Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਈਆਰਆਰਆਈ, ਮਹਾਵੀਰ ਫਿਲਪੀਨਜ਼ ਫਾਊਂਡੇਸ਼ਨ ਦਾ ਦੌਰਾ ਕੀਤਾ

ਪ੍ਰਧਾਨ ਮੰਤਰੀ ਨੇ ਆਈਆਰਆਰਆਈ, ਮਹਾਵੀਰ ਫਿਲਪੀਨਜ਼ ਫਾਊਂਡੇਸ਼ਨ ਦਾ ਦੌਰਾ ਕੀਤਾ

ਪ੍ਰਧਾਨ ਮੰਤਰੀ ਨੇ ਆਈਆਰਆਰਆਈ, ਮਹਾਵੀਰ ਫਿਲਪੀਨਜ਼ ਫਾਊਂਡੇਸ਼ਨ ਦਾ ਦੌਰਾ ਕੀਤਾ

ਪ੍ਰਧਾਨ ਮੰਤਰੀ ਨੇ ਆਈਆਰਆਰਆਈ, ਮਹਾਵੀਰ ਫਿਲਪੀਨਜ਼ ਫਾਊਂਡੇਸ਼ਨ ਦਾ ਦੌਰਾ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਫਿਲਪੀਨਜ਼ ਦੇ ਲਾਸ ਬਨੋਸ (Los Banos) ਵਿਖੇ ਅੰਤਰਰਾਸ਼ਟਰੀ ਚਾਵਲ ਖੋਜ ਸੰਸਥਾਨ (ਆਈਆਰਆਰਆਈ) ਦਾ ਦੌਰਾ ਕੀਤਾ। ਆਈਆਰਆਰਆਈ ਇੱਕ ਉੱਘਾ ਖੋਜ ਸੰਗਠਨ ਹੈ ਜੋ ਕਿ ਚਾਵਲ ਵਿਗਿਆਨ, ਚਾਵਲ ਕਿਸਾਨਾਂ ਅਤੇ ਖਪਤਕਾਰਾਂ ਦੀ ਸਿਹਤ ਸੁਧਾਰਨ, ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਚਾਵਲ ਉਤਪਾਦਨ ਵਾਤਾਵਰਣ ਦੀ ਰਾਖੀ ਰਾਹੀਂ ਗ਼ਰੀਬੀ ਅਤੇ ਭੁੱਖਮਰੀ ਘਟਾਉਣ ਨੂੰ ਸਮਰਪਤ ਹੈ।

ਪ੍ਰਧਾਨ ਮੰਤਰੀ ਨੇ ਹੜ੍ਹ, ਸੋਕੇ, ਤੇ ਖਾਰਾ ਸਹਿਣਸ਼ੀਲ਼ ਚਾਵਲਾਂ ਦੀਆਂ ਕਿਸਮਾਂ ਅਤੇ ਅੰਤਰਰਾਸ਼ਟਰੀ ਚਾਵਲ ਖੋਜ ਸੰਸਥਾਨ (ਆਈਆਰਆਰਆਈ) ਦੇ ਮਹਿਲਾ ਫਾਰਮਿੰਗ ਸਹਿਕਾਰੀ ਸਭਾਵਾਂ ਨਾਲ ਕਾਰਜ ਬਾਰੇ ਇੱਕ ਫੋਟੋ ਪ੍ਰਦਰਸ਼ਨੀ ਦੀ ਸਮੀਖਿਆ ਕੀਤੀ।
ਪ੍ਰਧਾਨ ਮੰਤਰੀ ਨੇ ਸ਼੍ਰੀ ਨਰੇਂਦਰ ਮੋਦੀ ਰੈਜ਼ੀਲੀਐਂਟ ਰਾਈਸ ਫੀਲਡ ਲੈਬਾਰਟਰੀ (Resilient Rice Field Laboratory) ਦੇ ਉਦਘਾਟਨ ਲਈ ਤਖ਼ਤੀ ਤੋਂ ਪਰਦਾ ਹਟਾਇਆ। ਉਨ੍ਹਾਂ ਨੇ ਆਈਆਰਆਰਆਈ ਜੀਨ ਬੈਂਕ (gene bank) ਲਈ ਚਾਵਲਾਂ ਦੀਆਂ ਦੋ ਭਾਰਤੀ ਕਿਸਮਾਂ ਦੇ ਬੀਜ ਦਿੱਤੇ।

ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇ ਆਈਆਰਆਰਆਈ ਵਿਖੇ ਕੰਮ ਕਰ ਰਹੇ ਕਈ ਭਾਰਤੀ ਵਿਗਿਆਨੀਆਂ ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਮਨੀਲਾ ਵਿਖੇ ਮਹਾਵੀਰ ਫਿਲੀਪੀਨ ਫਾਊਂਡੇਸ਼ਨ ਵੀ ਗਏ। ਇਹ ਭਾਰਤ ਅਤੇ ਫਿਲੀਪੀਨਜ਼ ਦਰਮਿਆਨ ਮਾਨਵਤਾਵਾਦੀ ਸਹਿਯੋਗ ਪ੍ਰੋਗਰਾਮ ਚਲ ਰਿਹਾ ਹੈ ਅਤੇ ਭਾਰਤੀ ਮੂਲ ਦੇ ਮਨੀਲਾ ਦੇ ਮੇਅਰ ਡਾ. ਰਮਨ ਬਗਟਸਿੰਗ (Dr. Ramon Bagatsing) ਵਲੋਂ ਸਥਾਪਿਤ ਕੀਤਾ ਗਿਆ ਸੀ। ਫਾਊਂਡੇਸ਼ਨ ਮਹਾਵੀਰ ਵਿਕਲਾਂਗ ਸਹਾਇਤਾ ਸਮਿਤੀ ਦੇ ਸਹਿਯੋਗ ਨਾਲ ਲੋੜਵੰਦ ਅੰਗਹੀਣਾਂ ਨੂੰ ‘ਜੈਪੁਰ ਫੁੱਟ’ ਮੁਹੱਈਆ ਕਰਵਾ ਰਹੀ ਹੈ। ਪ੍ਰਧਾਨ ਮੰਤਰੀ ਨੇ ‘ਜੈਪੁਰ ਫੁੱਟ’ ਤੋਂ ਲਾਭ ਉਠਾ ਰਹੇ ਲੋਕਾਂ ਨਾਲ ਗੱਲਬਾਤ ਵੀ ਕੀਤੀ।

***

ਏਕੇਟੀ/ਐੱਸਐੱਚ