Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 08 ਮਾਰਚ ਨੂੰ ਰਾਜਸਥਾਨ ‘ਚ ਝੁਨਝੁਨੂ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 08 ਮਾਰਚ-ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਰਾਜਸਥਾਨ ਦੇ ਝੁਨਝੁਨੂ ਦਾ ਦੌਰਾ ਕਰਨਗੇ ।

ਬਾਲੜੀਆਂ ਨੂੰ ਬਚਾਉਣ ਅਤੇ ਸਿੱਖਿਅਤ ਕਰਨ ਦੀ ਸਰਕਾਰ ਦੀ ਪਹਿਲ ਨੂੰ ਹੁਲਾਰਾ ਦੇਣ ਲਈ, ਪ੍ਰਧਾਨ ਮੰਤਰੀ ਬੇਟੀ ਬਚਾਓ- ਬੇਟੀ ਪੜ੍ਹਾਓ ਪ੍ਰੋਗਰਾਮ ਦੇ ਅਖਿਲ ਭਾਰਤੀ ਵਿਸਤਾਰ ਦਾ ਉਦਘਾਟਨ ਕਰਕੇ ਦੇਸ਼ ਦੇ 161 ਜਿਲ੍ਹਿਆਂ ਤੋਂ ਵਧਾ ਕੇ ਇਸ ਨੂੰ 640 ਜਿਲ੍ਹਿਆਂ ਤੱਕ ਵਧਾਇਆ ਜਾਵੇਗਾ।

ਪ੍ਰਧਾਨ ਮੰਤਰੀ ਇਸ ਪ੍ਰੋਗਰਾਮ ਤਹਿਤ ਲਾਭ ਪ੍ਰਾਪਤ ਮਾਂਵਾਂ ਅਤੇ ਬਾਲੜੀਆਂ ਨਾਲ ਗੱਲਬਾਤ ਕਰਨਗੇ। ਉਹ ਬੇਟੀ ਬਚਾਓ-ਬੇਟੀ ਪੜ੍ਹਾਓ ਪ੍ਰੋਗਰਾਮ ਤਹਿਤ ਵਧੀਆ ਪ੍ਰਦਰਸ਼ਨ ਕਰਨ ਵਾਲੇ ਜਿਲ੍ਹਿਆਂ ਨੂੰ ਪ੍ਰਮਾਣ ਪੱਤਰ ਵੀ ਦੇਣਗੇ।

ਪ੍ਰਧਾਨ ਮੰਤਰੀ ਝੁਨਝੁਨੂ ਤੋਂ ਇੱਕ ਹੋਰ ਮਹੱਤਵਪੂਰਨ ਪਹਿਲ – ਰਾਸ਼ਟਰੀ ਪੋਸ਼ਣ ਮਿਸ਼ਨ (ਐੱਨਐੱਨਐੱਮ) ਵੀ ਰਾਸ਼ਟਰੀ ਪੱਧਰ ‘ਤੇ ਲਾਂਚ ਕਰਨਗੇ। ਉਹ ਐੱਨਐੱਨਐੱਮ – ਆਈਸੀਡੀਐੱਸ – ਕਾਮਨ ਐਪਲੀਕੇਸ਼ਨ ਸਾਫਟਵੇਅਰ ਲਾਂਚ ਕਰਨਗੇ।

*****

ਏਕੇਟੀ/ਐੱਸਐੱਸ/ਐੱਸਐੱਸ