Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਖਾਹਿਸ਼ੀ ਜ਼ਿਲ੍ਹਿਆਂ ਦੇ ਕੁਲੈਕਟਰਾਂ ਨਾਲ ਗੱਲਬਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੀਤੀ ਆਯੋਗ ਵੱਲੋਂ ਡਾ. ਅੰਬੇਦਕਰ ਇੰਟਰਨੈਸ਼ਨਲ ਸੈਂਟਰ, ਨਵੀਂ ਦਿੱਲੀ ਵਿਖੇ ਆਯੋਜਿਤ ਇੱਕ ਕਾਨਫਰੰਸ ਵਿੱਚ ਖਾਹਿਸ਼ੀ ਜ਼ਿਲ੍ਹਿਆਂ ਦੇ ਕੁਲੈਕਟਰਾਂ ਅਤੇ ਦਫਤਰ ਇੰਚਾਰਜਾਂ ਨਾਲ ਗੱਲਬਾਤ ਕੀਤੀ।

ਇਹ ਕਾਨਫਰੰਸ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 2022 ਤੱਕ ਭਾਰਤ ਦੀ ਕਾਇਆਕਲਪ ਦੇ ਸੁਪਨੇ ਨੂੰ ਧਿਆਨ ਵਿੱਚ ਰੱਖ ਕੇ ਆਯੋਜਿਤ ਕੀਤੀ ਗਈ ਸੀ। ਕੇਂਦਰ ਸਰਕਾਰ ਨੇ 115 ਜ਼ਿਲ੍ਹਿਆਂ, ਜੋ ਕਿ ਵਿਕਾਸ ਦੇ ਵਿਸ਼ੇਸ਼ ਪੈਮਾਨਿਆਂ ਤੋਂ ਪਿਛਾਂਹ ਚੱਲ ਰਹੇ ਹਨ, ਲਈ ਇੱਕ ਤੇਜ਼ੀ ਨਾਲ ਕਾਇਆਕਲਪ ਦੀ ਪਹਿਲਕਦਮੀ ਬਾਰੇ ਪ੍ਰਮੁੱਖ ਨੀਤੀਗਤ ਫੈਸਲਾ ਲਿਆ ਹੈ।

ਅਫਸਰਾਂ ਦੇ 6 ਗਰੁੱਪਾਂ ਨੇ ਇਸ ਵਿੱਚ ਪੋਸ਼ਣ, ਸਿੱਖਿਆ, ਮੁਢਲੇ ਢਾਂਚੇ, ਖੇਤੀ ਅਤੇ ਜਲ ਸੰਸਾਧਨਾ, ਖੱਬੇ ਪੱਖੀ ਅਤਿਵਾਦ ਦੇ ਖਾਤਮੇ ਅਤੇ ਵਿੱਤੀ ਸ਼ਮੂਲੀਅਤ ਅਤੇ ਮੁਹਾਰਤ ਵਿਕਾਸ ਦੇ ਵਿਸ਼ਿਆਂ ਉੱਤੇ ਆਪਣੇ ਪਰਚੇ ਪੜ੍ਹੇ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿਖੇ ਇਹ ਪਹਿਲਾ ਸਰਕਾਰੀ ਪ੍ਰੋਗਰਾਮ ਹੈ, ਇਸ ਲਈ ਇਸ ਦੀ ਵਿਸ਼ੇਸ਼ ਅਹਿਮੀਅਤ ਹੈ। ਇਸ ਕਾਨਫਰੰਸ ਵਿੱਚ ਕਈ ਕੇਂਦਰੀ ਮੰਤਰੀ ਅਤੇ ਕਈ ਸੀਨੀਅਰ ਸਰਕਾਰੀ ਅਧਿਕਾਰੀ ਸ਼ਾਮਲ ਹੋਏ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਖੇਤਰਾਂ ਦਾ ਮੁਕਾਬਲਤਨ ਪਿਛੜਿਆਪਣ ਉਨ੍ਹਾਂ ਖੇਤਰਾਂ ਦੇ ਲੋਕਾਂ ਨਾਲ ਅਨਿਆਂ ਹੈ। ਇਸ ਸੰਦਰਭ ਵਿੱਚ ਉਨ੍ਹਾਂ ਕਿਹਾ ਕਿ ਇਨ੍ਹਾਂ 115 ਪਿਛੜੇ ਜ਼ਿਲ੍ਹਿਆਂ ਨੂੰ ਵਿਕਸਿਤ ਕਰਨ ਦਾ ਜੋ ਯਤਨ ਹੈ ਉਹ ਡਾ. ਅੰਬੇਡਕਰ ਦੇ ਸੁਪਨੇ ਅਨੁਸਾਰ ਹੀ ਹੈ, ਜਿਨ੍ਹਾਂ ਨੇ ਕਿ ਘੱਟ ਸਹੂਲਤਾਂ ਪ੍ਰਾਪਤ ਲੋਕਾਂ ਨੂੰ ਉੱਚਾ ਚੁੱਕਣ ਲਈ ਕੰਮ ਕੀਤਾ।

ਜਨ ਧਨ ਯੋਜਨਾ, ਪਖਾਨਿਆਂ ਦੀ ਉਸਾਰੀ ਅਤੇ ਦਿਹਾਤੀ ਬਿਜਲੀਕਰਨ ਦੀ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਜੇ ਇਰਾਦਾ ਪੱਕਾ ਹੋਵੇ ਤਾਂ ਕੁਝ ਵੀ ਅਸੰਭਵ ਨਹੀਂ ਹੈ। ਉਨ੍ਹਾਂ ਉਸ ਸਫਲਤਾ ਦੀ ਉਦਾਹਰਣ ਦਿੱਤੀ ਜੋ ਕਿ ਨਵੀਆਂ ਪਹਿਲਕਦਮੀਆਂ ਅਧੀਨ ਹਾਸਲ ਕੀਤੀ ਗਈ ਹੈ ਜਿਵੇਂ ਕਿ ਮਿੱਟੀ ਦੀ ਪਰਖ।

ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਭਾਰਤ ਵਿੱਚ ਅਸੀਮਿਤ ਸਮਰੱਥਾ, ਅਸੀਮਿਤ ਸੰਭਾਵਨਾਵਾਂ ਅਤੇ ਅਸੀਮਿਤ ਮੌਕੇ ਮੌਜੂਦ ਹਨ। ਇਸ ਸੰਦਰਭ ਵਿੱਚ ਉਨ੍ਹਾਂ ਨੇ ਈਜ਼ ਆਵ ਡੂਇੰਗ ਬਿਜ਼ਨਸ ਵਿੱਚ ਆਏ ਸੁਧਾਰਾਂ ਦਾ ਜ਼ਿਕਰ ਕੀਤਾ। ਇਸ ਦੀ ਸਫਲਤਾ ਲਈ ਉਨ੍ਹਾਂ ਨੇ ਸਰਕਾਰ ਅਤੇ ਟੀਮ ਦੇ ਅਧਿਕਾਰੀਆਂ ਨੂੰ ਸਿਹਰਾ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਪਰ ਤੋਂ ਹੇਠਾਂ ਤੱਕ ਹੋਣ ਵਾਲੇ ਹੱਲਾਂ ਦਾ ਕੋਈ ਨਤੀਜਾ ਨਹੀਂ ਨਿਕਲਦਾ, ਇਸ ਲਈ ਕੋਸ਼ਿਸ਼ ਇਹ ਹੈ ਕਿ ਫੀਲਡ ਵਿੱਚ ਮੌਜੂਦ ਲੋਕ ਹੱਲ ਵਿੱਚ ਹਿੱਸਾ ਪਾਉਣ। ਇਸ ਸੰਦਰਭ ਵਿੱਚ ਉਨ੍ਹਾਂ ਵਿਚਾਰਾਂ ਦੀ ਸਪਸ਼ਟਤਾ ਅਤੇ ਭਰੋਸੇ ਦੀ ਪ੍ਰਸ਼ੰਸਾ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤਰੀ ਅਸੰਤੁਲਨਾਂ ਨੂੰ ਅਣਮਿੱਥੇ ਸਮੇਂ ਤੱਕ ਵਧਣ ਨਹੀਂ ਦਿੱਤਾ ਜਾਣਾ ਚਾਹੀਦਾ, ਇਸ਼ ਲਈ ਪੱਛੜੇ ਜ਼ਿਲ੍ਹਿਆਂ ਦਾ ਵਿਕਾਸ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਫਲਤਾ ਦੀਆਂ ਕਹਾਣੀਆਂ ਤਬਦੀਲੀ ਲਈ ਬਹੁਤ ਜ਼ਰੂਰੀ ਹਨ। ਇਸ ਸਬੰਧ ਵਿੱਚ ਪਹਿਲਾ ਕਦਮ ਇਹ ਹੈ ਕਿ ਨਾਂਹ ਪੱਖੀ ਸੋਚ ਨੂੰ ਹਾਂਪੱਖੀ ਸੋਚ ਵਿੱਚ ਤਬਦੀਲ ਕੀਤਾ ਜਾਵੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਲਈ ਜਨਤਕ ਆਵਾਜਾਈ ਲਈ ਕੋਰ ਖੇਤਰ ਦੇ ਦਿਮਾਗਾਂ ਦਾ ਮਿਲਨ ਜ਼ਰੂਰੀ ਹੈ। ਇਸ ਸੰਦਰਭ ਵਿੱਚ ਉਨ੍ਹਾਂ ਸੁਝਾਅ ਦਿੱਤਾ ਕਿ ਜ਼ਿਲ੍ਹਾ ਪੱਧਰ ਉੱਤੇ ਵਿਚਾਰ -ਚਰਚਾ ਹੋਣੀ ਚਾਹੀਦੀ ਹੈ। ਲੋਕਾਂ ਦੀ ਸ਼ਮੂਲੀਅਤ ਲਈ ਨਿਯਮਬੱਧ ਪ੍ਰਬੰਧ ਕਰਨ ਦੀ ਲੋੜ ਹੈ। ਉਨ੍ਹਾਂ ਇਸ ਮਾਮਲੇ ਵਿੱਚ ਸਵੱਛ ਭਾਰਤ ਅਭਿਯਾਨ ਦੀ ਉਦਾਹਰਣ ਦਿੱਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਖਾਹਿਸ਼ੀ ਜ਼ਿਲ੍ਹਿਆਂ ਦੇ ਲੋਕਾਂ ਦੀਆਂ ਉਮੀਦਾਂ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਨੂੰ ਚੈਨੇਲਾਈਜ਼ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਨਤਕ ਭਾਈਵਾਲੀ ਨਾਲ ਲੋਕਾਂ ਦੀਆਂ ਖਾਹਿਸ਼ਾਂ ਸਰਕਾਰੀ ਸਕੀਮਾਂ ਦੀ ਮਦਦ ਨਾਲ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ 115 ਖਾਹਿਸ਼ੀ ਜ਼ਿਲ੍ਹਿਆਂ ਦੇ ਕੁਲੈਕਟਰਾਂ ਕੋਲ ਮੌਕਾ ਹੈ ਕਿ ਉਹ ਦੂਰ ਤੱਕ ਚੱਲਣ ਵਾਲਾ ਭਰੋਸਾ ਕਮਾਉਣ ਲਈ ਵਿਕਾਸ ਟੀਚੇ ਸਮੇਂ ਸਿਰ ਮੁਕੰਮਲ ਕਰਨ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਸਫਲਤਾ ਹਾਸਿਲ ਕਰਨ ਲਈ ਕਈ ਚੁਣੌਤੀਆਂ ਸਾਹਮਣੇ ਹਨ ਅਤੇ ਇਨ੍ਹਾਂ ਕੁਲੈਕਟਰਾਂ ਕੋਲ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ 3 ਮਹੀਨੇ ਦੇ ਸਮੇਂ ਵਿੱਚ ਨਤੀਜੇ ਦਰਸਾਉਣ ਲਈ ਜ਼ੋਰਦਾਰ ਯਤਨਾਂ ਦੀ ਲੋੜ ਹੈ ਕਿਉਂਕਿ 14 ਅਪ੍ਰੈਲ ਨੂੰ ਬਾਬਾ ਸਾਹਿਬ ਅੰਬੇਦਕਰ ਦਾ ਜਨਮ ਦਿਨ ਆਉਣ ਵਾਲਾ ਹੈ। ਉਨ੍ਹਾਂ ਇੱਛਾ ਪ੍ਰਗਟਾਈ ਕਿ ਉਹ ਅਪ੍ਰੈਲ ਮਹੀਨੇ ਵਿੱਚ ਅਜਿਹੇ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਜ਼ਿਲ੍ਹਿਆਂ ਵਿੱਚੋਂ ਇੱਕ ਦਾ ਦੌਰਾ ਕਰਨ। ਉਨ੍ਹਾਂ ਕਿਹਾ ਕਿ ਇਹ 115 ਜ਼ਿਲ੍ਹੇ ਵਿਕਾਸ਼ਸ਼ੀਲ ਨਵੇਂ ਭਾਰਤ (ਨਿਊ ਇੰਡੀਆ) ਦੀ ਨੀਂਹ ਬਣ ਸਕਦੇ ਹਨ।

*****

ਏਕੇਟੀ/ਐੱਸਐੱਚ/ਵੀਕੇ