Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਅਗਲੇ ਦੋ ਦਿਨਾਂ ਦੌਰਾਨ 2 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਦੌਰਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਗਲੇ ਦੋ ਦਿਨਾਂ ਦੌਰਾਨ ਦੋ ਰਾਜਾਂ: ਗੁਜਰਾਤ ਅਤੇ ਤਾਮਿਲਨਾਡੂ; ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ: ਦਮਨ ਤੇ ਦਿਊ ਅਤੇ ਪੁਡੂਚੇਰੀ ਦੇ ਦੌਰੇ `ਤੇ ਰੁੱਝੇ ਰਹਿਣਗੇ।

ਪ੍ਰਧਾਨ ਮੰਤਰੀ ਸ਼ਨਿਚਰਵਾਰ ਨੂੰ ਦਮਨ ਪਹੁੰਚਣਗੇ। ਉਹ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ ਅਤੇ ਵੱਖ-ਵੱਖ ਸਰਕਾਰੀ ਸਕੀਮਾਂ ਦੇ ਲਾਭਪਾਤਰਾਂ ਨੂੰ ਸਰਟੀਫਿਕੇਟ ਪ੍ਰਦਾਨ ਕਰਨਗੇ।

ਪ੍ਰਧਾਨ ਮੰਤਰੀ ਫਿਰ ਤਾਮਿਲਨਾਡੂ ਜਾਣਗੇ। ਉਹ ਚੇਨਈ ਵਿਖੇ ਰਾਜ ਸਰਕਾਰ ਦੀ ਇੱਕ ਭਲਾਈ ਸਕੀਮ- `ਅੰਮਾ ਦੋ ਪਹੀਆ ਸਕੀਮ`(Amma Two Wheeler Scheme) ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣਗੇ।

ਐਤਵਾਰ ਨੂੰ ਪ੍ਰਧਾਨ ਮੰਤਰੀ ਪੁਡੂਚੇਰੀ ਦਾ ਦੌਰਾ ਕਰਨਗੇ। ਔਰੋਬਿੰਦੋ  ਆਸ਼ਰਮ ਵਿਖੇ ਉਹ ਸ਼੍ਰੀ ਔਰੋਬਿੰਦੋ ਨੂੰ ਪੁਸ਼ਪਾਂਜਲੀ ਅਰਪਿਤ ਕਰਨਗੇ ਅਤੇ ਸ਼੍ਰੀ ਔਰੋਬਿੰਦੋ  ਇੰਟਰਨੈਸ਼ਨਲ ਸੈਂਟਰ ਆਵ੍ ਐਜੂਕਸ਼ੇਨ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ। ਸ਼੍ਰੀ ਨਰੇਂਦਰ ਮੋਦੀ ਔਰੋਵਿੱਲੇ(Auroville) ਵੀ ਜਾਣਗੇ। ਉਹ ਔਰੋਵਿੱਲੇ ਦੇ ਗੋਲਡਨ ਜੁਬਲੀ ਸਮਾਰੋਹ `ਤੇ ਯਾਦਗਾਰੀ ਡਾਕ ਟਿਕਟ ਜਾਰੀ ਕਰਨਗੇ। ਉਹ ਇਸ ਮੌਕੇ `ਤੇ ਭਾਸ਼ਣ ਦੇਣਗੇ।

ਪੁਡੂਚੇਰੀ ਵਿੱਚ ਪ੍ਰਧਾਨ ਮੰਤਰੀ ਇੱਕ ਜਨਤਕ ਇੱਕਠ ਨੂੰ ਸੰਬੋਧਨ ਕਰਨਗੇ।

ਐਤਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ “ਰਨ ਫ਼ਾਰ ਨਿਊ ਇੰਡੀਆ ਮੈਰਾਥੋਨ” ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਲਈ ਸੂਰਤ , ਗੁਜਰਾਤ ਜਾਣਗੇ।

*****

 ਏਕੇਟੀ /ਐੱਸਐੱਚ /ਐੱਸਕੇ