ਪੀਐੱਮਇੰਡੀਆ

ਉੱਤਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਰਾਮਨਾਇਕ ਜੀ, ਮੁੱਖ ਮੰਤਰੀ ਸ਼੍ਰੀਮਾਨ ਯੋਗੀ ਜੀ, ਮੇਰੇ ਸਹਿਯੋਗੀ, ਸਾਡੇ senior ਮੰਤਰੀ ਅਤੇ ਇਸੇ ਲਖਨਊ ਨਗਰੀ ਦੇ ਪ੍ਰਤੀਨਿੱਧੀ, ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀਮਾਨ ਰਾਮਨਾਥ ਸਿੰਘ ਜੀ, ਸਾਡੇ ਵਿੱਚ ਇੱਕ ਸੀਨੀਅਰ ਰਾਜਨੇਤਾ, ਮਾਰਿਸ਼ਿਸ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਾਨ ਅਨਿਰੁੱਧ ਜਗਨਨਾਥ ਜੀ, ਵਿਦੇਸ਼ਾਂ ਤੋਂ ਆਏ ਹੋਏ ਵਿਸ਼ਿਸ਼ਟ ਮੰਤਰੀਗਣ, ਦੇਸ਼ ਭਰ ਤੋਂ ਵਿਸ਼ਾਲ ਸੰਖਿਆ ਵਿੱਚ ਆਏ ਸਾਰੇ ਨਿਵੇਸ਼ਕ, ਉੱਦਮੀਗਣ ਅਤੇ ਇੱਥੇ ਹਾਜ਼ਰ ਸਾਰੇ ਮਹਾਨੁਭਵ ।
ਜਦੋਂ ਪਰਿਵਰਤਨ ਹੁੰਦਾ ਹੈ ਤਾਂ ਸਾਹਮਣੇ ਦਿਖਣ ਲੱਗਦਾ ਹੈ। ਉੱਤਰ ਪ੍ਰਦੇਸ਼ ਵਿੱਚ ਇੰਨ੍ਹੇ ਵਿਆਾਪਕ ਪੱਧਰ ’ਤੇ Investors’ Summit ਹੋਣਾ, Investors’ Summit ਵਿੱਚ ਇੰਨੇ ਨਿਵੇਸ਼ਕਾਂ ਅਤੇ ਉਦਮੀਆਂ ਦਾ ਇੱਕਜੁਟ ਹੋਣਾ, ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਪਰਿਵਰਤਨ ਹੈ। ਮੈਂ ਯੂਪੀ ਦੇ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਜੀ ਨੂੰ, ਮੰਤਰੀ ਮੰਡਲ ਦੇ ਉਨ੍ਹਾਂ ਦੇ ਸਾਰੇ ਸਾਥੀਆਂ ਨੂੰ, ਇੱਥੋਂ ਦੀ bureaucracy ਨੂੰ , ਇੱਥੋਂ ਦੇ ਪੁਲਿਸ ਵਿਭਾਗ ਨੂੰ ਅਤੇ ਉੱਤਰ ਪ੍ਰਦੇਸ਼ ਦੀ ਜਨਤਾ ਨੂੰ ਵਧਾਈ ਦਿੰਦਾ ਹਾਂ ਕਿ ਉਹ ਆਪਣੇ ਉੱਤਰ ਪ੍ਰਦੇਸ਼ ਨੂੰ ਇੰਨ੍ਹੇ ਘੱਟ ਸਮੇਂ ਵਿੱਚ ਖੁਸ਼ਹਾਲੀ ਅਤੇ ਵਿਕਾਸ ਦੇ ਰਸਤੇ ’ਤੇ ਲੈ ਜਾਣ ਵਿੱਚ ਸਫ਼ਲ ਹੋਏ ਹਨ ।
ਪਹਿਲਾਂ ਦੀਆਂ ਸਥਿਤੀਆਂ ਕੀ ਸਨ, ਕਿਹੜੀਆਂ ਵਜ੍ਹਾ ਸਨ ਇਹ ਯੂਪੀ ਦੇ ਲੋਕਾਂ ਤੋਂ ਬਿਹਤਰ ਕੋਈ ਨਹੀਂ ਜਾਣਦਾ ਹੈ। ਡਰ ਅਤੇ ਅਸੁਰੱਖਿਆ ਦੇ ਮਾਹੌਲ ਵਿੱਚ ਜਦੋਂ ਆਮ ਮਨੁੱਖ, ਉਸ ਦਾ ਜੀਵਨ ਜਿਊਣਾ ਮੁਸ਼ਕਲ ਹੋ ਜਾਂਦਾ ਹੈ। ਤਾਂ ਫਿਰ ਉਦਯੋਗਾਂ ਲਈ ਤਾਂ ਸੋਚ ਹੀ ਕਿਵੇਂ ਸਕਦੇ ਹਾਂ । ਵਿਕਾਸ ਦੀ ਗੱਲ ਕਰਨਾ, ਨੌਜਵਾਨਾਂ ਨੂੰ ਨਵੇਂ ਮੌਕੇ ਦੀ ਗੱਲ ਕਰਨਾ, middle class ਦੇ aspirations ਦੀ ਗੱਲ ਕਰਨਾ। ਮੈਂ ਨਹੀਂ ਮੰਨਦਾ ਹਾਂ ਕਿ ਅਜਿਹੇ ਮਾਹੌਲ ਵਿੱਚ ਕਦੇ ਸੰਭਵ ਸੀ । Negativity ਭਰੇ ਉਸ ਮਾਹੌਲ ਤੋਂ ਰਾਜ ਨੂੰ Positivity ਵੱਲ ਲਿਆਉਣਾ ਹਤਾਸ਼ਾ, ਨਿਰਾਸ਼ਾ ਉਸ ਤੋਂ ਅਲੱਗ ਕਰ ਕੇ ਉਮੀਦ ਦੀ ਕਿਰਨ ਜਗਾਉਣ ਦਾ ਕੰਮ ਯੋਗੀ ਸਰਕਾਰ ਨੇ ਕੀਤਾ ਹੈ ਉਹ ਵਧਾਈ ਦੇ ਪਾਤਰ ਹਨ।
ਉੱਤਰ ਪ੍ਰਦੇਸ਼ ਵਿੱਚ ਹੁਣ ਉਹ ਬੁਨਿਆਦ ਤਿਆਰ ਹੋ ਚੁੱਕੀ ਹੈ । ਜਿਸ ਉੱਤੇ ਨਿਊ ਉੱਤਰ ਪ੍ਰਦੇਸ਼ ਦੀ ਸ਼ਾਨਦਾਰ ਅਤੇ ਅਲੌਕਿਕ ਇਮਾਰਤ ਦਾ ਨਿਰਮਾਣ ਹੋਵੇਗਾ ਅਤੇ ਇਸ ਲਈ ਇਸ ਪਵਿੱਤਰ ਕੰਮ ਵਿੱਚ , ਇਸ ਪਵਿੱਤਰ ਯੱਗ ਵਿੱਚ ਸ਼ਾਮਲ ਹੋਣ ਲਈ ਮੋਢੇ ਨਾਲ ਮੋਢਾ ਮਿਲਾ ਕੇ ਚੱਲਣ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਬਹੁਤ-ਬਹੁਤ ਵਧਾਈ ਦਿੰਦਾ ਹਾਂ ।
ਸਾਥੀਓ, ਸਾਡੇ ਦੇਸ਼ ਵਿੱਚ ਪੁਰਾਣੀ ਕਹਾਵਤ ਹੈ । ਕਿ ਕੋਹ-ਕੋਹ ’ਤੇ ਬਦਲੇ ਪਾਣੀ, ਚਾਰ ਕੋਹ ’ਤੇ ਬਾਣੀ। ਉੱਤਰ ਪ੍ਰਦੇਸ਼ ਵਿੱਚ ਸਰੋਤ ਅਤੇ ਸ਼ਕਤੀ ਦਾ ਇੰਨਾ ਵਿਸਤਾਰ ਹੈ ਕਿ ਇੱਥੇ ਸੈਂਕੜੇ ਸਾਲਾਂ ਤੋਂ ਲਗਭਗ ਹਰ ਖੇਤਰ ਦੀ ਇੱਕ ਆਪਣੀ ਅਲੱਗ ਪਹਿਚਾਣ ਰਹੀ ਹੈ ।
ਲਖਨਊ ਦੇ ਚਿਕਨ ਦਾ ਕੰਮ ਮਸ਼ਹੂਰ ਹੈ, ਤਾਂ ਮਲਿਹਾਬਾਦ ਦੇ ਅੰਬ ਪੂਰੀ ਦੁਨੀਆ ਵਿੱਚ export ਹੁੰਦੇ ਹਨ । ਬਦੋਹੀ ਦੀ ਕਾਲੀਨ ਹੈ, ਤਾਂ ਬਨਾਰਸ ਦੀ ਜਰੀ-ਜਰਦੋਜੀ ਦੀ ਕਲਾ ਅਤੇ ਸਾੜੀਆਂ ਦੀ ਧੁੰਮ ਹੈ । ਮੁਰਾਦਾਬਾਦ ਵਿੱਚ ਬਣੇ ਪਿੱਤਲ ਦੇ ਬਰਤਨ ਦੇਸ਼-ਵਿਦੇਸ਼ ਜਾਂਦੇ ਹਨ, ਤਾਂ ਫਿਰੋਜਾਬਾਦ ਦਾ ਕੱਚ ਚਮਕ ਦਿਖਾ ਕੇ ਹੀ ਰਹਿੰਦਾ ਹੈ । ਕਿ ਸਾਡੇ ਆਗਰੇ ਦਾ ਪੇਠਾ ਹੈ, ਤਾਂ ਕਨੌਜ ਦਾ ਇਤਰ ਵੀ ਹੈ । ਇੱਥੇ ਸਵੇਰੇ ਬਨਾਰਸ ਹੈ ਤਾਂ ਅਵਧ ਦੀ ਸ਼ਾਮ ਵੀ ਹੈ। ਇੱਥੇ ਤਾਜਮਹਲ, ਸਾਰਨਾਥ ਹੈ ਤਾਂ ਅਯੋਧਿਆ, ਮਥੁਰਾ , ਕਾਸ਼ੀ ਵੀ ਹੈ। ਇੱਥੇ ਰਾਮ ਦੀ ਲੀਲਾ ਹੈ ਤਾਂ ਕ੍ਰਿਸ਼ਣ ਦੀ ਰਾਸ ਵੀ ਹੈ। ਇੱਥੇ ਗੰਗਾ ਹੈ, ਜਮੁਨਾ ਹੈ ਤਾਂ ਸਰਯੂ ਜੀ ਦਾ ਅਸ਼ੀਰਵਾਦ ਵੀ ਹੈ ।
ਇੱਥੇ IIT ਕਾਨਪੁਰ ਹੈ , IIM ਲਖਨਊ ਹੈ ਤਾਂ ਬਨਾਰਸ ਹਿੰਦੂ ਯੂਨੀਵਰਸਿਟੀ ਜਿਹੇ ਮਹਾਨ ਸੰਸਥਾਨ ਵੀ ਇੱਥੇ ਹਨ। ਇਹ ਉੱਤਰ ਪ੍ਰਦੇਸ਼ ਦਾ ਗੌਰਵਸ਼ਾਲੀ ਇਤਹਾਸ ਹੀ ਨਹੀਂ, ਇੱਥੇ ਦਾ ਵਰਤਮਾਨ ਵੀ ਹੈ । ਇਹ ਝਲਕ ਉੱਤਰ ਪ੍ਰਦੇਸ਼ ਦੇ Textile Sector ਦੀ ਹੈ, Tourism Sector ਦੀ ਹੈ । ਇਹ ਝਲਕ ਇੱਥੋਂ ਦੇ Culture ਦੀ ਹੈ, Agriculture ਦੀ ਹੈ । ਇਹ ਝਲਕ ਇੱਥੋਂ ਦੀ ਸਿੱਖਿਆ ਦੀ ਹੈ, ਇਹ ਝਲਕ ਯੂਪੀ ਦੀ ਸ਼ਕਤੀ ਦੀ ਹੈ, ਯੂਪੀ ਦੀ ਭਗਤੀ ਦੀ ਹੈ । ਇਹ ਉਹ ਸ਼ਕਤੀ ਹੈ, ਉਹ ਤਾਕਤ ਹੈ । ਜਿਸ ਦੇ ਦਮ ’ਤੇ ਉੱਤਰ ਪ੍ਰਦੇਸ਼ ਪੂਰਬੀ ਭਾਰਤ ਦਾ ਹੀ ਨਹੀਂ, ਬਲਕਿ ਪੂਰੇ ਦੇਸ਼ ਦਾ ਗ੍ਰੋਥ ਇੰਜਣ ਬਣ ਸਕਦਾ ਹੈ ।
ਭਰਾਵੋ ਅਤੇ ਭੈਣੋਂ ਉੱਤਰ ਪ੍ਰਦੇਸ਼ ਅੱਜ ਅਨਾਜ ਦੇ ਉਤਪਾਦਨ ਵਿੱਚ, ਕਣਕ ਦੇ ਉਤਪਾਦਨ ਵਿੱਚ, ਗੰਨੇ ਦੇ ਉਤਪਾਦਨ ਵਿੱਚ, ਦੁੱਧ ਦੇ ਉਤਪਾਨ ਵਿੱਚ, ਆਲੂ ਦੇ ਉਤਪਾਦਨ ਵਿੱਚ ਪੂਰੇ ਦੇਸ਼ ਦਾ ਨੰਬਰ ਵਨ ਸਟੇਟ ਹੈ। ਦੇਸ਼ ਵਿੱਚ ਦੂਜੇ ਨੰਬਰ ’ਤੇ ਸਬਜ਼ੀਆਂ ਅਤੇ ਤੀਜੇ ਨੰਬਰ ’ਤੇ ਫਲਾਂ ਦਾ ਉਤਪਾਦਨ ਵੀ ਇਸੇ ਉੱਤਰ ਪ੍ਰਦੇਸ਼ ਵਿੱਚ ਹੁੰਦਾ ਹੈ । ਲਘੂ ਉਦਯੋਗਾਂ ਦੇ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੇਸ਼ ਵਿੱਚ ਦੂਜੇ ਨੰਬਰ ’ਤੇ ਹੈ ।
ਬੀਤੇ ਕਈ ਸਾਲਾਂ ਵਿੱਚ ਸਾਰੀਆਂ ਵਿਪਰੀਤ ਪਰਿਸਥਿਤੀਆਂ ਦੇ ਬਾਵਜੂਦ ਆਪਣੇ ਰਾਜ ਨੂੰ ਇਸ ਤਰ੍ਹਾਂ ਸੰਭਾਲਣ ਵਾਲੇ ਯੂਪੀ ਦੇ ਕੋਟਿ-ਕੋਟਿ ਭਰਾਵਾਂ-ਭੈਣਾਂ ਦੀ ਮੈਂ ਜਿੰਨੀ ਪ੍ਰਸ਼ੰਸਾ ਕਰਾਂ ਓਨੀ ਘੱਟ ਹੈ । ਲੇਕਿਨ ਨੰਬਰ ਵਨ ਅਤੇ ਨੰਬਰ ਟੂ ਦੇ ਇਸ competition ਦੇ ਕੁੱਝ ਮਹੱਤਵਪੂਰਨ ਵਿਸ਼ਿਆਂ ’ਤੇ ਵੀ ਮੰਥਨ ਕੀਤਾ ਜਾਣਾ ਜ਼ਰੂਰੀ ਹੈ ।
ਸਵਾਲ ਇਹ ਹੈ ਕਿ ਹੁਣ ਅੱਗੇ ਕੀ ਹੋਵੇਗਾ । ਕੀ ਉੱਤਰ ਪ੍ਰਦੇਸ਼ ਦੀ ਸਮਰੱਥਾ ਸਿਰਫ਼ ਇੰਨੀ ਹੀ ਹੈ । ਕੀ ਉੱਤਰ ਪ੍ਰਦੇਸ਼ ਆਪਣੀ ਸ਼ਕਤੀ ਨਾਲ ਪੂਰਾ ਨਿਆ ਕਰ ਪਾ ਰਿਹਾ ਹੈ ।
ਸਾਥੀਓ, ਉੱਤਰ ਪ੍ਰਦੇਸ਼ ਵਿੱਚ values ਹਨ, virtues ਹਨ, ਲੇਕਿਨ ਹੁਣ ਬਦਲੇ ਹੋਏ ਸਮੇਂ ਵਿੱਚ value edition ਦੀ ਵੀ ਜ਼ਿਆਦਾ ਜ਼ਰੂਰਤ ਹੈ। ਸਿਰਫ਼ work culture ਵਿੱਚ ਹੀ ਨਹੀਂ, ਸਿਰਫ਼ business culture ਵਿੱਚ ਹੀ ਨਹੀਂ ਬਲਕਿ ਹਰ ਖੇਤਰ ਵਿੱਚ ਯੂਪੀ ਦੀ ਜੋ co-strength ਹੈ, ਉਸ ਵਿੱਚ value edition ਦੀ ਅੱਜ ਬਹੁਤ ਜ਼ਰੂਰਤ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਯੋਗੀ ਜੀ ਦੀ ਸਰਕਾਰ ਇਸ ਗੱਲ ਦਾ ਧਿਆਨ ਰੱਖਦੇ ਹੋਏ ਆਪਣੇ ਫ਼ੈਸਲੇ ਲੈ ਰਹੀ ਹੈ। ਨੀਤੀਆਂ ਬਣਾ ਰਹੀ ਹੈ ।
ਯੂਪੀ ਵਿੱਚ ਉਦਯੋਗਿਕ ਨਿਵੇਸ਼ ਨੂੰ ਰੋਜ਼ਗਾਰ ਸਿਰਜਣ ਨਾਲ ਜੋੜਦੇ ਹੋਏ ਇੱਥੇ ਨੀਤੀਆਂ ਬਣਾਈਆਂ ਜਾਂਦੀਆਂ ਹਨ । ਨੀਤੀਗਤ ਫ਼ੈਸਲੇ ਲਏ ਜਾ ਰਹੇ ਹਨ। ਯੋਗੀ ਜੀ ਦੀ ਸਰਕਾਰ ਵੱਲੋਂ ਅਲੱਗ-ਅਲੱਗ ਸੈਕਟਰਾਂ ਦੇ ਹਿਸਾਬ ਨਾਲ , ਅਲੱਗ-ਅਲੱਗ Policies ਬਣਾ ਕੇ ਕੰਮ ਕੀਤਾ ਜਾ ਰਿਹਾ ਹੈ ।
Textile , Electronics manufacturing , Information Technology , Tourism , Renewable Power , Self Employment ਜਿਹੇ ਅਨੇਕਾਂ ਖੇਤਰਾਂ ਲਈ, ਅਨੇਕ ਦੂਰਗਾਮੀ ਪ੍ਰਭਾਵ ਪੈਦਾ ਕਰਨ ਵਾਲੀਆਂ ਨੀਤੀਆਂ ਬਣਾਈਆਂ ਗਈਆਂ ਹਨ । ਹੁਣ ਯੂਪੀ ਵਿੱਚ ਉੱਦਮੀਆਂ ਲਈ red tape ਨਹੀਂ red carpet ਹੋਵੇਗਾ ।
ਅੱਜ Industry ਲਈ ਜਿਸ Digital Clearance System ਨੂੰ launch ਕੀਤਾ ਗਿਆ ਹੈ । ਉਹ ਵੀ ਇਸੇ ਦਾ ਉਦਾਹਰਣ ਹੈ । ਇਹ ਇੱਕ Single Window Portal ਹੋਵੇਗਾ ਜਿਸ ਦੇ ਰਾਹੀਂ ਉਦਮੀਆਂ ਨੂੰ ਇੱਕ ਤੈਅ ਸੀਮਾ ਵਿੱਚ online permission ਮਿਲ ਜਾਇਆ ਕਰੇਗੀ । ਇਸ ਵਿੱਚ human interface ਵੀ ਘੱਟ-ਤੋਂ-ਘੱਟ ਹੋਵੇਗਾ । ਨਿਸ਼ਚਿਤ ਤੌਰ ’ਤੇ ਇਹ ਯੂਪੀ ਵਿੱਚ Ease of doing Business ਦੀ ਦ੍ਰਿਸ਼ਟੀ ਤੋਂ ਇੱਕ ਅਹਿਮ ਕਦਮ ਹੈ । ਯੋਗੀ ਸਰਕਾਰ ਪੂਰੀ ਗੰਭੀਰਤਾ ਨਾਲ ਕਿਸਾਨਾਂ ਨਾਲ ਕੀਤੇ ਗਏ, ਮਹਿਲਾਵਾਂ ਅਤੇ ਨੌਜਵਾਨਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰ ਰਹੀ ਹੈ ।
ਮੈਨੂੰ ਦੱਸਿਆ ਗਿਆ ਹੈ ਕਿ ਇਸ ਸਾਲ ਝੋਨਾ ਖਰੀਦ ਚਾਰ ਗੁਣਾ ਵਧੀ ਹੈ । ਅਤੇ ਗੰਨੇ ਦਾ ਭੁਗਤਾਨ ਵੀ ਪਿਛਲੇ ਸਾਲ ਦੇ ਮੁਕਾਬਲੇ ਕਰੀਬ-ਕਰੀਬ 40% ਵਧਿਆ ਹੈ। ਯੂਪੀ ਸਰਕਾਰ ਹੁਣ Power of all ਮੁਹਿੰਮ ਨਾਲ ਜੁੜ ਗਈ ਹੈ । ਅਤੇ ਇਸ ਦਾ ਸਥਾਨਕ ਉਦਯੋਗ ਨੂੰ ਵੀ ਬਹੁਤ ਹੀ ਫਾਇਦਾ ਹੋਣ ਵਾਲਾ ਹੈ ।
ਸਾਥੀਓ ਉੱਤਰ ਪ੍ਰਦੇਸ਼ ਨੂੰ ਮਾਂ ਗੰਗਾ ਦੇ ਮੈਦਾਨੀ ਇਲਾਕਿਆਂ ਦਾ ਬਹੁਤ ਅਸ਼ੀਰਵਾਦ ਮਿਲਿਆ ਹੋਇਆ ਹੈ । ਇੱਥੋਂ ਦੀ 60% ਜਨਸੰਖਿਆ Working Age Group ਵਿੱਚ ਹੈ। ਇਸ Economic ਅਤੇ Demographic dividend ਦੀ ਸਖ਼ਤੀ ਦਾ ਸਹੀ ਇਸਤੇਮਾਲ, ਮੈਨੂੰ ਵਿਸ਼ਵਾਸ ਹੈ ਕਿ ਯੂਪੀ ਨੂੰ ਕਈ ਨਵੀਆਂ ਊਚਾਈਆਂ ਨੂੰ ਪਾਰ ਕਰਨ ਦੀ ਇੱਕ ਨਵੀਂ ਊਰਜਾ ਦੇਵੇਗਾ, ਤਾਕਤ ਦੇਵੇਗਾ ਅਤੇ ਪਹੁੰਚਾ ਕੇ ਰਹੇਗਾ ।
ਮੈਂ ਪਹਿਲਾਂ ਵੀ ਕਿਹਾ ਹੈ ਕਿ ਯੂਪੀ ਦਾ Potential ਬਹੁਤ ਹੈ। Potential Plus Policy Plus Planning Plus Performance ਤੋਂ ਹੀ Progress ਆਉਂਦੀ ਹੈ। ਹੁਣ ਯੂਪੀ ਵਿੱਚ superhit performance ਦੇਣ ਲਈ, ਮੈਨੂੰ ਵਿਸ਼ਵਾਸ ਹੈ ਕਿ ਯੋਗੀ ਜੀ ਦੀ ਟੀਮ ਤਿਆਰ ਹੈ, ਇੱਥੋਂ ਦੇ ਨਾਗਰਿਕ ਤਿਆਰ ਹਨ। ਇੱਥੋਂ ਦਾ ਮਾਹੌਲ ਬਣਿਆ ਹੋਇਆ ਹੈ । ਅੱਜ ਦੇ ਇਸ ਦੌਰ ਵਿੱਚ Industry 4.0 technologies ਪੂਰੀ value chain ਨੂੰ ਜ਼ਿਆਦਾ Flexible, ਜ਼ਿਆਦਾ Efficient, Higher Quality ਅਤੇ Product ਨੂੰ ਮਾਰਕੀਟ ਤੱਕ ਤੁਰੰਤ ਪਹੁੰਚਾਉਣ ਵਾਲਾ ਬਣਾ ਰਹੀ ਹੈ ।
ਹੁਣੇ ਮੈਂ Exhibition ਵਿੱਚ ਅਜਿਹੀਆਂ ਤਕਨੀਕਾਂ ਨੂੰ ਦੇਖਿਆ ਹੈ। Information Technology , Consumer Electronics, Electronics Manufacturing ਦਾ ਇੱਥੇ ਬਹੁਤ Scope ਹੈ। ਪੂਰੇ ਦੇਸ਼ ਵਿੱਚ ਜਿਸ ਰਾਜ ਵਿੱਚ smart cities ਅਤੇ AMRUT cities ਦੀ ਸਭ ਤੋਂ ਜਿਆਦਾ ਸੰਖਿਆ ਹੈ ਉਹ ਪ੍ਰਦੇਸ਼ ਦਾ ਨਾਮ ਹੈ ਉੱਤਰ ਪ੍ਰਦੇਸ਼ ।
ਭਰਾਵੋ ਅਤੇ ਭੈਣੋਂ, ਮੈਂ ਅਜੇ ਦੋ ਦਿਨ ਪਹਿਲਾਂ ਮਹਾਰਾਸ਼ਟਰ ਵਿੱਚ ਮੁੰਬਈ ਵਿੱਚ ਅਜਿਹੀ ਇੱਕ Investors’ Summit ਵਿੱਚ ਗਿਆ ਸੀ। ਅਤੇ ਮਹਾਰਾਸ਼ਟਰ ਦੀ ਸਰਕਾਰ ਨੇ ਆਪਣੀ ਰਾਜ ਵਿਵਸਥਾ ਨੂੰ Trillion Dollar Economy ਵਿੱਚ ਬਦਲਣ ਦਾ ਟੀਚਾ ਰੱਖਿਆ ਹੈ । ਮੈਂ ਅੱਜ ਤੁਹਾਡੇ ਵਿੱਚ ਇੱਕ ਹੋਰ ਵਿਚਾਰ ਰੱਖ ਰਿਹਾ ਹਾਂ । ਕਿ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿੱਚ ਇਸ ਗੱਲ ਦਾ competition ਸ਼ੁਰੂ ਹੋ ਸਕਦਾ ਹੈ ਕੀ? ਦੋਹਾਂ ਵਿੱਚੋਂ ਕਿਹੜਾ ਰਾਜ ਪਹਿਲੇ Trillion Dollar Economy ਦੇ ਟੀਚੇ ਨੂੰ ਪ੍ਰਾਪਤ ਕਰ ਸਕਦਾ ਹੈ । ਕੀ ਉੱਤਰ ਪ੍ਰਦੇਸ਼ ਦੀ ਸਰਕਾਰ ਦੇਸ਼ ਦੇ ਅਤੇ ਦੂਜੇ ਰਾਜਾਂ ਦੇ ਨਾਲ ਅਲੱਗ-ਅਲੱਗ ਪੱਧਰ ’ਤੇ ਮੁਕਾਬਲਾ ਕਰੇ, competition ਕਰੇ। ਅਤੇ ਇਹ competition ਜਿੰਨ੍ਹਾਂ ਜ਼ਿਆਦਾ ਹੋਵੇਗਾ ਓਨਾ ਹੀ ਰਾਜ ਵਿੱਚ ਨਿਵੇਸ਼ ਵੀ ਵਧੇਗਾ । ਰਾਜ ਦਾ ਵਿਕਾਸ ਹੋਵੇਗਾ, ਰਾਜ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਬਣਨਗੇ । ਰਾਜ ਵਿੱਚ ਇਸ ਤਰ੍ਹਾਂ ਦੀ healthy race , competitive cooperative federalism ਦੀ ਭਾਵਨਾ ਨੂੰ ਵੀ ਹੋਰ ਮਜ਼ਬੂਤ ਕਰੇਗੀ ।
ਸਾਥੀਓ, ਯੂਪੀ ਦੀ ਅਰਥਵਿਵਸਥਾ ਵਿੱਚ ਸੂਖਮ ਅਤੇ ਲਘੂ ਅਤੇ ਮੱਧ ਉਦਯੋਗਾਂ ਵਿੱਚ ਜਿਨ੍ਹਾਂ ਨੂੰ ਅਸੀਂ MSME ਵਜੋਂ ਜਾਣਦੇ ਹਾਂ। ਇਸ ਦਾ ਬਹੁਤ ਵੱਡਾ ਯੋਗਦਾਨ ਹੈ, ਬਹੁਤ ਵੱਡਾ ਨੈੱਟਵਰਕ ਹੈ। Agriculture ਦੇ ਬਾਅਦ MSME Sector ਵਿੱਚ ਹੀ ਰੋਜ਼ਗਾਰ ਦੇ ਸਭ ਤੋਂ ਜ਼ਿਆਦਾ ਮੌਕੇ ਬਣਦੇ ਹਨ।
ਹੁਣੇ ਮੈਨੂੰ ਦੱਸਿਆ ਗਿਆ ਕਿ ਯੂਪੀ ਵਿੱਚ ਕਰੀਬ-ਕਰੀਬ 50 ਲੱਖ MSME Unit ਹਨ। ਇਨ੍ਹਾਂ ਵਿੱਚੋਂ ਕੰਮ ਕਰਨ ਵਾਲੇ ਲੱਖਾਂ ਲੋਕਾਂ ਦੀ ਹੀ ਮਿਹਨਤ ਹੈ, ਜੋ ਯੂਪੀ ਹਸਤਸ਼ਿਲਪ, Process Food Products, Carpet , Readymade Garments , Leather Products ਦੇ ਨਿਰਯਾਤ ਵਿੱਚ ਨਿਰੰਤਰ ਅੱਗੇ ਰਿਹਾ ਹੈ। ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਅਜਿਹੇ Special Products ਹਨ ਜਿੰਨ੍ਹਾਂ MSME Sector ਦੀ ਵਜ੍ਹਾ ਨਾਲ ਆਪਣੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਹਿਚਾਣ ਬਣਾਈ ਹੋਈ ਹੈ। ਰੋਜ਼ਗਾਰ ਦੇ ਨਵੇਂ ਮੌਕਿਆਂ ਲਈ ਜੋ ਇਸ ਖੇਤਰ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਹਨ ਉਨ੍ਹਾਂ ਦੀ ਆਮਦਨ ਵਧਾਉਣ ਲਈ ਸਾਨੂੰ ਨਵੇਂ ਸਿਰੇ ਤੋਂ ਸੋਚਣ ਦੀ ਜ਼ਰੂਰਤ ਹੈ ।
ਮੈਨੂੰ ਇਹ ਜਾਣ ਕੇ ਖੁਸ਼ੀ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਮਹੱਤਵਪੂਰਨ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ one district , one product ਯੋਜਨਾ ਸ਼ੁਰੂ ਕੀਤੀ ਹੈ । ਮੈਂ ਸਮਝਦਾ ਹਾਂ ਕਿ ਆਪਣੇ -ਆਪ ਵਿੱਚ ਇਹ Game Changer ਹੈ । ਅਸੀਂ cluster approach ਤੋਂ ਵਾਕਫ਼ ਸਨ ਲੇਕਿਨ one district , one product ਇੱਕ ਪੂਰੀ Holistic Eco system ਪੈਦਾ ਕਰਦਾ ਹੈ। ਇਸ ਯੋਜਨਾ ਰਾਹੀਂ ਸਥਾਨਕ ਪੱਧਰ ’ਤੇ Skill Development, Product Marketing , Packaging , Branding ਦੇ ਕੰਮ ਵੀ ਬਹੁਤ ਹੀ ਅਸਾਨੀ ਨਾਲ ਕੀਤੇ ਜਾ ਸਕਦੇ ਹਨ।
ਭਰਾਵੋ ਅਤੇ ਭੈਣੋਂ, ਯੂਪੀ ਵਿੱਚ ਚੋਣ ਪ੍ਰਚਾਰ ਦੇ ਸਮੇਂ ਮੈਂ ਹਮੇਸ਼ਾ ਕਹਿੰਦਾ ਸੀ ਕਿ ਜਦੋਂ ਰਾਜ ਨੂੰ Double Engine ਦੀ Power ਮਿਲੇਗੀ ਤਾਂ ਵਿਕਾਸ ਹੋਰ ਤੇਜ਼ ਗਤੀ ਨਾਲ ਹੋਵੇਗਾ । one district , one product ਯੋਜਨਾ ਨੂੰ Backup Power ਮਿਲੇਗੀ । ਕੇਂਦਰ ਸਰਕਾਰ ਦੇ Skill India Mission ਤੋਂ Stand – up India , Start – up India Mission ਤੋਂ ਪ੍ਰਧਾਨ ਮੰਤਰੀ ਰੋਜ਼ਗਾਰ ਪ੍ਰੋਤਸਾਹਨ ਯੋਜਨਾ ਤੋਂ ਇਲਾਵਾ ਸਭ ਤੋਂ ਵੱਡਾ ਲਾਭ ਮਿਲੇਗਾ – ਪ੍ਰਧਾਨ ਮੰਤਰੀ ਮੁਦਰਾ ਯੋਜਨਾ ਰਾਹੀਂ।
ਇਸ ਯੋਜਨਾ ਤਹਿਤ ਕੇਂਦਰ ਸਰਕਾਰ ਹੁਣ ਤੱਕ ਦਸ ਕਰੋੜ ਤੋਂ ਜ਼ਿਆਦਾ ਮੁਦਰਾ ਲੋਨ ਦੇ ਚੁੱਕੀ ਹੈ । ਲੋਕਾਂ ਨੂੰ ਬਿਨਾ ਬੈਂਕ ਗਾਰੰਟੀ ਦੇ ਸਵੈ-ਰੋਜ਼ਗਾਰ ਲਈ ਚਾਰ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਲੋਨ ਦਿੱਤਾ ਜਾ ਚੁੱਕਾ ਹੈ ।
ਇਸ ਬਜਟ ਵਿੱਚ ਸਾਡੀ ਸਰਕਾਰ ਨੇ ਹੋਰ ਤਿੰਨ ਲੱਖ ਕਰੋੜ ਰੁਪਏ ਮੁਦਰਾ ਲੋਨ ਦੇ ਤੌਰ ’ਤੇ ਦੇਣ ਦਾ ਫੈਸਲਾ ਕੀਤਾ ਹੈ । ਮੈਨੂੰ ਉਮੀਦ ਹੈ ਕਿ one district , one product ਹਰ ਮੁਦਰਾ ਦਾ ਤਾਲਮੇਲ ਯੂਪੀ ਵਿੱਚ MSME Sector ਨੂੰ ਉਸ ਦੇ ਕਾਇਆ-ਕਲਪ ਕਰਨ ਲਈ ਇੱਕ ਬਹੁਤ ਹੀ ਆਸਾਨ ਰਸਤਾ ਮੈਂ ਸਮਝਦਾ ਹਾਂ ।
ਸਾਥੀਓ, ਸਾਨੂੰ Expertise ਅਤੇ Efficiency ਦੀ Interlinking ਬਾਰੇ ਵੀ ਸੋਚਣਾ ਪਵੇਗਾ ਅਗਰ ਮੇਰਠ ਵਿੱਚ ਕੋਈ World Class Pot Product ਬਣਾ ਰਿਹਾ ਹੈ। ਤਾਂ ਉਸ ਦੇ ਨਾਲ ਹੀ ਸਾਨੂੰ World Class Branding or Marketing ਕਰਨ ਵਾਲੀ ਫਰਮ ਨੂੰ ਵੀ ਅੱਗੇ ਵਧਾਉਣਾ ਹੋਵੇਗਾ । World Class Distribution System ਹੋਵੇਗਾ, World Class Service ਹੋਵੇਗੀ ਤਾਂ World Class Talent ਵੀ ਸਾਡੇ Product ਦੇ ਨਾਲ-ਨਾਲ ਜੁੜਣ ਲਈ ਖ਼ੁਦ ਆਵੇਗਾ ।
ਸਾਥੀਓ, ਖੇਤੀ ਨਾਲ ਜੁੜੀ ਇੱਕ ਵੱਡੀ ਚੁਣੌਤੀ ਹੈ। ਖੇਤ ਤੋਂ ਲੈ ਕੇ ਬਾਜ਼ਾਰ ਤੱਕ ਪਹੁੰਚਣ ਲਈ ਵੱਡੀ ਮਾਤਰਾ ਵਿੱਚ ਫ਼ਸਲ ਅਤੇ ਫਲ, ਸਬਜ਼ੀਆਂ ਖ਼ਰਾਬ ਹੋ ਜਾਂਦੀਆਂ ਹਨ। ਇੱਕ ਅਨੁਮਾਨ ਹੈ ਕਿ ਦੇਸ਼ ਵਿੱਚ ਹਰ ਸਾਲ ਕਿਸਾਨ ਭਰਾਵਾਂ ਨੂੰ 90 ਹਜ਼ਾਰ ਤੋਂ ਇੱਕ ਲੱਖ ਕਰੋੜ ਰੁਪਏ ਦਾ ਨੁਕਸਾਨ ਇਸ ਵਜ੍ਹਾ ਨਾਲ ਹੁੰਦਾ ਹੈ ।
ਹੁਣ ਜਿਵੇਂ ਮੈਂ ਆਲੂ ਦੀ ਗੱਲ ਕਰਾਂ । ਯੂਪੀ ਆਲੂ ਉਤਪਾਦਨ ਵਿੱਚ ਨੰਬਰ ਵਨ ਹੈ । ਪਹਿਲਾਂ ਤਾਂ ਆਲੂ ਦੇ ਚਿਪਸ ਘਰ-ਘਰ ਬਣਦੇ ਸੀ ਲੇਕਿਨ ਹੁਣ ਸਮੇਂ ਦੇ ਨਾਲ ਇਹ ਬਹੁਤ ਘੱਟ ਹੋ ਗਿਆ ਹੈ । ਤੁਸੀਂ ਸੋਚੋ ਅਗਰ ਆਲੂ ਤੋਂ ਚਿਪਸ ਬਣਾਉਣ ਦੇ ਉਦਯੋਗ ਅਗਰ ਸਥਾਨਕ ਪੱਧਰ ’ਤੇ ਉਪਲੱਬਧ ਹੋਣ, ਉਨ੍ਹਾਂ ਤੱਕ ਕਿਸਾਨਾਂ ਦੀ ਪਹੁੰਚ ਆਸਾਨ ਹੋਵੇ , ਤਾਂ ਕਈ ਹਜ਼ਾਰ ਕਰੋੜ ਦੀ ਮਾਰਕੀਟ ਕਿਸਾਨਾਂ ਨੂੰ ਜ਼ਿਆਦਾ ਆਸਾਨੀ ਨਾਲ ਮਿਲ ਜਾਵੇਗੀ। ਇੱਥੋਂ ਦਾ ਦਸ਼ਹਿਰੀ ਅੰਬ ਤਾਂ ਪ੍ਰਸਿੱਧ ਹੈ । ਲੇਕਿਨ ਇਹ ਵੀ ਸੱਚ ਹੈ ਕਿ Marketing or Storage ਦੀ ਕਮੀ ਦੇ ਕਾਰਨ ਕਾਫ਼ੀ ਮਾਤਰਾ ਵਿੱਚ ਅੰਬ ਬਰਬਾਦ ਹੋ ਜਾਂਦੇ ਹਨ । ਆਮ ਉਤਪਾਦਕ ਦੀ ਪਹੁੰਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰ ਤੱਕ ਲੈ ਜਾਣ ਲਈ Marketing Infrastructure or Storage ਦਾ ਇੱਕ greed ਬਣਾਏ ਜਾਣ ’ਤੇ ਸੋਚਣ ਦੀ ਵੱਡੀ ਜ਼ਰੂਰਤ ਹੈ । ਅੰਬ ਦੇ ਪਲਪ ਤੋਂ ਕਈ ਪ੍ਰਕਾਰ ਦੇ ਪੋਸ਼ਟਿਕ Product ਬਣਦੇ ਹਨ । ਬਸ ਸਾਨੂੰ ਕਿਸਾਨ ਅਤੇ industry ਦੇ ਵਿੱਚ ਦਾ connection ਮਜ਼ਬੂਤ ਕਰਨਾ ਹੈ । ਹੁਣ ਜਿਵੇਂ ਦੁੱਧ ਉਤਪਾਦਨ ਵਿੱਚ ਉੱਤਰ ਪ੍ਰਦੇਸ਼ ਸਭ ਤੋਂ ਅੱਗੇ ਹੈ । ਲੇਕਿਨ ਹੁਣ ਇਸ ਵਿੱਚ ਕਿਵੇਂ ਜ਼ਿਆਦਾ ਤੋਂ ਜ਼ਿਆਦਾ Value Edition ਕੀਤਾ ਜਾ ਸਕਦਾ ਹੈ । Farm to fork ਤੱਕ ਕਿਵੇਂ ਪੂਰੀ chain , ਪੂਰੇ infrastructure ਨੂੰ ਆਧੁਨਿਕ ਬਣਾਇਆ ਜਾ ਸਕਦਾ ਹੈ। ਇਸ ਬਾਰੇ ਵਿੱਚ ਵੀ ਸਾਨੂੰ ਅੱਗੇ ਕੋਈ ਨਾ ਕੋਈ ਕਦਮ ਚੁੱਕਣੇ ਹੋਣਗੇ ।
ਕਿਸਾਨ ਦੇ Product ਅਤੇ Industry ਦੀ demand ਵਿੱਚ connection ਮਜ਼ਬੂਤ ਕਰਨ, ਫ਼ਸਲ , ਅਨਾਜ, ਫਲ, ਸਬਜ਼ੀ – ਉਸ ਦੀ ਬਰਬਾਦੀ ਘੱਟ ਕਰਨ ਲਈ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਉਸ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਯੋਜਨਾ ਤਹਿਤ ਪੂਰੀ ਸਪਲਾਈ ਅਤੇ infrastructure ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ । ਕਿਸਾਨ ਦੀ ਆਮਦਨ ਵਧਾਉਣ ਅਤੇ ਉਸ ਦਾ ਨੁਕਸਾਨ ਘੱਟ ਕਰਨ ਦੀ ਦਿਸ਼ਾ ਵਿੱਚ ਇਹ ਯੋਜਨਾ ਬਹੁਤ ਹੀ ਮਹੱਤਵਪੂਰਨ ਹੈ। ਇਸ ਨੁਕਸਾਨ ਨੂੰ ਘੱਟ ਕਰਨ ਲਈ ਦੇਸ਼ ਦੇ Food Processing Sector ਨੂੰ ਮਜ਼ਬੂਤ ਕਰਨ ਲਈ ਸਰਕਾਰ ਨੇ Food Processing ਵਿੱਚ 100 percent FDI ਨੂੰ ਵੀ ਪ੍ਰਵਾਨਗੀ ਦਿੱਤੀ ਹੈ ।
ਸਾਥੀਓ, ਉੱਤਰ ਪ੍ਰਦੇਸ਼ ਵਿੱਚ Agriculture byproducts, Agriculture waste ਇਸ ਤੋਂ ਵੀ wealth ਦੀਆਂ ਅਸੀਮ ਸੰਭਾਵਨਾਵਾਂ ਮੌਜੂਦ ਹਨ । ਖਾਸ ਕਰ ਕੇ ਗੰਨੇ ਦੇ ਉਤਪਾਦਨ ਵਿੱਚ , ਯੂਪੀ ਦੇ ਸਭ ਤੋਂ ਅੱਗੇ ਰਹਿਣ ਦੀ ਵਜ੍ਹਾ ਨਾਲ ਇੱਥੇ Ethanol Production ਦਾ ਬਹੁਤ ਹੀ potential ਹੈ । ਯੂਪੀ ਵਿੱਚ biofuel ਦੇ ਖੇਤਰ ਵਿੱਚ ਜਿੰਨ੍ਹਾਂ ਵਿਕਾਸ ਹੋਵੇਗਾ ਉਸਦਾ ਪ੍ਰਭਾਵ ਦਿੱਲੀ NCR ਤੱਕ ਦਿਖਾਈ ਦੇਵੇਗਾ ।
ਵਾਤਾਵਰਣ ਦੇ ਨਾਲ-ਨਾਲ ਇਹ clean energy ਵੱਲ ਵੀ ਵੱਡਾ ਕਦਮ ਹੋਵੇਗਾ ਅਤੇ ਮੈਨੂੰ ਖੁਸ਼ੀ ਹੈ ਕਿ ਰਾਜ ਵਿੱਚ ਇੱਕ ਨਵੀਂ biofuel policy ਤਿਆਰ ਕੀਤੀ ਗਈ ਹੈ । ਇਸ policy ਨਾਲ crop burning ਜਿਹੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਵਿੱਚ ਮਦਦ ਮਿਲੇਗੀ। ਇਹ ਸਾਰੇ ਹੀ ਯਤਨ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਸਾਡੇ ਟੀਚੇ ਦੀ ਪ੍ਰਾਪਤੀ ਕਰਨ ਵਿੱਚ ਬਹੁਤ ਮਦਦ ਕਰਨਗੇ ।
ਸਾਥੀਓ , ਅੱਜ ਇਸ ਮੌਕੇ ’ਤੇ ਮੈਂ ਇੱਕ ਮਹੱਤਵਪੂਰਨ ਐਲਾਨ ਵੀ ਕਰਨਾ ਚਾਹੁੰਦਾ ਹਾਂ । ਅਤੇ ਸਹੀ ਵਿੱਚ ਇਹ ਐਲਾਨ ਨਾ ਸਿਰਫ਼ ਉੱਤਰ ਪ੍ਰਦੇਸ਼ ਲਈ ਲੇਕਿਨ ਪੂਰੇ ਹਿੰਦੁਸਤਾਨ ਲਈ ਇੱਕ ਮਹੱਤਵਪੂਰਨ ਐਲਾਨ ਹੈ। ਇਸ ਸਾਲ ਬਜਟ ਵਿੱਚ ਪ੍ਰਸਤਾਵ ਰੱਖਿਆ ਗਿਆ ਸੀ ਕਿ ਦੇਸ਼ ਵਿੱਚ ਦੋ defense industrial corridors ਦਾ ਨਿਰਮਾਣ ਕੀਤਾ ਜਾਵੇਗਾ । ਇਨ੍ਹਾਂ ਵਿੱਚੋਂ ਇੱਕ ਉੱਤਰ ਪ੍ਰਦੇਸ਼ ਵਿੱਚ ਪ੍ਰਸਤਾਵਿਤ ਹੈ । ਬੁੰਦੇਲ ਖੰਡ ਦੇ ਵਿਕਾਸ ਨੂੰ ਖ਼ਾਸ ਤੌਰ ’ਤੇ ਧਿਆਾਨ ਵਿੱਚ ਰੱਖਦੇ ਹੋਏ ਹੁਣ ਇਹ ਤੈਅ ਕੀਤਾ ਗਿਆ ਹੈ ਕਿ ਯੂਪੀ ਵਿੱਚ Defense Industrial Corridor ਦਾ ਵਿਸਤਾਰ ਆਗਰਾ , ਅਲੀਗੜ , ਲਖਨਊ , ਕਾਨਪੁਰ ਝਾਂਸੀ ਅਤੇ ਚਿਤਰਕੂਟ ਤੱਕ ਪੂਰਾ ਬੈੱਲਟ ਹੋਵੇਗਾ । ਇਸ ਕੌਰੀਡੋਰ ਵਿੱਚ 20 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦੀ ਸੰਭਾਵਨਾ ਹੈ ਅਤੇ ਇਹ ਕਰੀਬ-ਕਰੀਬ ਢਾਈ ਲੱਖ ਲੋਕਾਂ ਲਈ ਰੋਜ਼ਗਾਰ ਦੇ ਨਵੇਂ ਮੌਕਿਆਂ ਦਾ ਨਿਰਮਾਣ ਕਰੇਗਾ ।
ਯੋਗੀ ਜੀ ਦੀ ਸਰਕਾਰ ਵਿੱਚ ਬਣਨ ਜਾ ਰਹੇ ਹਨ ਪੂਰਵਾਂਚਲ ਐਕਸਪ੍ਰੈਸ ਵੇ ਅਤੇ ਬੁੰਦੇਲ ਖੰਡ ਐਕਸਪ੍ਰੈਸ ਵੇ ਤੋਂ ਖ਼ਾਸ ਤੌਰ ‘ਤੇ ਪੂਰਵਾਂਚਲ ਅਤੇ ਬੁੰਦੇਲ ਖੰਡ ਦਾ ਉਦਯੋਗਿਕੀਕਰਨ, ਮੈਂ ਸਮਝਦਾ ਹਾਂ ਉਸ ਦੇ ਕਾਰਨ ਬਹੁਤ ਤੇਜ਼ ਗਤੀ ਨਾਲ ਹੋਵੇਗਾ ।
ਭਰਾਵੋ ਅਤੇ ਭੈਣੋਂ ਯੂਪੀ ਵਿੱਚ ਪਹਿਲਾਂ ਇੱਥੇ ਲਖਨਊ, ਵਾਰਾਣਸੀ ਅਤੇ ਗੋਰਖਪੁਰ ਸਿਰਫ਼ ਤਿੰਨ ਹੀ ਏਅਰਪੋਰਟ ਸਨ ਹੁਣ ਕੁਸ਼ੀਨਗਰ ਅਤੇ ਜੇਵਰ ਵਿੱਚ ਦੋ ਨਵੇਂ International Airport ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ ।
ਇਸ ਦੇ ਇਲਾਵਾ ਉਡਾਨ ਯੋਜਨਾ ਤਹਿਤ ਆਗਰਾ, ਕਾਨਪੁਰ , ਇਲਾਹਾਬਾਦ , ਬਰੇਲੀ , ਝਾਂਸੀ , ਚਿਤਰਕੂਟ, ਮੁਰਾਦਾਬਾਦ, ਅਲੀਗੜ੍ਹ, ਆਜਮਗੜ੍ਹ ਜਿਹੇ 11 ਸ਼ਹਿਰਾਂ ਵਿੱਚ ਹਵਾਈ ਅੱਡਿਆਂ ਦਾ ਵਿਕਾਸ ਕੀਤਾ ਜਾ ਰਿਹਾ ਹੈ । ਜਲਦੀ ਹੀ ਇਨ੍ਹਾਂ ਸ਼ਹਿਰਾਂ ਵਿੱਚ ਵੀ ਹਵਾਈ ਉਡਾਣ ਦੀ ਸਹੂਲਤ ਉਪਲੱਬਧ ਹੋਵੇਗੀ। ਅਤੇ ਜਦੋਂ ਮੈਂ ਕਹਿੰਦਾ ਹਾਂ ਕਿ ਮੇਰਾ ਸੁਪਨਾ ਹੈ ਕਿ ਹਵਾਈ ਚੱਪਲ ਪਹਿਨਣ ਵਾਲਾ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਵਾਲਾ ਬਣਨਾ ਚਾਹੀਦਾ ਹੈ ।
ਤੁਸੀਂ ਸੋਚੋ ਜਦੋਂ ਯੂਪੀ ਵਿੱਚ ਇੰਨੇ Airport Functional ਨਹੀਂ ਹਨ । ਸਿਰਫ਼ ਤੈਅ ਹੈ ਤਾਂ ਵੀ ਇੱਥੇ ਪਸੈਂਜਰ air traffic ਵਿੱਚ ਪਿਛਲੇ ਸਾਲ ਤੀਹ ਪ੍ਰਤੀਸ਼ਤ ਦੀ ਗ੍ਰੋਥ ਹੋਈ ਹੈ। ਇਹ ਰਾਸ਼ਟਰੀ ਔਸਤ ਤੋਂ ਵੀ ਕਿਤੇ ਜ਼ਿਆਦਾ ਹੈ ਅਤੇ ਜਦੋਂ ਨਵੇਂ ਏਅਰਪੋਰਟ ਕੰਮ ਕਰਨ ਲੱਗਣਗੇ ਤਾਂ ਕਿੰਨਾ ਵੱਡਾ ਬਦਲਾਅ ਆਵੇਗਾ ਇਸ ਦੀ ਤੁਸੀਂ ਕਲਪਨਾ ਕਰ ਸਕਦੇ ਹੋ ।
ਉੱਤਰ ਪ੍ਰਦੇਸ਼ ਵਿੱਚ ਦੇਸ਼ ਦਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ । ਕਰੀਬ-ਕਰੀਬ 9 ਹਜ਼ਾਰ ਕਿਲੋਮੀਟਰ ਦੀ ਲੰਬਾਈ ਦਾ ਰੇਲ ਨੈੱਟਵਰਕ ਨੈਸ਼ਨਲ ਹਾਈਵੇ ਦੇ ਨੈੱਟਵਰਕ ਵਿੱਚ ਵੀ ਯੂਪੀ ਦਾ ਬਹੁਤ ਮਹੱਤਵਪੂਰਨ ਸਥਾਨ ਹੈ । ਜਦੋਂ Eastern ਅਤੇ Western dedicated freight corridor ਦਾ ਕੰਮ ਪੂਰਾ ਹੋ ਜਾਵੇਗਾ ਤਾਂ ਯੂਪੀ ਦੀ ਅਰਥਵਿਵਸਥਾ ਨੂੰ ਇੱਕ ਨਵੀਂ ਤਾਕਤ ਮਿਲੇਗੀ ਇੱਕ ਨਵਾਂ ਬਲ ਮਿਲੇਗਾ। ਮਹੱਤਵਪੂਰਨ ਹੈ ਕਿ ਇਹ ਦੋਵੇਂ corridor ਯੂਪੀ ਦੇ ਹੀ ਦਾਦਰੀ ਵਿੱਚ ਮਿਲਦੇ ਹਨ । ਇਸ corridor ਦੇ ਨਾਲ ਦਿੱਲੀ- ਮੁੰਬਈ Industrial Corridor or Amritsar Delhi Kolkata Industrial Corridor ਦੀ ਤ੍ਰਿਸ਼ਕਤੀ ਯੂਪੀ ਦੇ ਵਿਕਾਸ ਵਿੱਚ ਇੱਕ ਜ਼ਬਰਦਸਤ ਵੱਡਾ ਜੰਪ ਲਿਆਏਗੀ, ਉਛਾਲ ਲਿਆਵੇਗੀ ।
ਵਾਰਾਣਸੀ ਤੋਂ ਹਲਦੀਆ ਦਰਮਿਆਨ ਬਣ ਰਹੇ National waterways ਨਾਲ ਵੀ ਯੂਪੀ ਦੇ ਉਦਯੋਗਿਕ ਵਿਕਾਸ ਵਿੱਚ ਮਦਦ ਮਿਲੇਗੀ । ਇਸ ਦੇ ਇਲਾਵਾ ਲਖਨਊ, ਗਾਜ਼ੀਆਬਾਦ, ਨੋਇਡਾ ਵਿੱਚ ਮੈਟਰੋ ਦਾ ਵਿਸਤਾਰ, ਮੇਰਠ, ਕਾਨਪੁਰ ਵਾਰਾਣਸੀ ਵਿੱਚ ਨਵੀਂ ਮੈਟਰੋ, ਯੂਪੀ ਵਿੱਚ World class transport Infrastructure ਬਣਾਉਣ ਵਿੱਚ ਮਦਦ ਕਰੇਗੀ ।
ਨਾਲ ਹੀ Bharat Net ਪ੍ਰੋਜੈਕਟ ਤਹਿਤ ਉੱਤਰ ਪ੍ਰਦੇਸ਼ ਦੀਆਂ ਪੰਚਾਇਤਾਂ ਵਿੱਚ Optical Fiber Connectivity ਇੱਥੋਂ ਦੇ ਗ੍ਰਾਮੀਣ ਇਲਾਕਿਆਂ ਨੂੰ ਪੂਰੀ ਦੁਨੀਆ ਨਾਲ ਜੋੜ ਦੇਵੇਗੀ । ਆਧੁਨਿਕ , Highways , Railways , Subways ਜਾਂ Metro Airways , Water ways , Information way ਇਹ ਮਿਲਾ ਕੇ ਅਜਿਹਾ Infrastructure ਤਿਆਰ ਕਰਨਗੇ ਜੋ ਉੱਤਰ ਪ੍ਰਦੇਸ਼ ਨੂੰ 21ਵੀਂ ਸਦੀ ਵਿੱਚ ਨਵੀਆਂ ਬੁਲੰਦੀਆਂ ਤੋਂ ਲਿਜਾ ਕੇ ਹੀ ਰਹੇਗਾ । ਬਿਹਤਰ connectivity , industries ਅਤੇ manufacturing unit transport ਰਾਹੀਂ ਦੂਜੇ ਤੋਂ seamlessly switch ਕਰਨ ਵਿੱਚ ਬਹੁਤ ਮਦਦ ਕਰੇਗੀ । ਜਦੋਂ transport ਦੀਆਂ ਦਿੱਕਤਾਂ ਘੱਟ ਹੋਣਗੀਆਂ ਤਾਂ ਵਪਾਰ ਵੀ ਓਨੀ ਹੀ ਅਸਾਨੀ ਨਾਲ ਹੋਵੇਗਾ, tourism ਵੀ ਵਧੇਗਾ ਅਤੇ ਇਨ੍ਹਾਂ ਸਾਰਿਆਂ ਦਾ ਪ੍ਰਭਾਵ Job growth ’ਤੇ ਨਜ਼ਰ ਆਵੇਗਾ ।
ਸਾਥੀਓ tourism ਨੂੰ ਕਈ ਵਾਰ Multiplier for growth ਦੇ ਤੌਰ ’ਤੇ ਵੀ ਦੇਖਿਆ ਜਾਂਦਾ ਹੈ । ਉੱਤਰ ਪ੍ਰਦੇਸ਼ ਦੀ ਇਤਿਹਾਸਿਕ, ਸੱਭਿਆਚਾਰਕ ਵਿਰਾਸਤ ਚਾਰੇ ਪਾਸੇ ਹੈ । ਕਲਾ ਦੀਆਂ ਅਨੇਕਾਂ ਕਿਸਮਾਂ ਇਸ ਉੱਤਰ ਪ੍ਰਦੇਸ਼ ਵਿੱਚ ਮੌਜੂਦ ਹਨ । ਜ਼ਰੂਰਤ Tourist Centre Eco System ਨੂੰ ਮਜ਼ਬੂਤ ਕੀਤੇ ਜਾਣ ਦੀ ਹੈ । Heritage Tourism , Handicraft Tourism , Eco Tourism , Wildlife Tourism , Village Tourism ਕਿੰਨੀਆਂ ਹੀ ਸੰਭਾਵਨਾਵਾਂ ਯੂਪੀ ਵਿੱਚ ਹਨ ਜਿਨ੍ਹਾਂ ਨੂੰ ਬਿਹਤਰ ਤਰੀਕੇ ਨਾਲ ਟੈਪ ਕੀਤਾ ਜਾ ਸਕਦਾ ਹੈ ।
ਦੇਸ਼ੀ ਅਤੇ ਵਿਦੇਸ਼ੀ ਟੂਰਿਸਟਾਂ ਦੀ ਸੰਖਿਆਂ ਵਿੱਚ ਇਸ ਮਾਮਲੇ ਵਿੱਚ ਵੀ ਉੱਤਰ ਪ੍ਰਦੇਸ਼ ਦੇਸ਼ ਦੇ ਟੌਪ ਰਾਜਾਂ ਵਿੱਚੋਂ ਇੱਕ ਹੈ । ਉਸ ਨੂੰ ਨੰਬਰ ਵਨ ਬਣਾਇਆ ਜਾ ਸਕਦਾ ਹੈ । ਇਸ summit ਵਿੱਚ ਜੋ ਨਵੀਂ ਸੈਰ -ਸਪਾਟਾ ਨੀਤੀ ਐਲਾਨ ਕੀਤੀ ਜਾ ਰਹੀ ਹੈ । ਮੈਨੂੰ ਵਿਸ਼ਵਾਸ ਹੈ ਕਿ ਉਸ ਨਾਲ ਇਹ ਟੀਚਾ ਹਾਸਲ ਹੋ ਸਕਦਾ ਹੈ । ਯੂਪੀ ਵਿੱਚ ਹੁਣ tourism sector ਨੂੰ ਵੀ Industry ਦਾ ਦਰਜ਼ਾ ਦਿੱਤਾ ਗਿਆ ਹੈ ।
ਭਰਾਵੋ ਅਤੇ ਭੈਣੋਂ, ਅਗਲੇ ਸਾਲ ਦੀ ਸ਼ੁਰੂਆਤ ਵਿੱਚ ਯਾਨੀ 2019 ਜਨਵਰੀ, ਅਗਲੇ ਸਾਲ ਦੀ ਸ਼ੁਰੂਆਤ ਵਿੱਚ ਪ੍ਰਯਾਗ ਵਿੱਚ ਮਹਾਕੁੰਭ ਦਾ ਵੀ ਆਯੋਜਨ ਕੀਤਾ ਜਾਵੇਗਾ । ਪੂਰੇ ਵਿਸ਼ਵ ਵਿੱਚ ਇਹ ਆਪਣੀ ਤਰ੍ਹਾਂ ਦਾ ਸਭ ਤੋਂ ਵੱਡਾ ਆਯੋਜਨ ਹੋਵੇਗਾ । ਪਿਛਲੇ ਸਾਲ ਸੰਯੁਕਤ ਰਾਸ਼ਟਰ ਵੱਲੋਂ UNO ਵੱਲੋਂ ਕੁੰਭ ਨੂੰ ਮਨੁੱਖਤਾ ਦੀ ਅਨਮੋਲ ਧਰੋਹਰ ਵਜੋਂ ਮਾਨਤਾ ਮਿਲੀ ਹੈ । ਇਹ ਸਾਡੇ ਸਾਰਿਆਂ ਲਈ ਖਾਸ ਤੌਰ ‘ਤੇ ਉੱਤਰ ਪ੍ਰਦੇਸ਼ ਸਰਕਾਰ ਲਈ ਇੱਕ ਬਹੁਤ ਹੀ ਵੱਡਾ ਮੌਕਾ ਹੈ । ਕੁੰਭ ਦੌਰਾਨ ਕਲਪਵਾਸੀਆਂ ਤੋਂ ਲੈ ਕੇ ਦੇ ਦੇਸ਼ – ਵਿਦੇਸ਼ ਤੋਂ ਆਉਣ ਵਾਲੇ ਲੱਖਾਂ ਕਰੋੜਾਂ ਲੋਕਾਂ ਲਈ 2019 ਦਾ ਇਹ ਸਾਡਾ ਕੁੰਭ ਬੇਮਿਸਾਲ ਬਣੇ, ਉਨ੍ਹਾਂ ਦੇ ਜੀਵਨ ਦੀ ਸਭ ਤੋਂ ਵੱਡੀ ਯਾਦਗਾਰ ਬਣੇ । ਇੱਥੋਂ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕਿਆਂ ਦਾ ਨਿਰਮਾਣ ਕਰੇ, ਇਸ ਟੀਚੇ ਦੇ ਨਾਲ ਅਗਰ ਅਸੀਂ ਸਾਰੇ ਮਿਲ ਕੇ ਨਾ ਸਿਰਫ਼ ਭਾਰਤ ਵਿੱਚ ਦੁਨੀਆ ਵਿੱਚ, ਦੁਨੀਆ ਦਾ ਕੋਈ ਦੇਸ਼ ਅਜਿਹਾ ਨਾ ਹੋਵੇ ਇਸ ਵਾਰ ਕਿ ਜਿਸ ਵਿੱਚੋਂ ਕੋਈ ਨਾ ਕੋਈ ਵਿਅਕਤੀ ਇਸ ਕੁੰਭ ਦੇ ਮੇਲੇ ਵਿੱਚ ਆਇਆ ਨਾ ਹੋਵੇ । ਇੱਕ ਤਰ੍ਹਾਂ ਨਾਲ ਗਲੋਬਲ ਪੱਧਰ ਦਾ ਕੁੰਭ ਮੇਲਾ ਅਤੇ ਉੱਤਰ ਪ੍ਰਦੇਸ਼ ਦਾ ਪ੍ਰਾਣੀ, ਭਾਰਤ ਦੀ ਪਹਿਚਾਣ ਇਸ ਨਾਲ ਸੰਭਵ ਹੈ ।
ਸਾਥੀਓ , ਇਸ ਤਰ੍ਹਾਂ ਦੀ Investors’ Summit ਦੀ ਸ਼ੁਰੂਆਤ ਬਹੁਤ ਪਹਿਲਾਂ ਗੁਜਰਾਤ ਵਿੱਚ ਇਸ ਦਾ ਆਰੰਭ ਹੋਇਆਂ ਇਸ ਦੇ ਬਾਅਦ ਇਹ ਸਿਲਸਿਲਾ ਮੱਧ ਪ੍ਰਦੇਸ਼, ਛੱਤੀਸਗੜ, ਮਹਾਰਾਸ਼ਟਰ, ਝਾਰਖੰਡ , ਅਸਮ ਜਿਹੇ ਰਾਜਾਂ ਤੋਂ ਹੁੰਦੇ ਹੋਏ ਹੁਣ ਉੱਤਰ ਪ੍ਰਦੇਸ਼ ਵੀ ਆ ਪਹੁੰਚਿਆ ਹੈ । ਸਾਡੇ ਲਈ ਹੁਣ ਇਹ ਮਹੱਤਵਪੂਰਨ ਹੋਵੇਗਾ ਕਿ investors’ Summit ਵਿੱਚ ਹੋਏ MoUs ਜਲਦੀ ਤੋਂ ਜਲਦੀ ਧਰਾਤਲ ’ਤੇ ਉੱਤਰੇ ਜਿਸ ਨਾਲ ਇੱਥੋਂ ਦੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ ਮਿਲੇ ।
ਮੈਂ ਯੋਗੀ ਜੀ ਦਾ ਵਿਸ਼ੇਸ਼ ਰੂਪ ਵਿੱਚ ਉਲੇਖ ਕਰਨਾ ਚਾਹਾਂਗਾ ਕਿ ਉਨ੍ਹਾਂ ਨੇ ਵਾਅਦਾ ਕੀਤਾ ਹੈ । ਕਿ ਇਹ ਸਾਰੇ MoUs ਦੀ ਉਹ ਖ਼ੁਦ Monitoring ਕਰਨਗੇ। ਉਹ ਖ਼ੁਦ ਉਸ ਦਾ follow up ਕਰਨਗੇ । ਅਤੇ ਇਸ ਲਈ ਇੱਥੇ ਜੋ MoUs ਕੀਤੇ ਹਨ । ਉਹ ਵੀ ਤਿਆਰ ਰਹਿਣ ਕਿ ਹੁਣ ਉੱਤਰ ਪ੍ਰਦੇਸ਼ ਉਨ੍ਹਾਂ ਦੇ ਪਿੱਛੇ ਲੱਗ ਜਾਵੇਗਾ ।
ਸਾਡੀ ਸਰਕਾਰ ਚਾਹੇ ਕੇਂਦਰ ਵਿੱਚ ਹੋਵੇ ਜਾਂ ਰਾਜ ਵਿੱਚ Job Centric ਦੇ ਨਾਲ ਹੀ people centric growth ’ਤੇ ਵੀ ਜ਼ੋਰ ਦਿੰਦੀ ਰਹੀ ਹੈ । ਇੱਕ ਅਜਿਹੀ ਅਰਥਵਿਵਸਥਾ ਜਿਸ ਵਿੱਚ ਦੇਸ਼ ਦੇ ਗ਼ਰੀਬਾਂ ਦਾ Financial inclusion ਵੀ ਹੋਵੇ ਜੋ ਗ਼ਰੀਬਾਂ ਨੂੰ ਨਾਲ ਲੈ ਕੇ ਚੱਲੇ । ਇਸ ਲਈ Ease of doing business ਦੇ ਨਾਲ-ਨਾਲ ਅਸੀਂ Ease of Living ਨੂੰ ਵੀ ਪ੍ਰਾਥਮਿਕਤਾ ਦੇ ਰਹੇ ਹਾਂ । ਇਹ ਸਰਕਾਰ ਦੀਆਂ ਨੀਤੀਆਂ ਅਤੇ ਯੋਜਨਾਵਾਂ ਦਾ ਹੀ ਅਸਰ ਹੈ ਕਿ ਜਨ-ਧਨ ਯੋਜਨਾ ਤਹਿਤ ਹੁਣ 31 ਕਰੋੜ ਗ਼ਰੀਬਾਂ ਦੇ ਬੈਂਕ ਅਕਾਊਂਟ ਖੁਲਵਾਏ ਜਾ ਚੁੱਕੇ ਹਨ। 18 ਕਰੋੜ ਤੋਂ ਜ਼ਿਆਦਾ ਗ਼ਰੀਬਾਂ ਨੂੰ 90 ਪੈਸੇ ਪ੍ਰਤੀਦਿਨ ਅਤੇ 1 ਰੁਪਇਆ ਮਹੀਨੇ ਦੇ ਪ੍ਰੀਮਿਅਮ ’ਤੇ ਬੀਮਾ ਕਵਚ ਦਿੱਤਾ ਗਿਆ ਹੈ ।
ਪਿਛਲੇ ਤਿੰਨ ਸਾਲਾਂ ਵਿੱਚ ਗ਼ਰੀਬਾਂ ਅਤੇ ਹੇਠਲੇ ਮੱਧ ਵਰਗ ਦੇ ਨਾਗਰਿਕਾਂ ਲਈ ਸਰਕਾਰ ਵੱਲੋਂ ਲਗਭਗ 1 ਕਰੋੜ ਮਕਾਨ ਬਣਾਏ ਗਏ ਹਨ । ਸਵੱਛ ਭਾਰਤ ਮਿਸ਼ਨ ਤਹਿਤ ਛੇ ਕਰੋੜ ਤੋਂ ਜ਼ਿਆਦਾ ਪਖਾਨੇ ਬਣਵਾਏ ਗਏ ਹਨ । ਉੱਜਵਲਾ ਯੋਜਨਾ ਤਹਿਤ ਸਰਕਾਰ 3 ਕਰੋੜ 30 ਲੱਖ ਤੋਂ ਜ਼ਿਆਦਾ ਗ਼ਰੀਬ ਮਹਿਲਾਵਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਦੇ ਚੁੱਕੀ ਹੈ ।
ਇਸ ਬਜਟ ਵਿੱਚ ਹੁਣ ਉੱਜਵਲਾ ਯੋਜਨਾ ਨੂੰ ਟੀਚਾ ਬਣਾ ਕੇ 8 ਕਰੋੜ ਕਰ ਦਿੱਤਾ ਗਿਆ ਹੈ । ਦੇਸ਼ ਦੇ ਹਰ ਗ਼ਰੀਬ ਦਾ ਘਰ ਰੋਸ਼ਨ ਹੋ ਸਕੇ ਇਸ ਦੇ ਲਈ ਸਰਕਾਰ ਨੇ ਪ੍ਰਧਾਨ ਮੰਤਰੀ ਸੁਭਾਗ ਯੋਜਨਾ ਵੀ ਸ਼ੁਰੂ ਕੀਤੀ ਹੈ । ਇਸ ਦੇ ਰਾਹੀਂ 4 ਕਰੋੜ ਗ਼ਰੀਬਾਂ ਨੂੰ ਮੁਫ਼ਤ ਬਿਜਲੀ ਕਨੈਕਸ਼ਨ ਦਿੱਤਾ ਜਾਵੇਗਾ ।
ਇਸ ਬਜਟ ਵਿੱਚ ਅਸੀਂ ਆਯੁਸ਼ਮਾਨ ਭਾਰਤ ਯੋਜਨਾ ਦਾ ਐਲਾਨ ਕੀਤਾ ਹੈ । ਇਸ ਯੋਜਨਾ ਤਹਿਤ ਦੇਸ਼ 10 ਕਰੋੜ ਗ਼ਰੀਬ ਪਰਿਵਾਰਾਂ ਨੂੰ health insurance ਦਿੱਤਾ ਜਾਵੇਗਾ । ਅਤੇ ਜਿਸ ਦੇ ਤਹਿਤ ਇੱਕ ਗ਼ਰੀਬ ਪਰਿਵਾਰ ਵਿੱਚ ਬਿਮਾਰੀ ਆਵੇ ਸਾਲ ਭਰ ਵਿੱਚ ਉਹ ਗ਼ਰੀਬ ਪਰਿਵਾਰ ਕੋਲ ਦਵਾਈ ਦਾ ਅਗਰ ਖਰਚਾ ਪੰਜ ਲੱਖ ਤੱਕ ਹੋਵੇਗਾ ਤਾਂ ਪੰਜ ਲੱਖ ਰੁਪਇਆ ਸਰਕਾਰ Insurance company ਰਾਹੀਂ ਉਸ ਗ਼ਰੀਬ ਪਰਿਵਾਰ ਨੂੰ ਦੇ ਦੇਵੇਗੀ ।
ਅਜਿਹੇ ਅਨੇਕਾਂ ਕੰਮਾਂ ਅਤੇ ਯੋਜਨਾਵਾਂ ਨਾਲ ਸਾਡੀ ਸਰਕਾਰ ਗ਼ਰੀਬਾਂ ਦੇ ਜੀਵਨ ਨੂੰ ਆਸਾਨ ਬਣਾਉਣ ਦਾ ਕੰਮ ਕਰ ਰਹੀ ਹੈ । ਸਾਡੀ ਸਰਕਾਰ ਇਹ ਸੁਨਿਸਚਿਤ ਕਰ ਰਹੀ ਹੈ ਕਿ ਦੇਸ਼ ਵਿੱਚ ਜੋ structural change ਕੀਤੇ ਜਾ ਰਹੇ ਹਨ Policy intervention ਕੀਤੇ ਜਾ ਰਹੇ ਹਨ ਉਸ ਦਾ ਲਾਭ ਦੇਸ਼ ਦੇ ਕਿਸਾਨਾਂ ਨੂੰ , ਗ਼ਰੀਬਾਂ ਨੂੰ , ਦਲਿਤਾਂ ਨੂੰ , ਪਿਛੜਿਆਂ ਨੂੰ ਅਤੇ ਸਮਾਜ ਦੇ ਵਾਂਝੇ ਤੱਤਾਂ ਤੱਕ ਪੁੱਜੇ ।
ਸਾਥੀਓ, ਨਿਊ ਇੰਡਿਆ ਦੇ ਨਿਰਮਾਣ ਲਈ , ਨਿਊ ਉੱਤਰ ਪ੍ਰਦੇਸ਼ ਦੇ ਨਿਰਮਾਣ ਲਈ ਨਵੇਂ ਜੋਸ਼ , ਨਵੀਂ ਉਮੀਦ ਦੇ ਨਾਲ ਹੀ, ਨਵੇਂ ਨਿਵੇਸ਼ ਦੀ ਵੀ ਜ਼ਰੂਰਤ ਹੈ । ਮੈਨੂੰ ਉਮੀਦ ਹੈ ਕਿ Investors’ Summit ਉੱਤਰ ਪ੍ਰਦੇਸ਼ ਨਵੇਂ ਨਿਵੇਸ਼ ਦੀਆਂ ਸੰਭਾਵਨਾਵਾਂ ਦੇ ਨਵੇਂ ਦਵਾਰ ਖੋਲ੍ਹਣ ਵਿੱਚ ਸਫਲ ਹੋਵੇਗੀ । ਇਸ ਉਮੀਦ ਦੇ ਨਾਲ ਹੀ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ । ਮੈਂ ਫਿਰ ਇੱਕ ਵਾਰ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ । ਸ਼੍ਰੀਮਾਨ ਅਨਿਰੁੱਧ ਜਗਨਨਾਥ ਜੀ ਦਾ ਦਿਲੋਂ ਅਭਾਰ ਵਿਅਤਕ ਕਰਦਾ ਹਾਂ । ਅਤੇ ਮੈਨੂੰ ਵਿਸ਼ਵਾਸ ਹੈ ਕਿ ਯੋਗੀ ਜੀ ਦੀ ਅਗਵਾਈ ਵਿੱਚ ਉੱਤਰ ਪ੍ਰਦੇਸ਼ ਵਿੱਚ ਵਿਕਾਸ ਦੀਆਂ ਊਂਚਾਈਆਂ ’ਤੇ ਤੇਜ਼ ਗਤੀ ਨਾਲ ਅੱਗੇ ਵਧਣ ਦਾ ਜੋ ਯਤਨ ਹੋ ਰਿਹਾ ਹੈ ਉਸਨੂੰ ਤੁਹਾਡੇ ਸਾਰਿਆਂ ਦਾ ਅਸ਼ੀਰਵਾਦ ਮਿਲੇਗਾ, ਤੁਹਾਡੇ ਸਾਰਿਆਂ ਦਾ ਸਹਿਯੋਗ ਮਿਲੇਗਾ । ਅਤੇ ਭਾਰਤ ਦੇ ਨਿਰਮਾਣ ਵਿੱਚ ਉੱਤਰ ਪ੍ਰਦੇਸ਼ ਦਾ ਨਿਰਮਾਣ ਇੱਕ ਬਹੁਤ ਅਹਿਮ ਭੂਮਿਕਾ ਅਦਾ ਕਰਦਾ ਹੈ । ਉਸਨੂੰ ਅਸੀਂ ਸਭ ਮਿਲ ਕੇ ਦੇ ਪੂਰਾ ਕਰਾਂਗੇ । ਇਸੇ ਇੱਕ ਆਸ਼ਾ ਉਮੀਦ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਬਹੁਤ – ਬਹੁਤ ਸ਼ੁਭਕਾਮਨਾਵਾਂ ।
ਬਹੁਤ-ਬਹੁਤ ਧੰਨਵਾਦ, ਨਮਸਤੇ ।
***
ਅਤੁਲ ਕੁਮਾਰ ਤਿਵਾਰੀ/ਸ਼ਾਹਬਾਜ਼ ਹਸੀਬੀ/ਮਮਤਾ
जब परिवर्तन होता है, तो सामने दिखता है।
— PMO India (@PMOIndia) February 21, 2018
उत्तर प्रदेश में इतने व्यापक स्तर पर इन्वेस्टर समिट होना, इन्वेस्टर समिट में इतने निवेशकों और उद्यमियों का एकजुट होना, अपने आप में एक बड़ा परिवर्तन है: PM @narendramodi https://t.co/nNpo5XLc8Y
मैं यूपी के मुख्यमंत्री योगी आदित्यनाथ जी, मंत्रिमंडल के उनके सहयोगियों, यहां की ब्यूरोक्रेसी, यहां की पुलिस, और उत्तर प्रदेश की जनता को बधाई देता हूं कि वो अपने उत्तर प्रदेश को इतने कम समय में समृद्धि और विकास के रास्ते पर ले आई है: PM @narendramodi https://t.co/nNpo5XLc8Y
— PMO India (@PMOIndia) February 21, 2018
उत्तर प्रदेश में संसाधन और सामर्थ्य का इतना विस्तार है कि यहां पर सैकड़ों वर्षों से लगभग हर क्षेत्र की अलग पहचान रही है: PM @narendramodi https://t.co/nNpo5XLc8Y
— PMO India (@PMOIndia) February 21, 2018
उत्तर प्रदेश आज अनाज के उत्पादन में, गेहूं के उत्पादन में, गन्ने के उत्पादन में, दूध के उत्पादन में, आलू के उत्पादन में, पूरे देश का नंबर वन स्टेट है। देश में दूसरे नंबर पर सब्जियों और तीसरे नंबर पर फलों का उत्पादन यहीं होता है: PM @narendramodi
— PMO India (@PMOIndia) February 21, 2018
Negativity भरे उस माहौल से राज्य को Positivity की तरफ लाना, हताशा-निराशा अलग करके उम्मीद की किरण जगाने का काम योगी सरकार ने किया है: PM @narendramodi
— PMO India (@PMOIndia) February 21, 2018
मुझे बहुत खुशी है कि योगी जी की सरकार, इस बात को ध्यान में रखते हुए ही अपने निर्णय ले रही है, नीतियां बना रही है: PM @narendramodi
— PMO India (@PMOIndia) February 21, 2018
यूपी में औद्योगिक निवेश को रोजगार सृजन से जोड़ते हुए नीतिगत निर्णय लिए जा रहे हैं। योगी जी की सरकार द्वारा अलग-अलग सेक्टरों के हिसाब से अलग-अलग Policies बना कर काम किया जा रहा है: PM @narendramodi
— PMO India (@PMOIndia) February 21, 2018
योगी सरकार पूरी गंभीरता के साथ किसानों से किए गए, महिलाओं, नौजवानों से किए गए वायदे पूरे कर रही है: PM @narendramodi
— PMO India (@PMOIndia) February 21, 2018
मैंने पहले भी कहा है,
— PMO India (@PMOIndia) February 21, 2018
Potential + Policy + Planning+ Performance से ही Progress आती है। अब यूपी भी Super-Hit Performance देने के लिए तैयार है: PM @narendramodi https://t.co/nNpo5XLc8Y
यूपी की अर्थव्यवस्था में सूक्ष्म-लघु एवं मध्यम उद्योगों- जिन्हें हम MSME कहते हैं, उनका बहुत बड़ा योगदान है। एग्रीकल्चर के बाद MSME सेक्टर में ही रोजगार के सबसे ज्यादा अवसर बनते हैं: PM @narendramodi
— PMO India (@PMOIndia) February 21, 2018
मुझे ये जानकर खुशी है कि उत्तर प्रदेश सरकार ने इस महत्वपूर्ण तथ्य को ध्यान में रखते हुए
— PMO India (@PMOIndia) February 21, 2018
One District-One Product योजना शुरू की है: PM @narendramodi
One District-One Product योजना को Backup Power मिलेगी केंद्र सरकार के स्किल इंडिया मिशन से, स्टैंड अप इंडिया - स्टार्ट अप इंडिया मिशन से...इसके अलावा सबसे बड़ा लाभ मिलेगा प्रधानमंत्री मुद्रा योजना के माध्यम से: PM @narendramodi
— PMO India (@PMOIndia) February 21, 2018
खेती से जुड़ी एक बड़ी चुनौती है, खेत से लेकर बाजार तक पहुंचने में बड़ी मात्रा में
— PMO India (@PMOIndia) February 21, 2018
फसल और फल-सब्जियां खराब हो जाती हैं: PM @narendramodi
फसल-अनाज-फल-सब्जियों की बर्बादी कम करने के लिए केंद्र सरकार द्वारा प्रधानमंत्री किसान संपदा योजना शुरू की गई है। इस योजना के तहत पूरी सप्लाई चेन और इंफ्रास्ट्रक्चर का आधुनिकीकरण किया जा रहा है: PM @narendramodi
— PMO India (@PMOIndia) February 21, 2018
उत्तर प्रदेश में Agriculture By-Products, Agriculture Waste से Wealth की भी असीम संभावनाएं मौजूद हैं। खासकर गन्ने के उत्पादन में यूपी के सबसे आगे रहने की वजह से यहां इथेनॉल प्रॉडक्शन का बहुत Potential है: PM @narendramodi
— PMO India (@PMOIndia) February 21, 2018
आज इस अवसर पर मैं एक महत्वपूर्ण घोषणा भी करने जा रहा हूं।
— PMO India (@PMOIndia) February 21, 2018
इस वर्ष बजट में प्रस्ताव रखा गया था कि देश में दो डिफेंस इंडस्ट्रियल कॉरिडोर्स का निर्माण किया जाएगा। इनमें एक यूपी में प्रस्तावित है: PM @narendramodi
बुंदेलखंड के विकास को विशेषतौर पर ध्यान में रखते हुए, अब ये तय किया गया है कि यूपी में डिफेंस इंडस्ट्रियल कॉरिडोर का विस्तार आगरा, अलीगढ़, लखनऊ, कानपुर, झांसी और चित्रकूट तक होगा: PM @narendramodi
— PMO India (@PMOIndia) February 21, 2018
ऐसा इंफ्रास्ट्रक्चर तैयार करेंगे, जो उत्तर प्रदेश को 21वीं सदी में नई बुलंदियों पर ले जाएगा: PM @narendramodi
— PMO India (@PMOIndia) February 21, 2018
अगले वर्ष की शुरुआत में प्रयाग में कुंभ का भी आयोजन किया जाएगा। पूरे विश्व में ये अपनी तरह का सबसे बड़ा आयोजन होगा: PM @narendramodi
— PMO India (@PMOIndia) February 21, 2018
हमारी सरकार, चाहे केंद्र में हो या राज्य में Job Centric के साथ ही People Centric Growth पर जोर देती रही है: PM @narendramodi
— PMO India (@PMOIndia) February 21, 2018
न्यू इंडिया के निर्माण के लिए, न्यू उत्तर प्रदेश के निर्माण के लिए नए जोश, नई उम्मीद के साथ ही नए निवेश की भी आवश्यकता है: PM @narendramodi
— PMO India (@PMOIndia) February 21, 2018