Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਰੇਲਵੇ ਖੇਤਰ ਵਿੱਚ ਭਾਰਤ-ਮੋਰੌਕੇ ਸਹਿਯੋਗ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਰੇਲਵੇ ਸੈਕਟਰ ਦੇ ਵੱਖ-ਵੱਖ ਖੇਤਰਾਂ ਵਿੱਚ ਲੰਮੇ ਸਮੇਂ ਤੱਕ ਸਹਿਯੋਗ ਅਤੇ ਭਾਈਵਾਲੀ ਵਿਕਸਤ ਕਰਨ ਲਈ ਭਾਰਤ ਅਤੇ ਮੋਰੌਕਨ ਨੈਸ਼ਨਲ ਰੇਲਵੇ ਆਫ਼ਿਸ (ONCF) ਦਰਮਿਆਨ ਸਹਿਯੋਗ ਸਮਝੌਤੇ ਨੂੰ ਕਾਰਜ ਉਪਰੰਤ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸਹਿਯੋਗ ਸਮਝੌਤਾ 14 ਦਸੰਬਰ, 2017 ਨੂੰ ਦਸਤਖ਼ਤ ਕੀਤਾ ਗਿਆ ਸੀ।

ਇਹ ਸਹਿਯੋਗ ਸਮਝੌਤਾ ਹੇਠ ਲਿਖੇ ਖੇਤਰਾਂ ਵਿੱਚ ਤਕਨੀਕੀ ਸਹਿਯੋਗ ਸੰਭਵ ਬਣਾਵੇਗਾ:-

ਏ. ਸਿਖਲਾਈ ਅਤੇ ਸਟਾਫ਼ ਵਿਕਾਸ,

ਬੀ. ਮਾਹਰ ਮਿਸ਼ਨ, ਅਨੁਭਵ ਅਤੇ ਪ੍ਰਸੋਨਲ ਦਾ ਅਦਾਨ-ਪ੍ਰਦਾਨ, ਅਤੇ

ਸੀ. ਮਾਹਰਾਂ ਦੇ ਵਟਾਂਦਰੇ ਸਮੇਤ ਆਪਸੀ ਤਕਨੀਕੀ ਸਹਾਇਤਾ।

                                            ***

ਏਕੇਟੀ/ਵੀਬੀਏ/ਐੱਸਐੱਚ