Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਿੱਕਮ ਅਤੇ ਲੱਦਾਖ ਦੇ ਵਿਦਿਆਰਥੀਆਂ ਦੇ ਆਈਟੀਬੀਪੀ ਦੌਰਾ (excursion) ਗਰੁੱਪਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ


ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਕਿਹਾ ਹੈ ਕਿ ਦੇਸ਼ ਦੇ ਹਰੇਕ ਨਾਗਰਿਕ ਨੂੰ ਜ਼ਰੂਰੀ ਤੌਰ ‘ਤੇ ਰਾਸ਼ਟਰ ਦੀ ਭਲਾਈ ਲਈ ਯੋਗਦਾਨ ਦੇਣਾ ਚਾਹੀਦਾ ਹੈ ਅਤੇ ਤਾਂ ਹੀ ਦੇਸ਼ ਖੁਸ਼ਹਾਲ ਹੋ ਸਕੇਗਾ ਜਦੋਂ ਮਹਿਲਾਵਾਂ, ਨੌਜਵਾਨਾਂ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਸਮੁੱਚੇ ਅਧਿਕਾਰ ਹਾਸਲ ਹੋਣਗੇ।

ਉਹ ਅੱਜ ਆਂਧਰਾ ਪ੍ਰਦੇਸ਼ ਦੇ ਅਤਕੁਰ ਵਿੱਚ ਸਵਰਣ ਭਾਰਤ ਟ੍ਰਸਟ ਦੀ ਦੂਜੇ ਵਰ੍ਹੇਗੰਢ ਅਤੇ ਵਿਸ਼ਵ ਕੈਂਸਰ ਦਿਵਸ ਦੇ ਮੌਕੇ ‘ਤੇ ਇੱਕ ਮੈਗਾ ਸਿਹਤ ਕੈਂਪ ਦੇ ਉਦਘਾਟਨ ਸਮਾਰੋਹ ਦੌਰਾਨ ਜਨਸਮੂਹ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ‘ਤੇ ਸੁਪਰੀਮ ਕੋਰਟ ਦੇ ਜੱਜ ਐੱਲ ਨਾਗੇਸ਼ਵਰ ਰਾਓ, ਆਂਧਰਾ ਪ੍ਰਦੇਸ਼ ਦੀ ਵਿਧਾਨ ਸਭਾ ਦੇ ਪ੍ਰਧਾਨ ਡਾ. ਕੋਦੇਲਾ ਸਿਵਪ੍ਰਸਾਦ (Dr. Kodela Sivaprasad), ਆਂਧਰਾ ਪ੍ਰਦੇਸ਼ ਦੇ ਸਿਹਤ ਅਤੇ ਮੈਡੀਕਲ ਸਿੱਖਿਆ ਮੰਤਰੀ ਡਾ. ਕਾਮਿਨੇਨੀ ਸ੍ਰੀਨਿਵਾਸ (Kamineni Sreenivas), ਫ਼ਿਲਮ ਅਭਿਨੇਤਾ ਸ਼੍ਰੀ  ਵੈਂਕਟੇਸ਼ (Venkatesh) ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਕੈਂਸਰ ਜਿਹੀਆਂ ਬਿਮਾਰੀਆਂ  ਲਈ ਬਿਹਤਰ ਇਲਾਜ ਲਈ ਸ਼ੁਰੂਆਤੀ ਜਾਂਚ ਅਤੇ ਰੋਗ ਦਾ ਪਤਾ ਲਗਾਉਣ ਦੀ ਲੋੜ ਹੁੰਦੀ ਹੈ। ਉਨ੍ਹਾਂ  ਇਹ ਵੀ ਕਿਹਾ ਕਿ ਜੀਵਨ ਸ਼ੈਲੀ ਵਿੱਚ ਬਦਲਾਅ, ਵਾਤਾਵਰਣ ਵਿੱਚ ਪਰਿਵਰਤਨ ਇਨ੍ਹਾਂ ਸਿਹਤ ਸਮੱਸਿਆਵਾਂ ਲਈ ਜ਼ਿੰਮੇਵਾਰ ਹਨ। ਉਪ ਰਾਸ਼ਟਰਪਤੀ ਨੇ ਕਿਹਾ ਕਿ ਸਿਹਤ ਸਮੱਸਿਆਵਾਂ ਦੀ ਪਛਾਣ ਕਰਨ ਲਈ ਸਾਡੇ ਕੋਲ ਨਿਸ਼ਚਿਤ ਰੂਪ ਨਾਲ ਲੋੜੀਂਦੀ ਸੁਵਿਧਾਵਾਂ ਹੋਣੀਆਂ ਚਾਹੀਦੀਆਂ ਹਨ। 

ਉਪ ਰਾਸ਼ਟਰਪਤੀ ਨੇ ਸਭ ਨੂੰ ਜੀਵਨ ਦਾ ਅਰਥ ਅਤੇ ਜੀਵਨ ਦਾ ਉਦੇਸ਼ ਸਮੱਝਣ ਲਈ ਕਿਹਾ ਅਤੇ ਇਹ ਵੀ ਕਿਹਾ ਕਿ ਅਧਿਆਤਮਿਕਤਾ ਅਤੇ ਪਰਿਵਾਰਕ ਪ੍ਰਣਾਲੀ ਸਾਡੀਆਂ ਸਭ ਤੋਂ ਵੱਡੀਆਂ ਤਾਕਤਾਂ ਹਨ ਜੋ ਪੂਰੀ ਦੁਨੀਆ ਲਈ ਇੱਕ ਮਾਡਲ ਹੈ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਸਮਾਜ ਲਈ ਇੱਕ ਗੰਭੀਰ ਚਿੰਤਾ ਬਣ ਚੁੱਕੀ ਹੈ ਅਤੇ ਇਹ ਕੈਂਸਰ ਵਾਂਗ ਫੈਲ ਕੇ ਦੇਸ਼ ਦੇ ਵਿਕਾਸ ਨੂੰ ਬਰਬਾਦ ਕਰ ਰਿਹਾ ਹੈ। ਉਨ੍ਹਾਂ ਨੇ ਸਮਾਰੋਹ ਵਿੱਚ ਹਾਜ਼ਰ ਨੌਜਵਾਨਾਂ ਨੂੰ ਰਾਸ਼ਟਰ ਦੇ ਸਮੁੱਚੇ ਵਿਕਾਸ ਵਾਸਤੇ ਕਾਰਜ ਕਰਨ ਲਈ ਕਿਹਾ।

***

ਏਕੇਟੀ/ਬੀਕੇ/ਆਰਕੇ