Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਦਮਨ ਅਤੇ ਦਿਊ ਵਿੱਚ 1000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ

ਪ੍ਰਧਾਨ ਮੰਤਰੀ ਨੇ ਦਮਨ ਅਤੇ ਦਿਊ ਵਿੱਚ 1000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ

ਪ੍ਰਧਾਨ ਮੰਤਰੀ ਨੇ ਦਮਨ ਅਤੇ ਦਿਊ ਵਿੱਚ 1000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਦਮਨ ਅਤੇ ਦਿਊ ਵਿੱਚ 1000 ਕਰੋੜ ਦੀ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਪ੍ਰੋਗਰਾਮਾਂ ਦੇ ਲਾਭਕਾਰੀਆਂ ਨੂੰ ਸਰਟੀਫਿਕੇਟ ਵੰਡੇ ਅਤੇ ਦਮਨ ਕਾਲਜ ਗ੍ਰਾਊੁਂਡ ਵਿੱਚ ਇੱਕ ਜਨਤਕ ਸਭਾ ਨੂੰ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਨੇ ਦਮਨ ਦੀ ਜਨਤਕ ਸਭਾ ਨੂੰ ਸਿਰਫ ਲੋਕਾਂ ਦੀ ਗਿਣਤੀ ਦੇ ਹਿਸਾਬ ਨਾਲ ਹੀ ਨਹੀਂ ਸਗੋਂ ਉਥੇ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਦੇ ਹਿਸਾਬ ਨਾਲ ਵੀ ਇਕ ਇਤਿਹਾਸਕ ਘਟਨਾ ਮੰਨਿਆ।

ਪ੍ਰਧਾਨ ਮੰਤਰੀ ਨੇ ਦਮਨ ਦੇ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਸਫਾਈ ਨੂੰ ਸਭ ਤੋਂ ਵੱਧ ਅਹਿਮੀਅਤ ਦੇਣ ਕਿਉਂਕਿ ਜਿਥੇ ਸਫਾਈ ਹੁੰਦੀ ਹੈ ਉਥੇ ਸੈਰ ਸਪਾਟੇ ਦੇ ਮੌਕੇ ਵੀ ਵਧਦੇ ਹਨ। ਉਨ੍ਹਾਂ ਲੋਕਾਂ ਅਤੇ ਸਥਾਨਕ ਪ੍ਰਸ਼ਾਸਨ ਨੂੰ ਇਸ ਗੱਲੋਂ ਵਧਾਈ ਦਿੱਤੀ ਕਿ ਉਨ੍ਹਾਂ ਨੇ ਦਮਨ ਨੂੰ ਖੁੱਲ੍ਹੀ ਥਾਂ ਉਤੇ ਪਖਾਨੇ ਜਾਣ ਤੋਂ ਮੁਕਤ ਬਣਾਇਆ ਹੈ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਦਮਨ ਨੇ ਸਫਾਈ ਨੂੰ ਇਕ ਜਨ ਅੰਦੋਲਨ ਬਣਾਇਆ ਹੈ ਅਤੇ ਇਥੇ ਈ-ਰਿਕਸ਼ਿਆਂ ਅਤੇ ਸੀਐੱਨਜੀ ਦੀ ਵਰਤੋਂ ਹੋਣ ਲੱਗੀ ਹੈ, ਉਹ ਸਾਡੇ ਲਈ ਇਕ ਚਮਕਦੀ ਮਿਸਾਲ ਹੈ।

ਦਮਨ ਦੇ ਵਿਸ਼ੇਸ਼ ਸਭਿਆਚਾਰ ਦੀ ਪ੍ਰਸ਼ੰਸਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦਮਨ ਇਕ ਮਿੰਨੀ ਭਾਰਤ ਬਣ ਗਿਆ ਹੈ ਅਤੇ ਦੇਸ਼ ਭਰ ਤੋਂ ਲੋਕ ਇਥੇ ਆ ਕੇ ਰਹਿੰਦੇ ਅਤੇ ਕੰਮ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਮਛੇਰਿਆਂ ਦੀ ਭਲਾਈ ਲਈ ਕਈ ਕਦਮ ਚੁੱਕ ਕਰ ਰਹੀ ਹੈ ਅਤੇ ਉਸ ਦਾ ਪੂਰਾ ਜ਼ੋਰ ‘ਨੀਲੀ ਕ੍ਰਾਂਤੀ’ ਉੱਤੇ ਹੈ ਅਤੇ ਅਸੀਂ ਮਛੇਰਿਆਂ ਦੀ ਭਲਾਈ ਲਈ ਹਾਂ-ਪੱਖੀ ਕੰਮ ਕਰ ਰਹੇ ਹਾਂ।

ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਨੂੰ ਦਿਊ ਨਾਲ ਜੋੜਨ ਵਾਲੀ ਏਅਰ ਓਡੀਸ਼ਾ ਉੜਾਨ ਦਾ ਉਦਘਾਟਨ ‘ਉੜਾਨ’ ਸਕੀਮ ਅਧੀਨ ਵੀਡੀਓ ਲਿੰਕ ਰਾਹੀਂ ਕੀਤਾ।

ਪ੍ਰਧਾਨ ਮੰਤਰੀ ਨੇ ਇਕ ਨਵੀਂ ਜੰਮੀ ਬੱਚੀ ਨੂੰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਯੋਜਨਾ ਹੇਠ ਵਧਾਈ ਕਿੱਟ ਪ੍ਰਦਾਨ ਕੀਤੀ। ਉਨ੍ਹਾਂ ਨੇ ਦਮਨ ਅਤੇ ਦਿਊ ਪ੍ਰਸ਼ਾਸਨ ਵਲੋਂ ਮੁਫਤ ਡਰਾਈਵਿੰਗ ਟਰੇਨਿੰਗ ਲੈਣ ਵਾਲੀਆਂ ਔਰਤਾਂ ਨੂੰ ਸਰਟੀਫਿਕੇਟ ਅਤੇ ਸਕੂਲ ਜਾਣ ਵਾਲੀਆਂ ਲੜਕੀਆਂ ਨੂੰ ਸਾਈਕਲ ਵੰਡੇ। ਪ੍ਰਧਾਨ ਮੰਤਰੀ ਨੇ ਸੀਐੱਨਜੀ ਨਾਲ ਚਲਣ ਵਾਲੀਆਂ ਗੱਡੀਆਂ ਦੇ ਪਰਮਿਟ ਵੀ ਵੰਡੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ , ਗ੍ਰਾਮੀਣ ਅਤੇ ਸ਼ਹਿਰੀ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਸੁਰਕਸ਼ਾ ਯੋਜਨਾ ਅਤੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਲਾਭਕਾਰੀਆਂ ਨੂੰ ਸਰਟੀਫੀਕੇਟ ਵੀ ਵੰਡੇ। ਪ੍ਰਧਾਨ ਮੰਤਰੀ ਨੇ ਈ-ਰਿਕਸ਼ਾ, ਪਹਿਲੀ ਸਵਾਰੀ(Pehli Savari) ਅਤੇ ਐਂਬੂਲੈਂਸਾਂ ਨੂੰ ਹਰੀ ਝੰਡੀ ਵੀ ਵਿਖਾਈ।

ਏਕੇਟੀ/ਐੱਸਐੱਚ