Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ‘ਖੇਤੀਬਾੜੀ-2022:ਕਿਸਾਨਾਂ ਦੀ ਆਮਦਨ ਦੁੱਗਣੀ ਕਰਨ’ ’ਤੇ ਆਯੋਜਿਤ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ‘ਖੇਤੀਬਾੜੀ-2022:ਕਿਸਾਨਾਂ ਦੀ ਆਮਦਨ ਦੁੱਗਣੀ ਕਰਨ’ ’ਤੇ ਆਯੋਜਿਤ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ‘ਖੇਤੀਬਾੜੀ-2022:ਕਿਸਾਨਾਂ ਦੀ ਆਮਦਨ ਦੁੱਗਣੀ ਕਰਨ’ ’ਤੇ ਆਯੋਜਿਤ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ‘ਖੇਤੀਬਾੜੀ-2022:ਕਿਸਾਨਾਂ ਦੀ ਆਮਦਨ ਦੁੱਗਣੀ ਕਰਨ’ ’ਤੇ ਆਯੋਜਿਤ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਪੂਸਾ ਸਥਿਤ ਐੱਨਏਐੱਸਸੀ ਪਰਿਸਰ ਵਿੱਚ ‘ਖੇਤੀਬਾੜੀ-2022: ਕਿਸਾਨਾਂ ਦੀ ਆਮਦਨ ਦੁੱਗਣੀ ਕਰਨ’ ਵਿਸ਼ੇ ’ਤੇ ਆਯੋਜਿਤ ਰਾਸ਼ਟਰੀ ਸੰਮੇਲਨ ਵਿੱਚ ਸ਼ਿਰਕਤ ਕੀਤੀ।

ਸੱਤ ਸਬੰਧਤ ਸਮੂਹਾਂ ਨੇ ਹੇਠ ਲਿਖੇ ਵਿਸ਼ਿਆਂ ’ਤੇ ਪ੍ਰਸਤੁਤਤੀਆਂ ਦਿੱਤੀਆਂ :

• ਨੀਤੀ ਅਤੇ ਗਵਰਨੈਂਸ ਸਬੰਧੀ ਸੁਧਾਰ

• ਖੇਤੀਬਾੜੀ ਵਪਾਰ ਨੀਤੀ ਅਤੇ ਨਿਰਯਾਤ ਵਿਕਾਸ, ਬਜ਼ਾਰ ਦੀ ਸੰਰਚਨਾ ਅਤੇ ਕੁਸ਼ਲ ਦਕਸ਼ਤਾ

• ਮੁੱਲ ਲੜੀ ਅਤੇ ਆਪੂਰਤੀਲੜੀ ਪ੍ਰਬੰਧਨ

• ਵਿਗਿਆਨ ਤੇ ਟੈਕਨੋਲੋਜੀ ਅਤੇ ਖੇਤੀਬਾੜੀ ਖੇਤਰ ਵਿੱਚ ਸਟਾਰਟ-ਅਪ

• ਨਿਰੰਤਰ ਅਤੇ ਨਿਆਸੰਗਤ ਵਿਕਾਸ ਅਤੇ ਸੇਵਾਵਾਂ ਨੂੰ ਕੁਸ਼ਲਤਾ ਨਾਲ ਉਪਲੱਬਧ ਕਰਾਉਣਾ

• ਪੂੰਜੀਗਤ ਨਿਵੇਸ਼ ਅਤੇ ਕਿਸਾਨਾਂ ਲਈ ਸੰਸਥਾਗਤ ਕਰਜ਼

• ਪਸ਼ੂਧਨ, ਡੇਅਰੀ, ਪੋਲਟਰੀ ਅਤੇ ਮੱਛੀ ਪਾਲਣ ਨੂੰ ਵਿਕਾਸ ਦੇ ਇੰਜਣਾਂ ਵਜੋਂ ਹੁਲਾਰਾ ਦੇਣਾ

ਪ੍ਰਧਾਨਮੰਤਰੀ ਨੇ ਇਨ੍ਹਾਂਪ੍ਰਸਤੁਤੀਆਂ ਦੀ ਸ਼ਲਾਘਾਕੀਤੀ । ਉਨ੍ਹਾਂ ਨੇ ਖਾਸ ਤੌਰ ‘ਤੇ ਦਾਲ ਉਤਪਾਿਦਨ ਵਿੱਚ ਮਹੱਤਵਪੂਰਨ ਵਾਧੇ ਲਈ ਦੇਸ਼ ਦੇ ਕਿਸਾਨਾਂ ਦੀ ਵੀਸ਼ਲਾਘਾ ਕੀਤੀ ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਅਣਗਿਣਤ ਕਦਮ ਉਠਾ ਰਹੀ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਇਨ੍ਹਾਂ ਚਾਰ ਪਹਿਲੂਆਂ ਦਾ ਵਰਣਨ ਕੀਤਾ:ਕੱਚੇ ਮਾਲ ਦੀ ਲਾਗਤ ਘਟਾਉਣਾ,ਉਪਜ ਦਾ ਉਚਿਤ ਮੁੱਲ ਸੁਨਿਸ਼ਚਿਤ ਕਰਨਾ, ਉਪਜ ਦੀ ਬਰਬਾਦੀ ਰੋਕਣਾ ਅਤੇ ਆਮਦਨੀ ਦੇਵਿਕਲਪਿਕ ਸਰੋਤ ਪੈਦਾ ਕਰਨਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਰੀਆ ਦੀ ਸ਼ਤ-ਪ੍ਰਤੀਸ਼ਤ ਨੀਮ ਕੋਟਿੰਗਨਾਲਖ਼ਦ ਯੂਰੀਆ ਦੀ ਵੀ ਸਮੱਰਥਾ ਵਧ ਗਈ ਹੈ ਅਤੇ ਇਸ ਦੇ ਨਾਲ ਹੀ ਉਤਪਾਦਕਤਾ ਵਿੱਚ ਵੀ ਵਾਧਾ ਦਰਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਅਧਿਐਨ ਤੋਂ ਇਹ ਸੰਕੇਤ ਮਿਲਿਆ ਹੈ ਕਿ ਭੂਮੀ ਸਿਹਤ ਕਾਰਡਾਂ ਦੇ ਉਪਯੋਗ ਨਾਲ ਜਿਥੇ ਇੱਕ ਪਾਸੇ ਕੈਮੀਕਲ ਖ਼ਾਦਾਂ ਦੇ ਉਪਯੋਗ ਵਿੱਚ ਕਮੀ ਆਈ ਹੈ, ਉੱਥੇ ਦੂਜੀਪਾਸੇ ਉਤਪਾਦਨ ਵਧ ਰਿਹਾ ਹੈ।

ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ 99 ਅਧੂਰੇ ਸਿੰਚਾਈ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਵਿੱਚੋਂ 50 ਸਿੰਚਾਈ ਪਰਿਯੋਜਨਾਵਾਂ ਦੇ ਇਸ ਵਰ੍ਹੇ ਪੂਰਾ ਹੋ ਜਾਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਸਿੰਚਾਈ ਪ੍ਰੋਜੈਕਟ ਦੇ ਪੂਰਾ ਹੋ ਜਾਣ ‘ਤੇਕਿਸਾਨਾਂ ਦੀ ਕੱਚੇ ਮਾਲ ਸਬੰਧੀ ਲਾਗਤ ਘਟ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਰਾਹੀਂ ਹੁਣ ਤੱਕ 20 ਲੱਖ ਹੈਕਟੇਅਰ ਖੇਤੀ ਅਧੀਨ ਭੂਮੀ ਨੂੰ ਸੂਖਮ ਸਿੰਚਾਈ ਦੇ ਖੇਤਰ ਵਿੱਚ ਲਿਆਂਦਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਬਜਟ ਵਿੱਚ ਐਲਾਨੇ ਗਏਅਪਰੇਸ਼ਨ ਗ੍ਰੀਨਸ’ ਨਾਲ ਟਮਾਟਰ, ਪਿਆਜ ਅਤੇ ਆਲੂ ਉਗਾਉਣ ਵਾਲੇ ਕਿਸਾਨਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਉਪਯੁਕਤ ਬੁਨਿਆਦੀ ਢਾਂਚਾ ਸੁਵਿਧਾਵਾਂ ਦੇ ਨਾਲ 22,000 ਗ੍ਰਾਮੀਣ ਹਾਟਾਂ ਨੂੰ ਉੱਨਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਈ-ਨਾਮ ਪਲੈਟਫਾਰਮ ਨਾਲ ਜੋੜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਭੂਮੀ ਤੋਂ 5 ਕਿਲੋਮੀਟਰ ਤੋਂ ਲੈ ਕੇ 15 ਕਿਲੋਮੀਟਰ ਦੇ ਖੇਤਰ ਵਿੱਚਲੇ ਬਜ਼ਾਰਾਂ ਨਾਲ ਜੋੜਨ ਦੀ ਸਹੂਲਤ ਮਿਲੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਕਰਜ਼ੇ ਲਈ ਪ੍ਰਵਾਨ ਕੀਤੀ ਗਈ ਧਨ ਰਾਸ਼ੀ ਵਧਾ ਦਿੱਤੀ ਗਈ ਹੈ, ਤਾਂਕਿ ਕਿਸਾਨਾਂ ਨੂੰ ਅਸਾਨੀ ਨਾਲ ਕਰਜ਼ਾ ਮਿਲ ਸਕੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਰਹਿੰਦ-ਖੁੰਦ ਨੂੰ ਸੰਪਦਾ ਵਿੱਚ ਬਦਲਣ ਲਈ ਅਨੇਕਾਂ ਪਹਿਲਾਂ ਕੀਤੀਆਂ ਜਾ ਰਹੀਆਂ ਹਨ।

***

ਏਕੇਟੀ/ਵੀਜੇ/ਐੱਸਕੇ