Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਦੱਖਣੀ ਏਸ਼ਿਆਈ ਸਮੁੰਦਰੀ ਖੇਤਰ ਵਿੱਚ ਤੇਲ ਅਤੇ ਰਸਾਇਣਕ ਪ੍ਰਦੂਸ਼ਣ ਉੱਤੇ ਸਹਿਯੋਗ ਲਈ ਭਾਰਤ ਅਤੇ ਦੱਖਣੀ ਏਸ਼ੀਆ ਸਹਿਕਾਰੀ ਵਾਤਾਵਰਣ ਪ੍ਰੋਗਰਾਮ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਦੱਖਣੀ ਏਸ਼ੀਆਈ ਸਮੁੰਦਰੀ ਖੇਤਰ ਵਿੱਚ ਤੇਲ ਅਤੇ ਰਸਾਇਣਕ ਪ੍ਰਦੂਸ਼ਣ ਉੱਤੇ ਸਹਿਯੋਗ ਲਈ ਭਾਰਤ ਅਤੇ ਦੱਖਣੀ ਏਸ਼ੀਆ ਸਹਿਕਾਰੀ ਵਾਤਾਵਰਣ ਪ੍ਰੋਗਰਾਮ (ਐਸਏਸੀਈਪੀ) ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਪ੍ਰਭਾਵ

ਸਹਿਮਤੀ ਪੱਤਰ ਦਾ ਉਦੇਸ਼ ਭਾਰਤ ਅਤੇ ਦੱਖਣੀ ਏਸ਼ਿਆਈ ਸਮੁੰਦਰੀ ਖੇਤਰ ਦੇ ਦੇਸ਼ਾਂ ਯਾਨੀ ਬੰਗਲਾਦੇਸ਼, ਮਾਲਦੀਵਜ਼, ਪਾਕਿਸਤਾਨ ਅਤੇ ਸ੍ਰੀਲੰਕਾ ਦਰਮਿਆਨ ਖੇਤਰ ਵਿੱਚ ਸਮੁੰਦਰੀ ਚੌਗਿਰਦੇ ਦੀ ਰਾਖੀ ਲਈ ਮਜ਼ਬੂਤ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ।

ਲਾਗੂ ਕਰਨ

ਸਹਿਮਤੀ ਪੱਤਰ ਅਧੀਨ ਇੰਡੀਅਨ ਕੋਸਟ ਗਾਰਡ (ਆਈਸੀਜੀ)ਸਮਰੱਥ ਰਾਸ਼ਟਰੀ ਅਥਾਰਟੀ ਹੋਵੇਗਾ ਅਤੇ “ਰੀਜਨਲ ਆਇਲ ਸਪਿੱਲ ਕੰਟਨਜੈਂਸੀ ਪਲਾਨ'(“Regional Oil Spill Contingency Plan”) ਨੂੰ ਲਾਗੂ ਕਰਨ ਲਈ ਸੰਚਾਲਨ ਦੇ ਨਜ਼ਰੀਏ ਤੋਂ ਸੰਪਰਕ ਸੂਤਰ ਹੋਵੇਗਾ ਅਤੇ ਇਹ ਭਾਰਤ ਸਰਕਾਰ ਵੱਲੋਂ ਤੇਲ ਅਤੇ ਰਸਾਇਣ ਦੇ ਖਿੰਡਰਣ ਦੇ ਢੁਕਵੇਂ ਜਵਾਬ ਦੇਣਗੇ। ਆਈਸੀਜੀ ਮੈਰੀਟਾਈਮ ਰੈਸਕਿਊ

ਕੋਆਰਡੀਨੇਸ਼ਨ ਸੈਂਟਰਜ਼(ਐੱਮਆਰਸੀਸੀਜ਼) (Maritime Rescue Coordination Centres (MRCCs))

ਸਮੁੰਦਰੀ ਘਟਨਾਵਾਂ ਲਈ ਰਾਸ਼ਟਰੀ ਐਮਰਜੈਂਸੀ ਪ੍ਰਤਿਕਿਰਿਆ ਕੇਂਦਰ ਹੋਣਗੇ।

***

ਏਕੇਟੀ/ਵੀਬੀਏ