Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪਹਿਲੇ ਪ੍ਰਵਾਸੀ ਸਾਂਸਦ ਸੰਮੇਲਨ, 09.01.2018 ਦੇ ਉਦਘਾਟਨੀ ਸੈਸ਼ਨ ‘ਤੇ ਪ੍ਰਧਾਨ ਮੰਤਰੀ ਵੱਲੋਂ ਸੰਬੋਧਨ ਦਾ ਮੂਲ-ਪਾਠ

ਪਹਿਲੇ ਪ੍ਰਵਾਸੀ ਸਾਂਸਦ ਸੰਮੇਲਨ, 09.01.2018 ਦੇ ਉਦਘਾਟਨੀ ਸੈਸ਼ਨ ‘ਤੇ ਪ੍ਰਧਾਨ ਮੰਤਰੀ ਵੱਲੋਂ ਸੰਬੋਧਨ ਦਾ ਮੂਲ-ਪਾਠ

ਪਹਿਲੇ ਪ੍ਰਵਾਸੀ ਸਾਂਸਦ ਸੰਮੇਲਨ, 09.01.2018 ਦੇ ਉਦਘਾਟਨੀ ਸੈਸ਼ਨ ‘ਤੇ ਪ੍ਰਧਾਨ ਮੰਤਰੀ ਵੱਲੋਂ ਸੰਬੋਧਨ ਦਾ ਮੂਲ-ਪਾਠ

ਪਹਿਲੇ ਪ੍ਰਵਾਸੀ ਸਾਂਸਦ ਸੰਮੇਲਨ, 09.01.2018 ਦੇ ਉਦਘਾਟਨੀ ਸੈਸ਼ਨ ‘ਤੇ ਪ੍ਰਧਾਨ ਮੰਤਰੀ ਵੱਲੋਂ ਸੰਬੋਧਨ ਦਾ ਮੂਲ-ਪਾਠ


 ਤੁਹਾਨੂੰ ਸਭ ਨੂੰ ਪ੍ਰਵਾਸੀ ਭਾਰਤੀ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਪ੍ਰਵਾਸੀ ਦਿਵਸ ਦੀ ਇਸ ਪਰੰਪਰਾ ਵਿੱਚ ਅੱਜ, ਪਹਿਲ “ਪ੍ਰਵਾਸੀ ਸਾਂਸਦ ਸੰਮੇਲਨ” ਇੱਕ ਨਵਾਂ ਅਧਿਆਇ ਜੋੜ ਰਿਹਾ ਹੈ। ਮੈਂ North America, South America, Africa, Europe, Asia, Pacific ਖੇਤਰ, ਆਦਿ ਵਿਸ਼ਵ ਦੇ ਹਰ ਕੋਨੇ ਤੋਂ ਇੱਥੇ ਆਏ ਸਾਰੇ ਪ੍ਰਵਾਸੀ ਮਿੱਤਰਾਂ ਦਾ ਹਾਰਦਿਕ ਸਵਾਗਤ ਕਰਦਾ ਹਾਂ।

Welcome to India! Welcome Home!

ਤੁਹਾਡੀਆਂ ਪੁਰਾਣੀਆਂ ਪੀੜ੍ਹੀਆਂ, ਪੁਰਾਣੀਆਂ ਯਾਦਾਂ ਭਾਰਤ ਦੇ ਵੱਖ-ਵੱਖ ਭਾਗਾਂ ਨਾਲ ਜੁੜੀਆਂ ਹੋਈਆਂ ਹਨ। ਤੁਹਾਡੇ ਪੁਰਖਾਂ ਵਿੱਚੋਂ ਕੁਝ ਲੋਕ ਵਪਾਰ ਲਈ, ਕੁਝ ਲੋਕ ਸਿੱਖਿਆ ਲਈ ਗਏ ਸਨ। ਕੁਝ ਲੋਕਾਂ ਨੂੰ ਜ਼ਬਰਨ ਇੱਥੋਂ ਲੈ ਜਾਇਆ ਗਿਆ,  ਤੇ ਕੁਝ ਨੂੰ ਬਹਿਲਾ-ਫੁਸਲਾ ਕੇ ਲੈ ਜਾਇਆ ਗਿਆ। ਉਨ੍ਹਾਂ ਦੇ ਇੱਥੋਂ ਸਰੀਰ ਭਲੇ ਹੀ ਚਲੇ ਗਏ, ਪਰ ਆਪਣੇ ਮਨ ਦਾ, ਆਪਣੀ ਆਤਮਾ ਦਾ, ਇੱਕ ਅੰਸ਼ ਇਸ ਮਿੱਟੀ ਵਿੱਚ ਛੱਡ ਗਏ ਸਨ। ਇਸ ਲਈ ਅੱਜ ਜਦੋਂ ਤੁਸੀਂ ਭਾਰਤ ਦੇ ਕਿਸੀ ਹਵਾਈ ਅੱਡੇ ‘ਤੇ ਉਤਰਦੇ ਹੋ ਤਾਂ ਤੁਹਾਨੂੰ ਇਸ ਧਰਤੀ ‘ਤੇ ਦੇਖ ਕੇ ਆਤਮਾ ਦਾ ਉਹੀ ਅੰਸ਼ ਪ੍ਰਫੁੱਲਿਤ ਹੋਣ ਲਗਦਾ ਹੈ।

ਉਸ ਸਮੇਂ ਗਲਾ ਕੁਝ ਭਰਿਆ ਹੋਇਆ ਮਹਿਸੂਸ ਹੁੰਦਾ ਹੈ। ਕੁਝ ਭਾਵਨਾਵਾਂ ਅੱਖਾਂ ਵਿਚੋਂ ਨਿਕਲਣਾ ਚਾਹੁੰਦੀਆਂ ਹਨ। ਤੁਸੀਂ ਉਨ੍ਹਾਂ ਨੂੰ ਰੋਕਣ ਲਈ ਪੂਰੀ ਕੋਸ਼ਿਸ਼ ਕਰਦੇ ਹੋ, ਪਰ ਰੋਕ ਨਹੀਂ ਸਕਦੇ। ਤੁਹਾਡੀਆਂ ਅੱਖਾਂ ਗਿੱਲੀਆਂ ਹੁੰਦੀਆਂ ਹਨ, ਪਰ ਉਨ੍ਹਾਂ ਵਿੱਚ ਭਾਰਤ ਆਉਣ ਦੀ ਚਮਕ ਵੀ ਮਹਿਸੂਸ ਹੁੰਦੀ ਹੈ। ਤੁਹਾਡੀ ਇਸ ਭਾਵਨਾ ਨੂੰ ਮੈਂ ਸਮਝ ਸਕਦਾ ਹਾਂ। ਉਹ ਸਨੇਹ, ਉਹ ਦੁਲਾਰ, ਉਹ ਸਨਮਾਨ, ਉਹ ਇੱਥੇ ਦੀ ਮਿੱਟੀ, ਇੱਥੇ ਦੀ ਹਵਾ ਦੀ ਖੁਸ਼ਬੂ, ਜਿਸ ਅੰਸ਼ ਦੀ ਵਜ੍ਹਾ ਨਾਲ ਹੈ, ਮੈਂ ਉਸ ਨੂੰ ਨਮਨ ਕਰਦਾ ਹਾਂ। ਅੱਜ ਤੁਹਾਨੂੰ ਇੱਥੇ ਦੇਖ ਕੇ ਤੁਹਾਡੇ ਬੁਜ਼ਰਗਾਂ ਨੂੰ ਕਿੰਨੀ ਖੁਸ਼ੀ ਹੋ ਰਹੀ ਹੋਵੇਗੀ, ਇਸ ਦਾ ਅੰਦਾਜਾ ਅਸੀਂ ਸਾਰੇ ਲਗਾ ਸਕਦੇ ਹਾਂ। ਉਹ ਜਿੱਥੇ ਵੀ ਹੋਣਗੇ, ਤੁਹਾਨੂੰ ਇੱਥੇ ਦੇਖ ਕੇ ਬਹੁਤ ਖੁਸ਼ ਹੋਣਗੇ।

ਸਾਥੀਓ,

 ਸੈਂਕੜੇ ਸਾਲਾਂ ਦੇ ਕਾਲਖੰਡ ਵਿੱਚ ਭਾਰਤ ਤੋਂ ਜੋ ਲੋਕ ਬਾਹਰ ਗਏ, ਭਾਰਤ ਉਨ੍ਹਾਂ ਦੇ ਮਨ ਵਿੱਚੋਂ ਕਦੇ ਵੀ ਬਾਹਰ ਨਹੀਂ ਨਿਕਲਿਆ। ਵਿਸ਼ਵ ਦੇ ਜਿਸ ਵੀ ਭੂ-ਭਾਗ ਵਿੱਚ ਉਹ ਗਏ, ਉਨ੍ਹਾਂ ਨੇ ਭਾਰਤ ਦੀ ਸੱਭਿਅਤਾ ਅਤੇ ਕਦਰਾਂ-ਕੀਮਤਾਂ ਨੂੰ ਜੀਵਤ ਰੱਖਿਆ। ਇਹ ਕੋਈ ਅਸਚਰਜ ਦੀ ਗੱਲ ਨਹੀਂ ਕਿ ਭਾਰਤੀ ਮੂਲ ਦੇ ਪ੍ਰਵਾਸੀ ਜਿੱਥੇ ਵੀ ਗਏ, ਉੱਥੇ ਪੂਰੀ ਤਰ੍ਹਾਂ integrate ਹੋ ਕੇ, ਉਸ ਜਗ੍ਹਾ ਨੂੰ ਆਪਣਾ ਘਰ ਬਣਾ ਲਿਆ।

ਉਨ੍ਹਾਂ ਨੇ ਜਿੱਥੇ ਇੱਕ ਤਰਫ ਖੁਦ ਵਿੱਚ ਭਾਰਤੀਅਤਾ ਨੂੰ ਜੀਵਤ ਰੱਖਿਆ, ਦੂਜੀ ਤਰਫ ਉੱਥੋਂ ਦੀ ਭਾਸ਼ਾ, ਉੱਥੋਂ ਦੇ ਖਾਨ-ਪਾਨ, ਉੱਥੇ ਦੇ ਪਹਿਰਾਵੇ ਵਿੱਚ ਵੀ ਪੂਰੀ ਤਰ੍ਹਾਂ ਘੁਲ-ਮਿਲ ਗਏ।

Sports, Arts, Cinema ਵਿੱਚ ਭਾਰਤੀ ਮੂਲ ਦੇ ਲੋਕ Global Platform ‘ਤੇ ਆਪਣੀ ਛਾਪ ਛੱਡੀ ਹੈ। ਰਾਜਨੀਤੀ ਦੀ ਗੱਲ ਕਰੀਏ ਤਾਂ ਮੈਂ ਦੇਖ ਹੀ ਰਿਹਾ ਹਾਂ ਕਿ ਕਿਵੇਂ ਭਾਰਤੀ ਮੂਲ ਦੀ ਇੱਕ Mini World Parliament  ਮੇਰੇ ਸਾਹਮਣੇ ਰਾਜ਼ਰ ਹੈ। ਅੱਜ ਭਾਰਤੀ ਮੂਲ ਦੇ ਲੋਕ ਮੌਰੀਸ਼ੀਅਸ, ਪੁਰਤਗਾਲ ਅਤੇ ਆਇਰਲੈਂਡ ਵਿੱਚ ਪ੍ਰਧਾਨ ਮੰਤਰੀ ਹਨ। ਭਾਰਤੀ ਮੂਲ ਦੇ ਲੋਕ ਹੋਰ ਵੀ ਬਹੁਤ ਸਾਰੇ ਦੇਸ਼ਾਂ ਵਿੱਚ Head of State  ਅਤੇ Head of Government ਰਹਿ ਚੁੱਕੇ ਹਨ। ਸਾਡੇ ਲਈ ਇਹ ਵਿਸ਼ੇਸ਼ ਸਨਮਾਨ ਦੀ ਗੱਲ ਹੈ ਕਿ Guyana  ਦੇ ਸਾਬਕਾ ਰਾਸ਼ਟਰਪਤੀ ਜੀ ਸ਼੍ਰੀ ਭਰਤ ਜਗਦੇਵ ਅੱਜ ਸਾਡੇ ਨਾਲ ਇੱਥੇ ਮੌਜੂਦ ਹਨ। ਤੁਸੀਂ ਸਾਰੇ ਸਿਸ਼ਿਸ਼ਟ ਲੋਕ ਵੀ ਆਪਣੇ-ਆਪਣੇ ਦੇਸ਼ਾਂ ਵਿੱਚ ਵੀ ਪ੍ਰਮੁੱਖ ਰਾਜਨੀਤਕ ਭੂਮਿਕਾ ਨਿਭਾ ਰਹੇ ਹੋ।

 

ਸਾਥੀਓ,

ਤੁਹਾਡੇ ਵਡੇਰਿਆਂ ਦੀ ਮਾਤ-ਭੂਮੀ ਭਾਰਤ ਨੂੰ ਤੁਹਾਡੇ ‘ਤੇ ਮਾਣ ਹੈ। ਤੁਹਾਡੀਆਂ ਪ੍ਰਾਪਤੀਆਂ ਅਤੇ ਤੁਹਾਡੀ ਸਫਲਤਾ ਸਾਡੇ ਲਈ ਮਾਣ ਦਾ ਵਿਸ਼ਾ ਹੈ, ਸਨਮਾਨ ਦਾ ਵਿਸ਼ਾ ਹੈ। ਤੁਹਾਡੀ ਕੋਈ ਪਦ ਸੰਭਾਲਣ ਦੀ ਖਬਰ ਜਦੋਂ ਮੀਡੀਆ ਵਿੱਚ ਆਉਂਦੀ ਹੈ, ਕਿਤੇ ਤੁਸੀਂ ਚੋਣਾਂ ਲਈ ਨਾਮਜ਼ਦਗੀ ਵੀ ਕਰਦੇ ਹੋ, , ਤਾਂ ਉਸ ਦੀ viewer-ship  ਅਤੇ reader-ship ਭਾਰਤ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ। ਤੁਸੀਂ ਜਿੱਥੇ ਹੋ, ਉੱਥੇ ਕਿਸ ਤਰ੍ਹਾਂ ਪੂਰੇ ਖੇਤਰ ਦੀ geo-politics  ਨੂੰ ਪ੍ਰਭਾਵਤ ਕਰ ਰਹੇ ਹੋ, ਦੇਸ਼ ਦੀਆਂ ਨੀਤੀਆਂ ਬਣਾ ਰਹੇ ਹੋ, ਇਸ ਤਰ੍ਹਾਂ ਦੀਆਂ ਖ਼ਬਰਾਂ ਨੂੰ ਇੱਥੇ ਲੋਕ ਚਾਅ ਨਾਲ ਪੜ੍ਹਦੇ ਹਨ। ਇਹ ਵੀ ਚਰਚਾ ਕਰਦੇ ਹਨ ਕਿ ਦੇਖੋ, ਕੋਈ ਆਪਣਾ ਉਸ ਅਹਿਮ ਅਹੁਦੇ ‘ਤੇ ਪਹੁੰਚ ਗਿਆ ਹੈ। ਸਾਨੂੰ ਇਹ ਖੁਸ਼ੀ ਦੇਣ ਲਈ, ਸਾਡਾ ਮਾਣ ਵਧਾਉਣ ਲਈ ਤੁਸੀਂ ਅਭਿਨੰਦਨ ਦੇ ਪਾਤਰ ਹੋ।.

ਭਾਈਓ ਅਤੇ ਭੈਣੋਂ,

ਤੁਸੀਂ ਲੋਕ ਲੰਮੇ ਸਮੇਂ ਤੋਂ ਵੱਖ-ਵੱਖ ਦੇਸ਼ਾਂ ਵਿੱਚ ਰਹਿ ਰਹੇ ਹੋ। ਤੁਸੀਂ ਅਨੁਭਵ ਕੀਤਾ ਹੋਵੇਗਾ ਕਿ ਪਿਛਲੇ ਤਿੰਨ-ਚਾਰ ਸਾਲਾਂ ਵਿੱਚ ਭਾਰਤ ਦੇ ਪ੍ਰਤੀ ਨਜ਼ਰੀਆ ਬਦਲ ਗਿਆ ਹੈ।  ਸਾਡੇ ‘ਤੇ ਧਿਆਨ ਵਧ ਰਿਹਾ ਹੈ, ਵਿਸ਼ਵ ਦਾ ਸਾਡੇ ਪ੍ਰਤੀ ਨਜ਼ਰੀਆ ਬਦਲ ਰਿਹਾ ਹੈ, ਤੇ ਇਸ ਦਾ ਮੁੱਖ ਕਾਰਣ ਇਹੀ ਹੈ ਕਿ ਭਾਰਤ ਆਪ ਬਦਲ ਰਿਹਾ ਹੈ, transform ਹੋ ਰਿਹਾ ਹੈ। ਇਹ ਬਦਲਾਅ ਆਰਥਿਕ ਸਮਾਜਿਕ ਪੱਧਰ ‘ਤੇ ਹੋਣ ਦੇ ਨਾਲ ਸੰਕਲਪ ਪੱਧਰ ‘ਤੇ ਵੀ ਆਇਆ ਹੈ। “ ਜਿਵੇਂ ਪਹਿਲੇ ਸੀ, ਉਵੇਂ ਹੀ ਚਲਦਾ ਰਹੇਗਾ, ਕੁਝ ਬਦਲੇਗਾ ਨਹੀਂ, ਕੁਝ ਹੋਣ ਵਾਲਾ ਨਹੀਂ ਹੈ” ਇਸ ਸੋਚ ਤੋਂ ਭਾਰਤ ਬਹੁਤ ਅੱਗੇ ਵਧ ਚੁੱਕਾ ਹੈ। ਭਾਰਤ ਦੀਆਂ ਅਕਾਂਖਿਆਵਾਂ ਇਸ ਸਮੇਂ ਉੱਚਤਮ ਪੱਧਰ ‘ਤੇ ਹਨ। ਵਿਵਸਥਾਵਾਂ ਵਿੱਚ ਹੋ ਰਹੇ ਸੰਪੂਰਨ ਪਰਿਵਰਤਨ ਦਾ, ਇੱਕ irreversible change ਵਾਲਾ ਨਤੀਜਾ ਤੁਹਾਨੂੰ ਹਰ ਸੈਕਟਰ ਵਿੱਚ ਨਜ਼ਰ ਆਵੇਗਾ।

ਇਸ ਦਾ ਨਤੀਜਾ ਹੈ ਕਿ ਸਾਲ 2016-17 ਵਿੱਚ 60 ਬਿਲੀਅਨ ਡਾਲਰਸ ਦਾ ਬੇਮਿਸਾਲ FDI ਭਾਰਤ ਵਿੱਚ ਆਇਆ।

Ease of Doing Business  ਦੀ ranking ਵਿੱਚ ਪਿਛਲੇ ਤਿੰਨ ਸਾਲਾਂ ਵਿੱਚ 42 ਸਥਾਨਾਂ ਦਾ ਸੁਧਾਰ ਹੋਇਆ ਹੈ।

ਪਿਛਲੇ ਦੋ ਸਾਲਾਂ ਵਿੱਚ World Economic Forum  ਦੀ Global Competitiveness Index ਵਿੱਚ ਅਸੀਂ 32 ਸਥਾਨ ਉੱਪਰ ਚੜ੍ਹੇ ਹਾਂ।

ਪਿਛਲੇ ਦੋ ਸਾਲਾਂ ਵਿੱਚ Global Innovation Index  ਵਿੱਚ ਸਾਡੇ rank ਵਿੱਚ 21 ਸਥਾਨਾਂ ਦਾ ਸੁਧਾਰ ਹੋਇਆ ਹੈ।

Logistics Performance Index ਵਿੱਚ 19 ਅੰਕਾਂ ਦਾ ਸੁਧਾਰ ਹੋਇਆ ਹੈ।

 ਅੱਜ World Bank, IMF, Moody’s  ਜਿਹੀਆਂ ਸੰਸਥਾਵਾਂ ਭਾਰਤ ਵੱਲ ਹੋਰ ਬਹੁਤ Positive ਤਰੀਕੇ ਨਾਲ ਦੇਖ ਰਹੀਆਂ ਹਨ।

ਕੰਸਟ੍ਰਕਸ਼ਨ, ਏਅਰ ਟ੍ਰਾਂਸਪੋਰਟ, ਮਾਈਨਿੰਗ, ਕੰਪਿਊਟਰ ਸਾਫਟਵੇਅਰ

ਹਾਰਡਵੇਅਰ, ਇਲੈਕਟ੍ਰਿਕਲ ਇੱਕਵਿਪਮੈਂਟਸ ਜਿਹੇ ਸੈਕਟਰਾਂ ਵਿੱਚ ਹੁਣ ਤੱਕ ਹੋਏ ਨਿਵੇਸ਼ ਦਾ ਅੱਧੇ ਤੋਂ ਜ਼ਿਆਦਾ ਨਿਵੇਸ਼ ਸਿਰਫ ਤੇ ਸਿਰਫ ਪਿਛਲੇ ਤਿੰਨ ਸਾਲਾਂ ਵਿੱਚ ਹੀ ਹੋਇਆ ਹੈ।

 

ਇਹ ਸਭ ਇਸ ਲਈ ਹੋਇਆ ਹੈ, ਕਿਉਂਕਿ ਅਸੀਂ ਭਾਰਤ ਦੀ ਅਰਥਵਿਵਸਥਾ ਦੇ ਹਰ ਹਿੱਸੇ ਵਿੱਚ far-reaching policy reforms ਲਿਆ ਰਹੇ ਹਾਂ। “Reform to Transform” ਸਾਡਾ guiding principle ਹੈ। ਸਾਡਾ ਉਦੇਸ਼ ਹੈ ਪੂਰੇ System ਨੂੰ ਪਾਰਦਰਸ਼ੀ ਅਤੇ ਜਵਾਬਦੇਹੀ ਬਣਾਉਣ ਦਾ, Corruption ਨੂੰ ਜੜ੍ਹ ਤੋਂ ਖ਼ਤਮ ਕਰਨ ਦਾ।

 

 

 ਸਾਥੀਓ,

Goods and Services Tax- GST ਰਾਹੀਂ ਅਸੀਂ ਦੇਸ਼ ਵਿੱਚ ਸੈਂਕੜੇ ਟੈਕਸਾਂ ਦਾ ਜਾਲ ਖਤਮ ਕੀਤਾ ਹੈ- ਦੇਸ਼ ਦਾ ਆਰਥਿਕ ਏਕੀਕਰਨ ਕੀਤਾ ਹੈ। Mining, Fertilizers, Textiles, Aviation, Health, Defence, Construction, Real Estate, Food Processing, ਅਜਿਹਾ ਕੋਈ sector ਨਹੀਂ ਹੈ ਜਿਸ ਵਿੱਚ ਅਸੀਂ reforms ਨਾ ਲਿਆਂਦੇ ਹੋਣ।

ਸਾਥੀਓ,

ਭਾਰਤ ਅੱਜ ਦੁਨੀਆ ਦਾ ਸਭ ਤੋਂ ਨੌਜਵਾਨ ਦੇਸ਼ ਹੈ। ਨੌਜਵਾਨਾਂ ਦੇ ਅਸੀਮ ਸੁਪਨੇ ਹਨ, ਉਮੀਦਾਂ ਹਨ। ਉਹ ਆਪਣੀ ਊਰਜਾ ਸਹੀ ਖੇਤਰ ਵਿੱਚ ਲਗਾਉਣ, ਆਪਣੇ ਦਮ ‘ਤੇ ਰੋਜ਼ਗਾਰ ਕਰ ਸਕਣ, ਇਸ ਦਿਸ਼ਾ ਵਿੱਚ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ।

ਸਕਿੱਲ ਇੰਡੀਆ ਮਿਸ਼ਨ , ਸਟਾਰਟ ਅੱਪ ਯੋਜਨਾ, ਸਟੈਂਡ ਅੱਪ ਯੋਜਨਾ, ਮੁਦਰਾ ਯੋਜਨਾ ਇਸ ਲਈ ਹੀ ਸ਼ੁਰੂ ਕੀਤੀਆਂ ਗਈਆਂ ਹਨ। ਮੁਦਰਾ ਯੋਜਨਾ ਤਹਿਤ ਸਵੈ-ਰੋਜ਼ਗਾਰ ਲਈ ਲਗਭਗ 10 ਕਰੋੜ ਲੋਨ ਸਵੀਕਾਰ ਕੀਤਾ ਗਿਆ ਹੈ। ਲੋਕਾਂ ਨੂੰ 4 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ ਬਿਨਾ ਗਰੰਟੀ ਦਿੱਤਾ ਗਿਆ ਹੈ। ਸਿਰਫ ਇਸ ਇੱਕ ਯੋਜਨਾ ਨੇ ਦੇਸ਼ ਨੂੰ ਲਗਭਗ 3 ਕਰੋੜ ਨਵੇਂ entrepreneurs ਦਿੱਤੇ ਹਨ। ਸਰਕਾਰ 21ਵੀਂ ਸਦੀ ਦੇ ਭਾਰਤ ਦੀ ਜਰੂਰਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਬੁਨਿਆਦੀ ਢਾਂਚੇ ‘ਤੇ, ਟ੍ਰਾਂਸਪੋਰਟ ਸੈਕਟਰ ‘ਤੇ ਨਿਵੇਸ਼ ਵਧਾ ਰਹੀ ਹੈ। ਨੀਤੀਆਂ ਵਿੱਚ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਕਿ ਭਵਿੱਖ ਵਿੱਚ ਭਾਰਤ ਨੂੰ ਕਿਸੇ ਤਰ੍ਹਾਂ ਦੇ logistics ਚਾਹੀਦੇ ਹੋਣ, ਹਾਈਵੇਅ ਰੇਲਵੇ ਏਅਰਵੇ, ਵਾਟਰਵੇ ਅਤੇ ਪੋਰਟ ਇਸ ਤਰ੍ਹਾਂ ਵਿਕਸਤ ਕੀਤਾ ਜਾ ਰਿਹਾ ਹੈ, ਕਿ ਉਹ ਇੱਕ ਦੂਜੇ ਨੂੰ ਸਪੋਰਟ ਕਰਨ, ਇੱਕ ਦੂਜੇ ਨਾਲ connected ਹੋਣ।

 

ਸਾਥੀਓ,

ਅੱਜ ਭਾਰਤ ਵਿੱਚ ਦੁੱਗਣੀ ਤੋਂ ਅਧਿਕ ਗਤੀ ਨਾਲ ਨਵੀਂਆਂ ਰੇਲਵੇ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ, ਦੁੱਗਣੀ ਤੋਂ ਅਧਿਕ ਰਫਤਾਰ ਨਾਲ ਰੇਲਵੇ ਲਾਈਨ ਦਾ ਦੋਹਰੀਕਰਨ ਹੋ ਰਿਹਾ ਹੈ। ਦੁਗਣੀ ਰਫਤਾਰ ਨਾਲ ਨੈਸ਼ਨਲ ਹਾਈਵੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਦੁੱਗਣੀ ਤੋਂ ਜ਼ਿਆਦਾ Renewable Energy ਦੀ ਨਵੀਂ ਸਮਰੱਥਾ ਨੂੰ ਗ੍ਰਿੱਡ ਪਾਵਰ ਨਾਲ ਜੋੜਿਆ ਗਿਆ ਹੈ।

ਜਿੱਥੇ ਪਹਿਲਾ ਸ਼ਿਪਿੰਗ ਇੰਡਸਟਰੀ ਵਿੱਚ ਕਾਰਗੋ ਹੈਂਡਲਿੰਗ ਦੀ ਗ੍ਰੋਥ Negative ਸੀ, ਉੱਥੇ ਇਸ ਸਰਕਾਰ ਵਿੱਚ 11 % ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਇਨ੍ਹਾਂ ਸਾਰੇ ਯਤਨਾਂ ਨਾਲ ਰੋਜ਼ਗਾਰ ਦੇ ਨਵੇਂ ਅਵਸਰ ਬਣ ਰਹੇ ਹਨ। ਸਥਾਨਕ ਪੱਧਰ ‘ਤੇ ਛੋਟੇ-ਛੋਟੇ ਉਦਯੋਗਾਂ ਨੂੰ ਵੀ ਨਵਾਂ ਕੰਮ ਮਿਲ ਰਿਹਾ ਹੈ। ਜਿਵੇਂ ਉੱਜਵਲਾ ਯੋਜਨਾ ਦੀ ਹੀ ਗੱਲ ਕਰੀਏ, ਤਾਂ ਇਹ ਸਿਰਫ਼ ਗ਼ਰੀਬ ਔਰਤਾਂ ਨੂੰ ਮੁਫਤ ਗੈਸ ਕਨੈਕਸ਼ਨ ਦੇਣ ਤੱਕ ਹੀ ਸੀਮਤ ਨਹੀਂ ਹੈ।

 

ਇਸ ਯੋਜਨਾ ਤੋਂ ਹੁਣ ਤੱਕ 3 ਕਰੋੜ ਤੋਂ ਜ਼ਿਆਦਾ ਔਰਤਾਂ ਨੂੰ ਧੂੰਏਂ ਤੋਂ ਮੁਕਤੀ ਮਿਲੀ ਹੈ, ਰਾਜਾਂ ਨੂੰ ਕੈਰੋਸੀਨ ਫ੍ਰੀ ਬਣਾਉਣ ਵਿੱਚ ਮਦਦ ਮਿਲੀ ਹੈ, ਲੇਕਿਨ ਇਸ ਦਾ ਇੱਕ ਹੋਰ ਫਾਇਦਾ ਹੋਇਆ ਹੈ। ਉੱਜਵਲਾ ਯੋਜਨਾ ਦੇ ਬਾਅਦ ਤੋਂ ਦੇਸ਼ ਵਿੱਚ ਰਸੋਈ ਗੈਸ ਦੇ ਨਵੇਂ ਡੀਲਰ ਬਣਾਏ ਗਏ ਹਨ, ਘਰ-ਘਰ ਗੈਸ ਸਿਲੰਡਰ ਲੈ ਜਾਣ ਵਾਲਿਆਂ ਦੀ ਗਿਣਤੀ ਵਧੀ ਹੈ। ਮਤਲਬ ਸਮਾਜਿਕ ਸੁਧਾਰ ਦੇ ਨਾਲ-ਨਾਲ ਸਮਾਜ ਦਾ ਆਰਥਿਕ ਸਸ਼ਕਤੀਕਰਨ ਵੀ ਹੋ ਰਿਹਾ ਹੈ।

ਭਾਈਓ ਅਤੇ ਭੈਣੋ,

ਵਸੁਧੈਵ ਕੁਟੁੰਬਕਮ ਦੀ ਪਰੰਪਰਾ ਵਿੱਚ ਵਿਸ਼ਵਾਸ ਰੱਖਣ ਵਾਲੇ ਸਾਡੇ ਸੱਭਿਆਚਾਰ ਨੇ ਵਿਸ਼ਵ ਨੂੰ ਬਹੁਤ ਕੁਝ ਦਿੱਤਾ ਹੈ। ਜਦੋਂ ਮੈਂ ਪਹਿਲੀ ਵਾਰ ਸੰਯੁਕਤ ਰਾਸ਼ਟਰ ਸੰਘ ਗਿਆ ਸੀ, ਉਦੋਂ ਮੈਂ ਵਿਸ਼ਵ ਦੇ ਸਾਹਮਣੇ International Yoga Day ਦਾ ਪ੍ਰਸਤਾਵ ਰੱਖਿਆ ਸੀ। ਤੁਹਾਨੂੰ ਸਭ ਨੂੰ ਪਤਾ ਹੈ ਕਿ ਨਾ ਸਿਰਫ 75 ਦਿਨ ਤੋਂ ਵੀ ਘੱਟ ਸਮੇਂ ਵਿੱਚ ਇਹ ਪ੍ਰਸਤਾਵ ਸਾਰਿਆਂ ਦੀ ਸਹਿਮਤੀ ਨਾਲ ਪਾਸ ਹੋਇਆ, ਬਲਕਿ ਇਸ ਨੂੰ ਰਿਕਾਰਡ ਸੰਖਿਆ ਵਿੱਚ. 177 ਦੇਸ਼ਾਂ ਨੇ co-sponsor ਵੀ ਕੀਤਾ। ਅੱਜ ਜਿਸ ਤਰ੍ਹਾਂ 21 June ਨੂੰ ਪੂਰੇ ਵਿਸ਼ਵ ਵਿੱਚ ਕਰੋੜਾਂ ਲੋਕ ਯੋਗ ਦਿਵਸ ਨੂੰ ਮਨਾਉਂਦੇ ਹਨ, ਉਹ ਸਾਡੇ ਲਈ ਮਾਣ ਦੀ ਗੱਲ ਹੈ।

 

 Holistic Living  ਦੀ ਇਹ ਪੱਧਤੀ ਵਿਸ਼ਵ ਨੂੰ ਭਾਰਤ ਦੀ ਸੰਪੂਰਨ ਪਰੰਪਰਾ ਦੀ ਸੌਗਾਤ ਹੈ।

ਸਾਥੀਓ,  

 

 Climate Change   ਦੇ ਵਿਸ਼ੇ ਉੱਤੇ  Paris Agreement   ਦੇ ਸਮੇਂ ਮੈਂ   France  ਦੇ ਰਾਸ਼ਟਰਪਤੀ ਨਾਲ ਮਿਲ ਕੇ International Solar Alliance   ਬਣਾਉਣ ਦਾ ਪ੍ਰਸਤਾਵ ਰੱਖਿਆ ਸੀ। ਹੁਣ ਇਹ ਅਸਲੀਅਤ ਵਿੱਚ ਬਦਲ ਗਿਆ ਹੈ। ਇਸ ਦੇ ਜ਼ਰੀਏ ਅਸੀਂ  solar rich  ਦੇਸ਼ਾਂ ਨਾਲ ਮਿਲ ਕੇ solar technology  ਅਤੇ financing  ਲਈ ਇੱਕ  global platform  ਬਣਾ ਰਹੇ ਹਾਂ।

 

 

ਕੁਦਰਤ ਨਾਲ ਸੰਤੁਲਨ ਬਣਾ ਕੇ ਚਲਣ ਦਾ ਇਹ ਤਰੀਕਾ ਵੀ ਪੁਰਾਣੇ ਸਮੇਂ ਤੋਂ ਹੀ ਭਾਰਤ ਦੀ ਦੇਣ ਹੈ।

 

 

ਭਾਈਓ ਅਤੇ ਭੈਣੋ,

 

ਜਦੋਂ ਨੇਪਾਲ ਵਿੱਚ ਭੁਚਾਲ ਆਇਆ, ਜਾਂ ਸ੍ਰੀਲੰਕਾ ਵਿੱਚ ਹੜ੍ਹ ਆਇਆ ਜਾਂ ਮਾਲਦੀਵ ਵਿੱਚ ਪਾਣੀ ਦਾ ਸੰਕਟ ਹੋਇਆ, ਤਾਂ ਭਾਰਤ First Responder ਦੇ ਰੂਪ ਵਿੱਚ ਮੌਜੂਦ ਰਿਹਾ ਹੈ।

 

 

ਜਦੋਂ ਯਮਨ ਵਿੱਚ ਸੰਕਟ ਆਇਆ ਤਾਂ ਅਸੀਂ ਆਪਣੇ ਸਾਢੇ ਚਾਰ ਹਜ਼ਾਰ ਸ਼ਹਿਰੀਆਂ ਨੂੰ ਸੁਰੱਖਿਅਤ  ਕੱਢਿਆ ਤਾਂ 48 ਹੋਰ ਦੇਸ਼ਾਂ ਦੇ ਦੋ ਹਜ਼ਾਰ ਵਿਅਕਤੀਆਂ ਨੂੰ ਵੀ ਅਸੀਂ ਸੁਰੱਖਿਅਤ ਬਾਹਰ ਕੱਢ ਕੇ ਲਿਆਏ ਸਾਂ।

 

ਮੁਸ਼ਕਲ ਹਾਲਾਤ ਵਿੱਚ ਵੀ ਮਨੁੱਖੀ ਕਦਰਾਂ-ਕੀਮਤਾਂ ਦੀ ਸੁਰੱਖਿਆ ਦਾ ਇਹ ਤਰੀਕਾ ਭਾਰਤ ਦੀ ਵਸੂਧੈਵ ਕੁਟੁੰਬਕਮ ਦੀ ਰਵਾਇਤ ਦਾ ਹਿੱਸਾ ਹੈ

 

ਸਾਥੀਓ,

 

2018 ਵਿੱਚ ਪਹਿਲੀ ਵਿਸ਼ਵ ਜੰਗ ਦੀ ਸਮਾਪਤੀ ਨੂੰ ਸੌ ਸਾਲ ਹੋ ਜਾਣਗੇ। ਪਹਿਲੀ ਅਤੇ ਦੂਸਰੀ ਵਿਸ਼ਵ ਜੰਗ ਵਿੱਚ ਡੇਢ ਲੱਖ ਤੋਂ ਵੱਧ ਭਾਰਤੀ ਫੌਜੀਆਂ ਦੀ ਜਾਨ ਗਈ ਸੀ। ਅਤੇ ਇਹ ਉਦੋਂ ਹੋਇਆ ਜਦੋਂ ਕਿ ਭਾਰਤ ਦਾ ਉਨ੍ਹਾਂ ਜੰਗਾਂ ਨਾਲ ਸਿੱਧੇ ਤੌਰ ‘ਤੇ ਕੋਈ ਲੈਣ-ਦੇਣ ਨਹੀਂ ਸੀ।  ਦੋਵੇਂ ਵਿਸ਼ਵ ਜੰਗਾਂ ਵਿੱਚ ਇੱਕ ਇੰਚ ਜ਼ਮੀਨ ਜਿੰਨਾ ਵੀ ਭਾਰਤ ਦਾ interest ਨਹੀਂ ਸੀ। ਵਿਸ਼ਵ ਨੂੰ ਮੰਨਣਾ ਪਵੇਗਾ ਕਿ ਭਾਰਤ ਨੇ ਕਿੰਨਾ ਵੱਡਾ ਬਲੀਦਾਨ ਦਿੱਤਾ ਸੀ। ਅਜ਼ਾਦੀ ਤੋਂ ਬਾਅਦ ਇਹ ਰਵਾਇਤ ਜਾਰੀ ਰਹੀ ਹੈ।  UN Peace-keeping Forces  ਵਿੱਚ ਸਭ ਤੋਂ ਵੱਡਾ ਯੋਗਦਾਨ ਦੇਣ ਵਾਲੇ ਦੇਸ਼ਾਂ ਵਿੱਚ ਭਾਰਤ ਹੈ। ਮਨੁੱਖੀ ਕਦਰਾਂ-ਕੀਮਤਾਂ ਅਤੇ ਸ਼ਾਂਤੀ ਲਈ ਬਲੀਦਾਨ ਦਾ ਇਹ ਸੰਦੇਸ਼ ਵਿਸ਼ਵ ਨੂੰ ਭਾਰਤ ਦੀ ਦੇਣ ਹੈ।

 

ਇਹ ਸੁਆਰਥ ਰਹਿਤ ਭਾਵ , ਇਹ ਤਿਆਗ, ਅਤੇ ਸੇਵਾ ਦੀ ਭਾਵਨਾ ਸਾਡੀ ਪਛਾਣ ਹੈ

 

ਇਨ੍ਹਾਂ ਮਨੁੱਖੀ ਕਦਰਾਂ-ਕੀਮਤਾਂ ਕਾਰਣ ਵਿਸ਼ਵ ਵਿੱਚ ਭਾਰਤ ਦੀ ਇੱਕ ਵਿਸ਼ੇਸ਼  acceptance   ਹੈ ਅਤੇ ਭਾਰਤ ਨਾਲ , ਭਾਰਤੀ ਮੂਲ ਦੇ ਸਮਾਜ ਦੀ, ਤੁਹਾਡੀ ਵੀ ਵਿਸ਼ੇਸ਼ acceptance    ਹੈ।

 

 

Friends,

 

ਮੈਂ ਜਦੋਂ ਵੀ ਕਿਸੇ ਦੇਸ਼ ਦੀ ਯਾਤਰਾ ਕਰਦਾ ਹਾਂ, ਤਾਂ ਮੇਰਾ ਯਤਨ ਹੁੰਦਾ ਕਿ ਇਥੇ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ ਜ਼ਰੂਰ ਮਿਲਾਂ। ਇਨ੍ਹਾਂ ਯਾਤਰਾਵਾਂ ਵਿੱਚ ਤੁਹਾਡੇ ਵਿੱਚੋਂ ਕਈ ਲੋਕਾਂ ਨਾਲ ਮੈਨੂੰ ਮਿਲਣ ਦਾ ਸੁਭਾਗ ਵੀ ਹਾਸਲ ਹੋਇਆ। ਮੇਰੇ ਇਸ effort  ਦਾ ਸਭ ਤੋਂ ਵੱਡਾ ਕਾਰਣ ਹੈ ਕਿ ਮੈਂ ਮੰਨਦਾ ਹਾਂ ਕਿ ਵਿਸ਼ਵ ਨਾਲ ਭਾਰਤ ਦੇ ਸਬੰਧਾਂ ਲਈ ਜੇ ਸਹੀ ਮਾਅਨੇ ਵਿੱਚ ਕੋਈ Permanent Ambassadors   ਹੈ ਤਾਂ ਉਹ ਭਾਰਤੀ ਮੂਲ ਦੇ ਲੋਕ ਹਨ। ਸਾਡੀ ਲਗਾਤਾਰ ਕੋਸ਼ਿਸ਼ ਹੈ ਕਿ ਅਸੀਂ ਪ੍ਰਵਾਸੀ ਭਾਰਤੀਆਂ ਨਾਲ ਲਗਾਤਾਰ ਜੁੜੇ ਰਹੀਏ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰੀਏ।

 

ਇੱਕ ਸਮੇਂ ਵਿੱਚ ਪ੍ਰਵਾਸੀ ਭਾਰਤੀਆਂ ਲਈ ਵੱਖਰਾ ਮੰਤਰਾਲਾ ਹੁੰਦਾ ਸੀ ਲੇਕਿਨ ਸਾਨੂੰ ਪ੍ਰਵਾਸੀ ਭਾਰਤੀਆਂ ਤੋ feedback  ਮਿਲਿਆ ਕਿ ਵਿਦੇਸ਼ ਮੰਤਰਾਲਾ ਨਾਲ  coordination  ਵਿੱਚ ਕੁਝ ਕਮੀ ਰਹਿ ਜਾਂਦੀ ਹੈ। ਤੁਹਾਡੀ ਰਾਏ ਤੋਂ ਬਾਅਦ ਅਸੀਂ ਦੋਹਾਂ ਮੰਤਰਾਲਿਆਂ ਨੂੰ ਮਿਲਾ ਕੇ ਇੱਕ ਕਰ ਦਿੱਤਾ। ਤੁਹਾਨੂੰ ਯਾਦ ਹੋਵੇਗਾ ਕਿ ਪਹਿਲਾਂ   PIO ਅਤੇ OCI scheme  ਵੱਖ ਵੱਖ ਹੁੰਦੀਆਂ ਸਨ ਅਤੇ ਵਧੇਰੇ ਲੋਕਾਂ ਨੂੰ ਇਨ੍ਹਾਂ ਦਰਮਿਆਨ ਫ਼ਰਕ ਤੱਕ ਪਤਾ ਨਹੀਂ ਸੀ। ਅਸੀਂ ਇਸ ਅਮਲ ਨੂੰ ਸੁਖਾਲਾ ਕੀਤਾ ਅਤੇ ਦੋਹਾਂ ਨੂੰ ਮਿਲਾ ਕੇ ਇੱਕ  scheme  ਬਣਾਈ।

 

ਸਾਡੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਜੀ ਨਾ ਸਿਰਫ ਭਾਰਤੀ ਨਾਗਰਿਕਾਂ ਸਗੋਂ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਉੱਤੇ ਵੀ 24 ਘੰਟੇ ਨਜ਼ਰ ਰੱਖਦੇ ਹਨ, ਉਹ ਤੁਹਾਨੂੰ ਸਰਗਰਮ ਨਜ਼ਰ ਆਉਣਗੇ। ਉਨ੍ਹਾਂ ਦੀ ਅਗਵਾਈ ਵਿੱਚ ਵਿਦੇਸ਼ ਮੰਤਰਾਲਾ ਨੇ  consular grievances ਦੀ  real time monitoring  ਅਤੇ     response  ਲਈ ”ਮਦਦ”  portal  ਦੀ ਵਿਵਸਥਾ ਖੜ੍ਹੀ ਕੀਤੀ ਹੈ।  ਪ੍ਰਵਾਸੀ ਭਾਰਤੀ ਦਿਵਸ ਦਾ ਆਯੋਜਨ ਹੁਣ ਹਰ  alternate year    ਉੱਤੇ ਕੀਤਾ ਜਾ ਰਿਹਾ ਹੈ। ਨਾਲ ਹੀ ਨਾਲ  Regional ਪ੍ਰਵਾਸੀ ਭਾਰਤੀ ਦਿਵਸ ਵੀ ਮਨਾਏ ਜਾ ਰਹੇ ਹਨ। ਸੁਸ਼ਮਾ ਜੀ ਹੁਣੇ-ਹੁਣੇ ਸਿੰਗਾਪੁਰ ਵਿੱਚ ਅਜਿਹੇ ਹੀ ਸੰਮੇਲਨ ਵਿੱਚ ਸ਼ਾਮਲ ਹੋ ਕੇ ਆਏ ਹਨ।

 

ਭਾਈਓ ਅਤੇ ਭੈਣੋ

 

ਅੱਜ ਇਥੇ ਜਿਸ ਇਮਾਰਤ ਵਿੱਚ ਅਸੀਂ ਸਾਰੇ ਇਕੱਠੇ ਹਾਂ, ਉੁਸ ਨੂੰ 2016 ਵਿੱਚ 2 ਅਕਤੂਬਰ ਨੂੰ ਤੁਹਾਡੇ ਪ੍ਰਵਾਸੀ ਭਾਰਤੀਆਂ ਦੇ ਨਾਮ ‘ਤੇ ਸਮਰਪਿਤ ਕੀਤਾ ਗਿਆ ਸੀ। ਇਹ ਬੜੀ ਸੁਖਦਾਈ ਗੱਲ ਹੈ ਕਿ ਇੰਨੇ ਘੱਟ ਸਮੇਂ ਵਿੱਚ ਹੀ ਇਹ ਕੇਂਦਰ ਪ੍ਰਵਾਸੀ ਭਾਰਤੀਆਂ ਲਈ ਇੱਕ hub   ਦੇ ਰੂਪ ਵਿੱਚ ਉੱਭਰਿਆ ਹੈ। ਇੱਥੇ ਤੁਸੀ ਇਸ ਭਵਨ ਵਿੱਚ ਮਹਾਤਮਾ ਗਾਂਧੀ ਦੇ ਜੀਵਨ ਨਾਲ ਜੁੜੀ ਇੱਕ ਪ੍ਰਦਰਸ਼ਨੀ ਵੀ ਬਣਾਈ ਗਈ, ਮੈਂ ਤੁਹਾਨੂੰ ਤਾਕੀਦ ਕਰਾਂਗਾ ਕਿ ਤੁਸੀਂ ਇਸ ਨੂੰ ਜ਼ਰੂਰ ਦੇਖਿਓ।

 

ਪ੍ਰਵਾਸੀ ਭਾਰਤੀਆਂ ਦੇ ਮਨ ਨਾਲ ਜੁੜਨ ਦੇ ਇਨ੍ਹਾਂ ਯਤਨਾਂ ਦਾ ਨਤੀਜਾ ਸਾਨੂੰ ”ਭਾਰਤ ਨੂੰ ਜਾਣੋ” ਯਾਨੀ  “Know India” quiz competition  ਵਿੱਚ ਵੇਖਣ ਨੂੰ ਮਿਲਿਆ ਹੈ। ਇਸ ਪ੍ਰਤੀਯੋਗਤਾ ਵਿੱਚ ਲਗਭਗ 100 ਦੇਸ਼ਾਂ ਦੇ 5700 ਤੋਂ ਜ਼ਿਆਦਾ ਪ੍ਰਵਾਸੀ ਨੌਜਵਾਨਾਂ ਨੇ ਹਿੱਸਾ ਲਿਆ ਹੈ। ਭਾਰਤ ਪ੍ਰਤੀ ਉਨ੍ਹਾਂ ਦਾ ਉਤਸ਼ਾਹ ਅਤੇ ਉਨ੍ਹਾਂ ਦਾ ਪਿਆਰ, ਸਾਡੇ ਸਭ ਲਈ ਬਹੁਤ ਉਤਸ਼ਾਹਜਨਕ ਹੈ। ਉਨ੍ਹਾਂ ਤੋ ਉਤਸ਼ਾਹ ਲੈਂਦੇ ਹੋਏ, ਅਸੀਂ ਇਸ ਸਾਲ ਇਸ ਨੂੰ ਹੋਰ ਵੀ ਵੱਡੇ ਪੱਧਰ ਉੱਤੇ ਆਯੋਜਿਤ ਕਰ ਰਹੇ ਹਾਂ।

 

ਸਾਥੀਓ,

 

ਆਪਣੀ-ਆਪਣੀ ਕਰਮਭੂਮੀ ਵਿੱਚ ਪ੍ਰਗਤੀ ਲਈ ਤੁਹਾਡੇ ਯੋਗਦਾਨ ਨਾਲ ਭਾਰਤ ਦਾ ਨਾਮ  ਵੀ ਉੱਚਾ ਹੁੰਦਾ ਹੈ। ਅਤੇ ਭਾਰਤ ਵਿੱਚ ਪ੍ਰਗਤੀ ਅਤੇ ਤਰੱਕੀ ਨਾਲ ਪ੍ਰਵਾਸੀ ਭਾਰਤੀ ਸਮਾਜ ਦਾ ਵੱਕਾਰ ਵੀ ਵਧਦਾ ਹੈ। ਭਾਰਤ ਦੇ ਵਿਕਾਸ ਲਈ ਸਾਡੇ ਯਤਨਾਂ ਵਿੱਚ ਅਸੀਂ ਪ੍ਰਵਾਸੀ ਭਾਰਤੀਆਂ ਨੂੰ ਆਪਣਾ  partner  ਮੰਨਦੇ ਹਾਂ। ਨੀਤੀ ਆਯੋਗ ਨੇ ਭਾਰਤ ਦੇ ਵਿਕਾਸ ਲਈ 2020 ਤੱਕ ਜੋ  Action Agenda  ਬਣਾਇਆ ਹੈ, ਉਸ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਵਿਸ਼ੇਸ਼ ਸਥਾਨ ਦਿੱਤਾ ਹੈ।

 

ਭਾਈਓ ਅਤੇ ਭੈਣੋ,

 

ਭਾਰਤ ਦੀ ਵਿਕਾਸ ਯਾਤਰਾ ਵਿੱਚ ਹੱਥ ਵੰਡਾਉਣ ਲਈ ਪ੍ਰਵਾਸੀ ਭਾਰਤੀਆਂ ਸਾਹਮਣੇ ਕਈ avenues ਹਨ। ਪੂਰੇ ਵਿਸ਼ਵ ਵਿੱਚ ਪ੍ਰਵਾਸੀ  remittances   ਦਾ ਸਭ ਤੋਂ ਵੱਡਾ recipient    ਭਾਰਤ ਹੈ।

 

ਭਾਰਤ ਦੀ ਅਰਥਵਿਵਸਥਾ ਵਿੱਚ ਇਸ ਅਹਿਮ ਯੋਗਦਾਨ ਲਈ ਅਸੀਂ ਵਿਦੇਸ਼ ਵਿੱਚ ਰਹਿ ਰਹੇ ਹਰ ਭਾਰਤੀ ਦੇ ਰਿਣੀ ਹਾਂ। ਅਰਥਵਿਵਸਥਾ ਨਾਲ ਜੁੜਿਆ ਇੱਕ ਹੋਰ ਰਸਤਾ ਹੈ ਭਾਰਤ ਵਿੱਚ ਨਿਵੇਸ਼ ਦਾ। ਅੱਜ ਜੇ ਵਿਸ਼ਵ ਵਿੱਚ  FDI   ਲਈ ਸਭ ਤੋਂ ਵੱਧ ਦਿਲਖਿੱਚਵੀਂ ਅਰਥਵਿਵਸਥਾ ਭਾਰਤ ਦੀ ਹੈ, ਤਾਂ ਇਸ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਇਸ ਨਿਵੇਸ਼ ਨੂੰ  facilitate   ਕਰਨ ਵਿੱਚ ਪ੍ਰਵਾਸੀ ਭਾਰਤੀਆਂ ਦਾ ਬਹੁਤ ਵੱਡਾ ਹੱਥ ਹੈ। ਮੈਂ ਸਮਝਦਾ ਹਾਂ ਕਿ ਆਪਣੇ-ਆਪਣੇ ਸਮਾਜ ਵਿੱਚ ਤੁਹਾਡੀ ਪ੍ਰਮੁੱਖ ਭੂਮਿਕਾ ਨੂੰ ਵੇਖਦੇ ਹੋਏ ਤੁਸੀ ਇਸ ਵਿੱਚ ਇੱਕ catalyst  ਦੀ ਭੂਮਿਕਾ ਨਿਭਾ ਸਕਦੇ ਹੋ। ਇਸੇ ਸੰਦਰਭ ਵਿੱਚ  Tourism  ਨੂੰ ਹੱਲਾਸ਼ੇਰੀ ਦੇਣ ਵਿੱਚ ਵੀ ਭਾਰਤੀ ਮੂਲ ਦੇ  diaspora   ਦਾ ਬਹੁਤ ਵੱਡਾ ਯੋਗਦਾਨ ਹੋ ਸਕਦਾ ਹੈ।

 

ਸਾਥੀਓ,

 

ਦੁਨੀਆ ਦੀਆਂ ਕਈ ਵੱਡੀਆਂ ਕੰਪਨੀਆਂ ਦੇ  CEOs  ਅਤੇ leaders   ਸਾਡੇ ਪ੍ਰਵਾਸੀ ਭਾਰਤੀ ਹਨ। ਭਾਰਤ ਦੀ ਅਰਥ ਵਿਵਸਥਾ ਨੂੰ ਉਹ ਬਹੁਤ ਤਰੀਕੇ ਨਾਲ ਸਮਝਦੇ ਹਨ। ਇਸ ਲਈ ਭਾਰਤ ਦੀ ਵਿਕਾਸ ਯਾਤਰਾ ਵਿੱਚ ਉਨ੍ਹਾਂ ਦੇ ਮਜ਼ਬੂਤ ਵਿਸ਼ਵਾਸ ਲਈ ਅਸੀਂ ਉਨ੍ਹਾਂ ਦੇ ਆਭਾਰੀ ਹਾਂ। ਅੱਜ ਵਿਦੇਸ਼ ਵਿੱਚ ਵਸਿਆ ਭਾਰਤੀ ਆਪਣੇ ਆਪ ਨੂੰ ਦੇਸ਼ ਦੀ ਪ੍ਰਗਤੀ ਦਾ ਇੱਕ  stake-holder   ਮੰਨਦਾ ਹੈ। ਉਹ ਇਸ ਤਬਦੀਲੀ ਦਾ ਹਿੱਸਾ ਬਣਨਾ ਚਾਹੁੰਦੇ ਹਨ, ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੁੰਦੇ ਹਨ।

 

ਵਿਸ਼ਵ ਪੱਧਰ ਉੱਤੇ ਆਪਣੇ ਭਾਰਤ ਨੂੰ ਹੋਰ ਉੱਪਰ ਉਠਦੇ ਹੋਏ ਦੇਖਣਾ ਚਾਹੁੰਦੇ ਹਨ । ਅਸੀਂ ਜਾਣਦੇ ਹਾਂ ਕਿ ਤੁਹਾਡਾ ਅਨੁਭਵ ਦੇਸ਼ ਵਿੱਚ ਸਮਾਜਿਕ ਅਤੇ ਆਰਥਿਕ ਤਬਦੀਲੀ ਲਈ ਕਿੰਨਾ ਅਹਿਮ ਹੈ। ਤੁਹਾਡਾ ਅਨੁਭਵ ਭਾਰਤ ਦੀ ਮਦਦ ਕਰ ਸਕੇ ਇਸ ਲਈ VAJRA   ਯਾਨੀ  Visiting Adjunct Joint Research Faculty  ਸਕੀਮ ਸ਼ੁਰੂ ਕੀਤੀ ਗਈ ਹੈ।

 

ਇਸ ਸਕੀਮ ਅਧੀਨ ਤੁਸੀਂ ਭਾਰਤ ਦੇ ਸੰਸਥਾਨਾਂ ਵਿੱਚ ਇੱਕ ਤੋਂ ਤਿੰਨ ਮਹੀਨੇ ਤੱਕ ਕੰਮ ਕਰ ਸਕਦੇ ਹੋ।

 

ਅੱਜ ਇਸ ਮੰਚ ਤੋਂ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਹਾਂ ਕਿ ਇਸ ਯੋਜਨਾ ਨਾਲ ਜੁੜੋ ਅਤੇ ਆਪਣੇ ਦੇਸ਼ ਵਿੱਚ ਹੋਰ ਭਾਰਤੀਆਂ ਨੂੰ ਵੀ ਇਸ ਨਾਲ ਜੁੜਨ ਲਈ ਉਤਸ਼ਾਹਿਤ ਕਰੋ। ਤੁਹਾਡੇ ਅਨੁਭਵ ਦਾ ਫਾਇਦਾ, ਭਾਰਤ ਦੀ ਨੌਜਵਾਨ ਪੀੜ੍ਹੀ ਨੂੰ ਮਿਲੇਗਾ ਤਾਂ ਤੁਹਾਨੂੰ ਵੀ ਸੁਖਦਾਈ ਅਹਿਸਾਸ ਹੋਵੇਗਾ। ਭਾਰਤ ਦੀਆਂ ਲੋੜਾਂ, ਸ਼ਕਤੀਆਂ ਅਤੇ ਵਿਸ਼ੇਸ਼ਤਾਵਾਂ ਨੂੰ ਵਿਸ਼ਵ ਤੱਕ ਪਹੁੰਚਾਉਣ ਦੀ ਜਿੰਨੀ  ਸਮਰੱਥਾ  ਤੁਹਾਡੇ ਵਿੱਚ ਹੈ, ਹੋਰ ਕਿਸੇ ਵਿੱਚ ਨਹੀਂ ਹੈ।

 

ਦੁਨੀਆ ਦੇ ਅਸਥਿਰਤਾ ਨਾਲ ਭਰੇ ਵਾਤਾਵਰਣ ਵਿੱਚ ਭਾਰਤੀ ਸੱਭਿਅਤਾ ਅਤੇ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ,  ਪੂਰੀ ਦੁਨੀਆ ਦਾ ਮਾਰਗ ਦਰਸ਼ਨ ਕਰ ਸਕਦੀਆਂ ਹਨ। ਦੁਨੀਆ ਵਿੱਚ  Health-care  ਨੂੰ ਲੈ ਕੇ ਚਿੰਤਾ ਵਧ ਰਹੀ ਹੈ ਤਾਂ ਤੁਸੀਂ ਦੁਨੀਆ ਨੂੰ ਆਪਣੀ ਪੁਰਾਤਨ  holistic living  ਦੀ ਰਵਾਇਤ ਬਾਰੇ ਦੱਸ ਸਕਦੇ ਹੋ। ਜਿਥੇ ਵਿਸ਼ਵ ਸਮਾਜ ਵੱਖ-ਵੱਖ ਪੱਧਰਾਂ ਅਤੇ ਵਿਚਾਰ ਧਾਰਾਵਾਂ ਵਿੱਚ ਵੰਡਿਆ ਜਾ ਰਿਹਾ ਹੈ, ਉਥੇ ਤੁਸੀਂ ਭਾਰਤ ਨੂੰ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ  Inclusive Philosophy-@  ”ਸਭ ਕਾ ਸਾਥ, ਸਭ ਕਾ ਵਿਕਾਸ” ਦੀ ਉਦਾਹਰਣ ਦੇ ਸਕਦੇ ਹੋ। ਜਿੱਥੇ ਦੁਨੀਆ ਵਿੱਚ  Extremism ਅਤੇ Radicalization   ਬਾਰੇ ਚਿੰਤਾ ਵਧ ਰਹੀ ਹੈ, ਉਥੇ ਪੂਰੀ ਦੁਨੀਆ ਨੂੰ ਭਾਰਤੀ ਸੱਭਿਆਚਾਰ ਦੇ ”ਸਰਵ ਪੰਥਸਮਭਾਵ” ਦਾ ਸੰਦੇਸ਼ ਦੁਹਰਾਅ ਸਕਦੇ ਹੋ।

 

ਸਾਥੀਓ,

 

ਤੁਹਾਡੀ ਸਭ ਦੀ ਜਾਣਕਾਰੀ ਵਿੱਚ ਹੈ ਕਿ 2019 ਵਿੱਚ ਪ੍ਰਯਾਗ-ਇਲਾਹਾਬਾਦ ਵਿੱਚ ਕੁੰਭ ਮੇਲੇ ਦਾ ਆਯੋਜਨ ਕੀਤਾ ਜਾਵੇਗਾ। ਇਹ ਵੀ ਸਾਡੇ ਸਭ ਲਈ ਮਾਣ ਵਾਲੀ ਗੱਲ ਹੈ ਕਿ ਹਾਲ ਹੀ ਵਿੱਚ ਕੁੰਭ ਮੇਲੇ ਨੂੰ ਯੁਨੈਸਕੋ ਦੀ  Intangible Cultural Heritage of Humanity  ਦੀ ਲਿਸਟ ਵਿੱਚ ਜਗ੍ਹਾ ਮਿਲੀ ਹੈ। ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਇਸ ਦੀ ਵਿਆਪਕ ਪੈਮਾਨੇ ਉੱਤੇ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਮੇਰੀ ਤਾਕੀਦ ਹੈ ਕਿ ਅਗਲੇ ਸਾਲ ਜਦੋਂ ਤੁਸੀਂ ਭਾਰਤ ਆਓ ਤਾਂ ਇਸ ਤਿਆਰੀ ਨਾਲ ਆਓ ਕਿ ਪ੍ਰਯਾਗ ਦੇ ਦਰਸ਼ਨ ਵੀ ਜ਼ਰੂਰ ਕਰੋ। ਤੁਸੀਂ ਆਪਣੇ ਦੇਸ਼ ਵਿੱਚ ਹੋਰ ਲੋਕਾਂ ਨੂੰ ਇਸ ਸ਼ਾਨਦਾਰ ਆਯੋਜਨ ਬਾਰੇ ਦੱਸੋਗੇ ਤਾਂ ਉਹ ਭਾਰਤੀ ਸੱਭਿਆਚਾਰ ਦੇ ਇਸ ਖਜ਼ਾਨੇ ਤੋਂ ਜਾਣੂ ਹੋਣਗੇ।

 

ਭਾਈਓ ਅਤੇ ਭੈਣੋ,

 

 

ਦੁਨੀਆ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਹਨ, ਜਿਨ੍ਹਾਂ ਦਾ ਮੁਕਾਬਲਾ ਕਰਨ ਲਈ ਗਾਂਧੀ ਜੀ ਦੇ ਵਿਚਾਰ ਅੱਜ ਵੀ ਪ੍ਰਾਸੰਗਿਕ ਹਨ। ਅਹਿੰਸਾ ਅਤੇ ਸੱਤਿਆਗ੍ਰਹਿ ਦੇ ਰਾਹ ਉੱਤੇ ਚਲਦੇ ਹੋਏ ਕੋਈ ਵੀ ਵਿਵਾਦ ਸੁਲਝਾਇਆ ਜਾ ਸਕਦਾ ਹੈ। Extremism  ਅਤੇ Radicalization  ਨੂੰ  counter  ਕਰਨ ਵਾਲੀ ਕੋਈ ਵਿਚਾਰਧਾਰਾ ਹੈ ਤਾਂ ਉਹ ਹੈ ਗਾਂਧੀ ਜੀ ਦੀ ਵਿਚਾਰਧਾਰਾ, ਭਾਰਤੀ ਕਦਰਾਂ-ਕੀਮਤਾਂ ਦੀ  ਵਿਚਾਰਧਾਰਾ।

 

Friends,

 

ਇੱਕ ਵਿਕਸਤ ਭਾਰਤ ਦੇ ਨਿਰਮਾਣ ਲਈ ‘ਨਿਊ ਇੰਡੀਆ’ ਦੇ ਸੁਪਨੇ ਨੂੰ ਪੂਰਾ ਕਰਨ ਲਈ , ਅਸੀਂ ਤੁਹਾਡੇ ਨਾਲ ਮਿਲ ਕੇ ਅੱਗੇ ਵਧਣਾ ਚਾਹੁੰਦੇ ਹਾਂ। ਇਸ ਸੰਮੇਲਨ ਵਿੱਚ ਅਸੀਂ ਤੁਹਾਡੇ ਅਨੁਭਵ ਤੋਂ ਲਾਭ ਉਠਾਉਣਾ ਚਾਹੁੰਦੇ ਹਾਂ, ‘ਨਿਊ ਇੰਡੀਆ’ ਦੇ ਵਿਕਾਸ ਬਾਰੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਤੁਹਾਡੇ ਨਾਲ ਜੁੜਨਾ ਚਾਹੁੰਦੇ ਹਾਂ। ਤੁਸੀਂ ਜਿੱਥੇ ਵੀ ਹੋ, ਜਿਸ ਦੇਸ਼ ਵਿੱਚ ਵੀ ਰਹਿ ਰਹੇ ਹੋ, ਤੁਹਾਡੀ ਵਿਕਾਸ ਦੀ ਯਾਤਰਾ ਵਿੱਚ ਤੁਹਾਡੇ ਭਾਈਵਾਲ ਬਣਨਾ ਚਾਹੁੰਦੇ ਹਾਂ।

 

ਸਾਥੀਓ,

 

21ਵੀਂ ਸਦੀ ਨੂੰ  Asian Century   ਕਿਹਾ ਜਾ ਰਿਹਾ ਹੈ। ਇਸ ਵਿੱਚ ਯਕੀਨੀ ਤੌਰ ਤੇ ਭਾਰਤ ਦੀ ਅਹਿਮ ਭੂਮਿਕਾ ਹੈ। ਇਸ ਭੂਮਿਕਾ ਦਾ ਪ੍ਰਭਾਵ, ਭਾਰਤ ਦੇ ਵਧਦੇ ਕੱਦ ਦਾ ਪ੍ਰਭਾਵ , ਤੁਸੀਂ ਜਿੱਥੇ ਵੀ ਰਹੋਗੇ, ਉਸ ਨੂੰ ਮਹਿਸੂਸ ਕਰੋਗੇ। ਭਾਰਤ ਦੀ ਵਧਦੀ ਹੋਈ ਅਰਥਵਿਵਸਥਾ, ਭਾਰਤ ਦੀ ਵਧਦੀ ਹੋ ਤਾਕਤ ਦੇਖ ਕੇ ਜਦੋਂ ਤੁਹਾਡਾ ਮੱਥਾ ਉੱਚਾ ਹੋਵੇਗ, ਤਾਂ ਅਸੀਂ ਹੋਰ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਹੋਵਾਂਗੇ। 

 

ਭਾਈਓ ਅਤੇ ਭੈਣੋ,

 

ਭਾਰਤ ਉਹ ਦੇਸ਼ ਹੈ, ਜਿਸ ਨੇ ਦੁਨੀਆ ਦੇ ਪਰਦੇ ਉੱਤੇ ਹਮੇਸ਼ਾ ਹਾਂ-ਪੱਖੀ ਭੂਮਿਕਾ ਨਿਭਾਈ ਹੈ। ਅਸੀਂ ਕਿਸੇ ਵੀ ਦੇਸ਼ ਪ੍ਰਤੀ ਆਪਣੀ ਨੀਤੀ  ਨੂੰ ਨਫੇ-ਨੁਕਸਾਨ ਦੇ ਤਰਾਜ਼ੂ ਉੱਪਰ ਨਹੀਂ ਤੋਲਿਆ, ਸਗੋਂ ਉਸ ਨੂੰ ਮਨੁੱਖੀ  prism  ਨਾਲ ਦੇਖਿਆ ਹੈ।

 

 

ਸਾਡਾ  Development Aid   ਦੇਣ ਦਾ model  ਵੀ “give and take”  ਉੱਤੇ ਅਧਾਰਤ ਨਹੀਂ ਹੈ, ਸਗੋਂ ਇਹ ਉਨ੍ਹਾਂ ਦੇਸ਼ਾਂ ਦੀਆਂ ਲੋੜਾਂ ਅਤੇ ਪਹਿਲਾਂ ਉੱਤੇ ਨਿਰਭਰ ਕਰਦਾ ਹੈ। ਸਾਡੀ ਨਾ ਕਿਸੇ ਦੇ resources  ਨੂੰ   exploit  ਕਰਨ ਦੀ ਇੱਛਾ ਰਹੀ ਹੈ, ਨਾ ਹੀ ਕਿਸੇ ਦੀ territory  ਉੱਤੇ ਸਾਡੀ ਨਜ਼ਰ ਹੈ। ਸਾਡਾ  focus  ਹਮੇਸ਼ਾ capacity building  ਅਤੇ resource development  ਉੱਤੇ ਰਿਹਾ ਹੈ।  Bilateral, Multilateral Platforms,   ਚਾਹੇ ਉਹ ਕਾਮਨਵੈਲਥ ਹੋਵੇ, ਇੰਡੀਆ-ਅਫਰੀਕਾ ਫੋਰਮ ਸਮਿੱਟ ਹੋਵੇ, Forum for India–Pacific Islands Cooperation ਹੋਵੇ, ਅਸੀਂ ਹਰੇਕ ਮੰਚ ਉੱਤੇ ਸਭ ਨੂੰ ਨਾਲ ਲੈ ਕੇ ਅੱਗੇ ਵਧਣ ਲਈ ਯਤਨਸ਼ੀਲ ਰਹੇ ਹਾਂ।

 

 

ਆਸੀਆਨ ਦੇਸ਼ਾਂ ਨਾਲ ਸਾਡੇ ਮਜ਼ਬੂਤ ਸਬੰਧਾਂ ਨੂੰ ਅਸੀਂ ਆਸੀਆਨ ਸੰਗਠਨ ਨਾਲ ਸਬੰਧ ਵਧਾ ਕੇ ਹੋਰ ਵੀ ਠੋਸ ਰੂਪ ਪ੍ਰਦਾਨ ਕੀਤਾ ਹੈ। ਭਾਰਤ-ਆਸੀਆਨ ਸਬੰਧਾਂ ਦਾ ਭਵਿੱਖ ਕਿੰਨਾ ਉੱਜਵਲ ਹੈ ਇਸ ਦੀ ਝਾਂਕੀ ਹੁਣ ਤੋਂ ਕੁਝ ਦਿਨਾਂ ਬਾਅਦ ਗਣਤੰਤਰ ਦਿਵਸ ਉੱਤੇ ਪੂਰੀ ਦੁਨੀਆ ਦੇਖ ਸਕੇਗੀ। ,

 

 

ਸਾਥੀਓ,

 

ਭਾਰਤ ਸਾਰੀ ਦੁਨੀਆ ਵਿੱਚ ਸੁੱਖ, ਸ਼ਾਂਤੀ, ਖੁਸ਼ਹਾਲੀ, ਲੋਕਰਾਜੀ ਕਦਰਾਂ ਕੀਮਤਾਂ, ਸਹਿਯੋਗ ਅਤੇ ਭਾਈਚਾਰੇ ਦਾ ਹਿਮਾਇਤੀ ਰਿਹਾ ਹੈ। ਇਹੋ ਉਹ ਸੂਤਰ ਹਨ ਜੋ ਜਨਤਕ ਨੁਮਾਇੰਦਿਆਂ ਦੇ ਰੂਪ ਵਿੱਚ ਤੁਹਾਨੂੰ ਆਪਣੇ electorate   ਨਾਲ ਵੀ ਜੋੜਦੇ ਹਨ। ਭਾਰਤ ਦੁਨੀਆ ਵਿੱਚ ਸ਼ਾਂਤੀ, ਪ੍ਰਗਤੀ ਅਤੇ ਖੁਸ਼ਹਾਲੀ ਲਈ ਯੋਗਦਾਨ ਕਰਦਾ ਰਹੇ, ਇਹੋ ਸਾਡੀ ਕੋਸ਼ਿਸ਼ ਹੈ ਅਤੇ ਇਹੋ ਸਾਡੀ ਕਮਿੱਟਮੈਂਟ ਵੀ ਹੈ।

 

Friends,

 

 

ਸਾਡਾ ਸੱਦਾ ਸਵੀਕਾਰ ਕਰਨ ਲਈ, ਆਪਣੇ ਰੁਝੇਵੇਂ ਭਰੇ ਪ੍ਰੋਗਰਾਮਾਂ ਵਿੱਚੋਂ ਸਮਾਂ ਕੱਢ ਕੇ ਇਥੇ ਆਉਣ ਲਈ ਮੈਂ ਤੁਹਾਡਾ ਇੱਕ ਵਾਰੀ ਫਿਰ ਹਿਰਦੇ ਤੋਂ ਧੰਨਵਾਦ ਪ੍ਰਗਟ ਕਰਦਾ ਹਾਂ। ਮੈਨੂੰ ਯਕੀਨ ਹੈ ਕਿ ਤੁਹਾਡੀ ਸਰਗਰਮ ਭਾਈਵਾਲੀ ਨਾਲ ਇਹ ਸੰਮੇਲਨ ਸਫਲ ਹੋਵੇਗਾ। ਮੈਂ ਉਮੀਦ ਕਰਦਾ ਹਾਂ ਕਿ ਅਗਲੇ ਸਾਲ ਪ੍ਰਵਾਸੀ ਭਾਰਤੀ ਦਿਵਸ ਉੱਤੇ ਤੁਹਾਨੂੰ ਮਿਲਣ ਦਾ ਮੈਨੂੰ ਇੱਕ ਵਾਰੀ ਫਿਰ ਮੌਕਾ ਮਿਲੇਗਾ। ਬਹੁਤ ਬਹੁਤ ਧੰਨਵਾਦ!!! ਜੈ ਹਿੰਦ!!!

 

                                         *****

 

ਅਮਿਤ ਕੁਮਾਰ/ਹਿਮਾਂਸ਼ੂ ਸਿੰਘ