Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਮੋਦੀ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਿਨਯਾਹੂ ਨੇ ਆਈਕ੍ਰੀਏਟ ਰਾਸ਼ਟਰ ਨੂੰ ਸਮਰਪਿਤ ਕੀਤਾ

ਪ੍ਰਧਾਨ ਮੰਤਰੀ ਮੋਦੀ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਿਨਯਾਹੂ ਨੇ ਆਈਕ੍ਰੀਏਟ ਰਾਸ਼ਟਰ ਨੂੰ ਸਮਰਪਿਤ ਕੀਤਾ

ਪ੍ਰਧਾਨ ਮੰਤਰੀ ਮੋਦੀ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਿਨਯਾਹੂ ਨੇ ਆਈਕ੍ਰੀਏਟ ਰਾਸ਼ਟਰ ਨੂੰ ਸਮਰਪਿਤ ਕੀਤਾ

ਪ੍ਰਧਾਨ ਮੰਤਰੀ ਮੋਦੀ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਿਨਯਾਹੂ ਨੇ ਆਈਕ੍ਰੀਏਟ ਰਾਸ਼ਟਰ ਨੂੰ ਸਮਰਪਿਤ ਕੀਤਾ


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਿਨਯਾਹੂ ਨੇ ਅੱਜ ਆਈਕ੍ਰੀਏਟ ਸਹੂਲਤ , ਜੋ ਕਿ ਅਹਿਮਦਾਬਾਦ ਸ਼ਹਿਰ ਦੇ ਬਾਹਰਵਾਰ ਸਥਿਤ ਹੈ, ਰਾਸ਼ਟਰ ਨੂੰ ਸਮਰਪਿਤ ਕੀਤੀ। ਆਈਕ੍ਰੀਏਟ ਇੱਕ ਸੁਤੰਤਰ ਕੇਂਦਰ ਹੈ ਜਿਸ ਦੀ ਸਥਾਪਨਾ ਉੱਦਮਤਾ ਨੂੰ ਸਿਰਜਣਾਤਮਕਤਾ, ਖੋਜ (ਇਨੋਵੇਸਨ), ਇੰਜੀਨੀਅਰਿੰਗ, ਉਤਪਾਦ ਡਿਜ਼ਾਈਨ , ਉੱਭਰ ਰਹੀਆਂ ਟੈਕਨੋਲੋਜੀਆਂ ਦੇ ਮਿਸ਼ਰਣ ਨਾਲ ਸੁਖਾਲਾ ਬਣਾਉਣ ਲਈ ਕੀਤੀ ਗਈ  ਹੈ, ਤਾਂਕਿ ਉਹ ਮੁੱਖ ਮੁੱਦਿਆਂ ਜਿਵੇਂ ਕਿ ਖੁਰਾਕ, ਸੁਰੱਖਿਆ, ਪਾਣੀ, ਕੁਨੈਕਟੀਵਿਟੀ, ਸਾਈਬਰ ਸੁਰੱਖਿਆ, ਆਈ ਟੀ ਅਤੇ ਇਲੈਕਟ੍ਰੌਨਿਕਸ, ਊੁਰਜਾ, ਬਾਇਓਮੈਡੀਕਲ ਸਾਜ਼ੋ-ਸਮਾਨ ਅਤੇ ਯੰਤਰਾਂ ਆਦਿ ਨਾਲ ਨਜਿੱਠ ਸਕੇ। ਆਈਕ੍ਰੀਏਟ ਦਾ ਉਦੇਸ਼ ਭਾਰਤ ਵਿੱਚ  ਇੱਕ ਅਜਿਹੇ ਸਿਸਟਮ ਦਾ ਵਿਕਾਸ ਕਰਨਾ ਹੈ ਜਿਸ ਰਾਹੀਂ ਕੁਆਲਟੀ ਦੇ ਉੱਦਮੀ ਤਿਆਰ ਹੋ ਸਕਣ।

 

ਦੋਹਾਂ ਆਗੂਆਂ ਨੇ ਉਨ੍ਹਾਂ ਵੱਖ ਵੱਖ ਸਟਾਲਾਂ ਦਾ ਦੌਰਾ ਕੀਤਾ ਜਿਨ੍ਹਾਂ ਵਿਚ ਵੱਖ-ਵੱਖ ਖੇਤਰਾਂ ਵਿੱਚ ਟੈਕਨੋਲੋਜੀਆਂ ਅਤੇ ਖੋਜ ਨੂੰ ਦਰਸਾਇਆ ਗਿਆ ਹੈ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਇਜ਼ਰਾਈਲ ਦੇ ਲੋਕਾਂ ਨੂੰ ਨੇੜੇ ਲਿਆਉਣ ਵਿੱਚ ਖੋਜ ਦੀ ਪ੍ਰਮੁੱਖ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਸਾਰੀ ਦੁਨੀਆ ਨੇ ਇਜ਼ਰਾਈਲ ਦੀ ਟੈਕਨੋਲੋਜੀਕਲ ਸ਼ਕਤੀ ਅਤੇ ਸਿਰਜਣਾਤਮਕਤਾ ਨੂੰ ਦੇਖਿਆ ਹੈ।

 

ਉਨ੍ਹਾਂ ਕਿਹਾ ਕਿ ਭਾਰਤ ਦੇ ਨੌਜਵਾਨਾਂ ਵਿੱਚ ਊਰਜਾ ਅਤੇ ਉਤਸ਼ਾਹ ਹੈ। ਨੌਜਵਾਨਾਂ ਨੂੰ ਥੋੜ੍ਹਾ ਉਤਸ਼ਾਹ ਦਿੱਤੇ ਜਾਣ ਅਤੇ ਸੰਸਥਾਗਤ ਹਿਮਾਇਤ ਦੀ ਲੋੜ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਸਾਰੇ ਢਾਂਚੇ ਨੂੰ ਖੋਜ ਮਿੱਤਰ ਬਣਾਉਣ ਲਈ ਕੰਮ ਕਰ ਰਹੀ ਹੈ ਤਾਂ ਕਿ ਨਵੇਂ ਵਿਚਾਰ ਪੈਦਾ ਹੋ ਸਕਣ, ਵਿਚਾਰ ਖੋਜ ਤੱਕ ਲਿਜਾ ਸਕਣ ਅਤੇ ਖੋਜ ਇੱਕ ਨਵਾਂ ਭਾਰਤ ਬਣਾਉਣ ਵਿੱਚ ਮਦਦ ਕਰੇ।

 

ਉਨ੍ਹਾਂ ਕਿਹਾ ਕਿ ਸਫਲਤਾ ਦੀ ਪਹਿਲੀ ਲੋੜ ਦਲੇਰੀ ਹੈ। ਉਨ੍ਹਾਂ ਦਲੇਰ ਨੌਜਵਾਨਾਂ ਦੀ ਪ੍ਰਸ਼ੰਸਾ ਕੀਤੀ ਜੋ ਕਿ ਆਈਕ੍ਰੀਏਟ ਵਿਖੇ ਖੋਜ ਸਰਗਰਮੀਆਂ ਵਿੱਚ ਰੁੱਝੇ ਹੋਏ ਹਨ।

 

ਪ੍ਰਧਾਨ ਮੰਤਰੀ ਨੇ ਕਾਲੀਦਾਸ ਦਾ ਹਵਾਲਾ ਦਿੰਦੇ ਹੋਏ ਖੋਜ ਅਤੇ ਪੁਰਾਤਨ ਪ੍ਰੰਪਰਾਵਾਂ ਦਰਮਿਆਨ ਚਲ ਰਹੀ ਦੁਬਿਧਾ  ਦਾ ਜ਼ਿਕਰ ਕੀਤਾ। ਉਨ੍ਹਾਂ ਭਾਰਤ ਦੇ ਨੌਜਵਾਨਾਂ ਨੂੰ ਤਾਕੀਦ ਕੀਤੀ ਕਿ ਰਾਸ਼ਟਰ ਸਾਹਮਣੇ ਅੱਜ ਜੋ ਚੁਣੌਤੀਆਂ ਹਨ ਉਨ੍ਹਾਂ ਨੂੰ ਦੂਰ ਕਰਨ ਲਈ ਖੋਜ ਕਰਨ ਅਤੇ ਦੇਸ਼ ਦੇ ਆਮ ਲੋਕਾਂ ਦੇ ਜੀਵਨ ਦੇ ਪੱਧਰ ਨੂੰ ਘੱਟੋ ਘੱਟ ਸੰਭਵ ਲਾਗਤ ਨਾਲ ਸੁਧਾਰਨ।

 

ਪ੍ਰਧਾਨ ਮੰਤਰੀ ਨੇ ਇਸ ਮੌਕੇ ਤੇ ਭਾਰਤ ਅਤੇ ਇਜ਼ਰਾਈਲ ਦਰਮਿਆਨ ਖੋਜ ਦੇ ਖੇਤਰਾਂ ਜਿਵੇਂ ਕਿ ਖੁਰਾਕ, ਪਾਣੀ, ਸਿਹਤ ਅਤੇ ਊਰਜਾ ਵਿੱਚ ਸਹਿਯੋਗ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸਹਿਯੋਗ ਨਾਲ 21ਵੀਂ ਸਦੀ ਵਿੱਚ ਮਨੁੱਖਤਾ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਲਿਖਿਆ ਜਾ ਸਕਦਾ ਹੈ।

******

 

ਏਕੇਟੀ/ਐੱਸਐੱਚ/ਐੱਸਕੇ