ਪੀਐੱਮਇੰਡੀਆ
ਮੋਨਾਮੀ ਮਿਸਿਊ ਲ ਪ੍ਰੇਸਿਦੋਂ ਮੈਕਰੋਂ,
ਮਾਨਯੋਗ ਵਫਦ ਦੇ ਮੈਂਬਰੋ,
ਮੀਡੀਆ,
ਨਮਸਕਾਰ।
ਮੈਂ ਰਾਸ਼ਟਰਪਤੀ ਮੈਕਰੋਂ ਦਾ ਅਤੇ ਉਨ੍ਹਾਂ ਨਾਲ ਆਏ ਪ੍ਰਤੀਨਿਧੀ ਮੰਡਲ ਦਾ, ਭਾਰਤ ਵਿੱਚ ਖੁਸ਼ੀ ਨਾਲ ਸੁਆਗਤ ਕਰਦਾ ਹਾਂ। ਰਾਸ਼ਟਰਪਤੀ ਜੀ, ਕੁਝ ਮਹੀਨੇ ਪਹਿਲਾਂ ਪਹਿਲੇ ਪਿਛਲੇ ਸਾਲ ਤੁਸੀਂ ਪੈਰਿਸ ਵਿੱਚ ਖੁਲ੍ਹੇ ਦਿਲ ਨਾਲ ਅਤੇ ਗਲੇ ਮਿਲ ਕੇ ਬਹੁਤ ਗਰਮਜੋਸ਼ੀ ਨਾਲ ਮੇਰਾ ਸੁਆਗਤ ਕੀਤਾ ਸੀ। ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਮੈਨੂੰ ਭਾਰਤ ਦੀ ਧਰਤੀ ਉੱਤੇ ਤੁਹਾਡਾ ਸੁਆਗਤ ਕਰਨ ਦਾ ਮੌਕਾ ਮਿਲਿਆ ਹੈ।
ਰਾਸ਼ਟਰਪਤੀ ਜੀ,
ਤੁਸੀਂ ਅਤੇ ਮੈਂ ਇੱਥੇ ਨਾਲ ਨਾਲ ਖੜ੍ਹੇ ਹਾਂ। ਅਸੀਂ ਸਿਰਫ ਦੋ ਸ਼ਕਤੀਸ਼ਾਲੀ ਸੁਤੰਤਰ ਦੇਸ਼ਾਂ ਅਤੇ ਦੋ ਵਨਸਵੰਨਤਾ ਪੂਰਨ ਲੋਕਤੰਤਰਾਂ ਦੇ ਨੇਤਾ ਹੀ ਨਹੀ ਹਾਂ। ਅਸੀਂ ਦੋ ਖੁਸ਼ਹਾਲ ਅਤੇ ਸਮਰੱਥ ਵਿਰਾਸਤਾਂ ਦੇ ਉੱਤਰਾਧਿਕਾਰੀ ਹਾਂ।
ਸਾਡੀ strategic partnership ਭਾਵੇਂ ਹੀ 20 ਸਾਲ ਪੁਰਾਣੀ ਹੋਵੇ, ਸਾਡੇ ਦੇਸ਼ਾਂ ਅਤੇ ਸਾਡੀਆਂ ਸੱਭਿਆਤਾਵਾਂ ਦੀ spiritual partnership ਸਦੀਆਂ ਲੰਬੀ ਹੈ।
18ਵੀਂ ਸ਼ਤਾਬਦੀ ਤੋਂ ਲੈ ਕੇ ਅੱਜ ਤਕ, ਪੰਚਤੰਤਰ ਦੀਆਂ ਕਹਾਣੀਆਂ ਦੇ ਜ਼ਰੀਏ, ਵੇਦ, ਉਪਨਿਸ਼ਦ, ਮਹਾਂਕਾਵਿਆਂ ਸ਼੍ਰੀ ਰਾਮਕ੍ਰਿਸ਼ਣ ਅਤੇ ਅਰਬਿੰਦ ਵਰਗੇ ਮਹਾਂਪੁਰਖਾਂ ਦੇ ਜ਼ਰੀਏ ਫਰਾਂਸੀਸੀ ਵਿਚਾਰਕਾਂ ਨੇ ਭਾਰਤ ਦੀ ਆਤਮਾ ਵਿੱਚ ਝਾਂਕ ਕੇ ਵੇਖਿਆ ਹੈ। ਵੋਲਟੇਅਰ (Voltaire), ਵਿਕਟਰ ਹਿਊਗੋ, ਰੋਮਾਂ ਰੋਲਾਂ, ਰੇਨੇ ਦੌਮਾਲ, ਆਂਦਰੇ ਮਲਰੋ ਵਰਗੇ ਕਈ ਯੁੱਗ ਪਰਿਵਰਤਨਕਾਰੀਆਂ ਨੇ ਭਾਰਤ ਦੇ ਦਰਸ਼ਨ ਵਿੱਚ ਆਪਣੀਆਂ ਵਿਚਾਰਧਾਰਾਵਾਂ ਦਾ ਪੂਰਕ ਅਤੇ ਪ੍ਰੇਰਕ ਪਾਇਆ ਹੈ।
ਰਾਸ਼ਟਰਪਤੀ ਜੀ,
ਅੱਜ ਸਾਡੀ ਇਹ ਮੁਲਾਕਾਤ ਸਿਰਫ ਦੋ ਦੇਸ਼ਾਂ ਦੇ ਨੇਤਾਵਾਂ ਦੀ ਮੁਲਾਕਾਤ ਹੀ ਨਹੀਂ, ਦੋ ਸਮਾਨ ਵਿਚਾਰ ਵਾਲੀਆਂ ਸੱਭਿਆਤਾਵਾਂ ਅਤੇ ਉਨ੍ਹਾਂ ਦੀ ਸਮੁੱਚੇ ਖਜ਼ਾਨਿਆਂ ਦਾ ਸਮਾਗਮ ਹੈ, ਸੰਗਮ ਹੈ। ਇਹ ਸੰਜੋਗ ਮਾਤਰ ਨਹੀਂ ਹੈ ਕਿ Liberty, Equality, Fraternity — ਦੀ ਗੂੰਜ ਫਰਾਂਸ ਵਿੱਚ ਹੀ ਨਹੀਂ, ਭਾਰਤ ਦੇ ਸੰਵਿਧਾਨ ਵਿੱਚ ਵੀ ਦਰਜ ਹੈ। ਸਾਡੇ ਦੋਹਾਂ ਦੇਸ਼ਾਂ ਦੇ ਸਮਾਜ ਇਨ੍ਹਾਂ ਕਦਰਾਂ ਕੀਮਤਾਂ ਦੀ ਨੀਂਹ ਤੇ ਖੜ੍ਹੇ ਹਨ। ਇਨ੍ਹਾਂ ਕਦਰਾਂ ਕੀਮਤਾਂ ਲਈ ਸਾਡੇ ਵੀਰ ਸੈਨਾਨੀਆਂ ਨੇ ਦੋ ਵਿਸ਼ਵ ਯੁਧਾਂ ਵਿੱਚ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ।
Friends,
ਫਰਾਂਸ ਅਤੇ ਭਾਰਤ ਦੀ ਇੱਕ ਮੰਚ ਉੱਤੇ ਮੌਜੂਦਗੀ ਇੱਕ ਸਮਾਵੇਸ਼ੀ, ਖੁਲ੍ਹੇ ਅਤੇ ਖੁਸ਼ਹਾਲ ਅਤੇ ਸ਼ਾਂਤਮਈ ਵਿਸ਼ਵ ਲਈ ਸੁਨਹਿਰਾ ਸੰਕੇਤ ਹੈ। ਸਾਡੇ ਦੋਹਾਂ ਦੇਸ਼ਾਂ ਦੀ ਖੁਦਮੁਖਤਿਆਰੀ ਅਤੇ ਸੁਤੰਤਰ ਵਿਦੇਸ਼ ਨੀਤੀਆਂ ਸਿਰਫ ਆਪਣੇ ਆਪਣੇ ਹਿੱਤਾਂ ਲਈ ਹੀ ਨਹੀਂ, ਆਪਣੇ ਦੇਸ਼ਵਾਸੀਆਂ ਦੇ ਹਿਤਾਂ ਲਈ ਹੀ ਨਹੀਂ, ਬਲਕਿ ਸਾਰੀ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਨੂੰ ਸਹੇਜਣ ਉੱਤੇ ਹੀ ਕੇਂਦ੍ਰਿਤ ਹਨ। ਅਤੇ ਅੱਜ ਵਿਸ਼ਵ ਪੱਧਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਜੇਕਰ ਕੋਈ ਦੋ ਦੇਸ਼ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਸਕਦੇ ਹਨ ਤਾਂ ਉਹ ਹੈ ਭਾਰਤ ਅਤੇ ਫਰਾਂਸ। ਰਾਸ਼ਟਰਪਤੀ ਜੀ,ਤੁਹਾਡੀ ਅਗਵਾਈ ਨੇ ਇਹ ਜ਼ਿੰਮੇਵਾਰੀ ਅਸਾਨ ਕਰ ਦਿੱਤੀ ਹੈ। ਜਦੋਂ 2015 ਵਿੱਚ International Solar Alliance ਦਾ launch ਹੋਇਆ ਸੀ ਤਾਂ Paris ਵਿੱਚ ਫਰਾਂਸ ਦੇ ਰਾਸ਼ਟਰਪਤੀ ਜੀ ਦੇ ਨਾਲ ਹੋਇਆ ਸੀ। ਕਲ੍ਹ International Solar Alliance Founding Conference ਦਾ ਆਯੋਜਨ ਸਾਂਝੀਆਂ ਜ਼ਿੰਮੇਵਾਰੀਆਂ ਦੇ ਪ੍ਰਤੀ ਸਾਡੀ ਕਾਰਜਸ਼ੀਲ ਜਾਗਰੂਕਤਾ ਦਾ ਪ੍ਰਤੱਖ ਉਦਾਹਰਣ ਹੈ। ਮੈਨੂੰ ਖੁਸ਼ੀ ਹੈ ਕਿ ਇਹ ਸ਼ੁਭ ਕੰਮ ਫਰਾਂਸ ਦੇ ਰਾਸ਼ਟਰਪਤੀ ਦੇ ਨਾਲ ਹੀ ਹੋਵੇਗਾ।
Friends,
ਰੱਖਿਆ, ਸੁਰੱਖਿਆ, ਪੁਲਾੜ ਅਤੇ high technology ਵਿੱਚ ਭਾਰਤ ਅਤੇ ਫਰਾਂਸ ਦੇ ਦੁਵੱਲੇ ਸਹਿਯੋਗ ਦਾ ਇਤਿਹਾਸ ਬਹੁਤ ਲੰਬਾ ਹੈ। ਦੋਹਾਂ ਦੇਸ਼ਾਂ ਵਿੱਚ ਦੁਵੱਲੇ ਸਬੰਧਾਂ ਦੇ ਬਾਰੇ bipartisan ਸਹਿਮਤੀ ਹੈ। ਸਰਕਾਰ ਕਿਸੇ ਦੀ ਵੀ ਹੋਵੇ, ਸਾਡੇ ਸਬੰਧਾਂ ਦਾ ਗ੍ਰਾਫ ਸਿਰਫ ਅਤੇ ਸਿਰਫ ਉੱਚਾ ਹੀ ਜਾਂਦਾ ਹੈ। ਅੱਜ ਦੀ ਸਾਡੀ ਗੱਲਬਾਤ ਵਿੱਚ ਜੋ ਫੈਸਲੇ ਲਏ ਗਏ, ਉਨ੍ਹਾਂ ਦਾ ਇੱਕ ਪਰਿਚੈ ਤੁਹਾਨੂੰ ਹੁਣੇ ਹੋਏ ਸਮਝੌਤਿਆਂ ਵਿੱਚ ਮਿਲ ਗਿਆ ਹੈ। ਅਤੇ ਇਸ ਲਈ ਮੈਂ ਸਿਰਫ ਤਿੰਨ specific ਵਿਸ਼ਿਆਂ ਉੱਤੇ ਆਪਣੇ ਵਿਚਾਰ ਰੱਖਣਾ ਚਾਹਾਂਗਾ। ਪਹਿਲਾ, ਰੱਖਿਆ ਖੇਤਰ ਵਿੱਚ ਸਾਡੇ ਸਬੰਧ ਬਹੁਤ ਗਹਿਰੇ ਹਨ ਅਤੇ ਅਸੀਂ ਫਰਾਂਸ ਨੂੰ ਸਭ ਤੋਂ ਵਿਸ਼ਵਾਸ ਵਾਲੇ ਰੱਖਿਆ ਸਾਂਝੇਦਾਰਾਂ ਵਿੱਚੋਂ ਇੱਕ ਮੰਨਦੇ ਹਾਂ। ਸਾਡੀਆਂ ਸੈਨਾਵਾਂ ਦੇ ਸਾਰੇ ਅੰਗਾਂ ਦਰਮਿਆਨ ਵਿਚਾਰ ਵਟਾਂਦਰਾ ਅਤੇ ਯੁੱਧ ਅਭਿਆਸ ਦਾ ਨਿਯਮਤ ਰੂਪ ਨਾਲ ਆਯੋਜਨ ਹੁੰਦਾ ਹੈ। ਰੱਖਿਆ ਉਪਕਰਣਾਂ ਅਤੇ ਉਤਪਾਦਨ ਵਿੱਚ ਸਾਡੇ ਸਬੰਧ ਮਜ਼ਬੂਤ ਹਨ। ਰੱਖਿਆ ਖੇਤਰ ਵਿੱਚ France ਵੱਲੋਂ Make in India ਦੀ commitment ਦਾ ਅਸੀਂ ਸੁਆਗਤ ਕਰਦੇ ਹਾਂ।
ਅੱਜ ਸਾਡੀਆਂ ਸੈਨਾਵਾਂ ਦਰਮਿਆਨ reciprocal logistics support ਦੇ ਸਮਝੌਤੇ ਨੂੰ ਮੈਂ ਸਾਡੇ ਡੂੰਘੇ ਰੱਖਿਆ ਸਹਿਯੋਗ ਦੇ ਇਤਿਹਾਸ ਵਿੱਚ ਇੱਕ ਸੁਨਹਿਰਾ ਕਦਮ ਮੰਨਦਾ ਹਾਂ। ਦੂਸਰਾ, ਸਾਡਾ ਦੋਹਾਂ ਦੇਸ਼ਾਂ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਵਿਸ਼ਵ ਵਿੱਚ ਸੁੱਖ ਸ਼ਾਂਤੀ, ਉੱਨਤੀ ਅਤੇ ਖੁਸ਼ਹਾਲੀ ਲਈ Indian Ocean ਖੇਤਰ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੋਣ ਵਾਲੀ ਹੈ। ਭਾਵੇਂ ਵਾਤਾਵਰਨ ਹੋਵੇ, ਜਾਂ ਸਮੁੰਦਰੀ ਸੁਰੱਖਿਆ, ਜਾਂ ਸਮੁੰਦਰੀ ਸੰਸਾਧਨ ਜਾਂ freedom of navigation and over flight, ਇਨ੍ਹਾਂ ਸਾਰਿਆਂ ਵਿਸ਼ਿਆਂ ਉੱਤੇ ਅਸੀਂ ਆਪਣਾ ਸਹਿਯੋਗ ਮਜ਼ਬੂਤ ਕਰਨ ਲਈ ਵਚਨਬੱਧ ਹਾਂ। ਅਤੇ ਇਸ ਲਈ ਇੱਕ Joint Strategic Vision ਜਾਰੀ ਕਰ ਰਹੇ ਹਾਂ।
ਅਤੇ ਤੀਜਾ, ਅਸੀਂ ਮੰਨਦੇ ਹਾਂ ਕਿ ਸਾਡੇ ਦੁਵੱਲੇ ਸਬੰਧਾਂ ਦੇ ਉੱਜਵਲ ਭਵਿੱਖ ਲਈ ਸਭ ਤੋਂ ਮਹੱਤਵਪੂਰਨ ਆਯਾਮ ਹੈ ਸਾਡੇ people-to-people ਸਬੰਧ, ਖਾਸ ਤੌਰ ਤੇ ਸਾਡੇ ਨੌਜਵਾਨਾਂ ਦਰਮਿਆਨ। ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨ ਦੂਸਰੇ ਦੇਸ਼ਾਂ ਨੂੰ ਜਾਨਣ, ਇੱਕ ਦੂਸਰੇ ਦੇਸ਼ ਨੂੰ ਦੇਖਣ, ਸਮਝਣ, ਉੱਥੇ ਰਹਿਣ, ਉਥੇ ਕੰਮ ਕਰਨ, ਤਾਂ ਕਿ ਸਾਡੇ ਸਬੰਧਾਂ ਲਈ ਹਜ਼ਾਰਾਂ Ambassadors ਤਿਆਰ ਹੋ ਜਾਣ। ਅਤੇ ਇਸ ਲਈ ਅੱਜ ਅਸੀਂ ਦੋ ਮਹੱਤਵਪੂਰਨ ਸਮਝੌਤੇ ਕੀਤੇ ਹਨ, ਇੱਕ ਸਮਝੌਤਾ ਇੱਕ ਦੂਜੇ ਦੀ ਸਿੱਖਿਆ ਯੋਗਤਾਵਾਂ ਨੂੰ ਮਾਨਤਾ ਦੇਣ ਦਾ ਹੈ, ਅਤੇ ਦੂਜਾ ਸਾਡੀ migration and mobility partnership ਦਾ ਹੈ। ਇਹ ਦੋਵੇਂ ਸਮਝੌਤੇ ਸਾਡੇ ਦੇਸ਼ ਵਾਸੀਆਂ ਦੇ, ਸਾਡੇ ਨੌਜਵਾਨਾਂ ਦਰਮਿਆਨ ਕਰੀਬੀ ਸਬੰਧਾਂ ਦਾ framework ਤਿਆਰ ਕਰਨਗੇ।
Friends,
ਸਾਡੇ ਸਬੰਧਾਂ ਦੇ ਹੋਰ ਕਈ ਆਯਾਮ ਹਨ। ਸਭ ਦਾ ਜ਼ਿਕਰ ਕਰਾਂਗਾ ਤਾਂ ਸ਼ਾਮ ਹੋ ਜਾਵੇਗੀ। ਰੇਲਵੇ, ਸ਼ਹਿਰੀ ਵਿਕਾਸ, ਵਾਤਾਵਰਣ, ਸੁਰੱਖਿਆ, ਪੁਲਾੜ ਯਾਨੀ ਜ਼ਮੀਨ ਤੋਂ ਅਸਮਾਨ ਤੱਕ, ਅਜਿਹਾ ਕੋਈ ਵਿਸ਼ਾ ਨਹੀਂ ਹੈ ਜਿਸ ਉੱਤੇ ਅਸੀਂ ਨਾਲ ਮਿਲ ਕੇ ਕੰਮ ਨਾ ਕਰ ਰਹੇ ਹੋਈਏ। ਅੰਤਰਰਾਸ਼ਟਰੀ ਪੱਧਰ ਉੱਤੇ ਵੀ ਅਸੀਂ ਸਹਿਯੋਗ ਅਤੇ ਤਾਲਮੇਲ ਨਾਲ ਕੰਮ ਕਰਦੇ ਹਾਂ। ਅਫਰੀਕੀ ਦੇਸ਼ਾਂ ਨਾਲ ਭਾਰਤ ਅਤੇ ਫਰਾਂਸ ਦੇ ਮਜ਼ਬੂਤ ਸਬੰਧ ਰਹੇ ਹਨ। ਇਹ ਸਾਡੇ ਸਹਿਯੋਗ ਦਾ ਇੱਕ ਹੋਰ ਆਯਾਮ ਵਿਕਸਿਤ ਕਰਨ ਦਾ ਮਜ਼ਬੂਤ ਅਧਾਰ ਪ੍ਰਦਾਨ ਕਰਦੇ ਹਨ। ਕਲ੍ਹ International Solar Alliance ਦੀ Founding Conference ਦੀ ਸਹਿ ਪ੍ਰਧਾਨਗੀ ਰਾਸ਼ਟਰਪਤੀ ਮੈਕਰੋਂ ਅਤੇ ਮੈਂ ਕਰਾਂਗੇ। ਸਾਡੇ ਨਾਲ ਕਈ ਹੋਰ ਦੇਸ਼ਾਂ ਦੇ ਰਾਸ਼ਟਰ ਮੁਖੀ, ਸ਼ਾਸਨ ਮੁਖੀ ਅਤੇ ਮੰਤਰੀ ਵੀ ਮੌਜੂਦ ਹੋਣਗੇ। Planet Earth ਦੇ ਭਵਿੱਖ ਦੀ ਖਾਤਿਰ ਅਸੀਂ ਸਾਰੇ International Solar Alliance ਦੀ ਸਫਲਤਾ ਲਈ ਵਚਨਬੱਧ ਹਾਂ।
ਰਾਸ਼ਟਰਪਤੀ ਜੀ, ਮੈਨੂੰ ਉਮੀਦ ਹੈ ਕਿ ਪਰਸੋਂ ਵਾਰਾਣਸੀ ਵਿੱਚ ਤੁਹਾਨੂੰ ਭਾਰਤ ਦੀ ਉਸ ਪੁਰਾਣੀ ਅਤੇ ਨਾਲ ਹੀ ਚਿਰਨਵੀਨ ਆਤਮਾ ਦਾ ਅਨੁਭਵ ਹੋਵੇਗਾ ਜਿਸ ਦੀ ਤਰਲਤਾ ਨੇ ਭਾਰਤ ਦੀ ਸੱਭਿਅਤਾ ਨੂੰ ਸਿੰਚਿਆ ਹੈ ਅਤੇ ਜਿਸ ਨੇ ਫਰਾਂਸ ਦੇ ਕਈ ਵਿਚਾਰਕਾਂ, ਸਾਹਿਤਕਾਰਾਂ ਅਤੇ ਕਲਾਕਾਰਾਂ ਨੂੰ ਪ੍ਰੇਰਿਤ ਵੀ ਕੀਤਾ ਹੈ। ਆਉਣ ਵਾਲੇ ਦੋ ਦਿਨਾਂ ਵਿੱਚ ਰਾਸ਼ਟਰਪਤੀ ਮੈਕਰੋਂ ਅਤੇ ਮੈਂ ਵਿਚਾਰਾਂ ਦਾ ਅਦਾਨ-ਪ੍ਰਦਾਨ ਜਾਰੀ ਰੱਖਾਂਗੇ। ਮੈਂ ਇੱਕ ਵਾਰ ਫਿਰ ਰਾਸ਼ਟਰਪਤੀ ਮੈਕਰੋਂ ਦਾ, ਅਤੇ ਉਨ੍ਹਾਂ ਦੇ delegation ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ।
ਬਹੁਤ-ਬਹੁਤ ਧੰਨਵਾਦ
ਯ ਵੂ ਰੇਮਰਸੀ
ਏਕੇਟੀ/ਐੱਸਐੱਚ
हम सिर्फ दो सशक्त स्वतंत्र देशों व दो विविधतापूर्ण लोकतंत्रों के ही नेता नहीं हैं,
— PMO India (@PMOIndia) March 10, 2018
हम दो समृद्ध और समर्थ विरासतों के उत्तराधिकारी हैं।
हमारी strategic partnership भले ही 20 साल पुरानी हो, हमारे देशों और हमारी सभ्यताओं की spiritual partnership सदियों लम्बी है: PM
यह संयोग मात्र नहीं है कि Liberty, Equality, Fraternity की गूंज फ्रांस में ही नहीं, भारत के संविधान में भी दर्ज हैं। हमारे दोनों देशों के समाज इन मूल्यों की नींव पर खड़े हैं: PM
— PMO India (@PMOIndia) March 10, 2018
रक्षा, सुरक्षा, अंतरिक्ष और high technology में भारत और फ्रांस के द्विपक्षीय सहयोग का इतिहास बहुत लम्बा है।
— PMO India (@PMOIndia) March 10, 2018
दोनों देशों में द्विपक्षीय संबंधों के बारे में bipartisan सहमति है।
सरकार किसी की भी हो, हमारे संबंधों का ग्राफ़ सिर्फ़ और सिर्फ़ ऊँचा ही जाता है: PM
आज हमारी सेनाओं के बीच reciprocal logistics support के समझौते को
— PMO India (@PMOIndia) March 10, 2018
मैं हमारे घनिष्ठ रक्षा सहयोग के इतिहास में एक स्वर्णिम क़दम मानता हूँ: PM
हम मानते हैं कि हमारे द्विपक्षीय संबंधों के उज्जवल भविष्य के लिए सबसे महत्वपूर्ण आयाम है हमारे people-to-people संबंध। हम चाहते हैं कि हमारे युवा एक दूसरे के देश को जानें, एक दूसरे के देश को देखें, समझें, काम करें, ताकि हमारे संबंधों के लिए हज़ारों Ambassadors तैयार हों: PM
— PMO India (@PMOIndia) March 10, 2018
इसलिए, आज हमने दो महत्वपूर्ण समझौते किये हैं,
— PMO India (@PMOIndia) March 10, 2018
एक समझौता एक दूसरे की शिक्षा योग्यताओं को मान्यता देने का है, और
दूसरा हमारी migration and mobility partnership
का है।
ये दोनों समझौते हमारे देशवासियों के, हमारे युवाओं के बीच क़रीबी संबंधों का framework तैयार करेंगे: PM
कल International Solar Alliance की Founding Conference की
— PMO India (@PMOIndia) March 10, 2018
सह-अध्यक्षता राष्ट्रपति मेक्रों और मैं करेंगे।
Planet Earth के भविष्य की खातिर,
हम सभी International Solar Alliance की सफ़लता के लिए प्रतिबद्ध हैं: PM