸਬੰਧਾਂ ਦਾ ਵਿਕਾਸ ਅਤੇ ਸਹਿਯੋਗ ਵਧਣ ਦੀ ਸੰਭਾਵਨਾ ਹੈ ਅਤੇ ਇਸ ਦਾ ਉਦੇਸ਼ ਦੋਨੋਂ ਦੇਸ਼ਾਂ ਵਿੱਚ ਸਕਿਉਰਿਟੀਜ਼ ਬਜ਼ਾਰਾਂ ਦੇ ਪ੍ਰਭਾਵੀ ਵਿਕਾਸ ਲਈ ਵਾਤਾਵਰਣ ਤਿਆਰ ਕਰਨਾ ਹੈ।

ਇਸ ਨਾਲ ਇਨ੍ਹਾਂ ਦੋਨੋਂ ਦੇਸ਼ਾਂ ਦਰਮਿਆਨ ਸੂਚਨਾ ਸਾਂਝੀ ਕਰਨ ਦੇ ਤੰਤਰ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਵੀ ਮਦਦ ਮਿਲੇਗੀ। ਇਸ ਨਾਲ ਸੇਬੀ ਅਤੇ ਸੀਐੱਮਏ, ਕੁਵੈਤ ਦਾ ਓਵਰਸੀਜ਼ ਪਰਸਪਰ ਸਹਿਯੋਗ ਅਤੇ ਨਿਯਾਮਕ ਗਤੀਵਿਧੀਆਂ ਦੇ ਵੀ ਮਜ਼ਬੂਤ ਹੋਣ ਦੀ ਸੰਭਾਵਨਾ ਹੈ।

******

AKT/VBA/SH