ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਅਖੁੱਟ ਊਰਜਾ ਵਿੱਚ ਸਹਿਯੋਗ ਲਈ ਭਾਰਤ ਅਤੇ ਗੁਯਾਨਾ ਦਰਮਿਆਨ ਦਸਤਖ਼ਤ ਹੋਏ ਸਹਿਮਤੀ ਪੱਤਰ ਤੋਂ ਜਾਣੂ ਕਰਵਾਇਆ ਗਿਆ। ਸਹਿਮਤੀ ਪੱਤਰ ‘ਤੇ 30 ਜਨਵਰੀ, 2018 ਨੂੰ ਦਿੱਲੀ ਵਿੱਚ ਬਿਜਲੀ ਅਤੇ ਅਖੁੱਟ ਊਰਜਾ ਰਾਜ ਮੰਤਰੀ ( ਸੁਤੰਤਰ ਚਾਰਜ ) ਸ਼੍ਰੀ ਆਰਕੇ ਸਿੰਘ ਅਤੇ ਗੁਯਾਨਾ ਦੇ ਦੂਸਰੇ ਉਪ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਸ਼੍ਰੀ ਕਾਰਲ ਬੀ ਗ੍ਰਿਨੀਜ਼ ਵਲੋਂ ਹਸਤਾਖ਼ਰ ਕੀਤੇ ਗਏ ।
ਸਹਿਮਤੀ ਪੱਤਰ ਦਾ ਉਦੇਸ਼ ਦੋਹਾਂ ਦੇਸ਼ਾਂ ਵਿੱਚ ਅਨੁਕੂਲ ਲਾਭ, ਸਮਾਨਤਾ ਅਤੇ ਅਨੁਕੂਲ ਆਦਾਨ-ਪ੍ਰਦਾਨ ਦੇ ਅਧਾਰ ‘ਤੇ ਨਵੀ ਅਤੇ ਅਖੁੱਟ ਊਰਜਾ ਦੇ ਵਿਸ਼ਿਆਂ ‘ਤੇ ਤਕਨੀਕੀ ਦੁਵੱਲੇ ਸਹਿਯੋਗ ਨੂੰ ਪ੍ਰੋਤਸਾਹਿਤ, ਕਰਨ ਲਈ ਸਹਿਕਾਰੀ ਸੰਸਥਾਗਤ ਸਬੰਧ ਦਾ ਅਧਾਰ ਤਿਆਰ ਕਰਨਾ ਹੈ। ਸਹਿਮਤੀ ਪੱਤਰ ਵਿੱਚ ਸੰਯੁਕਤ ਕਾਰਜ ਕਮੇਟੀ ਸਥਾਪਿਤ ਕਰਨ ਦਾ ਉਪਬੰਧ ਹੈ ਤਾਂਕਿ ਸਹਿਯੋਗ ਨਾਲ ਸਬੰਧਤ ਵਿਸ਼ਿਆਂ ਦੀ ਸਮੀਖਿਆ, ਨਿਗਰਾਨੀ ਕੀਤੀ ਜਾ ਸਕੇ ਅਤੇ ਉਨ੍ਹਾਂ ‘ਤੇ ਸਲਾਹ ਮਸ਼ਵਰਾ ਕੀਤਾ ਜਾ ਸਕੇ। ਸਹਿਮਤੀ ਪੱਤਰ ਵਿੱਚ ਵਿਸ਼ੇਸ਼ਗਾਂ ਦੇ ਆਦਾਨ-ਪ੍ਰਦਾਨ ਅਤੇ ਸੂਚਨਾ ਨੈਟਵਰਕਿੰਗ ਦਾ ਉਪੰਬਧ ਹੈ। ਇਸ ਸਹਿਮਤੀ ਪੱਤਰ ਨਾਲ ਦੋਹਾਂ ਦੇਸ਼ਾਂ ਦਰਮਿਆਨ ਦੁਵੱਲਾ ਸਹਿਯੋਗ ਮਜ਼ਬੂਤ ਹੋਵੇਗਾ ।
*****
ਏਕੇਟੀ/ਵੀਬੀਏ/ਐੱਸਐੱਚ