ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਚੋਣ ਪ੍ਰਬੰਧਨ `ਤੇ ਪ੍ਰਸ਼ਾਸਨ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਸੂਰੀਨਾਮ ਦਰਮਿਆਨ ਸਹਿਮਤੀ ਪੱਤਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਤਹਿਤ ਦੋਨਾਂ ਦੇਸ਼ਾਂ ਦਰਮਿਆਨ ਚੋਣ ਪ੍ਰਕਿਰਿਆ ਦੇ ਸੰਗਠਨਾਤਮਕ ਅਤੇ ਤਕਨੀਕੀ ਵਿਕਾਸ ਦੇ ਖੇਤਰ ਵਿੱਚ ਸੂਚਨਾ ਦੇ ਅਦਾਨ-ਪ੍ਰਦਾਨ, ਸੰਸਥਾਵਾਂ ਨੂੰ ਸਸ਼ਕਤ ਬਣਾਉਣ, ਸਮਰੱਥਾ ਵਿਕਾਸ ਅਤੇ ਸਿਖਲਾਈ ਲਈ ਗਿਆਨ ਅਤੇ ਅਨੁਭਵਾਂ ਨੂੰ ਸਾਝਾਂ ਕਰਨ ਅਤੇ ਵਿਚਾਰ-ਵਟਾਦਰੇ ਦੀ ਪ੍ਰਕਿਰਿਆਂ ਨੂੰ ਜਾਰੀ ਰੱਖਣ ਦੀ ਵਿਵਸਥਾ ਹੈ।
ਇਸ ਸਹਿਮਤੀ ਪੱਤਰ ਦੋਹਾਂ ਨਾਲ ਦੇਸ਼ਾਂ ਦਰਮਿਆਨ ਤਕਨੀਕੀ ਸਹਿਯੋਗ ਅਤੇ ਸੂਰੀਨਾਮ ਨਾਲ ਚੋਣ ਪ੍ਰਬੰਧਨ `ਤੇ ਪ੍ਰਸ਼ਾਸਨ ਦੇ ਖੇਤਰ ਵਿੱਚ ਸਹਿਯੋਗ ਕਰਨਾ ਹੈ। ਜਿਸ ਨਾਲ ਦੁਵੱਲੇ ਸਬੰਧਾਂ ਨੂੰ ਹੁਲਾਰਾ ਦਿੱਤਾ ਜਾ ਸਕੇ।
***
ਏਕੇਟੀ/ਵੀਬੀਏ/ਐੱਸਐੱਚ