ਪੀਐੱਮਇੰਡੀਆ
ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀਹੇਠ ਕੇਂਦਰੀ ਮੰਤਰੀਮੰਡਲ ਨੇ ਨਿਵੇਸ਼ਕਾਂ ਦੀਆਂ ਬੱਚਤਾਂ ਦੀ ਰੱਖਿਆ ਕਰਨ ਲਈ ਇੱਕ ਪ੍ਰਮੁੱਖ ਨੀਤੀਗਤ ਪਹਿਲ ਕਰਦਿਆਂਹੇਠ ਲਿਖੇ ਬਿਲਾਂ ਨੂੰ ਸੰਸਦ ਵਿੱਚ ਪੇਸ਼ ਕਰਨਦੀ ਪ੍ਰਵਾਨਗੀ ਦੇ ਦਿੱਤੀ ਹੈ: –
( ਕ ) ਅਨਿਯਮਿਤ ਜਮ੍ਹਾਂ ਯੋਜਨਾਵਾਂ ਉੱਤੇ ਪਾਬੰਦੀ ਲਗਾਉਣ ਸਬੰਧੀ ਬਿਲ, 2018 ਅਤੇ
( ਖ ) ਚਿੱਟ ਫੰਡ ( ਸੰਸ਼ੋਧਨ ) ਬਿਲ, 2018
ਅਨਿਯਮਿਤ ਜਮ੍ਹਾਂ ਯੋਜਨਾਵਾਂ ਉੱਤੇ ਪਾਬੰਦੀ ਲਗਾਉਣ ਸਬੰਧੀ ਬਿਲ, 2018
ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀਹੇਠ ਕੇਂਦਰੀ ਮੰਤਰੀਮੰਡਲ ਨੇ ਅਨਿਯਮਿਤ ਜਮ੍ਹਾਂ ਯੋਜਨਾਵਾਂ ਉੱਤੇ ਪਾਬੰਦੀ ਲਗਾਉਣ ਸਬੰਧੀ ਬਿਲ, 2018 ਨੂੰ ਸੰਸਦ ਵਿੱਚ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ । ਇਸ ਬਿਲ ਦਾ ਉਦੇਸ਼ ਦੇਸ਼ ਵਿੱਚ ਗ਼ੈਰ – ਕਾਨੂੰਨੀ ਜਮ੍ਹਾਂ ਯੋਜਨਾਵਾਂ ਨਾਲ ਜੁੜੀਆਂ ਸਮੱਸਿਆਵਾਂ ਨਾਲਸਿੱਝਣਾ ਹੈ । ਅਜਿਹੀਆਂ ਯੋਜਨਾਵਾਂ ਚਲਾ ਰਹੀਆਂ ਕੰਪਨੀਆਂ / ਸੰਸਥਾਨ ਮੌਜੂਦਾ ਅਨਿਯਮ ਜਮ੍ਹਾਂ ਯੋਜਨਾਵਾਂ ਦਾ ਲਾਭਉਠਾਉਂਦੇ ਹਨ ਅਤੇ ਸਖ਼ਤ ਪ੍ਰਸ਼ਾਸਨਿਕ ਕਦਮਾਂ ਦੀਕਮੀਕਰਕੇਗ਼ਰੀਬ ਅਤੇ ਭੋਲ਼ੇ-ਭਾਲ਼ੇ ਲੋਕਾਂ ਨੂੰ ਠੱਗਦੇ ਹਨ ।
ਵੇਰਵਾ:
ਅਨਿਯਮਿਤ ਜਮ੍ਹਾਂ ਯੋਜਨਾਵਾਂ ਉੱਤੇ ਪਾਬੰਦੀ ਲਗਾਉਣ ਸਬੰਧੀ ਬਿਲ, 2018 ਦੇਸ਼ ਵਿੱਚ ਗ਼ੈਰ – ਕਾਨੂੰਨੀ ਬੱਚਤ ਯੋਜਨਾਵਾਂ ਨਾਲਜੁੜੀਆਂ ਬੁਰਾਈਆਂਨਾਲਸਿੱਝਣ ਲਈ ਇਹਵਿਸਤ੍ਰਿਤ ਕਾਨੂੰਨ ਇਸ ਤਰ੍ਹਾਂਕੰਮ ਕਰੇਗਾ ,
( ਕ ) ਅਨਿਯਮਿਤ ਜਮ੍ਹਾਂਰਕਮਨਾਲ ਸਬੰਧਤ ਗਤੀਵਿਧੀਆਂ ਉੱਤੇ ਪੂਰਨਪਾਬੰਦੀ
( ਖ ) ਅਨਿਯਮਿਤ ਜਮ੍ਹਾਂਰਕਮ ਲੈਣ ਵਾਲੀਆਂ ਯੋਜਨਾਵਾਂ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਦੇ ਸੰਚਾਲਨ ਲਈ ਸਜ਼ਾ
( ਗ ) ਜਮ੍ਹਾਂਕਰਤਾਵਾਂਨੂੰ ਅਦਾਇਗੀ ਕਰਦੇ ਸਮੇਂ ਧਾਂਧਲੀਆਂ ਲਈ ਸਖ਼ਤਸਜ਼ਾ
( ਘ ) ਜਮ੍ਹਾਂ ਕਰਨ ਵਾਲੇ ਸੰਸਥਾਨਾਂ ਵੱਲੋਂਗਲਤੀ ਦੀ ਸਥਿਤੀ ਵਿੱਚ ਜਮ੍ਹਾਂ ਰਕਮ ਦੀ ਅਦਾਇਗੀ ਸੁਨਿਸ਼ਚਿਤ ਕਰਨ ਲਈ ਰਾਜ ਸਰਕਾਰ ਵੱਲੋਂ ਇੱਕ ਸਮਰੱਥ ਅਥਾਰਟੀ ਦੀ ਨਿਯੁਕਤੀ
( ਙ ) ਗਲਤੀਕਰਨ ਵਾਲੇ ਸੰਸਧਾਨ ਦੀ ਜਾਇਦਾਦ ਜ਼ਬਤਕਰਨ ਲਈ ਅਧਿਕਾਰ ਦੇਣ ਸਹਿਤ ਸਮਰੱਥ ਅਥਾਰਿਟੀ ਦੀਆਂ ਸ਼ਕਤੀਆਂ ਅਤੇ ਕੰਮਕਾਜ
( ਚ ) ਜਮ੍ਹਾਂਕਰਤਾਵਾਂ ਨੂੰ ਅਦਾਇਗੀ ਦੀ ਨਿਗਰਾਨੀ ਅਤੇ ਅਧਿਨਿਯਮ ਅਨੁਸਾਰ ਗੁਨਾਹਾਂ ਉੱਤੇ ਕਾਰਵਾਈ ਕਰਨ ਲਈ ਅਦਾਲਤਾਂ ਦਾ ਗਠਨ ; ਅਤੇ
( ਛ ) ਬਿਲ ਵਿੱਚ ਨਿਯਮਿਤਜਮ੍ਹਾਂ ਯੋਜਨਾਵਾਂ ਨੂੰ ਸੂਚੀਬੱਧ ਕਰਨਾ, ਜਿਸ ਵਿੱਚ ਸੂਚੀ ਦਾ ਵਿਸਤਾਰ ਕਰਨ ਅਤੇ ਕਾਟ – ਛਾਂਟ ਕਰਨ ਲਈ ਕੇਂਦਰ ਸਰਕਾਰ ਨੂੰ ਸਮਰੱਥ ਬਣਾਉਣ ਦਾ ਉਪਬੰਧ ਹੋਵੇ ।
ਪ੍ਰਮੁੱਖ ਵਿਸ਼ੇਸ਼ਤਾਵਾਂ :
ਬਿਲ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ:
***
ਏਕੇਟੀ/ਵੀਬੀਏ/ਐੱਸਐੱਚ