Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੰਸਦ ਦੇ ਸੈਂਟਰਲ ਹਾਲ ਵਿੱਚ ਨੈਸ਼ਨਲ ਵਿਧਾਨਕਾਰ ਕਾਨਫਰੰਸ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਸੰਸਦ ਦੇ ਸੈਂਟਰਲ ਹਾਲ ਵਿੱਚ ਨੈਸ਼ਨਲ ਵਿਧਾਨਕਾਰ ਕਾਨਫਰੰਸ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਸੰਸਦ ਦੇ ਸੈਂਟਰਲ ਹਾਲ ਵਿੱਚ ਨੈਸ਼ਨਲ ਵਿਧਾਨਕਾਰ ਕਾਨਫਰੰਸ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਸੰਸਦ ਦੇ ਸੈਂਟਰਲ ਹਾਲ ਵਿੱਚ ਨੈਸ਼ਨਲ ਵਿਧਾਨਕਾਰ ਕਾਨਫਰੰਸ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਦ ਦੇ ਸੈਂਟਰਲ ਹਾਲ ਵਿੱਚ ਨੈਸ਼ਨਲ ਵਿਧਾਨਕਾਰ ਕਾਨਫਰੰਸ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, ”ਹਰੇਕ ਰਾਜ ਵਿੱਚ ਅਜਿਹੇ ਕੁਝ ਜ਼ਿਲ੍ਹੇ ਹਨ ਜਿਥੇ ਵਿਕਾਸ ਦੇ ਮਿਆਰ ਮਜ਼ਬੂਤ ਹਨ। ਅਸੀਂ ਉਨ੍ਹਾਂ ਤੋਂ ਸਿੱਖ ਸਕਦੇ ਹਾਂ ਅਤੇ ਕਮਜ਼ੋਰ ਜ਼ਿਲ੍ਹਿਆਂ ਉੱਤੇ ਕੰਮ ਕਰ ਸਕਦੇ ਹਾਂ।

 

ਪ੍ਰਤੀਯੋਗੀ ਅਤੇ ਸਹਿਕਾਰੀ ਸੰਘਵਾਦ ਦੀ ਭਾਵਨਾ ਦੇਸ਼ ਲਈ ਬਹੁਤ ਚੰਗੀ ਹੈ।

 

ਜਨ ਭਾਈਵਾਲੀ ਹਮੇਸ਼ਾ ਸਹਾਈ ਹੁੰਦੀ ਹੈ। ਜਿੱਥੇ ਕਿਤੇ ਵੀ ਅਧਿਕਾਰੀਆਂ ਨੇ ਲੋਕਾਂ ਦੇ ਨਾਲ ਮਿਲ ਕੇ ਕੰਮ ਕੀਤਾ ਹੈ ਅਤੇ ਉਨ੍ਹਾਂ ਨੂੰ ਵਿਕਾਸ ਦੀ ਪ੍ਰਕਿਰਿਆ ਨਾਲ ਜੋੜਿਆ ਹੈ, ਨਤੀਜੇ ਪਰਿਵਰਤਨ ਰਹੇ ਹਨ।

 

ਇਹ ਜ਼ਰੂਰੀ ਹੈ ਕਿ ਅਜਿਹੇ ਖੇਤਰਾਂ ਦੀ ਪਹਿਚਾਣ ਕੀਤੀ ਜਾਵੇ ਜਿੱਥੇ ਜ਼ਿਲ੍ਹਿਆਂ ਵਿੱਚ ਸੁਧਾਰ ਦੀ ਲੋੜ ਹੈ ਅਤੇ ਫਿਰ ਕਮੀਆਂ ਨੂੰ ਦੂਰ ਕੀਤਾ ਜਾਵੇ।

 

ਜੇਕਰ ਅਸੀਂ ਜ਼ਿਲ੍ਹਿਆਂ ਦੇ ਇੱਕ  ਪਹਿਲੂ ਵਿੱਚ ਵੀ ਬਦਲਾਅ ਲਿਆਉਣ ਦਾ ਫੈਸਲਾ ਕਰ ਲਿਆ ਤਾਂ ਸਾਨੂੰ ਦੂਜੀਆਂ ਕਮੀਆਂ ਉੱਤੇ ਕੰਮ ਕਰਨ ਦੀ ਗਤੀ ਪ੍ਰਾਪਤ ਹੋਣ ਲੱਗੇਗੀ।

 

ਸਾਡੇ ਕੋਲ ਕਿਰਤ ਸ਼ਕਤੀ ਹੈ, ਸਾਡੇ ਕੋਲ ਮੁਹਾਰਤ ਅਤੇ ਸੰਸਾਧਨ ਹਨ, ਸਾਨੂੰ ਇੱਕ  ਮਿਸ਼ਨ ਮੋਡ ਵਿੱਚ ਕੰਮ ਕਰਨ ਅਤੇ ਇੱਕ  ਸਕਾਰਾਤਮਕ ਬਦਲਾਅ ਲਿਆਉਣ ਦੀ ਲੋੜ ਹੈ। ਸਾਡਾ ਟੀਚਾ ਸਮਾਜਿਕ ਨਿਆਂ ਹੈ।

 

ਖਾਹਿਸ਼ੀ ਜ਼ਿਲ੍ਹਿਆਂ ਵਿੱਚ ਕੰਮ ਕਰਨ ਨਾਲ ਐੱਚਡੀਆਈ ਵਿੱਚ ਭਾਰਤ ਦੀ ਸਥਿਤੀ ਵਿੱਚ ਸੁਧਾਰ ਆਵੇਗਾ।

 

ਵਿਧਾਨਕਾਰਾਂ ਦੀ ਇਹ ਕਾਨਫਰੰਸ ਸਪੀਕਰ ਸੁਮਿੱਤਰਾ ਮਹਾਜਨ ਜੀ ਵੱਲੋਂ ਇੱਕ ਪ੍ਰਸ਼ੰਸਾਯੋਗ ਪਹਿਲ ਹੈ। ਇਹ ਬਹੁਤ ਚੰਗੀ ਗੱਲ ਹੈ ਕਿ ਵੱਖ-ਵੱਖ ਰਾਜਾਂ ਦੇ ਵਿਧਾਨਕਾਰ ਮਹੱਤਵਪੂਰਨ ਮੁੱਦਿਆਂ ਦੀ ਚਰਚਾ ਕਰਨ ਲਈ ਇਕੱਠੇ ਹੋਏ।”

 

ਏਕੇਟੀ/ਏਪੀ