Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਭਲਕੇ ਲੋਕ ਪ੍ਰਸ਼ਾਸਨ ਵਿੱਚ ਸ੍ਰੇਸ਼ਠਤਾ ਲਈ ਪੁਰਸਕਾਰ ਪ੍ਰਦਾਨ ਕਰਨਗੇ ਅਤੇ ਜਨ ਸੇਵਕਾਂ ਨੂੰ ਸੰਬੋਧਨ ਕਰਨਗੇ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਕਲ 21 ਅਪ੍ਰੈਲ ਨੂੰ ਰਾਜਧਾਨੀ ਦੇ ਵਿਗਿਆਨ ਭਵਨ ਵਿੱਚ ਇੱਕ ਸਮਾਰੋਹ ਵਿੱਚ ਲੋਕ ਪ੍ਰਸ਼ਾਸਨ ਵਿੱਚ ਸ੍ਰੇਸ਼ਠਤਾ ਲਈ ਪੁਰਸਕਾਰ ਪ੍ਰਦਾਨ ਕਰਨਗੇ। ਇਹ ਪੁਰਸਕਾਰ ਪਛਾਣੇ ਗਏ ਪ੍ਰਾਥਮਿਕਤਾਵਾਂ ਵਾਲੇ ਪ੍ਰੋਗਰਾਮਾਂ ਅਤੇ ਖੋਜਾਂ ਲਈ ਜ਼ਿਲ੍ਹਿਆਂ/ ਲਾਗੂ ਕਰਨ ਵਾਲੀਆਂ ਯੂਨਿਟਾਂ ਅਤੇ ਹੋਰ ਕੇਂਦਰੀ /ਸੂਬਾਈ ਸੰਗਠਨਾਂ ਨੂੰ ਪ੍ਰਦਾਨ ਕੀਤੇ ਜਾਣਗੇ। ਉਹ ਇਸ ਮੌਕੇ ’ਤੇ ਲੋਕ ਸੇਵਕਾਂ ਨੂੰ ਵੀ ਸੰਬੋਧਨ ਕਰਨਗੇ।

ਲੋਕ ਪ੍ਰਸ਼ਾਸਨ ਵਿੱਚ ਪੀ ਐੱਮ ਸ੍ਰੇਸ਼ਠਤਾ ਪੁਰਸਕਾਰਾਂ ਦੀ ਸ਼ੁਰੂਆਤ ਕੇਂਦਰੀ ਅਤੇ ਸੂਬਾਈ ਸਰਕਾਰਾਂ ਦੇ ਜ਼ਿਲ੍ਹਿਆਂ ਅਤੇ ਸੰਗਠਨਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਕਾਰਜਾਂ ਨੂੰ ਪ੍ਰਵਾਨ ਕਰਨ , ਮਾਨਤਾ ਦੇਣ ਅਤੇ ਸਨਮਾਨ ਕਰਨ ਲਈ ਕੀਤੀ ਗਈ ਹੈ। ਇਸ ਪੁਰਸਕਾਰ ਲਈ 4 ਪ੍ਰਾਥਮਿਕਤਾ ਵਾਲੇ ਪ੍ਰੋਗਰਾਮਾਂ ਦੀ ਪਛਾਣ ਕੀਤੀ ਗਈ ਹੈ—(1) ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, (2) ਡਿਜੀਟਲ ਭੁਗਤਾਨਾਂ ਨੂੰ ਉਤਸ਼ਾਹਤ ਕਰਨਾ, (3) ਪ੍ਰਧਾਨ ਮੰਤਰੀ ਆਵਾਸ ਯੋਜਨਾ —ਸ਼ਹਿਰੀ ਅਤੇ ਦਿਹਾਤੀ ਅਤੇ (4) ਦੀਨ ਦਿਆਲ ਉਪਾਧਿਆਇ ਗ੍ਰਾਮੀਣ ਕੌਸ਼ਲਯ ਯੋਜਨਾ। ਇਸ ਤੋਂ ਇਲਾਵਾ ਕੇਂਦਰੀ, ਸੂਬਾਈ ਸੰਗਠਨਾਂ, ਜਿਨ੍ਹਾਂ ਵਿੱਚ ਜ਼ਿਲੇ ਵੀ ਸ਼ਾਮਲ ਹਨ, ਲਈ ਨਵੀਂ ਖੋਜ ਲਈ ਪੁਰਸਕਾਰ ਦਿੱਤੇ ਜਾਣਗੇ। 4 ਪਛਾਣੇ ਗਏ ਪ੍ਰਾਥਮਿਕਤਾ ਵਾਲੇ ਪ੍ਰੋਗਰਾਮਾਂ ਲਈ 11 ਪੁਰਸਕਾਰ ਇਸ ਸਾਲ ਦਿੱਤੇ ਜਾਣਗੇ ਜਦਕਿ ਦੋ ਪੁਰਸਕਾਰ ਕੇਂਦਰ/ਸੂਬਾ ਸਰਕਾਰਾਂ /ਜ਼ਿਲ੍ਹਿਆਂ ਦੇ ਸੰਗਠਨਾਂ ਨੂੰ ਨਵੀਂ ਖੋਜ ਲਈ ਪ੍ਰਦਾਨ ਕੀਤੇ ਜਾਣਗੇ। ਇਨ੍ਹਾਂ ਵਿੱਚੋਂ ਇੱਕ ਪੁਰਸਕਾਰ ਇੱਕ ਖਾਹਿਸ਼ੀ ਜ਼ਿਲ੍ਹੇ ਨੂੰ ਪ੍ਰਦਾਨ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਇਸ ਮੌਕੇ ਉੱਤੇ ਦੋ ਕਿਤਾਬਾਂ ਵੀ ਜਾਰੀ ਕਰਨਗੇ। ‘ਨਿਊ ਪਾਥਵੇਜ਼’ ਉਨ੍ਹਾਂ ਸਫਲ ਕਹਾਣੀਆਂ ਦਾ ਸੰਗ੍ਰਹਿ ਹੈ ਜੋ ਕਿ ਪਹਿਚਾਣੇ ਗਏ ਪ੍ਰਾਥਮਿਕਤਾ ਵਾਲੇ ਪ੍ਰੋਗਰਾਮਾਂ ਅਤੇ ਨਵੀਆਂ ਖੋਜਾਂ ਨੂੰ ਲਾਗੂ ਕਰਨ ਬਾਰੇ ਹੈ ਅਤੇ ‘ਐਸਪੀਰੇਸ਼ਨਲ ਡਿਸਟ੍ਰਿਕਟਸ -ਅਨਲਾਕਿੰਗ ਪੋਟੈਂਸ਼ੀਅਲ’ ਕਾਇਆਪਲਟ ਹੋ ਰਹੇ ਖਾਹਿਸ਼ੀ ਜ਼ਿਲ੍ਹਿਆਂ ਦੀਆਂ ਤਿਆਰ ਹੋ ਰਹੀਆਂ ਰਣਨੀਤੀਆਂ ਦਾ ਬਿਰਤਾਂਤ ਹੈ।

***

ਏਕੇਟੀ/ਐੱਚਐੱਸ/ਐੱਸਕੇ