Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਫਰਾਂਸ ਦਰਮਿਆਨ ਪ੍ਰਵਾਸ ਅਤੇ ਗਤੀਸ਼ੀਲਤਾ ਸਾਂਝੇਦਾਰੀ ਬਾਰੇ ਸਮਝੌਤੇ ਉੱਤੇ ਹਸਤਾਖਰਾਂ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਫਰਾਂਸ ਦਰਮਿਆਨ ਪ੍ਰਵਾਸ ਅਤੇ ਗਤੀਸ਼ੀਲਤਾ ਸਾਂਝੇਦਾਰੀ ਬਾਰੇ ਸਮਝੌਤੇ ਉੱਤੇ ਹਸਤਾਖਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸਮਝੌਤੇ ਉੱਤੇ ਫਰਾਂਸ ਦੇ ਰਾਸ਼ਟਰਪਤੀ ਦੀ ਅਗਲੀ ਭਾਰਤ ਯਾਤਰਾ ਦੌਰਾਨ ਹਸਤਾਖਰ ਹੋਣ ਦੀ ਉਮੀਦ ਹੈ।

ਸਮਝੌਤਾ ਦੋਹਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਸੰਪਰਕ ਵਧਾਉਣ, ਵਿਦਿਆਰਥੀਆਂ, ਵਿੱਦਿਅਕ ਮਾਹਰਾਂ, ਖੋਜੀਆਂ ਅਤੇ ਮੁਹਾਰਤ ਪ੍ਰਾਪਤ ਪੇਸ਼ੇਵਰਾਂ ਦੀ ਆਵਾਜਾਈ ਵਧਾਉਣ ਅਤੇ ਦੋਹਾਂ ਪੱਖਾਂ ਦਰਮਿਆਨ ਨਜਾਇਜ਼ ਪ੍ਰਵਾਸ ਅਤੇ ਮਨੁੱਖੀ ਸਮਗਲਿੰਗ ਨਾਲ ਜੁੜੇ ਮੁੱਦਿਆਂ ਉੱਤੇ ਸਹਿਯੋਗ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਮੀਲ ਦਾ ਪੱਥਰ ਸਿੱਧ ਹੋਵੇਗਾ। ਇਹ ਸਮਝੌਤਾ ਫਰਾਂਸ ਨਾਲ ਭਾਰਤ ਦੇ ਤੇਜ਼ੀ ਨਾਲ ਵਧਦੇ ਸਬੰਧਾਂ ਦਾ ਗਵਾਹ ਹੈ ਅਤੇ ਦੋਹਾਂ ਦੇਸ਼ਾਂ ਦਰਮਿਆਨ ਵਿਸ਼ਵਾਸ ਅਤੇ ਆਤਮਵਿਸ਼ਵਾਸ ਦਾ ਪ੍ਰਤੀਕ ਹੈ।

ਸ਼ੁਰੂ ਵਿੱਚ ਸੱਤ ਸਾਲ ਲਈ ਜਾਇਜ਼ ਸਮਝੌਤੇ ਵਿੱਚ ਆਟੋਮੈਟਿਕ ਨਵੀਕਰਨ ਅਤੇ ਇੱਕ ਸੰਯੁਕਤ ਵਰਕਿੰਗ ਗਰੁੱਪ ਦੇ ਜ਼ਰੀਏ ਨਿਗਰਾਨੀ ਰੱਖਣ ਦੇ ਪ੍ਰਬੰਧ ਕੀਤੇ ਗਏ ਹਨ।

***

ਏਕੇਟੀ/ਵੀਬੀਏ