Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪੋਸ਼ਣ ਦੀ ਕਮੀ ਘਟਾਉਣ ਲਈ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ


ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਦੀ ਸ਼ੁੱਕਰਵਾਰ ਨੂੰ ਭਾਰਤ ਵਿੱਚ ਪੋਸ਼ਣ ਦੀ ਕਮੀ ਰੋਕਣ ਅਤੇ ਇਸ ਨੂੰ ਘਟਾਉਣ ਅਤੇ ਇਸ ਨਾਲ ਸਬੰਧਤ ਸਮੱਸਿਆਵਾਂ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਉੱਚ ਪੱਧਰੀ ਸਮੀਖਿਆ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦਫ਼ਤਰ, ਨੀਤੀ ਆਯੋਗ ਅਤੇ ਹੋਰ ਮੰਤਰਾਲਿਆਂ ਦੇ ਅਧਿਕਾਰੀ ਸ਼ਾਮਲ ਹੋਏ।
 

ਕੁਪੋਸ਼ਣ, ਰੁਕੇ ਵਿਕਾਸ ਅਤੇ ਸਬੰਧਿਤ ਸਮੱਸਿਆਵਾਂ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ ਗਈ। ਕੁਝ ਹੋਰ ਵਿਕਾਸਸ਼ੀਲ ਦੇਸ਼ਾਂ ਵਿੱਚ ਸਫਲ ਪੋਸ਼ਣ ਪਹਿਲਾਂ `ਤੇ ਵੀ ਵਿਚਾਰ ਕੀਤਾ ਗਿਆ।

ਪ੍ਰਧਾਨ ਮੰਤਰੀ ਨੇ ਰੁਕੇ ਵਿਕਾਸ, ਪੋਸ਼ਣ ਦੀ ਕਮੀ, ਜਨਮ ਸਮੇਂ ਘੱਟ ਵਜ਼ਨ ਅਤੇ ਅਨੀਮੀਆ ਨੂੰ ਘਟਾਉਣ ਦੇ ਠੋਸ ਉਦੇਸ਼ਾਂ ਪ੍ਰਤੀ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਤੱਖ ਅਤੇ ਮਾਪਣਯੋਗ ਨਤੀਜੇ ਅਜ਼ਾਦੀ ਦੀ 75 ਵੀਂ ਵਰ੍ਹੇਗੰਢ, 2022 ਤੱਕ ਦਿਖਣੇ ਚਾਹੀਦੇ ਹਨ ।

ਇਸ ਨਿਸ਼ਾਨੇ ਪ੍ਰਤੀ, ਵਿਸ਼ੇਸ਼ ਤੌਰ ‘ਤੇ  ਮਾੜੇ ਪ੍ਰਦਰਸ਼ਨ ਵਾਲੇ ਜ਼ਿਲ੍ਹਿਆਂ ਵਿੱਚ ਪੋਸ਼ਣ ਸਬੰਧੀ ਨਤੀਜਿਆਂ ਦੀ ਪ੍ਰਗਤੀ ਦੀ ਨਾਲੋ-ਨਾਲ ਨਿਗਰਾਨੀ (real-time monitoring) `ਤੇ ਚਰਚਾ ਕੀਤੀ ਗਈ।

ਸੀਨੀਅਰ ਅਧਿਕਾਰੀਆਂ ਨੇ  ਵਾਰ-ਵਾਰ ਇਸ ਗੱਲ `ਤੇ  ਜ਼ੋਰ ਦਿੱਤਾ ਕਿ  ਸਵੱਛ ਭਾਰਤ ਅਭਿਆਨ, ਮਿਸ਼ਨ ਇੰਦਰਧਨੁਸ਼, ਬੇਟੀ ਬਚਾਓ – ਬੇਟੀ ਪੜ੍ਹਾਓ, ਪ੍ਰਧਾਨ ਮੰਤਰੀ ਮਾਤ੍ਰੁ ਵੰਦਨਾ ਯੋਜਨਾ ਆਦਿ ਵਰਗੀਆਂ ਕੇਂਦਰ ਸਰਕਾਰ ਦੀਆਂ ਪਹਿਲਾਂ ਨੇ ਪੋਸ਼ਣ ਬਾਰੇ ਇੱਕ ਸਕਾਰਾਤਮਕ ਪ੍ਰਭਾਵ ਪਾਇਆ ਹੈ। ਇਸ ਸੰਦਰਭ ਵਿੱਚ,  ਪ੍ਰਧਾਨ ਮੰਤਰੀ ਨੇ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਉਨ੍ਹਾਂ ਸਾਰੀਆਂ ਯੋਜਨਾਵਾਂ ਦੇ ਸੁਮੇਲ ਦਾ ਸੱਦਾ ਦਿੱਤਾ ਜੋ ਪ੍ਰਤੱਖ ਜਾਂ ਅਪ੍ਰਤੱਖ ਤੌਰ `ਤੇ ਪੋਸ਼ਣ ਨਤੀਜਿਆਂ `ਤੇ ਪ੍ਰਭਾਵ ਪਾਉਂਦੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਇੱਛਤ ਨਤੀਜੇ ਪ੍ਰਾਪਤ ਕਰਨ ਲਈ ਪੋਸ਼ਣ ਦੇ ਮਹੱਤਵ ਬਾਰੇ ਸਮਾਜਿਕ ਜਾਗਰੂਕਤਾ ਵਧਾਉਣਾ ਜ਼ਰੂਰੀ ਹੈ । ਉਨ੍ਹਾਂ ਨੇ ਇਹ ਜਾਗਰੂਕਤਾ ਪੈਦਾ ਕਰਨ ਲਈ ਗ਼ੈਰ-ਰਸਮੀ ਚੈਨਲਾਂ ਦੀ ਵਰਤੋਂ ਕਰਨ ਦੇ ਮਹੱਤਵ `ਤੇ  ਜ਼ੋਰ  ਦਿੱਤਾ।

***

ਏਕੇਟੀ / ਏਕੇ