Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਆਮਦਨ ਉੱਤੇ ਟੈਕਸਾਂ ਦੇ ਸਬੰਧ ਵਿੱਚ ਦੋਹਰੇ ਟੈਕਸੇਸ਼ਨ ਅਤੇ ਵਿੱਤੀ ਚੋਰੀ ਰੋਕਣ ਲਈ ਭਾਰਤ ਅਤੇ ਕਿਰਗਿਜ਼ ਦਰਮਿਆਨ ਹੋਏ ਸਮਝੌਤੇ ਨੂੰ ਸੋਧਣ ਦੇ ਪ੍ਰੋਟੋਕੋਲ ਨੂੰ ਪ੍ਰਵਾਨਗੀ ਦਿੱਤੀ


ਕੇਂਦਰੀ ਮੰਤਰੀ ਮੰਡਲ ਦੀ ਅੱਜ ਇੱਥੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਭਾਰਤ ਅਤੇ ਕਿਰਗਿਜ਼ ਗਣਰਾਜ ਦੀ ਸਰਕਾਰ ਦਰਮਿਆਨ ਹੋਏ ਸਮਝੌਤੇ ਨੂੰ ਸੋਧਣ ਦੇ ਪ੍ਰੋਟੋਕੋਲ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।

ਭਾਰਤ ਅਤੇ ਕਿਰਗਿਜ਼ ਗਣਰਾਜ ਦਰਮਿਆਨ ਡਬਲ ਟੈਕਸੇਸ਼ਨ ਅਵੌਇਡੈਂਸ ਐਗਰੀਮੈਂਟ-(ਡੀਟੀਏਏ) ਦੇ ਸੋਧੇ ਹੋਏ ਪ੍ਰੋਟੋਕੋਲ ਦਾ ਉਦੇਸ਼ ਧਾਰਾ 26 (ਸੂਚਨਾਵਾਂ ਦੇ ਅਦਾਨ-ਪ੍ਰਦਾਨ) ਨੂੰ ਅੰਤਰਰਾਸ਼ਟਰੀ ਮਿਆਰਾਂ ਉੱਤੇ ਅੱਪਡੇਟ ਕਰਨਾ ਹੈ। ਅੱਪਡੇਟ ਧਾਰਾ, ਸੂਚਨਾ ਦੇ ਵੱਧ ਤੋਂ ਵੱਧ ਸੰਭਵ ਹੱਦ ਤੱਕ ਅਦਾਨ-ਪ੍ਰਦਾਨ ਦਾ ਪ੍ਰਬੰਧ ਕਰਦੀ ਹੈ। ਇਸ ਡੀਟੀਏਏ ਦੀ ਧਾਰਾ 26 ਵਿੱਚ ਨਵੇਂ ਜੋੜੇ ਜਾ ਰਹੇ ਪੈਰਾ 4 ਅਤੇ 5 ਇਹ ਪ੍ਰਬੰਧ ਕਰਦੇ ਹਨ ਕਿ ਉਹ ਦੇਸ਼ ਜਿਸ ਤੋਂ ਇਸ ਧਾਰਾ ਅਧੀਨ ਸੂਚਨਾ ਦੀ ਬੇਨਤੀ ਕੀਤੀ ਜਾਂਦੀ ਹੈ, ਇਸ ਅਧਾਰ ਉੱਤੇ ਸੂਚਨਾ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਉਸ ਦਾ ਉਸ ਸੂਚਨਾ ਵਿੱਚ ਕੋਈ ਘਰੇਲੂ ਟੈਕਸ ਹਿਤ ਨਹੀਂ ਹੈ ਜਾਂ ਮੰਗੀ ਗਈ ਸੂਚਨਾ ਕਿਸੇ ਬੈਂਕ ਜਾਂ ਕਿਸੇ ਵਿੱਤੀ ਸੰਸਥਾਨ ਕੋਲ ਹੈ, ਇਹ ਪ੍ਰੋਟੋਕੋਲ ਭਾਰਤ ਨੂੰ ਇਸ ਬਾਰੇ ਹੋਰ ਸ਼ਕਤੀ ਪ੍ਰਦਾਨ ਕਰਦਾ ਹੈ ਕਿ ਉਹ ਸਪਲਾਇਰ ਰਾਜ ਵੱਲੋਂ ਅਧਿਕਾਰਤ ਕੀਤੇ ਜਾਣ ਤੋਂ ਬਾਅਦ ਡੀਟੀਏਏ ਅਧੀਨ ਮਿਲੀ ਸੂਚਨਾ ਨੂੰ ਹੋਰ ਕਾਨੂੰਨੀ ਉਦੇਸ਼ਾਂ ਲਈ ਵਰਤ ਸਕੇਗਾ।

*****

AKT/VBA/SH