Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 18 ਅਤੇ 19 ਫਰਵਰੀ ਨੂੰ ਕਰਨਾਟਕ ਅਤੇ ਮਹਾਰਾਸ਼ਟਰ ਜਾਣਗੇ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 18 ਅਤੇ 19 ਫਰਵਰੀ ਨੂੰ ਮਹਾਰਾਸ਼ਟਰ ਅਤੇ ਕਰਨਾਟਕ ਦੇ ਦੌਰੇ ‘ਤੇ ਜਾਣਗੇ।

ਪ੍ਰਧਾਨ ਮੰਤਰੀ 18 ਫਰਵਰੀ ਨੂੰ ਦੁਪਹਿਰ ਬਾਅਦ ਮੁੰਬਈ ਪਹੁੰਚਣਗੇ। ਉਹ ਨਵੀ ਮੁੰਬਈ ਵਿੱਚ ਨਵੀ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਭੂਮੀ-ਪੂਜਨ ਸਮਾਰੋਹ ਵਿੱਚ ਸ਼ਾਮਲ ਹੋਣਗੇ। ਉਸੇ ਪ੍ਰੋਗਰਾਮ ਵਿੱਚ ਉਹ ਜੇਐੱਨਪੀਟੀ ਵਿਖੇ ਚੌਥਾ ਕੰਟੇਨਰ ਟਰਮੀਨਲ ਦੇਸ਼ ਨੂੰ ਸਮਰਪਿਤ ਕਰਨਗੇ।

ਪ੍ਰਧਾਨ ਮੰਤਰੀ ਗਲੋਬਲ ਇਨਵੈਸਟਰਜ਼ ਸਮਿੱਟ —“ਮੈਗਨੈਟਿਕ ਮਹਾਰਾਸ਼ਟਰ-ਕਨਵੈਰਜੈਂਸ 2018” ਵਿਖੇ ਉਦਘਾਟਨੀ ਭਾਸ਼ਣ ਦੇਣਗੇ। ਪ੍ਰਧਾਨ ਮੰਤਰੀ ਯੂਨੀਵਰਸਿਟੀ ਆਵ੍ ਮੁੰਬਈ ਵਿਖੇ ਵਾਧਵਾਨੀ ਇੰਸਟੀਟਿਊਟ ਫਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਬਾਅਦ ਵਿੱਚ ਕਰਨਾਟਕ ਦੇ ਮਾਈਸੂਰੂ(Mysuru) ਲਈ ਰਵਾਨਾ ਹੋ ਜਾਣਗੇ। 19 ਫਰਵਰੀ ਨੂੰ ਉਹ ਵੀਡੀਓ ਕਾਨਫਰੰਸ ਰਾਹੀਂ ਸੂਚਨਾ ਟੈਕਨੋਲੋਜੀ ਬਾਰੇ ਵਿਸ਼ਵ ਕਾਨਫਰੰਸ ਨੂੰ ਸੰਬੋਧਨ ਕਰਨਗੇ ਜੋ ਕਿ ਹੈਦਰਾਬਾਦ ਵਿਖੇ ਹੋ ਰਹੀ ਹੈ।

ਉਹ ਬਾਹੂਬਲੀ ਮਹਾਂਮਸਤਕ ਅਭਿਸ਼ੇਕ ਮਹਾਂਉਤਸਵ ਲਈ ਸ਼੍ਰਵਣਬੇਲਾਗੋਲਾ ਵਿਖੇ ਵੀ ਜਾਣਗੇ। ਮਾਈਸੂਰੂ(Mysuru) ਰੇਲਵੇ ਸਟੇਸ਼ਨ ਵਿਖੇ ਇੱਕ ਸਮਾਰੋਹ ਵਿੱਚ ਉਹ ਬਿਜਲੀ ਮਾਈਸੂਰੂ(Mysuru) – ਬੰਗਲੁਰੂ ਰੇਲਵੇ ਲਾਈਨ ਦੇਸ਼ ਨੂੰ ਸਮਰਪਿਤ ਕਰਨਗੇ। ਉਹ ਮਾਈਸੂਰੂ(Mysuru) ਅਤੇ ਉਦੈਪੁਰ ਦਰਮਿਆਨ ਚੱਲਣ ਵਾਲੀ ਪੈਲੇਸ ਕੁਈਨ ਹਮਸਫ਼ਰ ਐੱਕਸਪ੍ਰੈੱਸ ਨੂੰ ਹਰੀ ਝੰਡੀ ਵੀ ਵਿਖਾਉਣਗੇ। ਉਹ ਮਾਈਸੂਰੂ(Mysuru) ਵਿਖੇ ਇੱਕ ਜਲਸੇ ਨੂੰ ਵੀ ਸੰਬੋਧਨ ਕਰਨਗੇ।

***

ਏਕੇਟੀ/ਐੱਚਐੱਸ