Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਾਈਸੁਰੂ ਵਿੱਚ ਰੇਲਵੇ ਪ੍ਰੋਜੈਕਟ ਲਾਂਚ ਕੀਤੇ – ਸ਼੍ਰਵਨਬੇਲਾਗੋਲਾ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਾਈਸੁਰੂ ਅਤੇ ਕੇਐੱਸਆਰ ਬੰਗਲੁਰੂ ਦਰਮਿਆਨ ਰੇਲਵੇ ਲਾਈਨ ਦੇ ਬਿਜਲੀਕਰਨ ਨੂੰ ਰਾਸ਼ਟਰ ਦੇ ਨਾਮ ਸਮਪਰਿਤ ਕੀਤਾ। ਮਾਈਸੁਰੂ ਰੇਲਵੇ ਸਟੇਸ਼ਨ ਤੇ ਇੱਕ ਸੰਮੇਲਨ ਵਿੱਚ ਉਨ੍ਹਾਂ ਨੇ ਮਾਈਸੁਰੂ ਅਤੇ ਉਦੈਪੁਰ ਦਰਮਿਆਨ ਪੈਲੇਸ ਕੁਈਨ ਹਮਸਫਰ ਐਕਸਪ੍ਰੈੱਸ ਗੱਡੀ ਨੂੰ ਵੀ ਰਵਾਨਾ ਕੀਤਾ।

ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਬਾਹੂਬਲੀ ਮਹਾਮਸਤਿਕਾ ਅਭਿਸ਼ੇਕ ਮਹਾਉਤਸਵ 2018 ਦੇ ਸਬੰਧ ਵਿੱਚ ਸ਼੍ਰਵਣਬੇਲਗੋਲਾ ਗਏ। ਉਨ੍ਹਾਂ ਨੇ ਏਐੱਸਆਈ (ASI) ਵੱਲੋਂ ਵਿੰਧਾਇਆ ਗਿਠੀ ਪਹਾੜੀ ‘ਤੇ ਬਣਾਏ ਗਏ ਨਵੇਂ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਬਾਹੂਬਲੀ ਜਨਰਲ ਹਸਪਤਾਲ ਦਾ ਉਦਘਾਟਨ ਵੀ ਕੀਤਾ।

ਸ਼੍ਰਵਣਬੇਲਗੋਲਾ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਦੇ ਸੰਤਾਂ ਅਤੇ ਮਹਾਤਮਾਵਾਂ ਨੇ ਹਮੇਸ਼ਾ ਸਮਾਜ ਦੀ ਸੇਵਾ ਕੀਤੀ ਹੈ ਅਤੇ ਵਿਲੱਖਣਤਾ ਹਾਸਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਸਮਾਜ ਦੀ ਸ਼ਕਤੀ ਇਹ ਹੈ ਕਿ ਅਸੀਂ ਹਮੇਸ਼ਾ ਸਮੇਂ ਅਨੁਸਾਰ ਬਦਲਦੇ ਰਹੇ ਹਨ ਅਤੇ ਨਵੀਆਂ ਲੀਹਾਂ ਨੂੰ ਸਹੀ ਢੰਗ ਨਾਲ ਅਪਣਾਉਂਦੇ ਰਹੇ ਹਾਂ। ਉਨ੍ਹਾਂ ਇਹ ਵੀ ਦੱਸਿਆ ਕਿ ਗ਼ਰੀਬਾਂ ਵਾਸਤੇ ਵਧੀਆ ਅਤੇ ਸਸਤੀ ਸਿਹਤਸੰਭਾਲ ਪ੍ਰਦਾਨ ਕਰਨਾ ਸਾਡਾ ਫਰਜ਼ ਹੈ।

*****

ਏਕੇਟੀ/ਵੀਜੇ