ਪੀਐੱਮਇੰਡੀਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਕੱਛੀ ਲੇਵਾ ਪਟੇਲ ਸਮਾਜ ਦੇ ਨੈਰੋਬੀ, ਕੀਨੀਆ ਵਿੱਚ ਹੋਏ ਸਿਲਵਰ ਜੁਬਲੀ ਸਮਾਰੋਹ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ।
ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕੱਛੀ ਲੇਵਾ ਪਟੇਲ ਭਾਈਚਾਰੇ ਦੀਆਂ ਵੱਖ-ਵੱਖ ਭਲਾਈ ਸਰਗਰਮੀਆਂ ਅਤੇ ਉਨ੍ਹਾਂ ਵੱਲੋਂ ਪੂਰਬੀ ਅਫਰੀਕਾ ਦੇ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕੀਨੀਆ ਦੀ ਅਜ਼ਾਦੀ ਦੀ ਜੰਗ ਵਿੱਚ ਭਾਰਤੀ ਭਾਈਚਾਰੇ ਵੱਲੋਂ ਨਿਭਾਈ ਗਈ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ।
ਪ੍ਰਧਾਨ ਮੰਤਰੀ ਨੇ ਕੱਛੀ ਸਮਾਜ ਵੱਲੋਂ ਸਰਬਪੱਖੀ ਵਿਕਾਸ ਵਿੱਚ, ਖਾਸ ਤੌਰ ‘ਤੇ 2001 ਵਿੱਚ ਕੱਛ ਵਿੱਚ ਆਏ ਭੁਚਾਲ ਤੋਂ ਬਾਅਦ ਮੁੜ ਉਸਾਰੀ ਅਤੇ ਮੁੜ ਵਸੇਬੇ ਲਈ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ”ਕੱਛ ਨੂੰ ਕਿਸੇ ਵੇਲੇ ਇੱਕ ਮਾਰੂਥਲੀ ਇਲਾਕਾ ਗਿਣਿਆ ਜਾਂਦਾ ਸੀ ਅਤੇ ਹੁਣ ਇਸ ਨੂੰ ਇੱਕ ਪ੍ਰਮੁੱਖ ਸੈਲਾਨੀ ਕੇਂਦਰ ਵਜੋਂ ਵਿਕਸਿਤ ਕਰ ਲਿਆ ਗਿਆ ਹੈ।” ਪ੍ਰਧਾਨ ਮੰਤਰੀ ਨੇ ਆਪਣੇ ਗੁਜਰਾਤ ਦੇ ਮੁੱਖ ਮੰਤਰੀ ਰਹਿਣ ਦੌਰਾਨ ਗੁਜਰਾਤ ਸਰਕਾਰ ਵੱਲੋਂ ਨਰਮਦਾ ਦੇ ਪਾਣੀ ਨੂੰ ਕੱਛ ਦੇ ਦੂਰ-ਦੁਰਾਡੇ ਇਲਾਕੇ ਵਿੱਚ ਲਿਆਉਣ ਲਈ ਕੀਤੇ ਗਏ ਯਤਨਾਂ ਬਾਰੇ ਜਾਣੂ ਕਰਵਾਇਆ।
ਪ੍ਰਧਾਨ ਮੰਤਰੀ ਨੇ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਇਸ ਖੇਤਰ ਵਿੱਚ ਵਿਕਾਸ ਸਰਗਰਮੀਆਂ ਚਲਾਉਣ ਲਈ ਕੀਤੇ ਗਏ ਦੁੱਗਣੇ ਯਤਨਾਂ ਬਾਰੇ ਦੱਸਿਆ। ”ਇਸ ਖੇਤਰ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਹਜ਼ਾਰਾਂ ਕਰੋੜਾਂ ਰੁਪਏ ਦਾ ਨਿਵੇਸ਼ ਹੋਇਆ ਹੈ। ” ਉਨ੍ਹਾਂ ਇਕੱਠ ਨੂੰ ਸੂਚਿਤ ਕੀਤਾ ਕਿ ਸਰਕਾਰ ਗੁਜਰਾਤ ਵਿੱਚ ਕੱਛ ਅਤੇ ਜਾਮਨਗਰ ਦਰਮਿਆਨ ਰੋ-ਰੋ ਸਰਵਿਸ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਭਾਰਤ ਅਤੇ ਅਫਰੀਕੀ ਦੇਸ਼ਾਂ ਦੀਆਂ ਸਰਗਰਮੀਆਂ ਵਿੱਚ ਵਾਧਾ ਹੋ ਰਿਹਾ ਹੈ। ”ਭਾਰਤ ਅਤੇ ਅਫਰੀਕੀ ਸਿਖਰ ਸੰਮੇਲਨ ਅਤੇ ਅਫਰੀਕੀ ਵਿਕਾਸ ਬੈਂਕ ਦੀ ਇੱਕ ਮੀਟਿੰਗ ਭਾਰਤ ਵਿੱਚ ਬੀਤੇ ਦਿਨੀਂ ਆਯੋਜਿਤ ਕੀਤੀ ਗਈ।” ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਉਹ ਆਪ ਪ੍ਰਧਾਨ ਮੰਤਰੀ ਵਜੋਂ ਵੱਖ-ਵੱਖ ਅਫਰੀਕੀ ਦੇਸ਼ਾਂ ਦਾ ਉਨ੍ਹਾਂ ਦੀ ਸਰਕਾਰ ਦੀ ਆਮਦ ਤੋਂ ਬਾਅਦ 20 ਮੌਕਿਆਂ ਉੱਤੇ ਦੌਰਾ ਕਰ ਚੁੱਕੇ ਹਨ।
ਆਪਣੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨੇ ਇਕੱਠ ਵਿੱਚ ਪਹੁੰਚੇ ਲੋਕਾਂ, ਖਾਸ ਤੌਰ ‘ਤੇ ਜਿਨ੍ਹਾਂ ਨੇ ਕਿ ਅਜੇ ਤੱਕ ਭਾਰਤ ਦਾ ਦੌਰਾ ਨਹੀਂ ਕੀਤਾ, ਨੂੰ ਸੱਦਾ ਦਿੱਤਾ ਕਿ ਉਹ ਜਨਵਰੀ 2019 ਵਿੱਚ ਹੋਣ ਵਾਲੇ ਕੁੰਭ ਮੇਲੇ ਵਿੱਚ ਪਹੁੰਚਣ ਅਤੇ ਭਾਰਤ ਦੀਆਂ ਸੱਭਿਆਚਾਰਕ ਅਤੇ ਰੂਹਾਨੀ ਰਵਾਇਤਾਂ ਦਾ ਆਨੰਦ ਮਾਣਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਛੀ ਲੇਵਾ ਪਟੇਲ ਸਮਾਜ ਦੇ ਨੈਰੋਬੀ-ਪੱਛਮੀ ਕੰਪਲੈਕਸ ਵਿੱਚ ਇਕੱਠ ਵਿੱਚ ਪਹੁੰਚੇ ਲੋਕਾਂ ਨੂੰ ਇਸ ਮੌਕੇ ‘ਤੇ ਵਧਾਈ ਦਿੱਤੀ।
ਏਕੇਟੀ/ਕੇਪੀ
Happy to have addressed the Silver Jubilee Celebrations of the Shree Cutchi Leva Patel Samaj, Nairobi, via video conferencing. Spoke about the accomplishments of the Indian diaspora and the bond between India and Kenya. https://t.co/7QEawRyS1K
— Narendra Modi (@narendramodi) March 30, 2018