Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਤੁਮਾਕੁਰੂ, ਕਰਨਾਟਕ ਵਿਖੇ ਯੂਥ ਕਨਵੈਨਸ਼ਨ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ, ਨੇ ਅੱਜ ਤੁਮਾਕੁਰੂ, ਕਰਨਾਟਕ ਵਿਖੇ ਵੀਡੀਓ ਕਾਨਫਰੰਸ  ਰਾਹੀਂ ਯੁਵਾ ਸ਼ਕਤੀ : ਨਿਊ ਇੰਡੀਆ ਲਈ ਇੱਕ ਵਿਜ਼ਨ ਵਿਸ਼ੇ ‘ਤੇ  ਰਾਜ ਪੱਧਰੀ ਯੂਥ ਕਨਵੈਨਸ਼ਨ ਨੂੰ ਸੰਬੋਧਨ ਕੀਤਾ।

ਤੁਮਾਕੁਰੂ ਵਿਖੇ ਇਹ ਕਨਵੈਨਸ਼ਨ ਰਾਮਾਕ੍ਰਿਸ਼ਨ ਵਿਵੇਕਾਨੰਦ ਆਸ਼ਰਮ, ਤੁਮਾਕੁਰੂ ਦੇ ਸਿਲਵਰ ਜੁਬਲੀ ਸਮਾਰੋਹ, ਸ਼ਿਕਾਗੋ ਵਿੱਚ ਸੁਆਮੀ ਵਿਵੇਕਾਨੰਦ ਦੇ ਸੰਬੋਧਨ ਦੀ 125ਵੀਂ ਵਰ੍ਹੇਗੰਢ  ਅਤੇ ਸਿਸਟਰ ਨਿਵੇਦਿਤਾ ਦੀ 150ਵੀਂ ਜਨਮ ਵਰ੍ਹੇਗੰਢ ਮਨਾਉਣ ਲਈ ਆਯੋਜਿਤ ਕੀਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਨੌਜੁਆਨਾਂ ਨੂੰ ਵੱਧ ਤੋਂ ਵੱਧ ਮਿਲਣ, ਉਨ੍ਹਾਂ ਦੀਆਂ ਆਸਾਂ ਤੇ ਉਮੀਦਾਂ ਨੂੰ ਸਮਝਣ ਅਤੇ ਉਨ੍ਹਾਂ ਅਨੁਸਾਰ ਕਾਰਜ ਕਰਨ ਦੀ ਭਰਪੂਰ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ  ਦੇ ਸਮਾਰੋਹਾਂ ਦਾ ਫੋਕਸ ਸੁਆਮੀ ਵਿਵੇਕਾਨੰਦ ਹੈ।

ਉਨ੍ਹਾਂ ਕਿ ਕਿ ਸੁਤੰਤਰਤਾ ਸੰਗ੍ਰਾਮ ਦੌਰਾਨ, ਅਜ਼ਾਦੀ ਪ੍ਰਾਪਤ ਕਰਨ ਲਈ ਵੱਖ-ਵੱਖ ਪੱਧਰਾਂ ‘ਤੇ ਸੰਗਠਿਤ ਸੰਕਲਪ ਸੀ। ਇਸ ਵਿੱਚ ਸਮਾਜ ਸੁਧਾਰ ਦੀਆਂ ਕੋਸ਼ਿਸ਼ਾਂ ਵੀ ਸ਼ਾਮਲ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 4 ਸਾਲਾਂ ਤੋਂ ਵੱਧ ਸਮੇਂ ਤੋਂ ਕੇਂਦਰ ਸਰਕਾਰ ਨੇ ਉੱਤਰ-ਪੂਰਬ ਦੀ ਭਾਵਨਾਤਮਕ ਅਖੰਡਤਾ ਲਈ ਸੰਕਲਪ ਕੀਤਾ ਹੈ ਅਤੇ ਸਫਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਰਫ ਅਖੰਡਤਾ ਹੀ ਕੱਟੜਤਾ (radicalization) ਦਾ ਮੁਕਾਬਲਾ ਕਰ ਸਕਦੀ ਹੈ।

ਉਨ੍ਹਾਂ ਨੇ ਨੌਜੁਆਨਾਂ ਨੂੰ ਤਾਕੀਦ ਕੀਤੀ ਕਿ ਉਹ ਇੱਕ ਸੰਕਲਪ ਕਰਨ ਅਤੇ ਆਪਣੀ ਜ਼ਿੰਦਗੀ ਉਸ ਦੀ ਪ੍ਰਾਪਤੀ ਲਈ  ਸਮਰਪਿਤ ਕਰਨ। ਉਨ੍ਹਾਂ ਕਿਹਾ ਕਿ ਨੌਜੁਆਨਾਂ ਨੂੰ ਆਪਣੀ ਊਰਜਾ ਰਾਸ਼ਟਰ-ਨਿਰਮਾਣ ਪ੍ਰਤੀ ਸਮਰਪਿਤ ਕਰਨ ।

ਇਸ ਸੰਦਰਭ ਵਿੱਚ ਪ੍ਰਧਾਨ ਮੰਤਰੀ ਨੇ ਮੁਦਰਾ ਯੋਜਨਾ, ਸਵੈ-ਰੋਜ਼ਗਾਰ ਅਤੇ ਹੁਨਰ ਵਿਕਾਸ ਬਾਰੇ ਬੋਲਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਨੌਜੁਆਨ,ਚੰਗੇਰੇ ਵਰਤਮਾਨ ਅਤੇ ਭਵਿੱਖ ਲਈ ਭੂਤਕਾਲ ਤੋਂ ਸਿੱਖਣਾ ਚਾਹੁੰਦੇ ਹਨ।

 

***

ਏਕੇਟੀ/ਏਪੀ