ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਬੰਗਲਾਦੇਸ਼ ਨਾਲ ਹਾਈਡ੍ਰੋਕਾਰਬਨ ਖੇਤਰ ਵਿੱਚ ਸਹਿਯੋਗ ਬਾਰੇ ‘ਸਹਿਮਤੀ ਦੇ ਢਾਂਚੇ’ (ਐੱਫ਼.ਓ.ਯੂ.) ਉੱਤੇ ਹਸਤਾਖਰ ਕੀਤੇ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਪ੍ਰਸਤਾਵਿਤ ਐੱਫ਼.ਓ.ਯੂ. ਦਾ ਉਦੇਸ਼ ਹਾਈਡ੍ਰੋਕਾਰਬਨ ਖੇਤਰ ਵਿੱਚ ਸਮਾਨਤਾ ਅਤੇ ਆਪਸੀ ਲਾਭ ਦੇ ਆਧਾਰ ਉੱਤੇ ਭਾਰਤ ਤੇ ਬੰਗਲਾਦੇਸ਼ ਵਿਚਾਲੇ ਦੁਵੱਲਾ ਸਹਿਯੋਗ ਵਧਾਉਣ ਅਤੇ ਇੱਕ ਸਹਿਕਾਰੀ ਸੰਸਥਾਗਤ ਢਾਂਚੇ ਦਾ ਪ੍ਰਬੰਧ ਸਥਾਪਤ ਕਰਨ ਦੀ ਸੁਵਿਧਾ ਦੇਣਾ ਹੈ।
ਇਹ ਐੱਫ਼.ਓ.ਯੂ. ਉੱਪ-ਖੇਤਰੀ ਅਤੇ ਖੇਤਰੀ ਪੱਧਰਾਂ ਉੱਤੇ ਦੁਵੱਲੇ ਸਹਿਯੋਗ ਨੂੰ ਉਤਸ਼ਾਹਿਤ ਕਰਦਾ ਹੈ। ਇਸ ਨਾਲ ਵਿਕਾਸ ਨੂੰ ਹੁਲਾਰਾ ਮਿਲੇਗਾ ਅਤੇ ਦੋਵੇਂ ਦੇਸ਼ ਆਪਣੀਆਂ ਵਿਕਾਸਾਤਮਕ ਇੱਛਾਵਾਂ, ਸਾਂਝੇ ਰਾਹ ਤੇ ਇੱਕ ਸ਼ਾਂਤੀਪੂਰਨ ਤੇ ਖ਼ੁਸ਼ਹਾਲੀ ਦੱਖਣੀ ਏਸ਼ੀਆ ਦੇ ਸਾਂਝੇ ਦ੍ਰਿਸ਼ਟੀਕੋਣ ਨੂੰ ਮਹਿਸੂਸ ਕਰਨ ਦੇ ਯੋਗ ਹੋਣਗੇ
ਇਹ ਪ੍ਰਸਤਾਵਿਤ ਐੱਫ਼.ਓ.ਯੂ. ਦੀ ਪ੍ਰਕਿਰਤੀ ਅਜਿਹੀ ਹੈ ਕਿ ਇਹ ਕੋਈ ਗੱਲ ਕਿਸੇ ਵੀ ਧਿਰ ਉੱਤੇ ਥੋਪਦਾ ਨਹੀਂ ਹੈ ਅਤੇ ਇਹ ਪੰਜ ਸਾਲਾਂ ਲਈ ਵੈਧ ਹੋਵੇਗਾ।
AKT/VBA/SH