Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੂੰ ਯੁਵਾ ਮਾਮਲਿਆਂ ਵਿੱਚ ਸਹਿਯੋਗ ਲਈ ਭਾਰਤ ਅਤੇ ਟਿਊਨੀਸ਼ੀਆ ਦਰਮਿਆਨ ਸਹਿਮਤੀ ਪੱਤਰ ਬਾਰੇ ਜਾਣੂ ਕਰਵਾਇਆ ਗਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਯੁਵਾ ਮਾਮਲਿਆਂ ਵਿੱਚ ਸਹਿਯੋਗ ਲਈ ਭਾਰਤ ਅਤੇ ਟਿਊਨੀਸ਼ੀਆ ਦਰਮਿਆਨ ਹੋਏ ਸਹਿਮਤੀ ਪੱਤਰ ਦਾ ਸਮਰਥਨ ਕੀਤਾ। ਸਹਿਮਤੀ ਪੱਤਰ ਉੱਤੇ ਨਵੀਂ ਦਿੱਲੀ ਵਿੱਚ 30.10.2017 ਨੂੰ ਹਸਤਾਖ਼ਰ ਕੀਤੇ ਗਏ ਸਨ।

ਇਸ ਸਹਿਮਤੀ ਪੱਤਰ ਦਾ ਉਦੇਸ਼ ਭਾਰਤੀ ਨੌਜਵਾਨਾਂ ਵਿੱਚ ਅੰਤਰਰਾਸ਼ਟਰੀ ਸੰਦਰਭ ਪੈਦਾ ਕਰਨਾ ਹੈ ਤਾਂ ਕਿ ਵਿਚਾਰਾਂ, ਕਦਰਾਂ ਕੀਮਤਾਂ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਨੌਜਵਾਨਾਂ ਨੂੰ ਸ਼ਾਂਤੀ ਅਤੇ ਸੂਝ-ਬੂਝ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਜਾਵੇ।

ਇਹ ਸਹਿਮਤੀ ਪੱਤਰ 5 ਸਾਲ ਲਈ ਹੋਵੇਗਾ। ਇਸ ਵਿੱਚ ਸਹਿਯੋਗ ਦੇ ਹੇਠ ਲਿਖੇ ਖੇਤਰ ਸ਼ਾਮਲ ਹਨ —

(1) ਯੁਵਾ ਅਦਾਨ-ਪ੍ਰਦਾਨ ਪ੍ਰੋਗਰਾਮ ਦਾ ਆਯੋਜਨ

(2) ਅੰਤਰਰਾਸ਼ਟਰੀ ਸੰਮੇਲਨਾਂ ਅਤੇ ਗੋਸ਼ਟੀਆਂ ਲਈ ਸੱਦੇ ਦਾ ਅਦਾਨ-ਪ੍ਰਦਾਨ

(3) ਛਪੀਆਂ ਸਮਗਰੀਆਂ, ਫਿਲਮਾਂ, ਤਜਰਬਿਆਂ, ਖੋਜ ਅਤੇ ਹੋਰ ਸੂਚਨਾਵਾਂ ਦਾ ਅਦਾਨ-ਪ੍ਰਦਾਨ

(4) ਯੁਵਾ ਕੈਂਪਾਂ, ਯੁਵਾ ਮੇਲਿਆਂ ਅਤੇ ਹੋਰ ਸਹਿਯੋਗੀ ਯੁਵਾ ਸਰਗਰਮੀਆਂ, ਅਧਿਐਨ ਯਾਤਰਾਵਾਂ, ਸੰਖੇਪ ਵਰਕਸ਼ਾਪਾਂ ਅਤੇ ਯੁਵਾ ਸਬੰਧੀ ਮਾਮਲਿਆਂ ਉੱਤੇ ਆਯੋਜਿਤ ਗੋਸ਼ਟੀਆਂ ਆਦਿ ਵਿੱਚ ਹਿੱਸੇਦਾਰੀ।

****

ਏਕੇਟੀ/ਵੀਬੀਏ/ਐੱਸਐੱਚ